Saturday, 11 May 2024

 

 

ਖ਼ਾਸ ਖਬਰਾਂ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ

 

''ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ'', ਪੰਜਾਬ ਸਰਕਾਰ ਦੀ ਜਾਗਰੂਕਤਾ ਮੁਹਿੰਮ ਨੂੰ ਹਲਕਾ ਦਾਖਾ ਵਿੱਚ ਮਿਲ ਰਿਹੈ ਭਾਰੀ ਹੁੰਗਾਰਾ

ਹਲਕੇ ਦੇ ਕਈ ਪਿੰਡਾਂ ਵਿੱਚ ਵਿਸ਼ੇਸ਼ ਪ੍ਰਚਾਰ ਵਾਹਨ ਦੁਆਰਾ ਦਿੱਤੀ ਜਾ ਚੁੱਕੀ ਹੈ ਪੇਸ਼ਕਾਰੀ,ਮੁਹਿੰਮ ਰਾਹੀਂ ਪੰਜਾਬ ਸਰਕਾਰ ਅਤੇ ਲੋਕਾਂ ਵਿੱਚ ਨੇੜਤਾ ਹੋਰ ਵਧਾਉਣ ਦੀ ਕੋਸ਼ਿਸ਼-ਵਿਧਾਇਕ ਇਯਾਲੀ

Web Admin

Web Admin

5 Dariya News (ਅਜੇ ਪਾਹਵਾ)

ਮੁੱਲਾਂਪੁਰ ਦਾਖਾ/ਲੁਧਿਆਣਾ , 15 Jul 2016

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਗਠਜੋੜ ਪੰਜਾਬ ਸਰਕਾਰ ਵੱਲੋਂ ਆਪਣੀਆਂ ਸਾਢੇ 9 ਸਾਲ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੂਬੇ ਭਰ ਵਿੱਚ ''ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ'' ਨਾਮ ਹੇਠ ਸ਼ੁਰੂ ਕੀਤੀ ਗਈ ਪ੍ਰਚਾਰ ਮੁਹਿੰਮ ਨੂੰ ਹਲਕਾ ਦਾਖਾ ਵਿੱਚ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਹ ਸਾਰੇ ਸਮਾਗਮ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਦੀ ਸੁਚੱਜੀ ਅਗਵਾਈ ਵਿੱਚ ਸਫ਼ਲਤਾ ਪੂਰਵਕ ਚੱਲ ਰਹੇ ਹਨ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰ. ਇਯਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਲੋਕਾਂ ਨਾਲ ਹੋਰ ਨੇੜਤਾ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨਾਲ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਅਤੇ ਹਿੱਤ ਵਿੱਚ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਿਯੋਗ ਮਿਲ ਰਿਹਾ ਹੈ। ਜਿਸ ਦਾ ਭਵਿੱਖ ਵਿੱਚ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਦੱਸਣਯੋਗ ਹੈ ਕਿ ਇਹ ਵਾਹਨ (ਪ੍ਰਚਾਰ ਵੈਨਾਂ) ਵੱਡੀ ਐÎੱਲ. ਈ. ਡੀ. ਸਕਰੀਨ ਨਾਲ ਲੈੱਸ ਹਨ, ਜਿਸ ਰਾਹੀਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਪਿਛਲੇ ਸਾਢੇ 9 ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਵੈਨ ਵੱਲੋਂ ਹਰੇਕ ਪਿੰਡ ਵਿੱਚ ਇੱਕ ਦਿਨ ਕਰੀਬ ਤਿੰਨ ਘੰਟੇ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਣ ਲਈ ਪਿੰਡਾਂ ਵਿੱਚ ਲੋਕਾਂ ਦੇ ਵੱਡੇ ਇਕੱਠ ਹੋ ਰਹੇ ਹਨ ਅਤੇ ਇਨ੍ਹਾਂ ਲੋਕ ਹਿੱਤ ਯੋਜਨਾਵਾਂ ਬਾਰੇ ਜਾਗਰੂਕ ਹੋ ਰਹੇ ਹਨ। 

ਸ੍ਰ. ਇਯਾਲੀ ਨੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਭਲਾਈ ਨੂੰ ਮੁੱਖ ਰੱਖ ਕੇ ਚੁੱਕੇ ਗਏ ਕਦਮਾਂ ਨਾਲ ਹਰੇਕ ਪੰਜਾਬੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ''ਸਾਡਾ ਪੰਜਾਬ ਸਾਡੀ ਸ਼ਾਨ, ਸਾਨੂੰ ਪੰਜਾਬੀ ਹੋਣ 'ਤੇ ਮਾਣ'' 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਸ੍ਰ. ਇਯਾਲੀ ਨੇ ਹੋਰ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਧਾਰਮਿਕ ਫ਼ਿਲਮ 'ਚਾਰ ਸਾਹਿਬਜ਼ਾਦੇ' ਦਿਖਾਉਣ ਦੇ ਨਾਲ-ਨਾਲ ਹੋਰ ਵਿਕਾਸ ਨਾਲ ਸੰਬੰਧਤ ਵੀਡੀਓ ਕਲਿਪਜ਼ ਦਿਖਾਈਆਂ ਜਾ ਰਹੀਆਂ ਹਨ। ਇਨ੍ਹਾਂ ਪੇਸ਼ਕਾਰੀਆਂ ਨੂੰ ਦੇਖਣ ਲਈ ਇਕੱਤਰ ਹੋਣ ਵਾਲੇ ਦਰਸ਼ਕਾਂ ਨੂੰ ਚਾਹ, ਪਾਣੀ ਅਤੇ ਹੋਰ ਖਾਣ ਸਮੱਗਰੀ ਦੇਣ ਦੇ ਨਾਲ-ਨਾਲ ਪ੍ਰਚਾਰ ਸਮੱਗਰੀ ਦੀ ਵੀ ਵੰਡ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ 9 ਸਾਲ ਵਿੱਚ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਬਹੁਤ ਵੱਡੇ ਕੰਮ ਕੀਤੇ ਗਏ ਹਨ। ਸਰਕਾਰ ਵੱਲੋਂ ਸੂਬੇ ਨੂੰ ਆਰਥਿਕ ਤੌਰ 'ਤੇ ਉੱਪਰ ਚੁੱਕਣ ਲਈ ਕਈ ਉਪਰਾਲੇ ਕੀਤੇ ਗਏ, ਜਿਸ ਵਿੱਚ ਸਨਅਤੀ ਵਿਕਾਸ, ਖੇਤੀ ਖੇਤਰ ਨੂੰ ਬਚਾਉਣਾ, ਨਵਿਆਉਣਯੋਗ ਊਰਜਾ ਖੇਤਰ ਵਿੱਚ ਵਿਕਾਸ, ਪ੍ਰਸਾਸ਼ਕੀ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਪਾਵਰ ਪਲਾਂਟਸ, ਹਵਾਈ ਅੱਡੇ, ਸਕੂਲ, ਕਾਲਜ, ਹਸਪਤਾਲ, ਸਟੇਡੀਅਮ, ਹੁਨਰ ਵਿਕਾਸ ਕੇਂਦਰ, ਸੜਕਾਂ ਦਾ ਜਾਲ ਵਿਛਾਉਣਾ, ਭਗਤ ਪੂਰਨ ਸਿੰਘ ਬੀਮਾ ਯੋਜਨਾ, ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ, ਸਤਲੁੱਜ ਯਮੁਨਾ ਲਿੰਕ ਨਹਿਰ ਬਾਰੇ ਪੱਕਾ ਸਟੈਂਡ ਅਤੇ ਸੂਬੇ ਦੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਸਮੇਤ ਹੋਰ ਕਈ ਕੰਮ ਸ਼ਾਮਿਲ ਹਨ।ਇਸ ਮੁਹਿੰਮ ਸੰਬੰਧੀ ਪਿੰਡ ਬੀਰਮੀ ਦੇ ਵਿਅਕਤੀ ਸ੍ਰ. ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਹ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੂੰ ਜਦੋਂ ਇਸ ਪ੍ਰਚਾਰ ਸਮਾਗਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਕਾਫੀ ਉਤਸ਼ਾਹ ਪੈਦਾ ਹੋ ਗਿਆ ਸੀ। ਇਸ ਉਤਸ਼ਾਹ ਦੇ ਚੱਲਦਿਆਂ ਹੀ ਉਨ੍ਹਾਂ ਦੇ ਪਿੰਡ ਵਿੱਚ 900 ਦੇ ਕਰੀਬ ਲੋਕਾਂ ਨੇ ਇਸ ਸਮਾਗਮ ਦਾ ਆਨੰਦ ਲਿਆ।

 

Tags: Manpreet Singh Ayali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD