Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਪੰਜਾਬ ਦੇ ਪਾਣੀਆਂ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

ਕਰਜੇ ਦੇ ਬਦਲੇ ਜ਼ਮੀਨ ਦੀ ਨੀਲਾਮੀ ਦੀ ਹੋਵੇਗੀ ਮੁਕੰਮਲ ਪਾਬੰਦੀ

ਤਲਵੰਡੀ ਸਾਬੋ ਬਠਿੰਡਾ ਵਿਖੇ ਸਟੇਜ
ਤਲਵੰਡੀ ਸਾਬੋ ਬਠਿੰਡਾ ਵਿਖੇ ਸਟੇਜ 'ਤੇ ਬੈਠੇ ਹੋਏ ਕਾਂਗਰਸੀ ਲੀਡਰ ਇਕਜੁਟਦਾ ਦਾ ਮੁਜ਼ਾਹਰਾ ਕਰਦੇ ਹੋਏ।

Web Admin

Web Admin

5 Dariya News

ਤਲਵੰਡੀ ਸਾਬੋ , 13 Apr 2016

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਕਰਜੇ ਦੀ ਵਸੁਲੀ ਬਦਲੇ ਜਮੀਨਾਂ ਦੀ ਨਿਲਾਮੀ ਤੇ ਪੱਕੀ ਪਾਬੰਦੀ ਲਾਉਣ ਦਾ ਕਾਨੂੰਨ ਬਣਾਉਣ, ਹਰ ਪਰਿਵਾਰ ਦੇ ਇੱਕ ਜੀਅ ਲਈ ਨੌਕਰੀ ਦੇ ਪ੍ਰਬੰਧ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦਿੱਤੀ ਜਾਵੇਗੀ। ਇਹ ਦਾਅਵਾ ਸੁਬਾਈ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਕਾਂਗਰਸ ਪਾਰਟੀ ਦੀ ਵਿਸ਼ਾਲ ਵਿਸਾਖੀ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2002 ਵਿੱਚ ਜਦ ਉਹਨਾਂ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲੀ ਤਾਂ ਉਸ ਵੇਲੇ ਸੂਬੇ ਵਿੱਚ ਕਪਾਹ ਦੀ ਪੈਦਾਵਾਰ ਸਿਰਫ 7 ਲੱਖ ਗੰਢਾਂ ਤੇ ਸੀਮਤ ਹੋ ਕੇ ਰਹਿ ਗਈ ਸੀ। ਇਹ ਉਹਨਾਂ ਵੱਲੋਂ ਕੀਤੇ ਬੀ ਟੀ ਬੀਜ ਦੇ ਪ੍ਰਬੰਧਾਂ ਅਤੇ ਕਾਰਆਮਦ ਕੀਟਨਾਸਕਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦਾ ਹੀ ਨਤੀਜਾ ਸੀ ਕਿ ਕਪਾਹ ਦਾ ਉਤਪਾਦਨ ਵਧ ਕੇ 27 ਲੱਖ ਗੰਢਾਂ ਤੱਕ ਜਾ ਪੁੱਜਾ ਸੀ। ਇਹ ਬਾਦਲ ਸਰਕਾਰ ਦੇ ਕਿਸਾਨ ਵਿਰੋਧੀ ਪੈਂਤੜੇ ਦਾ ਹੀ ਨਤੀਜਾ ਹੈ, ਕਿ ਫ਼ਸਲਾਂ ਦਾ ਝਾੜ ਹੀ ਨਹੀਂ ਘਟਿਆ ਸਗੋਂ ਜਮੀਨਾਂ ਦਾ ਰੇਟ ਪ੍ਰਤੀ ਏਕੜ 25 ਲੱਖ ਤੋਂ ਘਟ ਕੇ ਸੱਤ ਅੱਠ ਲੱਖ ਤੱਕ ਰਹਿ ਗਿਆ ਹੈ। 

ਪੰਜਾਬ ਵਿੱਚ ਕਿਸਾਨਾਂ ਵੱਲੋਂ ਧੜੋਧੜ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦਾ ਜਿਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗੈਰਤਮੰਦ ਵਿਅਕਤੀ ਹੀ ਜਲਾਲਤ ਨਾਲੋਂ ਮੌਤ ਨੂੰ ਤਰਜੀਹ ਦਿੰਦੇ ਹਨ, ਉਹਨਾਂ ਦੀ ਸਮਝ ਅਨੁਸਾਰ ਕਰਜੇ ਦੀਆਂ ਭਾਰੀ ਪੰਡਾਂ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਇਸ ਕਦਰ ਤੋੜ ਦਿੱਤਾ ਹੈ, ਕਿ ਉਹ ਖੁਦਕਸੀਆਂ ਵਾਲਾ ਰਾਹ ਅਪਣਾਉਣ ਲਈ ਮਜਬੂਰ ਹੋ ਗਏ। ਕੈਪਟਨ ਸਿੰਘ ਨੇ ਕਿਹਾ ਕਿ 2017 ਵਿੱਚ ਕਾਂਗਰਸ ਪਾਰਟੀ ਦੀ ਬਣਨ ਤੇ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਜਿਸ ਮੁਤਾਬਿਕ ਕਰਜੇ ਦੀ ਵਸੂਲੀ ਵਾਸਤੇ ਕਿਸੇ ਵੀ ਕਿਸਾਨ ਦੀ ਜਮੀਨ ਦੀ ਨਿਲਾਮੀ ਨਹੀਂ ਹੋ ਸਕੇਗੀ, ਜਿੱਥੋਂ ਤੱਕ ਕਰਜੇ ਦੀ ਅਦਾਇਗੀ ਦਾ ਸਬੰਧ ਹੈ, ਉਸ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ। 

ਕੈਪਟਨ ਸਿੰਘ ਨੇ ਦੱਸਿਆ ਕਿ ਰਾਜ ਦੀ ਕੁਲ 2 ਕਰੋੜ 90 ਲੱਖ ਅਬਾਦੀ ਚੋਂ 70 ਫੀਸਦੀ ਦੀ ਉਮਰ 40 ਸਾਲ ਤੋਂ ਘੱਟ ਹੈ ਜਿਸਦਾ ਭਾਵ ਇਹ ਹੈ ਕਿ 18 ਤੋਂ 40 ਸਾਲ ਦੇ ਉਮਰ ਵਾਲੇ 90 ਲੱਖ ਵਿਅਕਤੀਆਂ ਲਈ ਨੌਕਰੀਆਂ ਦੀ ਲੋੜ ਹੈ। ਹਰਿਆਣਾ ਵਿੱਚ ਨੌਕਰੀ ਹਾਸਲ ਕਰਨ ਵਾਸਤੇ ਉਮਰ ਦੀ ਹੱਦ 42 ਸਾਲ ਹੈ, ਜਦ ਕਿ ਪੰਜਾਬ ਸਰਕਾਰ ਨੇ 38 ਤੋਂ ਘਟਾ ਕੇ 37 ਸਾਲ ਕਰ ਦਿੱਤੀ ਹੈ। ਬਣਨ ਵਾਲੀ ਕਾਂਗਰਸ ਸਰਕਾਰ ਹਰ ਪਰਿਵਾਰ ਦੇ ਇੱਕ ਜੀਅ ਲਈ ਨੌਕਰੀ ਦੇ ਪੱਕੇ ਪ੍ਰਬੰਧ ਤੋਂ ਇਲਾਵਾ ਨਾ ਸਿਰਫ ਉਮਰ ਦੀ ਹੱਦ ਵਧਾ ਕੇ 42 ਸਾਲ, ਜੇਕਰ ਲੋੜ ਪਈ ਤਾਂ ਇਸਤੋਂ ਵੱਧ ਵੀ ਕਰਨ ਤੋਂ ਗੁਰੇਜ ਨਹੀਂ ਕਰੇਗੀ। 

ਪੰਜਾਬ ਵਿੱਚ ਫੈਲੇ ਵਿਆਪਕ ਭ੍ਰਿਸਟਾਚਾਰ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਪਹਿਲੀ ਪਾਰੀ ਦੌਰਾਨ ਉਹਨਾਂ ਸੁੱਚਾ ਸਿੰਘ ਲੰਗਾਹ ਤੇ ਬਾਦਲ ਪਿਉ ਪੁੱਤਰਾਂ ਨੂੰ ਜੇਲ੍ਹਾਂ ਦੀ ਦਾਲ ਪਿਲਾਈ ਸੀ, ਹੁਣ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ, ਕਿ ਅਕਾਲੀ ਭਾਜਪਾ ਮੰਤਰੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਕੋਈ ਕਿਸਮਤ ਵਾਲਾ ਵਿਧਾਇਕ ਤੇ ਹਲਕਾ ਇੰਚਾਰਜ ਹੀ ਹਵਾਲਾਤਾਂ ਦੀਆਂ ਸਲਾਖਾਂ ਤੋਂ ਬਚ ਸਕੇਗਾ। ਲੋਕਪਾਲ ਬਣਾਉਣ ਦਾ ਵਾਅਦਾ ਕਰਦਿਆਂ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸਮੇਤ ਹਰ ਤਰ੍ਹਾਂ ਦੇ ਅਧਿਕਾਰੀ ਤੇ ਵਜੀਰ ਇਸਦੇ ਘੇਰੇ ਵਿੱਚ ਹੋਣਗੇ।ਪੰਜਾਬ ਦੇ ਪਾਣੀਆਂ ਦੀ ਰਾਖੀ ਪ੍ਰਤੀ ਆਪਣੀ ਪ੍ਰਤੀਵੱਧਤਾ ਦੁਹਰਾਉਂਦਿਆਂ ਉਹਨਾਂ ਵਾਅਦਾ ਕੀਤਾ ਕਿ ਕਿਸੇ ਹੋਰ ਰਾਜ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਆਪਣੇ ਸਿਆਸੀ ਵਿਰੋਧੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਊੱਪਰ ਪਾਣੀਆਂ ਦੇ ਮੁੱਦੇ ਤੇ ਸਿਆਸਤ ਕਰਨ ਦਾ ਦੋਸ ਲਾਉਂਦਿਆਂ ਉਹਨਾਂ ਕਿਹਾ ਕਿ ਐੱਸ ਵਾਈ ਐੱਲ ਲਈ ਇਕੁਆਇਰ ਕੀਤੀ ਜਮੀਨ ਕਿਸਾਨਾਂ ਨੂੰ ਵਾਪਸ ਦੇਣ ਸਬੰਧੀ ਵਿਧਾਨ ਸਭਾ ਰਾਹੀਂ ਉਹਨਾਂ ਜੋ ਬਿਲ ਪਾਸ ਕਰਵਾਇਆ ਸੀ, ਮਨਜੂਰੀ ਲਈ ਰਾਜਪਾਲ ਕੋਲ ਭੇਜਣ ਵਾਸਤੇ ਇਸ ਲਈ ਦੇਰੀ ਕਰ ਦਿੱਤੀ ਤਾਂ ਕਿ ਹਰਿਆਣਾ ਸਰਕਾਰ ਪੰਜਾਬ ਵਿਰੁੱਧ ਸੁਪਰੀਮ ਕੋਰਟ ਤੋਂ ਸਟੇਅ ਹਾਸਲ ਕਰ ਲਵੇ।ਇਹ ਪੇਸੀਨਗੋਈ ਕਰਦਿਆਂ ਕਿ ਅਗਰ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਵਿਰੁੱਧ ਗਿਆ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸ੍ਰ: ਬਾਦਲ ਮੋਰਚੇ ਦਾ ਰਾਹ ਅਪਣਾਉਣਗੇ ਤਾਂ ਕਿ ਪਾਣੀਆਂ ਦੇ ਭਾਵੁਕ ਮੁੱਦੇ ਨੂੰ ਚੋਣਾਂ ਦਾ ਹਥਿਆਰ ਬਣਾ ਕੇ 2017 ਵਿੱਚ ਮੁੜ ਸਰਕਾਰ ਬਣਾਈ ਜਾ ਸਕੇ। ਆਪਣੇ ਸੰਬੋਧਨ ਰਾਹੀਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਨਿਸਾਨਾ ਬਣਾਉਂਦਿਆਂ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਸਖ਼ਸ ਦਾ ਕੋਈ ਸਟੈਂਡ ਹੀ ਨਹੀਂ, ਉਸਤੋਂ ਪੰਜਾਬ ਦੇ ਭਲੇ ਦੀ ਤਵੱਕੋਂ ਕਿਵੇਂ ਕੀਤੀ ਜਾ ਸਕਦੀ ਹੈ। ਪੰਜਾਬ ਦੌਰੇ ਦੌਰਾਨ ਉਹ ਪਾਣੀਆਂ ਤੇ ਇਸ ਸੂਬੇ ਦੀ ਮਾਲਕੀ ਦੀ ਗੱਲ ਕਰਦਾ ਹੈ, ਦਿੱਲੀ ਜਾ ਕੇ ਪਾਣੀਆਂ ਤੇ ਸਿਆਸਤ ਨਾ ਕਰਨ ਦਾ ਮਸਵਰਾ ਦੇ ਦਿੰਦਾ ਹੈ, ਜਦ ਸੁਪਰੀਮ ਕੋਰਟ ਵਿੱਚ ਪੱਖ ਰੱਖਣਾ ਪੈਂਦਾ ਹੈ ਤਾਂ ਉੱਥੇ ਪਾਣੀਆਂ ਉੱਪਰ ਹਰਿਆਣੇ ਦੇ ਪੱਖ ਵਿੱਚ ਭੁਗਤਦਾ ਹੈ। 

2017 'ਚ ਕਾਂਗਰਸ ਸਰਕਾਰ ਬਣਨ ਦੀ ਭਵਿੱਚਬਾਣੀ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸਕੀਲ ਅਹਿਮਦ ਨੇ ਕਿਹਾ ਕਿ 2012 ਦੀ ਚੋਣ ਅਕਾਲੀ ਦਲ 0.1 ਫੀਸਦੀ ਵੱਧ ਵੋਟ ਲੈ ਕੇ ਜਿੱਤਿਆ ਸੀ, ਜਦ ਕਿ ਮਨਪ੍ਰੀਤ ਬਾਦਲ ਦੀ ਪਾਰਟੀ ਨੇ 5 ਫੀਸਦੀ ਵੋਟ ਹਾਸਲ ਕਰ ਲਏ ਸਨ। ਹੁਣ ਕਿਉਂਕਿ ਪੀ ਪੀ ਪੀ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਚੁੱਕੀ ਹੈ, ਇਸ ਲਈ ਕਾਂਗਰਸ ਦਾ ਸੱਤ੍ਹਾ ਵਿੱਚ ਆਉਣਾ ਤਹਿ ਹੈ। ਚੋਣ ਮੁਹਿੰਮ ਕਮੇਟੀ ਦੀ ਮੁਖੀ ਅੰਬਿਕਾ ਸੋਨੀ ਨੇ ਅਨੁਸਾਸਨ ਯਕੀਨੀ ਬਣਾਉਣ ਤੇ ਜੋਰ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਇਹ ਫੈਸਲਾ ਲਿਆ ਹੈ, ਕਿ ਜੋ ਵੀ ਪਾਰਟੀ ਦੇ ਨਿਯਮਾਂ ਅਸੂਲਾਂ ਦੀ ਉਲੰਘਣਾ ਕਰੇਗਾ ਉਸਦਾ ਹਸ਼ਰ ਵੀ ਜਗਮੀਤ ਬਰਾੜ ਵਰਗਾ ਹੋਵੇਗਾ। ਇੱਥੇ ਇਹ ਜਿਕਰ ਕਰਨਾ ਵੀ ਜਰੂਰੀ ਹੈ ਕਿ ਜਗਮੀਤ ਬਰਾੜ ਦੀ ਬਰਖਾਸਤਗੀ ਦਾ ਹੀ ਇਹ ਅਸਰ ਸੀ, ਕਿ ਅੱਜ ਸਮੁੱਚੀ ਕਾਂਗਰਸ ਲੀਡਰਸਿਪ ਇੱਥੋ ਲੀਹ ਤੇ ਚਲਦੀ ਦਿਸੀ। 

ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਖਾਸਕਰ ਬਾਦਲ ਬਾਪ ਬੇਟੇ ਨੂੰ ਕਰੜੇ ਹੱਥੀਂ ਲਿਆ, ਉੱਥੇ ਰੈਲੀ ਦੇ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਬਹੁਤ ਹੀ ਭਾਵੁਕਤਾ ਵਿੱਚ ਆਪਣੇ ਦੋਵਾਂ ਬੱਚਿਆਂ ਦੀ ਕਸਮ ਖਾ ਕੇ ਉਹਨਾਂ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕਰ ਦਿੱਤਾ, ਜਿਹਨਾਂ ਰਾਹੀਂ ਇਹ ਭਰਮ ਫੈਲਾਇਆ ਜਾ ਰਿਹਾ ਹੈ, ਕਿ ਜਮੀਨੀ ਸਮਝੌਤੇ ਦੇ ਚਲਦਿਆਂ 2014 ਦੀ ਲੋਕ ਸਭਾ ਸੀਟ ਉਹਨਾਂ ਜਾਣ ਬੁੱਝ ਕੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਈ। ਰੈਲੀ ਨੂੰ ਸਰਵ ਸ੍ਰੀ ਸੁਨੀਲ ਜਾਖੜ, ਮਹਾਰਾਣੀ ਪ੍ਰਨੀਤ ਕੌਰ, ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵਡਿੰਗ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸ ਦੀ ਸਮੁੱਚੀ ਲੀਡਰਸਿਪ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਅਤੇ ਇਲਾਕੇ ਦੇ ਪ੍ਰਮੁੱਖ ਆਗੂ ਵੀ ਹਾਜਰ ਸਨ। 

 

Tags: Amarinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD