ਰੰਗਾਰੰਗ ਪ੍ਰੋਗਰਾਮ ਅਤੇ ਹੱਸਦੇ-ਖੇਡਦੇ ਚਿਹਰਿਆਂ ਦੇ ਵਿਚ ਕੰਟੀਨੇਂਟਲ ਕਾਲਜ ਆਫ ਹਾਇਰ ਸਟੱਡੀਜ਼ ਨੇ ਆਪਣੇ ਸਾਰੇ ਵਿਭਾਗਾਂ ਦੇ ਸੀਨੀਅਰ ਵਿਦਿਆਰਥੀਆਂ ਨੂੰ ਫੇਅਰਵੈਲ ਪਾਰਟੀ ਦਿੱਤੀ। 'ਕਾਈ ਪੋ ਚੇ-2016' ਨਾਮ ਦੀ ਇਸ ਪਾਰਟੀ ਵਿਚ ਸੰਸਥਾਨ ਤੋਂ ਜਾਣ ਵਾਲੇ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਨੂੰ ਖੂਬ ਪਿਆਰ ਦਿੱਤਾ ਅਤੇ ਉਨ੍ਹਾਂ ਦਾ ਮੰਨੋਰੰਜਨ ਵੀ ਕੀਤਾ। ਪ੍ਰੋਗਰਾਮ ਦਾ ਉਦਘਾਟਨ ਕੰਟੀਨੇਂਟਲ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਐਮ. ਐਸ. ਗਰੇਵਾਲ ਦੇ ਦੀਪ ਜਲਾ ਕੇ ਕੀਤਾ।ਆਪਣੇ ਸੰਬੋਧਨ ਵਿਚ ਡਾ. ਗਰੇਵਾਲ ਨੇ ਕਾਲਜ ਵਿਚ ਸਫਲਾਪੂਰਵਕ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਜਿੰਦਗੀ ਵਿਚ ਸਖਤ ਮਿਹਨਤ, ਨਿਸ਼ਠਾ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਅਤੇ ਹਮੇਸ਼ਾ ਜੇਤੂ ਬਣਕੇ ਅੱਗੇ ਵੱਧਦੇ ਰਹਿਣ ਨੂੰ ਕਿਹਾ। ਗੌਰਵ ਨਾਲ ਭਰੇ ਪ੍ਰਿੰਸੀਪਲ ਤਨਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਖੇਤਰ ਵਿਚ ਪੂਰੀ ਚਮਕ ਦੇ ਨਾਲ ਅੱਗੇ ਵੱਧਣ ਨੂੰ ਕਿਹਾ ਅਤੇ ਨਾਲ ਹੀ ਸਲਾਹ ਦਿੱਤੀ ਕਿ ਸੰਸਥਾਨ ਵੱਲੋਂ ਸਿਖਾਏ ਗਏ ਸਿਧਾਂਤਾ ਨੂੰ ਉਹ ਕਦੇ ਨਾ ਭੁੱਲਣ।
ਇਹ ਪ੍ਰੋਗਾਰਮ ਭਰਪੂਰ ਜੋਸ਼ ਅਤੇ ਉਮੰਗ ਦੇ ਨਾਲ ਪੂਰਾ ਹੋਇਆ। ਕਈ ਡਾਂਸ ਅਤੇ ਸਾਂਗ ਪ੍ਰਫਾਰਮੈਂਸ ਨੇ ਆਡੀਅਨਸ ਨੂੰ ਬੰਨੀ ਰੱਖਿਆ। ਖੁਸ਼ੀ ਦੇ ਹੰਝੂਆਂ ਦੇ ਵਿਚ ਸੀਨੀਅਰਸ ਨੂੰ ਵਿਦਾਈ ਦਿੱਤੀ ਗਈ। ਹਰ ਸੀਨੀਅਰ ਸਟੂਡੈਂਟ ਨੂੰ ਉਸ ਦੀ ਪ੍ਰਸਨੇਲਿਟੀ ਦੇ ਹਿਸਾਬ ਨਾਲ ਇਕ-ਇਕ ਟਾਈਟਲ ਅਤੇ ਇਕ ਤੋਹਫਾ ਦਿੱਤਾ ਗਿਆ। ਮਿਸ ਫੇਅਰਵੈਲ ਦਾ ਖਿਤਾਬ ਜਿੱਤਿਆ ਮੇਹਰ ਕੌਰ ਅਤੇ ਮਿਸਟਰ ਫੇਅਰਵੈਲ ਰਹੇ ਜਾਵੇਦ ਅਹਿਮਦ। ਮਿਸ ਅਤੇ ਮਿਸਟਰ ਪ੍ਰਸਨੇਲਿਟੀ ਦੇ ਟਾਈਟਲ ਜਿੱਤੇ ਦਮਨਜੀਤ ਕੌਰ ਅਤੇ ਸਿਮਰਣਜੀਤ ਸਿੰਘ ਨੇ। ਸਟੂਡੈਂਟਸ ਕਾਊੰਸਿਲ ਦੇ ਪ੍ਰਤੀਨਿਧੀ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਨੂੰ ਸੁਵੀਨਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਾਲ ਭਰ ਵੱਖ-ਵੱਖ ਈਵੈਂਟ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ।ਸੈਰੇਮਨੀ ਦਾ ਅੰਤ ਹੋਇਆ ਕਾਲਜ ਸਟੂਡੈਂਟਸ ਜੂਨੀਅਰ ਦੇ ਪ੍ਰਤੀਨਿਧੀ ਗੁਰਪ੍ਰੀਤ ਸਿੰਘ ਦੇ ਭਾਵਨਾਤਮਕ ਸੰਬੋਧਨ ਨਾਲ। ਕਾਲਜ ਅਤੇ ਜੂਨੀਅਰਸ ਦਾ ਇਸ ਸ਼ਾਨਦਾਰ ਆਯੋਨਜ ਦੇ ਨਾਲ ਉਨ੍ਹਾਂ ਨੇ ਧੰਨਵਾਦ ਕਿਹਾ ਅਤੇ ਨਾਲ ਹੀ ਸਾਰੇ ਟੀਚਰਸ ਦਾ ਧੰਨਵਾਦ ਕੀਤਾ ਜਿਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣਾ ਬੈਸਟ ਦਿੱਤਾ।