Thursday, 23 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਪ੍ਰਨੀਤ ਕੌਰ ਦੀ ਜਿੱਤ 'ਚ ਪਟਿਆਲਾ ਦੇ ਦੁਕਾਨਦਾਰਾਂ ਦੀ ਹੋਵੇਗੀ ਅਹਿਮ ਭੂਮਿਕਾ : ਬੀਬਾ ਜੈਇੰਦਰ ਕੌਰ

ਚੋਣ ਪ੍ਰਚਾਰ ਲਈ ਬਾਜ਼ਾਰਾਂ ਵਿੱਚ ਪੁੱਜੀ ਬੀਬਾ ਜੈਇੰਦਰਾ ਕੌਰ ਨੂੰ ਦੁਕਾਨਦਾਰਾਂ ਨੇ ਦਿੱਤਾ ਭਰਵਾਂ ਸਹਿਯੋਗ

Jai Inder Kaur, Bharatiya Janata Party, BJP, BJP Punjab, Patiala

Web Admin

Web Admin

5 Dariya News

ਪਟਿਆਲਾ , 29 May 2024

Last updated on: May 29, 2024, 00:00 IST

ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰਾ ਕੌਰ ਬੁੱਧਵਾਰ ਨੂੰ ਮਹਿਲਾ ਮੋਰਚਾ ਦੇ ਮੈਂਬਰਾਂ ਅਤੇ ਸੀਨੀਅਰ ਭਾਜਪਾ ਵਰਕਰਾਂ ਨਾਲ ਚੋਣ ਪ੍ਰਚਾਰ ਕਰਨ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਹੁੰਚੇ। ਅਚਾਰਾਂ ਬਾਜਾਰ ਵਿੱਚੋਂ ਦੀ ਲੰਘਦਾ ਹੋਇਆ ਉਹ ਕਿਤਾਬਾਂ ਵਾਲੇ ਬਾਜਾਰ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਹਰ ਦੁਕਾਨਦਾਰ ਨਾਲ ਗੱਲਬਾਤ ਕਰਦਿਆਂ ਭਾਜਪਾ ਦੀ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਲਈ ਵੋਟਾਂ ਮੰਗੀਆਂ। 

ਦੁਕਾਨਦਾਰਾਂ ਨੇ ਬੀਬਾ ਜੈਇੰਦਰਾ ਕੌਰ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸਾਰੇ ਪਹਿਲਾਂ ਹੀ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਉਹ ਵਿਕਸਤ ਭਾਰਤ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਭਾਜਪਾ ਦੇ ਕਮਲ ਨੂੰ ਵੋਟ ਪਾਉਣਗੇ। 50 ਸਾਲਾ ਦੁਕਾਨਦਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਾਂਗਰਸੀ ਸਨ, ਪਰ ਇਸ ਵਾਰ ਉਹ ਮਹਾਰਾਣੀ ਪ੍ਰਨੀਤ ਕੌਰ ਰਾਹੀਂ ਕੇਂਦਰ ਅਤੇ ਪਟਿਆਲਾ ਨੂੰ ਜੋੜ ਕੇ ਵਿਕਾਸ ਦੀ ਰਫ਼ਤਾਰ ਵਧਾਉਣ ਦੇ ਮਕਸਦ ਨਾਲ ਆਪਣੇ ਪੂਰੇ ਪਰਿਵਾਰ ਸਮੇਤ ਭਾਜਪਾ ਨੂੰ ਵੋਟ ਪਾਉਣ ਜਾ ਰਹੇ ਹਨ।

ਕਿਤਾਬਾਂ ਵਾਲਾ ਬਾਜਾਰ ਦੇ ਦੁਕਾਨਦਾਰ ਅਨੁਪਮ ਬਾਂਸਲ ਨੇ ਵੀ ਬੀਬਾ ਜੈਇੰਦਰਾ ਕੌਰ ਨੂੰ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਦਾ ਜੋ ਵਿਕਾਸ ਕੀਤਾ ਹੈ, ਉਸ ਨੂੰ ਪਟਿਆਲਾ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਜਦੋਂ ਉਹ ਐਮਪੀ ਸਨ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਪਟਿਆਲਾ ਦਾ ਰਿਕਾਡ ਵਿਕਾਸ ਹੋਇਆ। 

ਇਸ ਦੁਕਾਨਦਾਰ ਨੇ ਕਿਹਾ ਕਿ ਝੂਠੇ ਵਾਅਦਿਆਂ 'ਤੇ ਵਿਸ਼ਵਾਸ ਕਰਕੇ ਪਿਛਲੀ ਵਾਰ ਕੀਤੀ ਗਲਤੀ ਨੂੰ ਸੁਧਾਰਨ ਲਈ ਲੋਕ ਹੁਣ 1 ਜੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਕ ਹੋਰ ਦੁਕਾਨਦਾਰ ਮਹੇਸ਼ ਹਸੀਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਹੱਲਾ ਪੱਧਰ ਦੇ ਆਗੂਆਂ ਨੇ ਨਿਗਮ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। 

ਸਰਕਾਰੀ ਅਧਿਕਾਰੀਆਂ ਰਾਹੀਂ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਬਲੈਕਮੇਲ ਕਰਕੇ ਲੁੱਟਿਆ ਜਾ ਰਿਹਾ ਹੈ। ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਰਾਹੀਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੁਣ ਝਾੜੂ ਪਾਰਟੀ ਦੇ ਕਿਸੇ ਵੀ ਆਗੂ ਨੂੰ ਨਜ਼ਰ ਨਹੀਂ ਆਉਂਦਾ। ਜਿਹੜੇ ਲੋਕ ਨਾਜਾਇਜ਼ ਇਮਾਰਤਾਂ ਦੀਆਂ ਲੰਮੀਆਂ ਲਿਸਟਾਂ ਤਿਆਰ ਕਰਕੇ ਵਿਜੀਲੈਂਸ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਦਾ ਨਾਟਕ ਕਰ ਰਹੇ ਹਨ, ਉਹੀ ਲੋਕ ਹੁਣ ਸ਼ਹਿਰ ਵਾਸੀਆਂ ਦੀ ਲੁੱਟ ਕਰ ਰਹੇ ਹਨ। 

ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ ਦੀ ਸੁਧਰੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।  ਭਾਜਪਾ ਆਗੂ ਬੀਬਾ ਜੈਇੰਦਰ ਕੌਰ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਵੀ ਉਨ੍ਹਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਮਹਾਰਾਣੀ ਪ੍ਰਨੀਤ ਕੌਰ ਜਿਵੇਂ ਹੀ ਪਟਿਆਲਾ ਤੋਂ ਭਾਰਤੀ ਸੰਸਦ ਵਿੱਚ ਪਹੁੰਚਣਗੇ, ਉਹ ਕਾਰੋਬਾਰੀਆਂ ਲਈ ਢਾਲ ਦਾ ਕੰਮ ਕਰਨਗੇ। 

ਹਰ ਦੁਕਾਨਦਾਰ ਨੂੰ ਕਾਰੋਬਾਰ ਲਈ ਸਾਦਾ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਨਜ਼ਰ ਹੁਣ ਪਟਿਆਲਾ ਦੇ ਵਿਕਾਸ ਵੱਲ ਹੈ। ਇਸ ਗੱਲ ਦਾ ਖੁਲਾਸਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ 'ਚ ਹੋਈ ਫਤਿਹ ਰੈਲੀ 'ਚ ਕੀਤਾ ਹੈ। 

ਇਸ ਲਈ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਾਜਪਾ ਨੂੰ ਵੋਟ ਪਾ ਕੇ ਮਹਾਰਾਣੀ ਪ੍ਰਨੀਤ ਕੌਰ ਦੇ ਰੂਪ ਵਿੱਚ ਭਾਰਤੀ ਪਾਰਲੀਮੈਂਟ ਵਿੱਚ ਪਟਿਆਲਾ ਦੀ ਨੁਮਾਇੰਦਗੀ ਦਿਵਾਈਏ। ਇਸ ਮੌਕੇ ਬੀਬਾ ਜੈਇੰਦਰਾ ਕੌਰ ਦੇ ਨਾਲ ਭਾਜਪਾ ਆਗੂ ਅਤੁਲ ਜੋਸ਼ੀ, ਕੇ.ਕੇ ਸ਼ਰਮਾ, ਅਨੂਜ ਖੌਸਲਾ, ਨਿਖਿਲ ਬਾਤਿਸ਼, ਨਿਖਿਲ ਕਾਕਾ, ਬੰਟੀ, ਰਿੰਕੂ ਸੂਦ, ਰਜਨੀ ਸ਼ਰਮਾ, ਮਨੀਸ਼ਾ ਉੱਪਲ, ਕਿਰਨ ਖੰਨਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਉਨ੍ਹਾਂ ਦੇ ਨਾਲ ਸਨ।

परनीत कौर की जीत में पटियाला के दुकानदारों निभाएँगे अहम जिम्मेदारीः बीबा जयइंद्र कौर

चुनाव प्रचार करने बाजारों में पहुंची बीबा जयइंद्र कौर को दुकानदारों ने दिया जबरदस्त समर्थन

पटियाला 

भारतीय जनता पार्टी की पंजाब महिला मोर्चा अध्यक्ष बीबा जयइंद्र कौर बुधवार को महिला मोर्चा सदस्यों और भाजपा के सीनियर कार्यकर्ताओं के साथ शहर के बाजारों में चुनाव प्रचार करने पहुंची। अचारा वाला बाजार से होते हुए वह किताबां वाला बाजार तक पहुंची। इस दौरान उन्होंने हरेक दुकानदार के साथ बात करते हुए भाजपा की पटियाला लोकसभा प्रत्याशी महारानी परनीत कौर के लिए वोट मांगे। 

दुकानदारों ने बीबा जयइंद्र कौर को अपना पूरा समर्थन देने का भरोसा दिलाते हुए कहा कि वह सभी पहले ही मन बना चुके हैं कि विकसित भारत और बच्चों को सुनहरी भविष्य के लिए वह इस बार भाजपा के कमल को ही अपना वोट देंगे। 50 साल के दुकानदार दिनेश कुमार ने बताया कि वह शुरू से कांग्रेसी रहे हैं, लेकिन इस बार वह केंद्र और पटियाला का कनेक्शन महारानी परनीत कौर के माध्मय से जोड़कर विकास की रफ्तार को बढ़ाने के उद्देश्य से अपने पूरे परिवार का वोट भाजपा को देने जा रहे हैं।

बुक्स मार्किट में दुकानदार अनुपम बांसल ने भी बीबा जयइंद्र कौर को बताया कि महारानी परनीत कौर ने सांसद रहते और महाराजा कैप्टन अमरिदंर सिंह ने मुख्यमंत्री रहते पटियाला जिले का जो विकास करवाया है, उसे पटियाला के लोग कभी नहीं भूल सकते। पिछली बार लोगों ने झूठे वायदों पर विश्वास करके जो गलती की, उस गलती को अब लोग ठीक करने के लिए बेचैनी से 1 जून का इंतजार कर रहे हैं। 

एक अन्य दुकानदार महेश हसीजा ने कहा कि आम आदमी पार्टी के मोहल्ला स्तरीय नेताओं ने निगम को अपने निजी फायदों के लिए इस्तेमाल करना शुरू कर दिया है। सरकारी अधिकारियों के माध्यम से दुकानदारों को बुरी तरह से ब्लैकमेल कर उकी लूट की जा रही है। शहर में अवैध निर्माण के जरिए करोड़ों रुपये का भ्रष्टाचार अब झूड़ी पार्टी के किसी नेता को दिखाई नहीं देता। 

जिन लोगों ने अवैध इमारतों के निर्माण की लंबी सूचियां तैयार करवाकर विजिलेंस के पास शिकायतें करने का नाटक किया अब वही लोग लोगों की लूट कर रहे हैं। बीते ढाई सालों से शहर की सुधरी दशा की दुर्दशा कर दी है।  भाजपा नेता बीबा जयइंद्र कौर ने दुकानदारों को विश्वास दिलाया कि उनके सम्मान से किसी को खिलवाड़ नहीं करने दिया जाएगा। 

महारानी परनीत कौर जैसे ही पटियाला के भरोसे भारतीय संसद में पहुंचेगी वह कारोबारियों के लिए एक ढाल का काम करेंगी। हरेक दुकानदार को कारोबार के लिए सरल और सुरक्षित माहौल प्रदान किया जाएगा। साथ ही उन्होंने कहा कि प्रधानमंत्री की पटियाला को विकसित बनाने की ओर अब सीधी नजर है। इसका खुलासा पटियाला की फतेह रैली में प्रधानमंत्री नरिंदर मोदी खुद कर चुके हैं। 

इसलिए अब हम सभी की जिम्मेदारी है कि भाजपा को वोट देकर भारतीय संसद में महारानी परनीत कौर के रुप में पटियाला की प्रतिनिधिता करवाई जाए। इस अवसर पर बीबा जयइंद्र कौर के साथ भाजपा नेता अतुल जोशी, केके शर्मा, अनुज खोसला, निखिल बातिश शेरू, निखिल काका, निखिल सोफत, बंटी, रिंकू सूद, रजनी शर्मा, मनिषा उप्पल, किरन खन्ना सहित बड़ी संख्या में भाजपा कार्यकर्ता उनके साथ थे।    

 

Tags: Jai Inder Kaur , Bharatiya Janata Party , BJP , BJP Punjab , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD