Thursday, 16 May 2024

 

 

ਖ਼ਾਸ ਖਬਰਾਂ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਸਿਹਤ ਵਿਭਾਗ ਨੇ"ਨੈਸ਼ਨਲ ਡੇਂਗੂ ਡੇ" ਮਨਾਇਆ ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ

 

ਕੇਜਰੀਵਾਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਇੱਕ ਮਹੀਨੇ ਅੰਦਰ ਨਸ਼ਿਆਂ ਦੀ ਸਪਲਾਈ ਖ਼ਤਮ ਕਰ ਦੇਣ ਦਾ ਵਾਅਦਾ

ਨਸ਼ੇ ਸਪਲਾਈ ਕਰਨ ਵਾਲਿਆਂ ਲਈ ਹੋਵੇਗੀ 'ਮੌਤ ਤੱਕ ਉਮਰ ਕੈਦ' ਦੀ ਵਿਵਸਥਾ

Web Admin

Web Admin

5 Dariya News

ਅੰਮ੍ਰਿਤਸਰ , 03 Jul 2016

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਲ ਨੇ ਅੱਜ ਪੰਜਾਬ ਦੇ ਨੌਜਵਾਨਾਂ ਲਈ 51 ਨੁਕਾਤੀ ਮੈਨੀਫ਼ੈਸਟੋ (ਯੂਥ ਮੈਨੀਫ਼ੈਸਟੋ) ਜਾਰੀ ਕਰਦਿਆਂ ਵਾਅਦਾ ਕੀਤਾ ਕਿ ਉਹ ਸੂਬੇ ਵਿੱਚ 'ਆਪ' ਦੀ ਸਰਕਾਰ ਕਾਇਮ ਹੋਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਨਸ਼ਿਆਂ ਦੀ ਸਪਲਾਈ ਦੀ ਲੜੀ ਨੂੰ ਪੂਰੀ ਤਰਾਂ ਖ਼ਤਮ ਕਰ ਦੇਣਗੇ। ਕੇਜਰੀਵਾਲ ਨੇ ਪਾਰਟੀ ਦਾ ਯੂਥ ਮੈਨੀਫ਼ੈਸਟੋ ਜਾਰੀ ਕਰਦਿਆਂ ਕਿਹਾ,''ਅਸੀਂ ਨਾ ਕੇਵਲ ਨਸ਼ਿਆਂ ਦੀ ਸਪਲਾਈ ਦੀ ਲੜੀ ਦਾ ਮੁਕੰਮਲ ਖ਼ਾਤਮਾ ਕਰਾਂਗੇ, ਸਗੋਂ ਨਸ਼ਿਆਂ ਦੇ ਸਪਲਾਇਰਾਂ ਲਈ 'ਮੌਤ ਤੱਕ ਉਮਰ ਕੈਦ' ਦੀ ਸਜ਼ਾ ਵੀ ਯਕੀਨੀ ਬਣਾਵਾਂਗੇ। ਇਸ ਦੇ ਨਾਲ ਹੀ ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਜੀਵਨ ਦੀ ਮੁੱਖਧਾਰਾ ਵਿੱਚ ਲਿਆਉਣ ਲਈ ਉਨ੍ਹਾਂ ਦਾ ਮੁੜ-ਵਸੇਬਾ ਕੀਤਾ ਜਾਵੇਗਾ।''ਮੈਨੀਫ਼ੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਅਤੇ ਪਾਰਟੀ ਦੇ ਯੂਥ ਵਿੰਗ ਦੇ ਮੁਖੀ ਹਰਜੋਤ ਬੈਂਸ ਵੀ ਇਸ ਮੌਕੇ ਮੌਜੂਦ ਸਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਅਤੇ ਕੋਈ ਵੀ ਸਰਕਾਰੀ ਠੇਕਾ ਕਿਸੇ ਐਮ.ਪੀ. ਜਾਂ ਵਿਧਾਇਕ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਲਾਟ ਨਹੀਂ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਠੇਕੇ ਸੂਬੇ ਦੇ ਨੌਜਵਾਨਾਂ ਨੂੰ ਦਿੱਤੇ ਜਾਣ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਸਾਰੀਆਂ ਸੇਵਾਵਾਂ ਇੱਕ ਨਿਸ਼ਚਤ ਸਮਾਂ-ਸੀਮਾ ਵਿੱਚ ਮਿਲਿਆ ਕਰਨਗੀਆਂ ਤੇ ਨੌਜਵਾਨਾਂ ਲਈ 25 ਲੱਖ ਨੌਕਰੀਆਂ ਸਿਰਜੀਆਂ ਜਾਣਗੀਆਂ; ਫਿਰ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਦੀ ਲੋੜ ਨਹੀਂ ਹੋਵੇਗੀ, ਸਗੋਂ ਉਹ ਰੋਜ਼ਗਾਰ-ਦਾਤੇ ਬਣ ਜਾਣਗੇ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਦੀ ਤਰਜ਼ ਉੱਤੇ 'ਪੰਜਾਬ ਪੇਂਡੂ ਸਿਹਤ ਕਲੀਨਿਕ' ਖੋਲੇ ਜਾਣਗੇ, ਜਿੱਥੇ ਇਲਾਜ, ਦਵਾਈ ਅਤੇ ਲੈਬਾਰੇਟਰੀ ਟੈਸਟ ਜਿਹੀਆਂ ਸਹੂਲਤਾਂ ਮੁਫ਼ਤ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵਾਇ-ਫ਼ਾਇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਫਿਰ ਇਹ ਸਹੂਲਤ ਸਮੁੱਚੇ ਸੂਬੇ ਵਿੱਚ ਉਪਲਬਧ ਹੋ ਜਾਵੇਗੀ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰ ਕੇ ਪ੍ਰਾਈਵੇਟ ਸਕੂਲਾਂ ਦੇ ਹਾਣ ਦੇ ਬਣਾਇਆ ਜਾਵੇਗਾ, ਤਾਂ ਜੋ ਗ਼ਰੀਬ ਤੋਂ ਗ਼ਰੀਬ ਵੀ ਮਿਆਰੀ ਸਿੱਖਿਆ ਹਾਸਲ ਕਰ ਸਕਣ।ਕੰਵਰ ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਠੇਕੇ ਦੇ ਆਧਾਰ ਉੱਤੇ ਭਰਤੀ ਕਰਨ ਦੀ ਥਾਂ ਉਨ੍ਹਾਂ ਨੂੰ ਪ੍ਰੋਬੇਸ਼ਨ (ਸਿਖਲਾਈ) ਦੇ ਸਮੇਂ ਦੌਰਾਨ ਵੀ ਉਨ੍ਹਾਂ ਨੂੰ ਪੂਰੀਆਂ ਤਨਖ਼ਾਹਾਂ 'ਤੇ ਰੱਖਿਆ ਜਾਵੇਗਾ। ਵਿਦੇਸ਼ੀ ਰੋਜ਼ਗਾਰ ਕਲਿਆਣ ਬੋਰਡ ਕਾਇਮ ਕੀਤਾ ਜਾਵੇਗਾ, ਜੋ ਨੌਜਵਾਨਾਂ ਨੂੰ ਵਿਦੇਸ਼ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ।

ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਸਰਕਾਰੀ ਨੌਕਰੀਆਂ ਲਈ ਅਰਜ਼ੀਆਂ ਦੇਣ ਦੇ ਚਾਹਵਾਨਾਂ ਨੌਜਵਾਨਾਂ ਨੂੰ ਕੋਈ ਅਰਜ਼ੀ ਫ਼ੀਸ ਨਹੀਂ ਦੇਣੀ ਪਵੇਗੀ।ਸੰਧੂ ਨੇ ਐਲਾਨ ਕੀਤਾ ਕਿ ਪੰਜਾਬ ਵਿੰਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਉਲੰਪਿਕ ਮਿਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਲੰਪਿਕਸ ਵਿੱਚ ਸੋਨੇ ਦਾ ਤਮਗ਼ਾ ਜਿੱਤ ਕੇ ਲਿਆਉਣ ਵਾਲੇ ਖਿਡਾਰੀਆਂ ਨੂੰ ਪੰਜ ਕਰੋੜ ਰੁਪਏ, ਚਾਂਦੀ ਦੇ ਤਮਗ਼ਾ ਜੇਤੂਆਂ ਨੂੰ ਚਾਰ ਕਰੋੜ ਰੁਪਏ ਅਤੇ ਕਾਂਸੇ ਦਾ ਤਮਗ਼ਾ ਜੇਤੂਆਂ ਨੂੰ ਤਿੰਨ ਕਰੋੜ ਰੁਪਏ ਇਨਾਮ ਵਜੋਂ ਦੇਵੇਗੀ। ਸੂਬੇ ਦੇ ਹਰੇਕ ਖੇਤਰ ਵਿੱਚ ਤਿੰਨ ਖੇਡ ਕਾਲਜ ਖੋਲਣ ਦੇ ਨਾਲ-ਨਾਲ ਪੰਜਾਬ ਵਿੱਚ ਇੱਕ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ।ਸੂਬੇ ਦੇ ਦੋਆਬਾ ਖੇਤਰ ਵਿੱਚ 'ਕਾਂਸ਼ੀ ਰਾਮ ਯੂਥ ਸਕਿੱਲ ਯੂਨੀਵਰਸਿਟੀ' ਸਥਾਪਤ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਧਿਆਪਕਾਂ ਨੂੰ ਪੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਾ ਦਿੱਤੇ ਜਾਣ ਕਿ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦਾ ਕੋਈ ਹਰਜਾ ਨਾ ਹੋਵੇ।

                                                       51 ਪੁਆਇੰਟ ਯੂਥ ਮੈਨੀਫੈਸਟੋ

ਮੁੱਖ ਬਿੰਦੂ

1. ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ, ਜਨ ਲੋਕਪਾਲ ਬਿੱਲ ਪਾਸ ਕਰਨਾ, ਭ੍ਰਿਸ਼ਟਾਚਾਰ ਖਿਲਾਫ ਜੰਗੀ ਪੱਧਰ 'ਤੇ ਕਾਰਵਾਈ, ਸਮੁੱਚੇ ਸਰਕਾਰੀ ਢਾਂਚੇ ਦੀ ਮੁੜ ਉਸਾਰੀ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ।

2. ਉਦਯੋਗਿਕ ਕਾਰੋਬਾਰ ਦਾ ਮੁੜ ਤੋਂ ਰਾਜ ਅਤੇ ਸਰਕਾਰ ਵਿਚ ਵਿਸ਼ਵਾਸ ਪੈਦਾ ਕਰਨਾ।

3. ਰਾਜ ਵਿਚ ਘੱਟੋ-ਘੱਟ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ।

4. ਸਿਆਸੀ ਲੀਡਰਾਂ ਅਤੇ ਮਾਫੀਆ ਦੇ ਕਬਜ਼ੇ ਹੇਠ ਮੌਜੂਦਾ 'ਠੇਕਾ' ਸਿਸਟਮ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਯੋਗਤਾ ਦੇ ਅਧਾਰ 'ਤੇ ਠੇਕੇ ਦੇਣਾ।

5. ਪੜ੍ਹਾਈ ਅਤੇ ਰੋਜ਼ਗਾਰ ਵਾਸਤੇ ਬਾਹਰ ਜਾਣ ਦੇ ਇੱਛੁਕ ਨੌਜਵਾਨਾਂ ਵਾਸਤੇ 'ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ' (ਫੋਰਨ ਇੰਪਲਾਈਮੈਂਟ ਯੂਥ ਬੋਰਡ) ਦਾ ਗਠਨ।

6. ਹਰ ਪਿੰਡ, ਸ਼ਹਿਰ ਅਤੇ ਸਰਕਾਰੀ ਕਾਲਜ ਵਿਚ ਮੁਫਤ 'ਵਾਈ-ਫਾਈ ਹਾਟਸਪਾਟ' ਦੀ ਸੁਵਿਧਾ।

7. ਨਸ਼ਿਆਂ ਦੀ 'ਸਪਲਾਈ ਚੇਨ' ਦਾ ਇੱਕ ਮਹੀਨੇ 'ਚ ਸਫਾਇਆ। ਨਸ਼ਾ ਪੀੜਤਾਂ ਦਾ 6 ਮਹੀਨੇ 'ਚ ਮੁੜ ਵਸੇਬਾ।

8. ਹਰ ਪਿੰਡ ਵਿਚ ਇੱਕ ਆਧੁਨਿਕ ਪੇਂਡੂ ਸਿਹਤ ਕਲੀਨਿਕ, ਜਿੱਥੇ ਡਾਕਟਰ ਦੀ ਸਹੂਲਤ ਦੇ ਨਾਲ ਮੁਫਤ ਦਵਾਈਆਂ ਅਤੇ ਬਿਨਾਂ ਪੈਸੇ ਮੈਡੀਕਲ ਟੈਸਟ ਦਾ ਇੰਤਜ਼ਾਮ।

9. ਪ੍ਰਾਈਵੇਟ ਸਕੂਲਾਂ ਨੂੰ ਅਨੁਸ਼ਾਸਨ ਹੇਠ ਲਿਆ ਕੇ ਮਨ-ਮਰਜ਼ੀ ਨਾਲ ਫੀਸ 'ਚ ਵਾਧੇ ਕਰਨ ਤੋਂ ਰੋਕਣਾ।

10. ਪੰਜਾਬ ਦੇ ਲੋਕਾਂ 'ਤੇ ਅਕਾਲੀ-ਭਾਜਪਾ ਵੱਲੋਂ ਦਰਜ ਕੀਤੇ ਗਏ ਝੂਠੇ ਮੁਕੱਦਮੇ ਵਾਪਸ ਲੈਣੇ।

11. ਸਿੱਖਿਆ ਖੇਤਰ ਉੱਤੇ ਵਿਸ਼ੇਸ਼ ਜ਼ੋਰ, ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ ਨਾਲੋਂ ਬਿਹਤਰ ਬਣਾਉਣਾ।

12. ਉੱਚ ਸਿੱਖਿਆ ਗਰੰਟੀ ਸਕੀਮ ਤਹਿਤ 10 ਲੱਖ ਤੱਕ ਦਾ ਬਿਨਾਂ ਸ਼ਰਤ ਲੋਨ ਉਪਲੱਬਧ ਕਰਵਾਉਣਾ।

13. ਸਰਕਾਰੀ ਨੌਕਰੀਆਂ ਵਾਸਤੇ ਅਰਜ਼ੀ ਫੀਸ ਨੂੰ ਖਤਮ ਕਰਨਾ, ਹਰ ਜ਼ਿਲ੍ਹਾ ਪੱਧਰ 'ਤੇ ਪ੍ਰੀਖਿਆ ਕੇਂਦਰ ਬਣਾਉਣਾ।

14. ਸੂਬੇ ਵਿਚ ਖੇਡਾਂ ਨੂੰ ਲੋਕ ਲਹਿਰ ਬਣਾਉਣਾ ਅਤੇ 'ਪੰਜਾਬ ਓਲੰਪਿਕ ਮਿਸ਼ਨ' ਦੀ ਉਸਾਰੀ ਨਾਲ ਓਲੰਪਿਕ ਖੇਡਾਂ 'ਚ ਤਗਮਾ ਜੇਤੂ ਖਿਡਾਰੀ ਤਿਆਰ ਕਰਨਾ।  

ਰੋਜ਼ਗਾਰ

1. ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾ ਕੇ ਉਦਯੋਗਿਕ ਕਾਰੋਬਾਰ ਦਾ ਮੁੜ ਤੋਂ ਰਾਜ ਅਤੇ ਉਸ ਦੀ ਸਰਕਾਰ ਵਿਚ ਵਿਸ਼ਵਾਸ ਪੈਦਾ ਕਰਨਾ

ਆਪ ਸਰਕਾਰ ਜੰਗੀ ਪੱਧਰ 'ਤੇ ਪ੍ਰਸ਼ਾਸਨ ਦੇ ਹਰ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਮੁਹਿੰਮ ਚਲਾਏਗੀ ਅਤੇ ਪੰਜਾਬ ਸਰਕਾਰ ਦੀ ਸਾਖ ਅਤੇ ਸ਼ਾਨ ਨੂੰ ਮੁੜ ਤੋਂ ਕਾਇਮ ਕਰਕੇ ਇਹ ਯਕੀਨੀ ਬਣਾਏਗੀ ਕਿ ਪੰਜਾਬ ਕਾਰੋਬਾਰ, ਉਦਯੋਗ ਅਤੇ ਵਪਾਰ ਵਾਸਤੇ ਪਸੰਦੀਦਾ ਰਾਜ ਹੋਵੇ। ਭ੍ਰਿਸ਼ਟਾਚਾਰ ਖਿਲਾਫ ਸਰਕਾਰ ਦਾ ਐਂਟੀ ਕੁਰੱਪਸ਼ਨ ਵਿਭਾਗ, ਜਿਸ ਵਿਚ ਲੋਕ ਆਯੁਕਤ ਵੀ ਸ਼ਾਮਲ ਹੈ, ਉਸ ਨੂੰ ਜ਼ਿਆਦਾ ਤਾਕਤਵਰ ਅਤੇ ਸੁਤੰਤਰ ਬਣਾ ਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇਗਾ।

2. ਅਗਲੇ 5 ਸਾਲਾਂ 'ਚ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ 

ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ 'ਨੌਕਰੀ ਮੰਗਣ' ਦੀ ਬਜਾਏ 'ਨੌਕਰੀ ਦੇਣ ਯੋਗ' ਬਣਾਇਆ ਜਾਵੇ। ਆਪ ਦੀ ਸਰਕਾਰ ਪੇਂਡੂ ਅਤੇ ਸ਼ਹਿਰੀ ਇਲਾਕਿਆਂ 'ਚ ਨੌਕਰੀਆਂ ਅਤੇ ਸਵੈ-ਉਦਯੋਗ ਦੇ ਮੌਕੇ ਪੈਦਾ ਕਰੇਗੀ।

3. ਹਰ ਬਲਾਕ 'ਚ 'ਐਂਟਰਪ੍ਰੀਨਿਓਰਸ਼ਿਪ ਅਤੇ ਸਕਿਲਿੰਗ ਸੈਂਟਰ' (ਈ.ਐਸ.ਸੀ.) ਆਪ ਸਰਕਾਰ ਹਰ ਬਲਾਕ 'ਚ, ਯਾਨੀ 147 'ਐਂਟਰਪ੍ਰੀਨਿਓਰਸ਼ਿਪ ਅਤੇ ਸਕਿਲਿੰਗ ਸੈਂਟਰ' (ਸਵੈ-ਉਦਯੋਗ ਅਤੇ ਹੁਨਰਤਾ ਕੇਂਦਰ) ਸਥਾਪਿਤ ਕਰੇਗੀ। ਖੇਤੀਬਾੜੀ ਅਤੇ ਇਸ ਨਾਲ ਸਬੰਧਤ ਉਦਯੋਗ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਸ ਤਰ੍ਹਾਂ ਫੂਡ ਪ੍ਰੋਸੈਸਿੰਗ, ਡੇਅਰੀ ਫਾਰਮਿੰਗ, ਬਾਗਬਾਨੀ ਅਤੇ ਕਪਾਹ ਵਰਗੇ ਕਾਰੋਬਾਰ।

4. ਪੰਜਾਬ ਦੇ 10 ਮੁੱਖ ਸ਼ਹਿਰਾਂ 'ਚ 'ਪੰਜਾਬ ਲਾਂਚ ਪੈਡ ਹੱਬਸ' (ਇਨਕੂਬੇਟਰਸ)

ਨਵੇਂ ਕਾਰੋਬਾਰ ਸਥਾਪਿਤ ਕਰਨ ਵਾਸਤੇ 10 ਮੁੱਖ ਸ਼ਹਿਰਾਂ 'ਚ ਪੰਜਾਬ ਲਾਂਚ ਪੈਡ ਹੱਬਸ ਸਥਾਪਿਤ ਕੀਤੇ ਜਾਣਗੇ। ਇਹ ਸ਼ਹਿਰ ਹਨ: ਮੋਹਾਲੀ, ਬਟਾਲਾ, ਪਠਾਨਕੋਟ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਅੰਮ੍ਰਿਤਸਰ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦੀ ਸਮਰੱਥਾ ਪ੍ਰਦਾਨ ਕੀਤੀ ਜਾਵੇਗੀ, ਜਿਸ ਤਹਿਤ ਉਹ ਤਕਨਾਲੋਜੀ, ਬੁਨਿਆਦੀ ਢਾਂਚਾ, ਵਿੱਤੀ ਸਹਿਯੋਗ, ਉਦਯੋਗ ਦੇ ਮਾਹਰਾਂ ਅਤੇ ਮਾਰਕੀਟ ਸਹੂਲਤਾਂ ਦਾ ਸਹਾਰਾ ਲੈ ਸਕਣਗੇ।

5. ਫੋਰਨ ਇੰਪਲਾਈਮੈਂਟ ਯੂਥ ਬੋਰਡ 

ਪੜ੍ਹਾਈ ਅਤੇ ਰੋਜ਼ਗਾਰ ਵਾਸਤੇ ਬਾਹਰ ਜਾਣ ਦੇ ਇੱਛੁਕ ਨੌਜਵਾਨਾਂ ਨੂੰ ਸਲਾਹ ਅਤੇ ਟ੍ਰੇਨਿੰਗ ਦੇਣ ਵਾਸਤੇ ਜਲੰਧਰ, ਅੰਮ੍ਰਿਤਸਰ, ਮੋਹਾਲੀ, ਲੁਧਿਆਣਾ ਅਤੇ ਸੰਗਰੂਰ ਵਿਚ ਸ਼ਾਖਾਵਾਂ ਸਹਿਤ, ਵਿਦੇਸ਼ੀ ਦੂਤਾਵਾਸਾਂ ਨਾਲ ਤਾਲਮੇਲ ਵਾਲੇ 'ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ' (ਫੋਰਨ ਇੰਪਲਾਈਮੈਂਟ ਯੂਥ ਬੋਰਡ) ਦਾ ਗਠਨ। ਬੋਰਡ ਨੌਜਵਾਨਾਂ ਨੂੰ ਆਇਲੈਟਸ ਅਤੇ ਪੀ.ਟੀ.ਈ. ਵਰਗੀਆਂ ਪ੍ਰੀਖਿਆਵਾਂ ਵਾਸਤੇ ਤਿਆਰੀ ਕਰਵਾਉਣ ਵਾਸਤੇ ਮਦਦ ਕਰੇਗਾ।

6. ਪੰਜਾਬ ਓਵਰਸੀਜ਼ ਇੰਪਲਾਈਮੈਂਟ ਕਾਰਪੋਰੇਸ਼ਨ

ਪੰਜਾਬੀ ਨੌਜਵਾਨਾਂ ਵਾਸਤੇ ਬਾਹਰਲੇ ਮੁਲਕਾਂ 'ਚ ਰੋਜ਼ਗਾਰ ਨੂੰ ਬੜਾਵਾ ਦੇਣ ਵਾਸਤੇ 'ਪੰਜਾਬ ਓਵਰਸੀਜ਼ ਇੰਪਲਾਈਮੈਂਟ ਕਾਰਪੋਰੇਸ਼ਨ' ਦਾ ਗਠਨ ਕੀਤਾ ਜਾਏਗਾ। ਇਹ ਫੋਰਨ ਇੰਪਲਾਈਮੈਂਟ ਯੂਥ ਬੋਰਡ ਦੇ ਤਾਲਮੇਲ ਨਾਲ ਕੰਮ ਕਰੇਗਾ। 

7. ਦੋਆਬਾ ਖੇਤਰ 'ਚ ਕਾਂਸ਼ੀ ਰਾਮ ਯੂਥ ਸਕਿਲ ਯੂਨੀਵਰਸਿਟੀ ਦੀ ਸਥਾਪਨਾ

ਦੋਆਬਾ ਖੇਤਰ 'ਚ ਕਾਂਸ਼ੀ ਰਾਮ ਯੂਥ ਸਕਿਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਦੇ ਮਾਲਵਾ ਅਤੇ ਮਾਝਾ ਖੇਤਰਾਂ 'ਚ 2 ਖੇਤਰੀ ਕੈਂਪਸ ਹੋਣਗੇ। ਇਹ ਯੂਨੀਵਰਸਿਟੀ ਹੁਨਰ ਨਿਰਮਾਣ ਅਤੇ ਸੂਬੇ 'ਚ ਤਕਨੀਕੀ ਸਿੱਖਿਆ ਦੇਣ ਵਾਲੇ ਸਿਖਿਅਕਾਂ ਦੀ ਟ੍ਰੇਨਿੰਗ ਲਈ ਅਗਾਂਹਵਧੂ ਸਿੱਖਿਆ ਪ੍ਰਦਾਨ ਕਰਵਾਏਗੀ।

8. ਹਰ ਪਿੰਡ, ਸ਼ਹਿਰ ਅਤੇ ਸਰਕਾਰੀ ਕਾਲਜ ਵਿਚ ਮੁਫਤ 'ਵਾਈ-ਫਾਈ ਹਾਟਸਪਾਟ' ਦੀ ਸੁਵਿਧਾ

ਹਰ ਪਿੰਡ, ਸ਼ਹਿਰ ਅਤੇ ਸਰਕਾਰੀ ਕਾਲਜ ਵਿਚ ਮੁਫਤ 'ਵਾਈ-ਫਾਈ ਹਾਟਸਪਾਟ' ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਲੱਖਾਂ ਨੌਜਵਾਨਾਂ ਦਾ ਪੂਰੀ ਦੁਨੀਆਂ ਨਾਲ ਸੰਪਰਕ ਵਧੇਗਾ। 

9. ਮਾਫੀਆ ਰਾਜ ਦਾ ਖਾਤਮਾ

ਆਮ ਆਦਮੀ ਪਾਰਟੀ ਦੀ ਸਰਕਾਰ, ਸਰਕਾਰੀ ਠੇਕਿਆਂ ਵਿਚੋਂ ਮਾਫੀਆ ਰਾਜ ਨੂੰ ਖਤਮ ਕਰੇਗੀ। ਸੰਸਦ ਮੈਂਬਰ, ਵਿਧਾਨ ਸਭਾ ਮੈਂਬਰ, ਮੰਤਰੀ ਅਤੇ ਉਨ੍ਹਾਂ ਦੇ ਸਕੇ ਰਿਸ਼ਤੇਦਾਰ ਸਰਕਾਰੀ ਠੇਕੇ ਹਾਸਲ ਕਰਨ ਦੇ ਯੋਗ ਨਹੀਂ ਹੋਣਗੇ। ਸਰਕਾਰੀ ਠੇਕਿਆਂ ਲਈ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ। ਮੌਜੂਦਾ ਸਿਸਟਮ, ਜਿਸ 'ਚ ਸਿਆਸੀ ਲੋਕਾਂ ਵੱਲੋਂ ਸਿੱਧੇ ਜਾਂ ਆਪਣੇ ਨੁਮਾਇੰਦਿਆਂ ਰਾਹੀਂ ਸਭ ਤਰ੍ਹਾਂ ਦੇ ਠੇਕੇ ਜਿਵੇਂ ਕਿ ਸ਼ਰਾਬ, ਰੇਤਾ ਬਜਰੀ, ਪਾਰਕਿੰਗਾਂ, ਕੰਟੀਨਾਂ ਜਾਂ ਟਰਾਂਸਪੋਰਟ ਪਰਮਿਟਾਂ 'ਤੇ ਕਬਜ਼ੇ ਕੀਤੇ ਹੋਏ ਹਨ, ਖਤਮ ਕੀਤੇ ਜਾਣਗੇ। ਹੁਣ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਜਨਤਕ ਖਜ਼ਾਨੇ ਵਿਚੋਂ ਲਾਭ ਲੈਣ ਲਈ ਕੀਤੀਆਂ ਗਈਆਂ ਅਲਾਟਮੈਂਟਾਂ ਅਤੇ ਪਾਲਸੀਆਂ ਵਿਚ ਤਬਦੀਲੀਆਂ ਦੀ ਉੱਚ ਪੱਧਰੀ ਪੜਤਾਲ ਹੋਵੇਗੀ।

10. ਲੜਕੀਆਂ ਲਈ ਮਾਤਾ ਗੁਜਰੀ ਟ੍ਰੇਨਿੰਗ ਅਕੈਡਮੀ 

ਲੜਕੀਆਂ ਨੂੰ ਸੂਬਾ ਤੇ ਸੈਂਟਰਲ ਪੁਲਿਸ ਫੋਰਸ 'ਚ, ਬੀ.ਐਸ.ਐਫ. 'ਚ ਅਤੇ ਪੈਰਾ-ਮਿਲਟਰੀ ਫੋਰਸ 'ਚ ਭਰਤੀ ਵਾਸਤੇ ਤਿਆਰੀ ਕਰਵਾਉਣ ਲਈ ਮਾਤਾ ਗੁਜਰੀ ਟ੍ਰੇਨਿੰਗ ਅਕੈਡਮੀ ਸਥਾਪਿਤ ਕੀਤੀ ਜਾਵੇਗੀ। ਇਹ ਆਪਣੀ ਕਿਸਮ ਦੀ ਪਹਿਲੀ ਟ੍ਰੇਨਿੰਗ ਅਕੈਡਮੀ ਹੋਵੇਗੀ ਅਤੇ ਪੰਜਾਬ ਦੀਆਂ ਲੜਕੀਆਂ ਨੂੰ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ 'ਚ ਭਰਤੀ ਲਈ ਸਿਖਲਾਈ ਦੇਵੇਗੀ। ਆਮ ਆਦਮੀ ਪਾਰਟੀ ਦਾ ਵਿਸ਼ਵਾਸ ਹੈ ਕਿ ਤਾਕਤਵਰ ਮਹਿਲਾਵਾਂ ਤਾਕਤਵਰ ਰਾਸ਼ਟਰ ਬਣਾਉਂਦੀਆਂ ਹਨ।  

11. ਸੂਖਮ ਲੋਨ ਅਧਾਰਤ ਉਦਯੋਗ ਦੀ ਸਥਾਪਨਾ

'ਰਾਜ ਵਿੱਤ ਕਾਰਪੋਰੇਸ਼ਨ' ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਢੁੱਕਵੇਂ ਨਿਯੰਤਰਿਤ ਢਾਂਚੇ ਰਾਹੀਂ ਨਿੱਜੀ ਸੂਖਮ ਵਿੱਤ (ਮਾਈਕ੍ਰੋ ਫਾਈਨਾਂਸ) ਕੰਪਨੀਆਂ ਲਈ ਵਧੀਆ ਮਾਹੌਲ ਬਣਾਇਆ ਜਾਵੇਗਾ।

12. ਅਰਜ਼ੀ ਫੀਸ ਦਾ ਖਾਤਮਾ 

ਸਰਕਾਰੀ ਨੌਕਰੀਆਂ ਵਾਸਤੇ ਅਰਜ਼ੀ ਫੀਸ ਖਤਮ ਕੀਤੀ ਜਾਵੇਗੀ (ਮੌਜੂਦਾ ਸਮੇਂ 'ਚ ਇਹ ਫੀਸ 500 ਰੁਪਏ ਤੋਂ 3 ਹਜ਼ਾਰ ਰੁਪਏ ਤੱਕ ਹੈ)। ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ਲੈਣ ਲਈ ਹਰ ਜ਼ਿਲ੍ਹਾ ਹੈੱਡਕੁਆਰਟਰ 'ਤੇ ਸੈਂਟਰ ਬਣਾਏ ਜਾਣਗੇ, ਤਾਂ ਕਿ ਨੌਕਰੀਆਂ ਲਈ ਉਮੀਦਵਾਰ ਦੂਰ-ਦਰਾਡੇ ਇਲਾਕਿਆਂ ਤੋਂ ਆਉਣ ਦੀ ਬਜਾਏ ਸੁਖਾਲੇ ਤਰੀਕੇ ਨਾਲ ਨਜ਼ਦੀਕ ਸੈਂਟਰ 'ਚ ਪਹੁੰਚ ਸਕਣ। ਨੌਕਰੀਆਂ ਲਈ ਇੰਟਰਵਿਊ ਨੂੰ ਖਤਮ ਕੀਤਾ ਜਾਵੇਗਾ ਅਤੇ ਚੋਣ ਵਿਦਿਅਕ ਮੈਰਿਟ ਦੇ ਅਧਾਰ 'ਤੇ ਹੋਵੇਗੀ, ਤਾਂ ਕਿ ਸਿਫਾਰਸ਼ ਅਤੇ ਰਿਸ਼ਵਤਖੋਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

13. ਪ੍ਰੋਬੇਸ਼ਨ ਸਮੇਂ 'ਚ ਪੂਰੀ ਤਨਖਾਹ

ਆਮ ਆਦਮੀ ਪਾਰਟੀ ਮੌਜੂਦਾ ਸਮੇਂ 'ਚ ਸਰਕਾਰੀ ਸੇਵਾਵਾਂ ਵਿਚ ਡਾਕਟਰਾਂ, ਅਧਿਆਪਕਾਂ ਅਤੇ ਹੋਰ ਪੇਸ਼ੇਵਰਾਂ ਲਈ ਸਿਰਫ ਬੇਸਿਕ ਤਨਖਾਹ ਦੇਣ ਵਾਲੀ ਨੀਤੀ ਨੂੰ ਖਤਮ ਕਰੇਗੀ।ਰੁਜ਼ਗਾਰ ਪੂਰੀ ਤਨਖਾਹ ਉੱਤੇ ਦਿੱਤਾ ਜਾਵੇਗਾ ਅਤੇ ਪ੍ਰੋਬੇਸ਼ਨ ਦਾ ਸਮਾਂ ਮੁੜ ਤੋਂ ਘਟਾ ਕੇ ਪਹਿਲਾਂ ਵਾਂਗ 2 ਸਾਲ ਕੀਤਾ ਜਾਵੇਗਾ। ਨਾਲ ਹੀ 1.25 ਲੱਖ ਖਾਲੀ ਸਰਕਾਰੀ ਅਸਾਮੀਆਂ ਭਰੀਆਂ ਜਾਣਗੀਆਂ।

14. ਬੇਰੁਜ਼ਗਾਰ ਨੌਜਵਾਨਾਂ ਦੀਆਂ ਮੰਗਾਂ

ਨੌਜਵਾਨ ਸੰਗਠਨ, ਜਿਨ੍ਹਾਂ ਦੇ ਮੈਂਬਰਾਂ ਕੋਲ ਲੋੜੀਂਦਾ ਹੁਨਰ ਅਤੇ ਯੋਗਤਾ ਹੈ, ਪਰ ਜੋ ਸਰਕਾਰ ਦੀਆਂ ਗਲਤ ਅਤੇ ਗੈਰ-ਇਨਸਾਫ ਨੀਤੀਆਂ ਕਰਕੇ ਅੰਦੋਲਨ ਕਰਨ ਲਈ ਮਜਬੂਰ ਹੋਏ ਹਨ, ਉਨ੍ਹਾਂ ਦੀਆਂ ਮੰਗਾਂ ਉੱਪਰ ਗੌਰ ਕੀਤਾ ਜਾਵੇਗਾ। 

ਨਸ਼ਾ ਵਿਰੋਧੀ ਮੁਹਿੰਮ

15. ਨਸ਼ਿਆਂ ਦੀ 'ਸਪਲਾਈ ਚੇਨ' ਦਾ ਇੱਕ ਮਹੀਨੇ 'ਚ ਸਫਾਇਆ

ਸਰਕਾਰ ਬਣਨ ਤੋਂ ਇੱਕ ਮਹੀਨੇ ਵਿਚ ਨਸ਼ਾ 'ਸਪਲਾਈ ਚੇਨ' ਨੂੰ ਖਤਮ ਕੀਤਾ ਜਾਵੇਗਾ। ਨਸ਼ਾ ਪੀੜਤਾਂ ਦੇ ਮੁੜ ਵਸੇਬੇ ਦੀ ਪ੍ਰਕ੍ਰਿਆ ਨੂੰ ਤੁਰੰਤ ਸ਼ੁਰੂ ਕੀਤਾ ਜਾਵੇਗਾ, ਤਾਂ ਕਿ 6 ਮਹੀਨੇ ਵਿਚ ਇਸ ਦੇ ਸਾਰਥਕ ਨਤੀਜੇ ਨਿਕਲ ਸਕਣ।ਪੰਜਾਬ 'ਚ ਨਸ਼ਿਆਂ ਦੀ ਵਿੱਕਰੀ ਅਤੇ ਸਪਲਾਈ ਦਾ ਖਾਤਮਾ ਕਰਨ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਡਰੱਗ ਟਾਸਕ ਫੋਰਸ ਬਣਾਈ ਜਾਵੇਗੀ। ਨਸ਼ਿਆਂ ਦੇ ਵਪਾਰ 'ਚ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦੀ ਸ਼ਮੂਲੀਅਤ ਦੀ ਪੜਤਾਲ ਕਰਨ ਲਈ ਇੱਕ ਉੱਚ ਪੱਧਰੀ ਜਾਂਚ ਸ਼ੁਰੂ ਕੀਤੀ ਜਾਵੇਗੀ। ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਜਾਣਗੀਆਂ।

16. ਅਕਾਲੀ-ਭਾਜਪਾ ਵੱਲੋਂ ਦਰਜ ਕੀਤੇ ਝੂਠੇ ਮੁਕੱਦਮੇ ਵਾਪਸ ਲੈਣੇ

ਸਾਰੇ ਸਿਆਸੀ ਮਨਸ਼ਾ ਵਾਲੇ ਝੂਠੇ ਕੇਸ ਅਤੇ ਫਰਜ਼ੀ ਐਨ.ਡੀ.ਪੀ.ਐਸ. ਮੁਕੱਦਮੇ ਵਾਪਸ ਲਏ ਜਾਣਗੇ। ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ 'ਚ ਫਸਾਉਣ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਸਿਆਸਤਦਾਨਾਂ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ।

17. 24 ਘੰਟੇ ਨਸ਼ਾ ਵਿਰੋਧੀ ਟੋਲ ਫ੍ਰੀ ਨੰਬਰ

ਇੱਕ 24 ਘੰਟੇ ਨਸ਼ਾ ਵਿਰੋਧੀ ਟੋਲ ਫ੍ਰੀ ਨੰਬਰ ਸ਼ੁਰੂ ਕੀਤਾ ਜਾਵੇਗਾ, ਜਿਸ ਰਾਹੀਂ ਲੋਕ ਨਸ਼ਾ ਵਪਾਰੀਆਂ ਦਾ ਸਟਿੰਗ ਕਰਕੇ ਸਰਕਾਰ ਨੂੰ ਰਿਪੋਰਟ ਕਰ ਸਕਣਗੇ।ਇਸ ਨਾਲ ਹਰ ਪੰਜਾਬੀ ਨਸ਼ਾ ਤਸਕਰ ਵਿਰੋਧੀ ਇੰਸਪੈਕਟਰ ਬਣ ਜਾਵੇਗਾ ਅਤੇ ਨਸ਼ਾ ਸਪਲਾਈ ਚੇਨ ਵਿਚ ਡਰ ਪੈਦਾ ਕਰੇਗਾ।

18. ਦੋਸ਼ੀ ਨਸ਼ਾ ਤਸਕਰਾਂ ਨੂੰ ਮੌਤ ਤੱਕ ਉਮਰ ਕੈਦ ਵਾਸਤੇ ਇੱਕ ਖਾਸ ਕਾਨੂੰਨ  

ਨਸ਼ਾ ਤਸਕਰਾਂ ਦਾ ਗੁਨਾਹ ਸਾਬਤ ਹੋਣ 'ਤੇ ਉਨ੍ਹਾਂ ਨੂੰ ਮੌਤ ਤੱਕ ਉਮਰ ਕੈਦ ਦੇਣ ਲਈ ਇੱਕ ਖਾਸ ਕਾਨੂੰਨ ਲਿਆਂਦਾ ਜਾਵੇਗਾ। ਇਹੋ ਜਿਹੇ ਸਾਰੇ ਦੋਸ਼ੀਆਂ ਦੀ ਜਾਇਦਾਦਾਂ ਜ਼ਬਤ ਕਰਕੇ ਨਿਲਾਮ ਕੀਤੀਆਂ ਜਾਣਗੀਆਂ।

19. ਇਲਾਜ ਤੋਂ ਬਾਅਦ ਨਸ਼ਾ ਪੀੜਤਾਂ ਦਾ ਮੁੜ ਵਸੇਬਾ 

- ਇਲਾਜ ਤੋਂ ਬਾਅਦ ਨਸ਼ਾ ਪੀੜਤਾਂ ਨੂੰ ਮੁੜ ਨਸ਼ੇ ਵੱਲ ਜਾਣ ਤੋਂ ਰੋਕਣ ਦੀ ਵੱਡੀ ਚੁਣੌਤੀ ਨੂੰ ਉਨ੍ਹਾਂ ਦਾ ਪੁਨਰਵਾਸ ਕਰਕੇ ਸੰਭਵ ਬਣਾਇਆ ਜਾਵੇਗਾ।

- ਮੁੜ ਵਸੇਬਾ ਹੋਏ ਨਸ਼ਾ ਪੀੜਤ ਲੋਕਾਂ ਨੂੰ ਨੌਕਰੀਆਂ ਦੇਣ ਵਾਸਤੇ ਵਪਾਰ ਅਤੇ ਉਦਯੋਗ ਨੂੰ ਕਈ ਤਰੀਕਿਆਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਕਦਮ ਦਾ ਮੰਤਵ, ਨਸ਼ਾ ਪੀੜਤਾਂ ਨੂੰ ਵਾਪਸ ਮੁੱਖ ਧਾਰਾ ਵਿਚ ਲਿਆਉਣਾ ਅਤੇ ਸਧਾਰਨ ਜ਼ਿੰਦਗੀ ਜਿਉਣ ਦੇ ਯੋਗ ਬਣਾਉਣਾ ਹੈ।

- ਨਸ਼ਾ ਛੱਡ ਕੇ ਪੁਨਰਵਾਸ ਹੋਏ ਨੌਜਵਾਨਾਂ ਨੂੰ ਇਲਾਜ ਤੋਂ ਬਾਅਦ ਸਰਕਾਰੀ ਸਿੱਖਿਆ ਅਤੇ ਖੇਡ ਅਦਾਰਿਆਂ ਵਿਚ ਉਨ੍ਹਾਂ ਦੀ ਯੋਗਤਾ ਮੁਤਾਬਕ ਯਕੀਨੀ ਦਾਖਲਾ ਮੁਹੱਈਆ ਕਰਵਾਇਆ ਜਾਏਗਾ।

20. ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ 'ਚ ਮੁਫਤ ਇਲਾਜ

ਸਾਰੇ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ੇ ਛੁਡਾਉਣ ਦੇ ਤਰੀਕਿਆਂ ਨੂੰ ਨਿਯੰਤ੍ਰਿਤ ਅਤੇ ਮਿਆਰੀ ਕੀਤਾ ਜਾਏਗਾ। ਪ੍ਰਾਈਵੇਟ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵੱਲੋਂ ਲਈ ਜਾਂਦੀ ਫੀਸ ਦੀ ਹੱਦ ਵੀ ਤੈਅ ਕੀਤੀ ਜਾਵੇਗੀ।

21. ਯੋਗਤਾਪੂਰਨ ਮਨੋਵਿਗਿਆਨੀ ਡਾਕਟਰਾਂ ਦੀ ਸਹੂਲਤ

ਨਸ਼ਾ ਪੀੜਤਾਂ ਦੇ ਪੁਨਰਵਾਸ ਲਈ ਸਾਰੇ ਮੁੜ ਵਸੇਬਾ ਕੇਂਦਰਾਂ ਵਿਚ ਯੋਗਤਾਪੂਰਨ ਮਨੋਵਿਗਿਆਨਕ ਡਾਕਟਰ ਨਿਯੁਕਤ ਕੀਤੇ ਜਾਣਗੇ।

22. ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਵਿਚ ਨਸ਼ਾ ਮੁਕਤੀ ਹਲਫਨਾਮਾ

ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਦੇ ਸਾਰੇ ਉਮੀਦਵਾਰਾਂ ਵਾਸਤੇ ਨਸ਼ਾ ਮੁਕਤ ਹੋਣ ਦਾ ਹਲਫਨਾਮਾ ਲਾਜ਼ਮੀ ਕੀਤਾ ਜਾਵੇਗਾ। ਇਸੇ ਹੀ ਤਰਜ਼ 'ਤੇ, ਆਮ ਆਦਮੀ ਪਾਰਟੀ ਰਿਪਰੇਜ਼ੈਂਟੇਸ਼ਨ ਆਫ ਪੀਪਲਜ਼ ਐਕਟ, ਜੋ ਕਿ ਕੇਂਦਰੀ ਸਰਕਾਰ ਦਾ ਕਾਨੂੰਨ ਹੈ, ਵਿੱਚ ਸੋਧ ਕਰਕੇ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਿਚ ਵੀ ਅਜਿਹਾ ਹਲਫਨਾਮਾ ਲਾਜ਼ਮੀ ਕਰਨ ਲਈ ਮੁਹਿੰਮ ਚਲਾਏਗੀ। 

23. ਚੋਣ ਉਮੀਦਵਾਰਾਂ ਦੇ ਖੂਨ ਅਤੇ ਪਿਸ਼ਾਬ ਦੇ ਨਮੂਨਿਆਂ ਦੀ ਅਚਨਚੇਤ ਜਾਂਚ 

ਚੋਣ ਉਮੀਦਵਾਰਾਂ ਦੇ ਨਾਮਜ਼ਦਗੀ ਕਰਨ ਵੇਲੇ ਜ਼ਿਲ੍ਹੇ ਦੇ ਡੀ.ਸੀ. ਅਤੇ ਸੀ.ਐਮ.ਓ. ਦੀ ਹਾਜ਼ਰੀ ਵਿਚ ਅਚਨਚੇਤ ਲਏ ਖੂਨ ਅਤੇ ਪਿਸ਼ਾਬ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਦਾ ਮੰਤਵ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਖੁਦ ਉਦਾਹਰਣ ਬਣ ਕੇ ਨਸ਼ਾ ਵਿਰੋਧੀ ਮਾਹੌਲ ਪੈਦਾ ਕਰਨਾ ਹੈ। 

24. ਹਰ ਪਿੰਡ ਵਿਚ ਇੱਕ ਆਧੁਨਿਕ ਪੇਂਡੂ ਸਿਹਤ ਕਲੀਨਿਕ 

ਹਰ ਪਿੰਡ ਵਿਚ ਇੱਕ ਆਧੁਨਿਕ ਪੇਂਡੂ ਸਿਹਤ ਕਲੀਨਿਕ ਮੁਹੱਈਆ ਕਰਵਾਇਆ ਜਾਵੇਗਾ, ਜਿੱਥੇ ਡਾਕਟਰ ਦੀ ਯਕੀਨਨ ਮੌਜੂਦਗੀ ਤੋਂ ਇਲਾਵਾ ਮੁਫਤ ਦਵਾਈਆਂ ਅਤੇ ਬਿਨਾਂ ਪੈਸੇ ਮੈਡੀਕਲ ਟੈਸਟ ਦਾ ਇੰਤਜ਼ਾਮ ਹੋਵੇਗਾ।

25. 'ਸਕੂਲ ਆਫ ਐਡਿਕਸ਼ਨ ਸਟੱਡੀਜ਼' ਦੀ ਸਥਾਪਨਾ

ਸਲਾਨਾ 150 ਵਿਦਿਆਰਥੀਆਂ ਨੂੰ ਗਰੈਜੂਏਟ ਅਤੇ ਮਾਸਟਰ ਡਿਗਰੀਆਂ ਦੀ ਪੜ੍ਹਾਈ ਕਰਵਾਉਣ ਲਈ 'ਸਕੂਲ ਆਫ ਐਡਿਕਸ਼ਨ ਸਟੱਡੀਜ਼' ਖੋਲ੍ਹਿਆ ਜਾਵੇਗਾ। ਅਮਰੀਕਾ ਦੇ 'ਹੇਜ਼ਲਡਨ ਗਰੈਜੂਏਟ ਸਕੂਲ ਆਫ ਐਡਿਕਸ਼ਨ ਸਟੱਡੀਜ਼' ਦੀ ਤਰਜ਼ 'ਤੇ ਬਣਿਆ ਇਹ ਏਸ਼ੀਆ ਮਹਾਂਦੀਪ ਵਿਚ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੋਵੇਗਾ। 

ਸਿੱਖਿਆ

26. ਸਿੱਖਿਆ ਨੂੰ ਮੁੱਖ ਪ੍ਰਾਥਮਿਕਤਾ

ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਨੂੰ ਮੁੱਖ ਪ੍ਰਾਥਮਿਕਤਾ ਦੇਵੇਗੀ। ਦਿੱਲੀ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਵੀ ਸਿੱਖਿਆ ਦੇ ਬਜਟ ਵਿਚ ਠੋਸ ਵਾਧਾ ਕਰੇਗੀ।

27. ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ ਨਾਲੋਂ ਬਿਹਤਰ ਬਣਾਉਣਾ

ਆਮ ਆਦਮੀ ਪਾਰਟੀ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪ੍ਰਾਈਵੇਟ ਅਦਾਰਿਆਂ ਨਾਲੋਂ ਹਰ ਪੱਖੋਂ ਬਿਹਤਰ ਬਣਾਉਣ ਲਈ ਵਚਨਬੱਧ ਹੈ। ਸਾਡੀ ਪਾਰਟੀ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲ ਅਤੇ ਕਾਲਜ ਵਿਦਿਆਰਥੀਆਂ ਅਤੇ ਮਾਪਿਆਂ ਲਈ ਪਹਿਲੀ ਪਸੰਦ ਹੋਣ।

28. ਵਿਦਿਆਰਥੀਆਂ ਲਈ ਮੁਫਤ ਬੱਸ ਸੇਵਾਵਾਂ

ਸਾਰੇ ਸਕੂਲ ਅਤੇ ਕਾਲਜ ਵਿਦਿਆਰਥੀਆਂ ਵਾਸਤੇ ਮੁਫਤ ਬੱਸ ਸੇਵਾਵਾਂ ਪ੍ਰਦਾਨ ਕਰਨ ਲਈ 'ਸਿੱਖਿਆ ਕਾਰਡ' ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕਾਲਜ ਜਾਣ ਵਾਲੇ ਵਿਦਿਆਰਥੀਆਂ ਵਾਸਤੇ ਸਰਕਾਰ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਬੱਸਾਂ ਚਲਾਈਆਂ ਜਾਣਗੀਆਂ।  

29. ਲੜਕੀਆਂ ਅਤੇ ਮਹਿਲਾ ਵਿਦਿਆਰਥਣਾਂ ਵਾਸਤੇ ਸਪੈਸ਼ਲ ਬੱਸਾਂ

ਲੜਕੀਆਂ ਅਤੇ ਮਹਿਲਾ ਵਿਦਿਆਰਥਣਾਂ ਲਈ ਵਿਦਿਅਕ ਸੰਸਥਾਵਾਂ 'ਚ ਜਾਣ ਵਾਸਤੇ ਸਪੈਸ਼ਲ ਬੱਸਾਂ ਚਲਾਈਆਂ ਜਾਣਗੀਆਂ। 

ਸਕੂਲੀ ਸਿੱਖਿਆ

30. ਸਰਕਾਰੀ ਸਕੂਲਾਂ 'ਚ ਸੀ.ਸੀ.ਟੀ.ਵੀ. ਕੈਮਰੇ

ਸਰਕਾਰੀ ਸਕੂਲਾਂ 'ਚ ਸੀ.ਸੀ.ਟੀ.ਵੀ. ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਕਿ ਮਾਪੇ ਸਕੂਲਾਂ 'ਚ ਆਪਣੇ ਬੱਚਿਆਂ ਬਾਰੇ ਹਰ ਵਕਤ ਜਾਣਕਾਰੀ ਹਾਸਲ ਕਰ ਸਕਣ। 

31. ਨੌਵੀਂ ਕਲਾਸ ਤੋਂ ਮੁਫਤ ਲੈਪਟਾਪ

'ਮੁੱਖ ਮੰਤਰੀ ਵਿਦਿਆਰਥੀ ਸਹੂਲਤ ਸਕੀਮ' ਤਹਿਤ ਨੌਵੀਂ ਕਲਾਸ ਵਿਚ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਾਲ ਦੀ ਸ਼ੁਰੂਆਤ ਵਿਚ ਮੁਫਤ ਲੈਪਟਾਪ ਦਿੱਤਾ ਜਾਵੇਗਾ। 

32. ਸਕੂਲ ਅਧਿਆਪਕਾਂ ਦੀਆਂ 29,000 ਖਾਲੀ ਅਸਾਮੀਆਂ ਭਰਨ ਬਾਰੇ

ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਵਿਚ ਕਰੀਬ 29,000 ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। 

33. ਹਰ ਪ੍ਰਾਇਮਰੀ ਸਕੂਲ 'ਚ ਘੱਟੋ-ਘੱਟ 5 ਅਧਿਆਪਕ

ਰਾਜ ਦੇ ਹਰ ਪ੍ਰਾਇਮਰੀ ਸਕੂਲ 'ਚ, ਜਿੱਥੇ ਹੁਣ ਇੱਕ ਜਾਂ ਦੋ ਅਧਿਆਪਕ ਨੇ, ਉੱਥੇ ਘੱਟੋ-ਘੱਟ 5 ਅਧਿਆਪਕ ਹੋਣਗੇ, ਯਾਨੀ ਅੰਗਰੇਜ਼ੀ, ਪੰਜਾਬੀ, ਹਿੰਦੀ, ਗਣਿਤ ਅਤੇ ਸਰੀਰਕ ਸਿੱਖਿਆ ਵਾਸਤੇ ਇੱਕ-ਇੱਕ ਅਧਿਆਪਕ ਲਾਜ਼ਮੀ ਹੋਵੇਗਾ।

34. ਸਕੂਲਾਂ 'ਚ ਹੁਨਰ ਵਿਕਾਸ ਲਾਜ਼ਮੀ

ਹਰ ਸਰਕਾਰੀ ਸਕੂਲ 'ਚ ਨੌਵੀਂ ਕਲਾਸ ਤੋਂ ਹੁਨਰ ਵਿਕਾਸ ਅਤੇ 'ਕੈਰੀਅਰ ਕਾਊਂਸਲਿੰਗ' ਦੀ ਸ਼ੁਰੂਆਤ ਕੀਤੀ ਜਾਵੇਗੀ। 

35. ਲੜਕੀਆਂ ਲਈ ਉੱਚ ਸਿੱਖਿਆ ਦੇ ਵਜ਼ੀਫੇ

ਮੌਜੂਦਾ ਸਕੀਮਾਂ ਤੋਂ ਇਲਾਵਾ, ਹੋਣਹਾਰ ਅਤੇ 85 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੀਆਂ ਲਾਇਕ ਲੜਕੀਆਂ ਨੂੰ 10ਵੀਂ ਕਲਾਸ ਪਾਸ ਕਰਨ ਉਪਰੰਤ 'ਉੱਚ ਸਿੱਖਿਆ ਵਜ਼ੀਫੇ' ਦੀ ਪੋਸਟ ਗਰੈਜੂਏਟ ਪੱਧਰ ਤੱਕ ਸਹੂਲਤ ਦਿੱਤੀ ਜਾਵੇਗੀ।

36. ਅਧਿਆਪਕ ਸਿਰਫ ਪੜ੍ਹਾਈ ਵਾਸਤੇ

ਅਧਿਆਪਕਾਂ ਨੂੰ ਸਿਰਫ ਪੜ੍ਹਾਈ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਤਾਂ ਕਿ ਉਹ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਸਕਣ। ਅਧਿਆਪਕਾਂ ਨੂੰ ਕੋਈ ਗੈਰ ਸਿੱਖਿਅਕ ਸਰਕਾਰੀ ਕੰਮ ਨਹੀਂ ਦਿੱਤਾ ਜਾਵੇਗਾ। ਸਕੂਲਾਂ ਵਿਚ ਪ੍ਰਬੰਧਕੀ ਅਤੇ ਹੋਰ ਕੰਮਾਂ ਵਾਸਤੇ 3,861 ਅਸਟੇਟ ਮੈਨੇਜਰ (ਹਰ 5 ਸਕੂਲਾਂ ਵਾਸਤੇ ਇੱਕ) ਨਿਯੁਕਤ ਕੀਤੇ ਜਾਣਗੇ। ਸਕੂਲਾਂ ਦੀ ਸੇਵਾ ਸੰਭਾਲ, ਪੀਣਯੋਗ ਪਾਣੀ, ਸ਼ੋਚ, ਖੇਡ ਮੈਦਾਨਾਂ ਦੇ ਪ੍ਰਬੰਧ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਅਸਟੇਟ ਮੈਨੇਜਰ ਦੀ ਹੀ ਹੋਵੇਗੀ। 

37. ਸਾਰੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦਾ ਸਲਾਨਾ ਆਡਿਟ

ਪੰਜਾਬ ਦੇ ਸਾਰੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੀ ਕਾਰਜਕੁਸ਼ਲਤਾ 'ਚ ਪਾਰਦਰਸ਼ਤਾ ਨੂੰ ਵਧਾਉਣ ਲਈ ਸਲਾਨਾ ਆਡਿਟ ਕਰਵਾਉਣਾ ਲਾਜ਼ਮੀ ਕੀਤਾ ਜਾਵੇਗਾ। ਪ੍ਰਾਈਵੇਟ ਅਦਾਰਿਆਂ ਨੂੰ ਅਨੁਸ਼ਾਸਿਤ ਕੀਤਾ ਜਾਵੇਗਾ ਅਤੇ ਮਨ-ਮਰਜ਼ੀ ਦੇ ਨਾਜਾਇਜ਼ ਫੀਸ ਵਾਧਿਆਂ ਉੱਤੇ ਰੋਕ ਲਾਈ ਜਾਵੇਗੀ।

38. ਅੰਗਹੀਣ ਬੱਚਿਆਂ ਲਈ ਸਹੂਲਤਾਂ

ਅੰਗਹੀਣ, ਅਪਾਹਜ ਅਤੇ ਉਹ ਬੱਚੇ ਜੋ ਸਰੀਰਕ ਤੌਰ 'ਤੇ ਵੱਖਰੀ ਕਾਬਲੀਅਤ ਰੱਖਦੇ ਹਨ, ਉਨ੍ਹਾਂ ਦੀ ਸਹੂਲਤ ਵਾਸਤੇ ਸਾਰੇ ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਵਿਚ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ। ਇਸ ਤਰ੍ਹਾਂ ਦੇ ਖਾਸ ਬੱਚਿਆਂ ਨੂੰ ਕਿਸੇ ਵੀ ਵਿਦਿਅਕ ਅਦਾਰੇ ਵਿਚ ਦਾਖਲੇ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਤੱਕ ਡਾਕਟਰ ਤਸਦੀਕ ਨਾ ਕਰੇ।

39. ਸਕੂਲ ਬੋਰਡ ਦੇ ਪਾਠਕ੍ਰਮ ਦਾ ਆਧੁਨੀਕਰਨ 

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪਾਠਕ੍ਰਮ ਦਾ ਪੂਰਨ ਤੌਰ 'ਤੇ ਆਧੁਨੀਕਰਨ ਕੀਤਾ ਜਾਵੇਗਾ, ਜਿਸ ਵਿਚ ਵਪਾਰ ਅਤੇ ਉਦਯੋਗ ਵੱਲ ਖਾਸ ਧਿਆਨ ਦਿੱਤਾ ਜਾਵੇਗਾ, ਤਾਂ ਕਿ ਸਿੱਖਿਆ ਨੂੰ ਨੌਕਰੀ ਅਤੇ ਕਿੱਤਾਮੁਖੀ ਬਣਾਇਆ ਜਾ ਸਕੇ। 

40. ਹਾਈ ਸਕੂਲਾਂ 'ਚ ਕੰਪਿਊਟਰ 'ਲੈਬ'

ਸਾਰੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਨਵੀਨਤਮ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੰਪਿਊਟਰ ਲੈਬ ਸਥਾਪਿਤ ਕੀਤੀਆਂ ਜਾਣਗੀਆਂ। 

41. ਪ੍ਰਾਈਵੇਟ ਸਕੂਲਾਂ 'ਚ ਅਧਿਆਪਕਾਂ ਦੇ ਸ਼ੋਸ਼ਣ ਉੱਤੇ ਰੋਕ

ਆਮ ਆਦਮੀ ਪਾਰਟੀ ਦੀ ਸਰਕਾਰ ਕਈ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਣ ਵਾਸਤੇ ਲੋੜੀਂਦਾ ਕਾਨੂੰਨ ਬਣਾਏਗੀ, ਤਾਂ ਕਿ ਗੈਰ ਸਰਕਾਰੀ ਸਕੂਲਾਂ ਵਿਚ ਵੀ ਸਹੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।

ਉੱਚ ਸਿੱਖਿਆ

42. ਉੱਚ ਸਿੱਖਿਆ ਗਰੰਟੀ ਸਕੀਮ 

ਇਹ ਯਕੀਨੀ ਬਣਾਉਣ ਵਾਸਤੇ ਕਿ ਕੋਈ ਵੀ ਵਿਦਿਆਰਥੀ ਪੈਸੇ ਦੀ ਘਾਟ ਕਰਕੇ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ, ਸਾਡੀ ਸਰਕਾਰ ਦਿੱਲੀ ਦੀ ਤਰਜ਼ 'ਤੇ 'ਉੱਚ ਸਿੱਖਿਆ ਗਰੰਟੀ ਸਕੀਮ' ਤਹਿਤ 10 ਲੱਖ ਤੱਕ ਦਾ ਬਿਨਾਂ ਸ਼ਰਤ ਲੋਨ ਉਪਲੱਬਧ ਕਰਵਾਏਗੀ। ਇਸ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਨੂੰ ਸਿਰਫ ਕਾਲਜ ਵਿਚ ਦਾਖਲਾ ਲੈਣ ਦੀ ਹੀ ਜ਼ਰੂਰਤ ਹੋਵੇਗੀ। 

43. ਵਿਦਿਅਕ ਮਾਹਰਾਂ ਨੂੰ ਗੌਰਵ 

ਵਿਦਿਅਕ ਮਾਹਰਾਂ ਦਾ ਗੌਰਵ ਵਧਾਉਣ ਲਈ ਸਾਰੀਆਂ ਉੱਚ ਨਿਯੁਕਤੀਆਂ, ਜਿਵੇਂ ਕਿ ਵਾਈਸ ਚਾਂਸਲਰ, ਪ੍ਰੋਫੈਸਰ ਅਤੇ ਲੈਕਚਰਾਰ, ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਕੇ ਕੇਵਲ ਕਾਬਲੀਅਤ ਅਨੁਸਾਰ ਕੀਤੀਆਂ ਜਾਣਗੀਆਂ।

44. ਵਿਦਿਆਰਥੀਆਂ ਅਤੇ ਪੇਸ਼ੇਵਰਾਂ (ਵਰਕਿੰਗ ਪ੍ਰੋਫੈਸ਼ਨਲਸ) ਲਈ ਰਿਹਾਇਸ਼ੀ ਹੋਸਟਲ

ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਨਾਲ ਵਿਦਿਆਰਥੀਆਂ ਅਤੇ ਪੇਸ਼ੇਵਰਾਂ (ਵਰਕਿੰਗ ਪ੍ਰੋਫੈਸ਼ਨਲਸ) ਲਈ ਰਿਹਾਇਸ਼ੀ ਹੋਸਟਲ ਬਣਾਏ ਜਾਣਗੇ।

45. ਨਵੇਂ ਕਾਲਜਾਂ ਦੀ ਸਥਾਪਨਾ

- 3 ਨਵੇਂ ਮੈਡੀਕਲ ਕਾਲਜ, ਨਰਸਿੰਗ ਅਤੇ ਪੈਰਾ ਮੈਡੀਕਲ ਦੀ ਟ੍ਰੇਨਿੰਗ ਸਹਿਤ, ਸਥਾਪਿਤ ਕੀਤੇ ਜਾਣਗੇ। ਮੌਜੂਦਾ 3 ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਕੇ ਸੀਟਾਂ ਵਿਚ ਵਾਧਾ ਕੀਤਾ ਜਾਵੇਗਾ। 

- ਆਮ ਆਦਮੀ ਪਾਰਟੀ ਦੀ ਸਰਕਾਰ ਤਲਵੰਡੀ ਸਾਬੋ ਵਿਚ ਚੱਲ ਰਹੇ ਗ੍ਰਾਮੀਣ ਵਿਦਿਅਕ ਸੰਸਥਾਨ ਤੋਂ ਇਲਾਵਾ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੀ ਪੜ੍ਹਾਈ ਲਈ 2 ਨਵੇਂ ਗ੍ਰਾਮੀਣ ਉੱਚ ਸਿੱਖਿਆ ਸੰਸਥਾਨ ਗੁਰਦਾਸਪੁਰ ਅਤੇ ਫਿਰੋਜ਼ਪੁਰ 'ਚ ਸਥਾਪਿਤ ਕਰੇਗੀ, ਜੋ ਕਿ ਖਾਸ ਤੌਰ 'ਤੇ ਪਿੰਡਾਂ ਦੇ ਵਿਦਿਆਰਥੀਆਂ ਲਈ ਹੋਣਗੇ। ਇਨ੍ਹਾਂ ਅਦਾਰਿਆਂ ਨੂੰ ਬਿਹਤਰ ਚਲਾਉਣ ਲਈ ਐਨ.ਆਰ.ਆਈ. ਭਾਗੀਦਾਰੀ ਨਾਲ ਇੱਕ ਕਾਰਪਸ ਫੰਡ ਬਣਾਇਆ ਜਾਵੇਗਾ। 

- ਬਰਨਾਲਾ ਅਤੇ ਪਠਾਨਕੋਟ ਵਿਚ 2 ਡਿਗਰੀ ਕਾਲਜ ਖੋਲ੍ਹੇ ਜਾਣਗੇ, ਤਾਂਕਿ ਰਾਜ ਦੇ ਹਰ ਜ਼ਿਲ੍ਹੇ ਵਿਚ ਸਰਕਾਰੀ ਡਿਗਰੀ ਕਾਲਜ ਉਪਲੱਬਧ ਹੋਣ।

- ਲੁਧਿਆਣਾ ਵਿਖੇ ਹਾਸਪਿਟੈਲਿਟੀ ਅਤੇ ਹੋਟਲ ਮੈਨੇਜਮੈਂਟ ਕਾਲਜ ਖੋਲ੍ਹਿਆ ਜਾਵੇਗਾ।

- ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿਚ ਪੰਜਾਬੀ ਨੌਜਵਾਨਾਂ ਦੇ ਵੱਧ ਰਹੇ ਰੁਝਾਨ ਨੂੰ ਦੇਖਦੇ ਹੋਏ ਮੋਹਾਲੀ ਵਿਖੇ ਇੱਕ ਇੰਸਟੀਚਿਊਟ ਆਫ ਫਿਲਮ ਐਂਡ ਮੀਡੀਆ ਸਥਾਪਿਤ ਕੀਤਾ ਜਾਵੇਗਾ। 

46. ਪੇਸ਼ੇਵਰ ਸਿੱਖਿਆ ਅਦਾਰਿਆਂ ਦੇ ਪਾਠਕ੍ਰਮ ਦਾ ਨਵੀਨੀਕਰਨ

ਪੰਜਾਬ ਦੇ ਇੰਜੀਨੀਅਰਿੰਗ ਅਤੇ ਤਕਨੀਕੀ ਕਾਲਜਾਂ ਦੇ ਪਾਠਕ੍ਰਮ ਦਾ ਅੰਤਰਰਾਸ਼ਟਰੀ ਮਿਆਰ ਅਨੁਸਾਰ ਨਵੀਨੀਕਰਨ ਕੀਤਾ ਜਾਵੇਗਾ। ਮੈਨੇਜਮੈਂਟ, ਫਾਰਮਾ ਅਤੇ ਐਜੂਕੇਸ਼ਨ ਕਾਲਜਾਂ ਦੇ ਪਾਠਕ੍ਰਮ ਦਾ ਵੀ ਨਵੀਨੀਕਰਨ ਹੋਵੇਗਾ। 

47. ਯੂਨੀਵਰਸਿਟੀਆਂ ਦੇ ਕਾਂਸਟੀਟੂਐਂਟ ਕਾਲਜਾਂ ਦਾ ਸੁਧਾਰ 

ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਚਲਾਏ ਜਾ ਰਹੇ ਸਾਰੇ ਕਾਂਸਟੀਟੂਐਂਟ ਕਾਲਜਾਂ (20 ਦੇ ਕਰੀਬ) ਨੂੰ ਸੰਪੂਰਨ ਸਰਕਾਰੀ ਕਾਲਜਾਂ ਵਾਂਗ ਚਲਾਇਆ ਜਾਵੇਗਾ, ਤਾਂ ਜੋ ਇਨ੍ਹਾਂ ਕਾਲਜਾਂ ਵਿਚ ਪ੍ਰਬੰਧਕੀ ਸੁਧਾਰ ਹੋ ਸਕਣ। 

ਖੇਡਾਂ

48. ਪੰਜਾਬ ਓਲੰਪਿਕ ਮਿਸ਼ਨ ਅਤੇ ਖੇਡਾਂ ਦੀ ਲੋਕ ਲਹਿਰ

'ਪੰਜਾਬ ਓਲੰਪਿਕ ਮਿਸ਼ਨ' ਦੀ 2017 'ਚ ਸ਼ੁਰੂਆਤ ਨਾਲ ਰਾਜ ਦੇ ਖਿਡਾਰੀਆਂ ਨੂੰ ਪੰਜਾਬ ਦਾ ਅੰਤਰਰਾਸ਼ਟਰੀ ਪੱਧਰ 'ਤੇ ਨਾਂ ਰੌਸ਼ਨ ਕਰਨ ਲਈ ਅਤੇ ਤਗਮੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। 

- ਇਸ ਦਿਸ਼ਾ ਵੱਲ ਕਦਮ ਚੁੱਕਦੇ ਹੋਏ, ਹਰ ਸਾਲ 500 ਪ੍ਰਤਿਭਾਸ਼ਾਲੀ ਖੇਡ ਵਿਦਿਆਰਥੀਆਂ ਦੀ ਸਕੂਲਾਂ ਵਿਚੋਂ ਪਛਾਣ ਕਰਕੇ, ਉਨ੍ਹਾਂ ਨੂੰ ਸਰਕਾਰ ਵੱਲੋਂ ਅਪਣਾਇਆ ਜਾਵੇਗਾ, ਤਾਂ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਅਤੇ ਲੋੜੀਂਦੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾ ਸਕਣ।

- ਹਰ ਸਕੂਲ, ਕਾਲਜ, ਪਿੰਡ ਅਤੇ ਸ਼ਹਿਰ ਵਿਚ ਲੋੜੀਂਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

- ਰਾਜ ਵਿਚ ਖੇਡਾਂ ਦੀ ਲੋਕ ਲਹਿਰ ਨੂੰ ਯਕੀਨੀ ਬਣਾਉਣ ਵਾਸਤੇ ਬਲਾਕ ਤੋਂ ਹਰ ਲੈਵਲ ਤੱਕ ਕੋਚ ਮੁਹੱਈਆ ਕਰਵਾਏ ਜਾਣਗੇ ਅਤੇ ਲੀਗ ਮੈਚਾਂ ਦਾ ਆਯੋਜਨ ਕੀਤਾ ਜਾਵੇਗਾ।

49. ਖੇਡਾਂ ਦੇ ਬਜਟ ਵਿਚ ਠੋਸ ਵਾਧਾ

ਰਾਜ ਵਿਚ ਖੇਡਾਂ ਦੇ ਬਜਟ ਵਿਚ ਠੋਸ ਵਾਧਾ ਕੀਤਾ ਜਾਵੇਗਾ।

50. ਤਗਮਾ ਜੇਤੂਆਂ ਲਈ ਇਨਾਮ ਰਾਸ਼ੀ 'ਚ ਵਾਧਾ

ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਜਿਸ ਵਿਚ ਓਲੰਪਿਕ ਖੇਡਾਂ ਵੀ ਸ਼ਾਮਲ ਨੇ, ਤਗਮਾ ਜੇਤੂਆਂ ਲਈ ਇਨਾਮ ਰਾਸ਼ੀ 'ਚ ਵਾਧਾ ਕੀਤਾ ਜਾਵੇਗਾ, ਜੋ ਹਰ ਦੂਜੇ ਰਾਜ ਤੋਂ ਬਿਹਤਰ ਹੋਵੇਗਾ। ਓਲੰਪਿਕ ਗੋਲਡ, ਸਿਲਵਰ ਅਤੇ ਬਰਾਂਜ਼ ਤਗਮਾ ਜੇਤੂਆਂ ਲਈ ਇਨਾਮ ਰਾਸ਼ੀ ਕ੍ਰਮਵਾਰ 5, 4 ਤੇ 3 ਕਰੋੜ ਰੁਪਏ ਕੀਤੀ ਜਾਵੇਗੀ। (ਹੁਣ ਇਹ ਰਾਸ਼ੀ 1 ਕਰੋੜ, 50 ਲੱਖ ਅਤੇ 25 ਲੱਖ ਰੁਪਏ ਹੈ) ਇਸੇ ਤਰ੍ਹਾਂ ਬਾਕੀ ਮੁਕਾਬਲਿਆਂ ਦੀ ਇਨਾਮ ਰਾਸ਼ੀ ਵਿਚ ਵੀ ਵਾਧਾ ਕੀਤਾ ਜਾਵੇਗਾ। ਉਦਾਹਰਣ ਵਜੋਂ ਹੇਠਾਂ ਬਣੇ ਟੇਬਲ ਵਿਚ 4 ਮੁਕਾਬਲਿਆਂ ਵਿਚ ਜੇਤੂਆਂ ਲਈ ਨਵੀਂ ਇਨਾਮ ਰਾਸ਼ੀ ਦਾ ਵੇਰਵਾ ਦਿੱਤਾ ਗਿਆ ਹੈ:

ਲੜੀ ਨੰ: ਕੰਪੀਟੀਸ਼ਨ ਇਨਾਮ ਰਾਸ਼ੀ - ਗੋਲਡ ਇਨਾਮ ਰਾਸ਼ੀ - ਸਿਲਵਰ ਇਨਾਮ ਰਾਸ਼ੀ - ਬਰਾਂਜ਼

1. ਓਲੰਪਿਕਸ  5 ਕਰੋੜ 4 ਕਰੋੜ 3 ਕਰੋੜ

2 . ਏਸ਼ੀਅਨ 3 ਕਰੋੜ 2 ਕਰੋੜ 1 ਕਰੋੜ

3. ਕਾਮਨਵੈਲਥ 1 ਕਰੋੜ 0.75 ਕਰੋੜ 0.50 ਕਰੋੜ

4.  ਵਰਲਡ ਕੱਪ (4 ਸਾਲ)  1 ਕਰੋੜ 0.75 ਕਰੋੜ 0.50 ਕਰੋੜ

51. ਅੰਤਰਰਾਸ਼ਟਰੀ ਸਹੂਲਤਾਂ ਵਾਲੀ ਖੇਡ ਯੂਨੀਵਰਸਿਟੀ 

ਆਮ ਆਦਮੀ ਪਾਰਟੀ ਪੰਜਾਬ ਰਾਜ ਵਿਚ ਅੰਤਰਰਾਸ਼ਟਰੀ ਖੇਡ ਸਹੂਲਤਾਂ ਵਾਲੀ ਖੇਡ ਯੂਨੀਵਰਸਿਟੀ ਦਾ ਨਿਰਮਾਣ ਕਰੇਗੀ। ਇਸ ਤੋਂ ਇਲਾਵਾ 3 ਸਪੋਰਟਸ ਕਾਲਜ (ਹਰ ਖੇਤਰ, ਯਾਨੀ ਮਾਝਾ, ਮਾਲਵਾ ਅਤੇ ਦੋਆਵਾ ਵਿਚ ਇੱਕ) ਸਥਾਪਤ ਕੀਤੇ ਜਾਣਗੇ। ਰਾਜ ਵਿਚ ਮੌਜੂਦਾ 2 ਸਪੋਰਟਸ ਸਕੂਲਾਂ ਤੋਂ ਇਲਾਵਾ, ਜੋ ਦੋਆਬਾ ਅਤੇ ਮਾਲਵਾ ਵਿਚ ਚੱਲ ਰਹੇ ਨੇ, ਇੱਕ ਹੋਰ ਸਪੋਰਟਸ ਸਕੂਲ ਮਾਝਾ ਖੇਤਰ ਵਿਚ ਸਥਾਪਿਤ ਕੀਤਾ ਜਾਵੇਗਾ।

 

Tags: Arvind Kejriwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD