ਵਿਧਾਨ ਸਭਾ ਹਲਕਾ ਬਲੁਆਣਾ ਤੋ' ਤੀਸਰੀ ਵਾਰ ਚੁਣੇ ਗਏ ਵਿਧਾਇਕ ਸ੍ਰੀ ਗੁਰਤੇਜ ਸਿੰਘ ਘੁੜਿਆਣਾ ਜਿੰਨਾਂ ਨੂੰ ਹਾਲ ਹੀ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਟਰਾਂਸਪੋਰਟ ਵਿਭਾਗ ਨਿਯੁਕਤ ਕੀਤਾ ਗਿਆ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਅੱਜ ਆਪਣਾ ਆਹੁਦਾ ਸੰਭਾਲ ਲਿਆ ਹੈ।ਸ੍ਰੀ ਘੁੜਿਆਣਾ ਨੇ ਆਪਣਾ ਆਹੁਦਾ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਦੀ ਮੌਜੂਦਗੀ ਵਿੱਚ ਸੰਭਾਲਿਆ। ਆਹੁਦਾ ਸੰਭਾਲਣ ਉਪਰੰਤ ਸ੍ਰੀ ਘੁੜਿਆਣਾ ਨੇ ਕਿਹਾ ਕਿ ਉਹ ਰਾਜ ਵਿੱਚ ਪੰਜਾਬ ਸਰਕਾਰ ਵਲੋ' ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਬਣਾਏ ਪ੍ਰੋਗਰਾਮ ਅਤੇ ਨੀਤੀਆਂ ਨੂੰ ਨੇਪਰੇ ਚਾੜਣਗੇ। ਸ੍ਰੀ ਘੁੜਿਆਣਾ ਨੇ ਉਨਾਂ ਨੂੰ ਇਹ ਨਵੀ' ਜਿੰਮੇਵਾਰੀ ਸੌ'ਪੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਸ. ਤਰਲੋਕ ਸਿੰਘ ਪਤਰਿਆਂਵਾਲਾ, ਡਾ. ਅਮਰੀਕ ਸਿੰਘ, ਸੂਬਾ ਕਾਰਜਕਾਰੀ ਪ੍ਰਧਾਨ ਕਰਮਚਾਰੀ ਦਲ ਸ੍ਰੀ ਨੈਬ ਸਿੰਘ ਬਰਾੜ ਅਤੇ ਸ੍ਰੀ ਘੁੜਿਆਣਾ ਦੇ ਹੋਰ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਮੌਜੂਦ ਸਨ।