Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਸਤਿਗੁਰੂ ਗਊਆਂ ਵਾਲਿਆਂ ਦੀ ਯਾਦ ਵਿੱਚ ਧਾਮ ਪੋਜੇਵਾਲ ਵਿਖੇ ਮਿਊਜ਼ਮ ਅਤੇ ਲਾਈਬ੍ਰੇਰੀ ਬਣਾਉਣ ਲਈ ੨ ਕਰੋੜ ਰੁਪਏ ਦਿੱਤਾ ਜਾਵੇਗਾ-ਸੁਖਬੀਰ ਬਾਦਲ

ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ੧੪ ਵਾਂ ਬਰਸੀ ਸਮਾਗਮ ਸ਼ਰਧਾ ਤੇ ਉਤਸਾਹ ਨਾਲ ਮਨਾਇਆ

ਸਤਿਗੁਰੂ ਗਊਆਂ ਵਾਲਿਆਂ ਦੇ ੧੪ ਵੇਂ ਨਿਰਵਾਣ ਦਿਵਸ ਮੌਕੇ ਪ੍ਰਵਚਨ ਕਰਦੇ ਹੋਏ ਅਚਾਰੀਆ ਚੇਤਨਾ ਨੰਦ ਭੂਰੀਵਾਲੇ, ਹਾਜ਼ਰ ਸੰਤ ਮਹਾਂਪੁਰਸ਼ ਤੇ ਸੰਗਤਾਂ
ਸਤਿਗੁਰੂ ਗਊਆਂ ਵਾਲਿਆਂ ਦੇ ੧੪ ਵੇਂ ਨਿਰਵਾਣ ਦਿਵਸ ਮੌਕੇ ਪ੍ਰਵਚਨ ਕਰਦੇ ਹੋਏ ਅਚਾਰੀਆ ਚੇਤਨਾ ਨੰਦ ਭੂਰੀਵਾਲੇ, ਹਾਜ਼ਰ ਸੰਤ ਮਹਾਂਪੁਰਸ਼ ਤੇ ਸੰਗਤਾਂ

Web Admin

Web Admin

5 Dariya News (ਅਸ਼ਵਨੀ ਸ਼ਰਮਾ)

ਧਾਮ ਪੋਜੇਵਾਲ , 01 May 2016

ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਤੀਜੇ ਗੱਦੀਨਸ਼ੀਨ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲਿਆਂ ਦੇ ੧੪ ਵੇਂ ਨਿਰਵਾਣ ਦਿਵਸ (ਬਰਸੀ) ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਸ਼੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ (ਨਵਾਂਸ਼ਹਿਰ) ਵਿਖੇ ਭੂਰੀਵਾਲੇ ਗੁਰਗੱਦੀ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਸੰਪੰਨ ਹੋ ਗਿਆ। ਇਸ ਮੌਕੇ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਆਖੰਡ ਪਾਠਾਂ ਦੇ ਭੋਗ ਪਾਉਦਿਆਂ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਭਾਵੁਕ ਸ਼ਬਦਾਂ 'ਚ ਕਿਹਾ ਕਿ ਮੇਰੇ ਗੁਰੂਦੇਵ ਮਹਾਰਾਜ ਗਊਆਂ ਵਾਲਿਆਂ ਨੇ ਜੋ ਰੂਹਾਨੀਅਤ ਅਤੇ ਸਮਾਜ ਸੇਵਾ ਦੇ ਕਾਰਜ਼ਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ ਉਸਦਾ ਵਰਣਨ ਕਰਨਾ ਵਸ ਤੋਂ ਬਾਹਰ ਹੈ।ਅਚਾਰੀਆ ਜੀ ਨੇ ਵਰਤਮਾਨ ਸਮੇਂ ਵਿੱਚ ਜਿੱਥੇ ਨਸ਼ਿਆਂ ਦੇ ਵਧਦੇ ਪੈਸਾਰੇ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਇਸ ਗੱਲ ਦੀ ਤਸੱਲੀ ਵੀ ਪ੍ਰਗਟਾਈ ਕਿ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ ਜਿੱਥੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗ੍ਰਿਤ ਕਰਦੀ ਹੈ ਉੱਥੇ ਭੂਰੀਵਾਲ਼ਿਆਂ ਦੀ ਨਾਮ ਲੇਵਾ ਸੰਗਤ ਨਸ਼ਿਆਂ ਤੋਂ ਸੁਚੇਤ ਹੈ। ਇਸ ਮੌਕੇ ਪੁੱਜੇ ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸ: ਸੁਖਵੀਰ ਸਿੰਘ ਬਾਦਲ ਨੇ ਸਤਿਗੁਰੂ ਗਉਆਂ ਵਾਲਿਆਂ ਦੀ ੧੪ਵੀਂ ਬਰਸੀ  ਮੌਕੇ ਪੰਜਾਬ ਸਰਕਾਰ  ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮਹਾਂਪੁਰਸ਼ਾਂ ਦੀ ਜਿੱਥੇ ਸਮਾਜ ਦੀ ਉੱਨਤੀ ਲਈ ਵਿਸ਼ੇਸ਼ ਦੇਣ ਹੈ ।

ਸ: ਬਾਦਲ ਨੇ ਕਿਹਾ ਜੋ ਸਮਾਜ ਦੀ ਸੇਵਾ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਨੇ ਕੀਤੀ ਤੇ ਮੌਜੂਦਾ ਗੱਦੀਨਸ਼ੀਨ ਅਚਾਰੀਆ  ਚੇਤਨਾ ਨੰਦ ਜੀ ਮਹਾਰਾਜ ਕਰ ਰਹੇ ਹਨ ਉਸਦੀ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ 'ਚ ਵੀ ਵੱਖਰੀ ਪਛਾਣ ਹੈ। ਇਸ ਮੌਕੇ ਉਨਾ੍ਹ ਸੂਬਾ ਸਰਕਾਰ ਵੱਲੋਂ ਸ਼੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸਤਿਗੁਰੂ ਗਊਆਂ ਵਾਲਿਆਂ ਦੀ ਯਾਦ ਵਿੱਚ ਮਿਊਜ਼ਮ ਲਾਈਬ੍ਰੇਰੀ ਬਣਾਉਣ ਲਈ  ੨ ਕਰੋੜ ਰੁਪਏ ਦੇਣ ਦਾ ਐਲਾਣ ਕੀਤਾ।ਇਸ ਮੌਕੇ ਸ: ਬਾਦਲ ਨੇ ਅਚਾਰੀਆ ਜੀ ਮਹਾਰਾਜ ਤੇ ਭੂਰੀਵਾਲੇ ਟਰੱਸਟ ਦੇ ਮੈਂਬਰਾਨ ਨੂੰ ਭੂਰੀਵਾਲੇ ਗੁਰਗੱਦੀ ਪਰੰਪਰਾ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ਼ਾਂ ਵਿੱਚ ਪੰਜਾਬ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਕਰਨ ਦਾ ਐਲਾਣ ਕੀਤਾ। ਇਸ ਮੌਕੇ ਬੋਲਦਿਆਂ ਸਾਂਸਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਨੇ ਇਲਾਕੇ ਨੂੰ ਹੀ ਨਹੀ ਸਗੋਂ ਦੇਸ਼ ਨੂੰ ਵੱਡਾ ਲਾਹਾ ਦਿੱਤਾ ਤੇ ਲੋਕਾਂ ਨੂੰ ਚੰਗੇ ਸੰਸਕਾਰ ਪ੍ਰਦਾਨ ਕੀਤੇ।ਇਸ ਮੌਕੇ ਉਨਾਂਹ ਆਪਣੇ ਐਮ ਪੀ ਲੈਂਡ ਫੰਡ ਵਿੱਚੌ ਭੂਰੀਵਾਲੇ ਟਰੱਸਟ ਨੂੰ ੧੦ ਲੱਖ ਰੁਪਏ ਦੇਣ ਦਾ ਐਲ਼ਾਣ ਕੀਤਾ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮਹਾਂਪੁਰਸ਼ਾਂ ਵਲੋਂ ਕੀਤੇ ਜਾ ਰਹੇ ਕਾਰਜ ਸਮਾਜ ਦੇ ਭਲੇ ਲਈ ਮੀਲ ਪੱਥਰ ਸਾਬਿਤ ਹੋ ਰਹੇ ਹਨ।ਇਸ ਮੌਕੇ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਨੰਦ ਲਾਲ ਨੇ ਭੂਰੀ ਟਰੱਸਟ ਨੂੰ ੫ ਲੱਖ ਰੁਪਏ ਦਾ ਚੈਕ੍ਹ ਸੌਪਿਆ।ਇਸ ਮੰਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਦਨ ਮੋਹਣ ਮਿੱਤਲ ਨੇ ਸਤਿਗੁਰੂ ਗਊਆਂ ਵਾਲਿਆਂ ਨੂੰ ਸ਼ਰਧਾਂਜਲੀ ਦਿੰਦਿਆ  ਭੂਰੀਵਾਲੇ ਟਰੱਸਟ ਨੂੰ ਸਮਾਜ ਸੇਵੀ ਕਾਰਜ਼ਾ ਲਈ ੧੦ ਲੱਖ ਰੁਪਏ ਦੇਣ ਦਾ ਐਲਾਣ ਕੀਤਾ।ਇਸ ਮੌਕੇ ਹਲਕਾ ਗੜਸ਼ੰਕਰ ਦੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਭੂਰੀਵਾਲੇ ਟਰੱਸਟ ਨੂੰ ੫ ਲੱਖ ਰੁਪਏ ਦੇਣ ਦਾ ਐਲਾਣ ਕੀਤਾ।

ਇਸ ਮੌਕੇ ਪੁੱਜੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸਿੰਚਾਈ ਮੰਤਰੀ ਸ਼ਰਨਜੀਤ ਢਿੱਲੋਂ ਨੇ ਵੀ ਸ਼ਰਧਾਂਜਲ਼ੀ ਦਿੱਤੀ।ਇਸ ਮੌਕੇ ਸੰਤ ਮਹਾਂਪੁਰਸ਼ਾਂ 'ਚ ਸਵਾਮੀ ਤੁਰੀਆ ਨੰਦ, ਸਵਾਮੀ ਹਰਬੰਸ ਲਾਲ ਜੀ ਬ੍ਰਹਮਚਾਰੀ ਡੇਹਲੋਂ, ਸਵਾਮੀ ਬਾਲ ਬਾਬਾ ਜੀ ਊਨਾ ਵਾਲੇ, ਸਵਾਮੀ ਗੁਰਦਿਆਲ ਦਾਸ ਸ਼ਾਸ਼ਤਰੀ, ਸਵਾਮੀ ਸ਼ੰਕਰ ਚੇਤਨ ਪਰਬਤ ਪੱਦੀ ਮੱਠ ਵਾਲੇ,ਸਵਾਮੀ ਰਾਮ ਮੁਨੀ ਜੀ, ਸਵਾਮੀ ਗੰਗਾ ਦੇਵੀ ਡੇਰਾ ਮੈਲੀ, ਡਾ ਤ੍ਰਿਪੁਰਾਰੀ ਦਾਸ ਗੁਜਰਾਤ,ਸਵਾਮੀ ਵਿਸ਼ਵ ਭਾਰਤੀ, ਸਵਾਮੀ ਅੰਬਿਕਾ ਭਾਰਤੀ ਲੁਧਿਆਣਾ, ਸਵਾਮੀ ਕੇਸ਼ਵਾ ਨੰਦ ਅਭਦੂਤ, ਸਵਾਮੀ ਚਰਨਕਮਲਾ ਨੰਦ,ਸਵਾਮੀ ਫੁੰਮਣ ਦਾਸ,ਸਵਾਮੀ ਸਰਵੱਗਿਆ ਨੰਦ,ਸਵਾਮੀ ਬੀਰਮ ਦਾਸ ਬੈਜਨਾਥ, ਸਹਿਤ ਸੰਗਤਾਂ ਦਰਮਿਆਨ,ਸ਼ੀਮਤੀ ਗੁਰਇਕਬਾਲ ਕੌਰ ਬਬਲੀ ਵਿਧਾਇਕ ਨਵਾਂਸ਼ਹਿਰ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਸ਼ੀਮਤੀ ਵਰਿੰਦਰ ਕੌਰ ਥਾਂਦੀ ਚੈਅਰਪਰਸਨ ਸਮਾਜ ਭਲਾਈ ਬੋਰਡ ਪੰਜਾਬ,ਐਡਵੋਕੈਟ ਹਿਮੰਤ ਸਿੰਘ ਸ਼ੇਰਗਿਲ 'ਆਪ' ਆਗੂ, ਰਜਿੰਦਰ ਸ਼ੂਕਾ ਪ੍ਰਧਾਨ ਨਗਰ ਕੌਸ਼ਲ ਗੜਸ਼ੰਕਰ,ਪ੍ਰੋ ਮਹਿੰਦਰ ਸਿੰਘ ਬਾਗੀ  ਪ੍ਰਧਾਨ ਭੂਰੀਵਾਲੇ ਟਰੱਸਟ,ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਭੂਰੀਵਾਲੇ ਟਰੱਸਟ, ਬਲਦੇਵ ਰਾਜ ਖੇਪੜ ਮੁਹਾਲੀ, ਐਡਵੋਕੈਟ ਭਗਵਾਨ ਦਾਸ ਨੈਣੀਤਾਲ, ਦਲੀਪ ਚੰਦ ਨੈਣੀਤਾਲ, ਸੇਠ ਚਰਨ ਦਾਸ ਅਗਰਵਾਲ, ਚੌਧਰੀ ਆਰ ਪੀ ਸਿੰਘ, ਸੇਠ ਸੁਖਦੇਵ ਕੁਮਾਰ ਮਿੰਟੂ, ਹਰਬੰਸ ਲਾਲ ਕਸਾਣਾ ਸਾਬਕਾ ਚੈਅਰਮੈਨ, ਕੁੰਦਨ ਲਾਲ ਆਜ਼ਮਪੁਰ, ਚੌਧਰੀ ਰਾਮ ਜੀ ਦਾਸ ਭੂੰਬਲਾ ਐਮ ਆਰ ਸਿਟੀ, ਐਡਵੋਕੈਟ ਰਾਜਪਾਲ ਚੌਹਾਨ ਕੌਮੀ ਪ੍ਰਚਾਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ,  ਅਸ਼ੋਕ ਨਾਨੋਵਾਲ ਕਾਂਗਰਸੀ ਆਗੂ, ਦਿਨੇਸ਼ ਕੁਮਾਰ ਡੀ ਈ ਓ ਨਵਾਂਸ਼ਹਿਰ,ਕਾਮਰੇਡ ਪ੍ਰਮਿੰਦਰ ਮੇਨਕਾ ਸੀ.ਪੀ.ਆਈ ਸਕੱਤਰ, ਚੌਧਰੀ ਦਰਸ਼ਨ ਲਾਲ ਮੰਗੂਪੁਰ ਕਾਂਗਰਸੀ ਆਗੂ, ਹਰਮੇਸ਼ ਠੋਡਾ  ਅਕਾਲੀ ਆਗੂ,ਸੰਦੀਪ ਸੋਨੂ ਭਾਟੀਆ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ,ਵਿਪੁਲ ਉੱਜਵਲ ਡਿਪਟੀ ਕਮੀਸ਼ਨਰ, ਦਿਗਵਿਜੇ ਕਪਿਲ ਡੀ.ਐਸ.ਪੀ ਬਲਾਚੌਰ,ਹਰਅਮਰਿੰਦਰ ਚਾਂਦਪੁਰੀ ਚੈਅਰਮੈਨ ਸੰਮਤੀ ਸੜੋਆ, ਚੌਧਰੀ ਰੋਸ਼ਨ ਲਾਲ ਬਾਂਠ ਠੇਕੇਦਾਰ ਸਮਾਣਾ, ਜਸਵਿੰਦਰ ਵਿੱਕੀ ਕਾਠਗੜ੍ਹ ਮੈਂਬਰ ਜਿਲਾ੍ਹ ਪ੍ਰੀਸ਼ਦ, ਮਦਨ ਲਾਲ ਜੋਸ਼ੀ, ਸ਼ਿਵਕਰਨ ਚੇਚੀ 'ਆਪ'ਆਗੂ, ਰਜਿੰਦਰ ਕਟਾਰੀਆ ਕਾਂਗਰਸੀ ਆਗੂ, ਚੌਧਰੀ ਬਿਮਲ ਕੁਮਾਰ ਸਾਬਕਾ ਸੰਮਤੀ ਚੈਅਰਮੈਨ, ਪ੍ਰਿੰ ਜੋਗਿੰਦਰ ਰਾਣਾ,ਕੈਪਟਨ ਹੰਸ ਰਾਜ ਕਟਾਰੀਆ, ਸਮੇਤ ਹੋਰ ਵੀ ਗੁਰਗੱਦੀ ਪਰੰਪਰਾ ਦੇ ਵੱਡੀ ਤਦਾਦ ਵਿੱਚ ਸ਼ਰਧਾਲੂਆਂ ਅਤੇ ਰਾਜਸੀ ਤੇ ਸਮਾਜ ਸੇਵੀਆਂ ਨੇ ਸਤਿਗੂਰੂ ਗਊਆਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨਾ੍ਹ ਦਾ ਗੁਣਗਾਣ ਕੀਤਾ। ਸੰਤ ਸਮਾਗਮ ਮੌਕੇ ਬਹੁ ਗਿਣਤੀ ਸੰਗਤਾਂ ਨੇ ਅਚਾਰੀਆ ਜੀ ਤੋਂ ਨਾਮ ਸ਼ਬਦ ਦੀ ਦੀਕਸ਼ਾ ਪਾ੍ਰਪਤ ਕਰ ਗੁਰੁ ਧਾਰਣਾ ਕੀਤੀ aੱਥੇ ਤਿੰਨੋ ਦਿਨ ਦੇਸੀ ਘਿਓ 'ਚ ਬਣੇ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ।

 

Tags: Sukhbir Singh Badal , Vijay Sampla

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD