Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਦਲਜੀਤ ਸਿੰਘ ਗਰੇਵਾਲ ਦੇ ਆਪ ਵਿਚ ਜਾਣ ਨਾਲ ਬੈਂਸ ਭਰਾਵਾਂ ਨੂੰ ਵੱਡਾ ਝਟਕਾ

ਲੁਧਿਆਣਾ ਦਫਤਰ 'ਚ ਭੋਲਾ ਗਰੇਵਾਲ ਦਾ ਨਿੱਘਾ ਸੁਆਗਤ , ਭਿਸ਼ਟਾਚਾਰ ਅਤੇ ਪ੍ਰਵਾਰਵਾਦ ਖਿਲਾਫ ਜੰਗ ਜਾਰੀ ਰੱਖਾਂਗਾ: ਦਲਜੀਤ ਸਿੰਘ ਗਰੇਵਾਲ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 28 Jun 2016

ਪੰਜਾਬ ਵਿਚ  ਬੈਂਸ ਭਰਾਵਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨਾਂ ਦੀ ਟੀਮ ਇਨਸਾਫ ਦੇ ਪ੍ਰਮੁਖ ਨੇਤਾਵਾਂ ਵਿਚੋਂ ਇਕ ਕੌਂਸਲਰ  ਦਲਜੀਤ ਸਿੰਘ ਗਰੇਵਾਲ ਉਰਫ ਭੋਲਾ ਬੀਤੀ ਸ਼ਾਮ ਚੰਡੀਗੜ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਸ. ਗਰੇਵਾਲ ਨੂੰ ਆਮ ਆਦਮੀ ਦੇ ਸੀਨੀਅਰ  ਨੇਤਾਵਾਂ ਕੌਮੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ. ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਸੂਬਾ ਪ੍ਰਸਾਸ਼ਨ ਅਤੇ ਸ਼ਕਾਇਤਾਂ ਵਿੰਗ ਦੇ ਪ੍ਰਧਾਨ ਜਸਬੀਰ ਸਿੰਘ ਬੀਰ, ਟਰੇਡ, ਟਰਾਂਸਪੋਰਟ ਅਤੇ ਇੰਡੱਸਟਰੀ ਵਿੰਗ ਦੇ ਪ੍ਰਧਾਨ ਅਮਨ ਅਰੋੜਾ ਅਤੇ ਸਟੇਟ ਲੀਗਲ ਸੈਲ ਦੇ ਮੁੱਖੀ ਹਿੰਮਤ ਸਿੰਘ  ਸ਼ੇਰਗਿਲ  ਦੀ ਹਾਜਰੀ ਵਿਚ ਸ਼ਾਮਿਲ ਕੀਤਾ ਗਿਆ।ਇਸ ਸਮੇਂ ਉਨਾਂ ਦੇ ਨਾਲ ਉਨਾਂ ਦੇ 500 ਤੋਂ ਵਧੇਰੇ ਸਮੱਥਕ ਵੀ ਹਾਜਿਰ ਸਨ।ਅੱਜ ਭੋਲਾ ਗਰੇਵਾਲ ਧੰਨਵਾਦ ਕਰਨ ਲਈ ਪਾਰਟੀ ਦੇ ਲੁਧਿਆਣਾ ਜ਼ੋਨ  ਦਫਤਰ ਪੁੱਜੇ ਤਾਂ ਉਨਾਂ ਦਾ ਜ਼ੋਨ ਕੋਆਰਡੀਨੇਟਰ ਸੀ ਐਮ ਲਖਨਪਾਲ ਦੀ ਅਗਵਾਈ 'ਚ ਪਾਰਟੀ ਨੇਤਾਵਾਂ ਅਤੇ ਵਲੰਟੀਅਰਾਂ ਨੇ ਨਿੱਘਾ ਸੁਆਗਤ ਕੀਤਾ। ਇਸ ਸਮੇਂ ਕਿਸਾਨ ਅਤੇ ਲੇਬਰ ਵਿੰਗ ਦੇ ਸੂਬ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਪ੍ਰਸਾਸ਼ਨ ਅਤੇ ਸ਼ਕਾਇਤ ਵਿੰਗ ਦੇ ਸੂਬਾ ਸਯੁੰਕਤ ਸਕੱਤਰ ਦਰਸ਼ਨ ਸਿੰਘ ਸ਼ੰਕਰ, ਜ਼ੋਨ ਬੂਥ ਅਬਜ਼ਰਵਰ ਅਰੁਣ ਭਾਪਟ,  ਸੈਕਟਰ ਕੋਆਰਡੀਨੇਟਰ ਸੁਖਦੇਵ ਬਾਵ, ਵਪਾਰ  ਵਿੰਗ ਦੇ ਸੈਕਟਰ ਕੋਆਰਡੀਨੇਟਰ ਹਰਵਿੰਦਰ ਹੈਪੀ, ਜ਼ੋਨ  ਦਫਤਰ ਕੋਆਰਡੀਨੇਟਰ ਸੁਭਾਸ਼ ਚੰਦਰ  ਵੀ ਹਾਜਰ ਸਨ ।   

ਭੋਲਾ ਗਰੇਵਾਲ ਦਾ ਆਮ ਜਨਤਾ ਵਿਚ ਪ੍ਰਭਾਵ ਇਸ ਗੱਲ ਤੋਂ ਸਪੱਸ਼ਟ ਹੈ ਕਿ ਉਹ ਲਗਾਤਾਰ ਦੋ ਵਾਰ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਕੇ ਵਾਰਡ ਨੰ. ੮ ਤੋਂ ਕੌਂਸਲਰ ਜਿਤੇ ਹਨ  ਅਤੇ ਪੰਜਾਬ ਚੋਂ ਸਭ ਤੋਂ ਵੱਡੀ ਲੀਡ ਲਈ ਸੀ। ਉਨਾਂ ਨੇ  2012 ਦੀਆਂ ਵਿਧਾਨ ਸਭਾ ਚੋਣਾਂ  ਦੌਰਾਨ ਲੁਧਿਆਣਾ ਪੂਰਬੀ ਹਲਕੇ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਕੇ 25000 ਤੋਂ ਵੱਧੇਰੇ ਵੋਟਾਂ ਪ੍ਰਾਪਤ ਕੀਤੀਆਂ ਸਨ। ਬੈਂਸ਼ ਭਰਾਵਾਂ ਦੇ ਲੁਧਿਆਣਾ ਦੀ ਰਾਜਨੀਤੀ ਵਿਚ ਉਭਰਨ ਦੇ ਸਮੇਂ ਤੋਂ ਹੀ ਸ. ਗਰੇਵਾਲ ਉਨਾਂ ਤੋਂ ਬਾਅਦ ਸਭ ਤੋਂ ਸੀਨੀਅਰ ਲੀਡਰ ਰਹੇ ਹਨ। ਸ. ਗਰੇਵਾਲ ਕੌਸਲਰ ਦੇ ਤੌਰ ਤੇ ਨਗਰ ਨਿੱਗਮ ਦੇ ਹਾਊਸ ਵਿਚ ਆਮ ਜਨਤਾ ਦੇ ਮਸਲੇ ਪੂਰੇ ਜੋਰ ਸ਼ੋਰ ਨਾਲ ਉਠਾਉਣ ਲਈ ਜਾਣੇ ਜਾਂਦੇ ਹਨ ਅਤੇ ਉਹ ਹਮੇਸ਼ਾਂ ਪ੍ਰਸਾਸ਼ਨ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ ਉਠਾਉਂਦੇ ਰਹੇ ਹਨ। ਲੁਧਿਆਣਾ ਪੂਰਬੀ ਹਲਕੇ ਅੰਦਰ ਸ.ਗਰੇਵਾਲ ਦਾ ਜਨਤਾ 'ਚ ਭਾਰੀ ਪ੍ਰਭਾਵ ਹੈ ਅਤੇ ਉਨਾਂ ਦੇ  ਟੀਮ ਇਨਸਾਫ ਤੋਂ ਨਾਤਾ ਤੋੜ ਲੈਣ ਨਾਲ ਬੈਂਸ ਭਰਾਵਾਂ ਦੀ ਜਨਤਾ ਵਿਚ ਸ਼ਾਖ ਨੂੰ ਵੱਡਾ ਖੋਰਾ ਲਗਾ ਹੈ। ਬੈਂਸ ਭਰਾਵਾਂ ਦੀ ਮਾੜੀ  ਕਾਰਜਸ਼ੈਲੀ ਅਤੇ ਰੁੱਖੇ ਵਿਵਹਾਰ ਕਾਰਨ ਪਹਿਲਾਂ ਹੀ ਟੀਮ ਇਨਸਾਫ ਦੇ  ਵੱਡੇ ਲੀਡਰ  ਜਗਵੀਰ ਸਿੰਘ ਸੋਖੀ, ਕੰਵਲਜੀਤ  ਸਿੰਘ ਕੜਵਲ, ਸਤਪਾਲ ਲੁਹਾਰਾ (ਸਾਰੇ ਕੌਸਲਰ) ਆਦਿ ਉਨਾਂ ਤੋਂ ਕਿਨਾਰਾ ਕਰ ਚੁਕੇ ਹਨ ਅਤੇ ਲੋਕਾਂ ਵਿਚ  ਬੈਂਸ ਭਰਾਵਾਂ ਦੀ ਸ਼ਾਖ ਧਰਾਤਲ ਤੇ ਪੁੱਜ ਚੁੱਕੀ ਹੈ ਜਿਸ ਨੂੰ ਬਚਾਉਣ ਲਈ ਉਹ ਅਸਫਲ ਨਜਰ ਆ ਰਹੇ ਹਨ।ਬੈਂਸ ਭਰਾਵਾਂ ਵਲੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਗਠਬੰਧਨ ਦੀਆਂ ਅਫਵਾਹਾਂ  ਫੈਲਾਉਣ ਅਤੇ  ਬਾਅਦ ਵਿਚ ਕਾਂਗਰਸ ਪਾਰਟੀ ਦੀਆਂ ਸਿਫਤਾਂ ਕਰਨ ਕਾਰਨ ਵੀ ਲੋਕ  ਉਨਾਂ ਦੀ ਗੱਲ ਤੇ ਵਿਸ਼ਵਾਸ ਕਰਨਾਂ ਛੱਡ ਚੁਕੇ ਹਨ। 

ਆਮ ਆਦਮੀ ਪਾਰਟੀ ਵਿਚ ਸ. ਗਰੇਵਾਲ ਦਾ ਸੁਆਗਤ ਕਰਦੇ ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸ. ਗਰੇਵਾਲ ਅਤੇ ਉਨਾਂ ਦੇ ਸਾਥੀਆਂ ਦੇ ਆਪ ਵਿਚ ਆਉਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ ਅਤੇ ਉਨਾਂ ਦੇ ਜਨਤਾ ਵਿਚ ਅਧਾਰ  ਦੇ ਮੱਦੇਜਜ਼ਰ ਉਨਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ।ਆਮ ਆਦਮੀ ਪਾਰਟੀ ਵਿਚ  ਸ਼ਾਮਿਲ ਹੋਣ ਪਿੱਛੋਂ  ਸ. ਗਰੱਵਾਲ ਨੇ ਕਿਹਾ ਕਿ ਉਹ ਹਮੇਸ਼ਾਂ ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ  ਨਸ਼ਿਆਂ ਦੇ ਖਿਲਾਫ ਲੜਦੇ ਰਹੇ ਹਨ ਅਤੇ ਹਰ ਫੋਰਮ ਤੇ  ਇਲਾਕੇ ਦੇ ਵਿਕਾਸ ਅਤੇ ਜਨਤਾ ਦੇ ਮਸਲੇ ਹੱਲ ਕਰਾਉਣ ਲਈ ਸੰਘਰਸ਼ ਕੀਤਾ ਹੈ। ਸ. ਗਰੇਵਾਲ ਨੇ ਅੱਗੇ  ਕਿਹਾ ਕਿ ਉਨਾਂ ਦੇ ਵਿਚਾਰ ਆਮ ਆਦਮੀ ਪਾਰਟੀ ਦੀਆਂ ਦੇਸ਼ ਵਿਚੋਂ ਭਿਸ਼ਟ ਸਿਸਟਮ ਨੂੰ ਸਮਾਪਤ ਕਰਕੇ ਰਾਜਨੀਤਕ ਬਦਲਾਅ ਲਿਆਉਣ ਅਤੇ ਸੱਤਾ ਜਨਤਾ ਹੱਥ ਦੇਣ  ਦੀ ਨੀਤੀਆਂ ਨਾਲ ਪੂਰੀ ਤਰਾਂ ਮੇਲ ਖਾਂਦੇ ਹਨ । 'ਆਪ' ਵਿਚ ਸ਼ਾਮਿਲ ਕਰਨ ਤੇ ਉਨਾਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਉਨਾਂ ਨੂੰ ਜੋ ਵੀ ਜਿੰਮੇਵਾਰੀ ਦੇਵੇਗੀ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਜਲਦੀ ਹੀ ਆਪਣੇ  ਸਾਰੇ ਸਮੱਰਥਕਾਂ ਨੂੰ ਆਪ ਵਿਚ ਸ਼ਾਮਿਲ ਕਰਾਉਣਗੇ।    

 

Tags: Col. C.M. Lakhanpal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD