Thursday, 30 May 2024

 

 

ਖ਼ਾਸ ਖਬਰਾਂ ਚੰਡੀਗੜ੍ਹ ਵਿੱਚ ਬੋਲੇ ਅਰਵਿੰਦ ਕੇਜਰੀਵਾਲ - ਚੰਗੇ ਦਿਨ ਆਉਣ ਵਾਲੇ ਹਨ, ਮੋਦੀ ਜੀ ਜਾਣ ਵਾਲੇ ਹਨ ਭਾਜਪਾ ਦੀ ਜ਼ਬਰਦਸਤ ਚੋਣ ਮਸ਼ੀਨ ਪਹਿਲੀ ਜੂਨ ਨੂੰ ਤਿਵਾਡ਼ੀ ਨੂੰ ਪਾਸੇ ਕਰ ਦੇਵੇਗੀ: ਸੰਜੇ ਟੰਡਨ ਸਰਵੇਖਣ ਆ ਗਏ ਹਨ, ਲੋਕਾਂ ਨੇ ਫ਼ੈਸਲਾ ਕਰ ਲਿਆ, 'ਆਪ' 13-0 ਨਾਲ ਜਿੱਤ ਰਹੀ ਹੈ : ਭਗਵੰਤ ਮਾਨ ਪੰਜਾਬ ਦੇ ਲੋਕ 1 ਜੂਨ ਨੂੰ ਅਮਿਤ ਸ਼ਾਹ ਦੀ ਧਮਕੀ ਦਾ ਜਵਾਬ ਦੇਣਗੇ, ਭਾਜਪਾ ਦੀ ਜ਼ਮਾਨਤ ਹੋਵੇਗੀ ਜ਼ਬਤ : ਅਰਵਿੰਦ ਕੇਜਰੀਵਾਲ ਆਪ ਸਰਕਾਰ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲੀਆਂ ਹਨ : ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ : ਸੰਜੇ ਸਿੰਘ ਪੰਜਾਬ ਦੀ ਸ਼ਾਂਤੀ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿਆਂਗੇ: ਸੁਖਬੀਰ ਸਿੰਘ ਬਾਦਲ ਰਾਹੁਲ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ, ਐੱਮਐੱਸਪੀ 'ਤੇ ਕਾਨੂੰਨੀ ਗਾਰੰਟੀ ਦਾ ਐਲਾਨ ਕੀਤਾ ਅੱਛੇ ਦਿਨ ਨਹੀਂ ਪੁਰਾਣੇ ਦਿਨ ਵਾਪਿਸ ਲਿਆਏਗੀ ਕਾਂਗਰਸ : ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਨੇ ਕੀਤਾ ਸਿੱਧੂ ਮੂਸੇਆਲੇ ਨੂੰ ਯਾਦ ਜੇਕਰ ਪੰਜਾਬ 'ਚ ਕ੍ਰਾਈਮ ਕੰਟਰੋਲ ਹੁੰਦਾ ਤਾਂ ਅੱਜ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ: ਵਿਜੇ ਇੰਦਰ ਸਿੰਗਲਾ ਭਗਵੰਤ ਜੀ ਤੁਸੀਂ ਲੋਕਾਂ ਦੇ ਕੰਮ ਕਰੋ ਕਿੱਕਲੀਆਂ ਨਾ ਸੁਣਾਓ, ਤੁਹਾਨੂੰ ਲੋਕਾਂ ਨੇ ਇਸ ਕੰਮ ਲਈ ਮੁੱਖ ਮੰਤਰੀ ਨਹੀਂ ਬਣਾਇਆ ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਕੀਤੇ ਕੰਮਾਂ ਦੇ ਸਿਰ ਉੱਤੇ ਮੰਗੀਆਂ ਵੋਟਾਂ ਅਕਾਲੀ ਦੱਲ ਨੂੰ ਵੱਡਾ ਝੱਟਕਾ , ਕਾੰਗਰੇਸ ਨੂੰ ਮਿਲਿਆ ਬੱਲ ਭਗਵੰਤ ਮਾਨ ਦੀ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਅਪੀਲ: ਹੁਣ ਜ਼ੁਲਮ ਦੇ ਖ਼ਿਲਾਫ਼ ਲੜਾਈ ਤਲਵਾਰਾਂ ਦੀ ਬਜਾਏ ਵੋਟਾਂ ਨਾਲ ਲੜੀ ਜਾ ਰਹੀ ਹੈ, ਤੁਸੀਂ ਸਾਡਾ ਸਾਥ ਦਿਓ! ਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਵੱਖ ਵੱਖ ਗਿਣਤੀ ਕੇਂਦਰਾਂ ਦਾ ਦੌਰਾ ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖਣ ਕਰਕੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ: ਡਾ. ਕਵਿਤਾ ਸਿੰਘ ਪ੍ਰਨੀਤ ਕੌਰ ਦੀ ਜਿੱਤ 'ਚ ਪਟਿਆਲਾ ਦੇ ਦੁਕਾਨਦਾਰਾਂ ਦੀ ਹੋਵੇਗੀ ਅਹਿਮ ਭੂਮਿਕਾ : ਬੀਬਾ ਜੈਇੰਦਰ ਕੌਰ ਕਾਂਗਰਸ ਨੇ ਪਹਿਲਾਂ ਪੰਜਾਬ ਨੂੰ ਵੰਡਿਆ, ਹੁਣ ਦੇਸ਼ ਨੂੰ ਵੰਡਣਾ ਚਾਹੁੰਦੀ ਹੈ: ਸਮ੍ਰਿਤੀ ਇਰਾਨੀ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਾਸੀਆਂ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਦਿੱਤਾ ਸੱਦਾ

 

ਪੰਜਾਬ ਸਰਕਾਰ ਐਨ.ਆਰ.ਆਈ ਸਭਾ ਦੇ ਸਟੇਟਸ ਬਾਰੇ ਸਪਸ਼ਟ ਕਰੇ-ਨਾਪਾ

ਸਤਨਾਮ ਸਿੰਘ ਚਾਹਲ
ਸਤਨਾਮ ਸਿੰਘ ਚਾਹਲ

Web Admin

Web Admin

5 Dariya News

ਨਿਊਯਾਰਕ , 01 Jun 2016

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪੰਜਾਬ ਸਰਕਾਰ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਕਿ ਕੀ ਐਨ.ਆਰ.ਆਈ. ਸਭਾ ਸੰਵਿਧਾਨਕ ਬਾਡੀ ਹੈ ਜਾਂ ਸਿਰਫ਼ ਪਰਵਾਸੀਆਂ ਦੀ ਭਲਾਈ ਲਈ ਗਠਿਤ ਕੀਤੀ ਗਈ ਐਨ.ਜੀ.ਓ. ਹੈ।ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਨ.ਆਰ.ਆਈ. ਸਭਾ ਕੋਲ ਪਰਵਾਸੀ ਪੰਜਾਬੀਆਂ ਦੇ ਮਾਮਲੇ ਨਿਪਟਾਉਣ ਦੀ ਕੋਈ ਸ਼ਕਤੀ ਨਹੀਂ ਹੈ। ਇਸ ਹਾਲਤ ਵਿੱਚ ਇਸ ਸਭਾ ਦੇ ਕੰਮ-ਕਾਰ ਦੇ ਨਾਂ ਹੇਠ ਰੋਜ਼ਾਨਾ ਹਜ਼ਾਰਾਂ ਰੁਪਏ ਖ਼ਰਚਣ ਦਾ ਕੋਈ ਲਾਭ ਨਹੀਂ।

ਸ. ਚਾਹਲ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸਭਾ ਦੇ ਬਾਈਲਾਜ਼ ਪ੍ਰਵਾਨ ਕਰ ਰਹੀ ਹੈ ਤੇ ਦੂਜੇ ਪਾਸੇ ਇਸਨੂੰ ਪਰਵਾਸੀ ਪੰਜਾਬੀਆਂ ਦੀ ਮੱਦਦ ਲਈ ਕੋਈ ਵੀ ਸੰਵਿਧਾਨਕ ਸ਼ਕਤੀ ਨਹੀਂ ਦਿੱਤੀ ਗਈ। ਇਸ ਤੋ ਬਿਨਾਂ ਹੋਰ ਐਨਜੀਓ ਸਭਾਵਾਂ ਸੁਸਾਇਟੀਆਂ ਵਜੋਂ ਸਥਾਪਤ ਕੀਤੀਆਂ ਗਈਆਂ ਸਨ, ਜੋ ਸਰਕਾਰ ਤੋਂ ਕੋਈ ਆਰਥਿਕ ਮੱਦਦ ਨਹੀਂ ਲੈਂਦੀਆਂ। ਐਨ.ਆਰ.ਆਈ ਸਭਾ ਕੁੱਝ ਨੌਕਰਸ਼ਾਹਾਂ, ਕਾਰੋਬਾਰੀਆਂ ਤੇ ਸਿਆਸਤਦਾਨਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਥਾਪਤ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਅੱਜ ਇਹ ਸਭਾ ਪਰਵਾਸੀਆਂ ਦੀ ਭਲਾਈ ਦਾ ਕੋਈ ਕੰਮ ਕਰਨ 'ਚ ਫ਼ੇਲ੍ਹ ਸਾਬਤ ਹੋ ਚੁੱਕੀ ਹੈ।ਸ: ਚਾਹਲ ਨੇ ਦਸਿਆ ਕਿ

ਇਸ ਸਮੇਂ ਸੂਬੇ ਵਿੱਚ ਪਰਵਾਸੀਆਂ ਲਈ ਕੋਈ ਵੱਖਰਾ ਕਾਨੂੰਨ ਨਹੀਂ ਹੈ। ਸੂਬਾ ਸਰਕਾਰ ਪਰਵਾਸੀ ਪੰਜਾਬੀਆਂ ਲਈ ਅਜੇ ਤੱਕ ਫਾਸਟ ਟਰੈਕ ਅਦਾਲਤਾਂ ਦੀ ਵਿਵਸਥਾ ਕਰਨ ਵਿੱਚ ਵੀ ਸਫਲ ਨਹੀਂ ਹੋ ਸਕੀ।ਜਲੰਧਰ ਵਾਲੀ ਇੱਕ-ਇੱਕ ਐਨ.ਆਰ.ਆਈ ਅਦਾਲਤ ਵਿੱਚ ਸੈਂਕੜੇ ਕੇਸ ਲਟਕੇ ਪਏ ਹਨ।੨੨੦ ਦੇ ਲਗਭਗ ਕੇਸ ਇੱਥੇ ਰੋਜ਼ਾਨਾ ਸੁਣੇ ਜਾਂਦੇ ਹਨ।ਸ. ਚਾਹਲ ਨੇ ਸਵਾਲ ਕੀਤਾ ਕਿ ਅਜਿਹੇ ਹਾਲਾਤਾਂ ਵਿੱਚ ਸਰਕਾਰ ਕਿਵੇਂ ਤੇਜ਼ੀ ਨਾਲ ਪਰਵਾਸੀ ਪੰਜਾਬੀਆਂ ਨੂੰ ਇਨਸਾਫ਼ ਦਿਵਾ ਸਕਦੀ ਹੈ? ਉਨ੍ਹਾਂ ਦੱਸਿਆ ਕਿ ਨਾਪਾ ਵੱਲੋਂ ਪਰਵਾਸੀ ਪੰਜਾਬੀਆਂ ਦੇ ਮੁੱਦਿਆਂ ਤੇ ਸਮੱਸਿਆਵਾਂ ਬਾਰੇ ਇੱਕ ਚਾਰਟਰ ਤਿਆਰ ਕੀਤਾ ਜਾ ਰਿਹਾ ਹੈ ਜੋ ਹਰ ਸਿਆਸੀ ਪਾਰਟੀ ਨੂੰ ਉਨ੍ਹਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ ਲਈ ਦਿੱਤਾ ਜਾਵੇਗਾ।

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD