Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਪਿੰਡ ਗੁੱਜਰਵਾਲ ਵਿਖੇ 50 ਲੱਖ ਦੀ ਲਾਗਤ ਨਾਲ ਬਣਿਆ ਆਧੁਨਿਕ ਖੇਡ ਮੈਦਾਨ ਲੋਕ ਅਰਪਿਤ

ਹਲਕਾ ਵਿਧਾਇਕ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ ,ਹਰ ਵਰਗ ਦੇ ਲੋਕ ਖੇਡ ਮੈਦਾਨ ਦਾ ਲਾਹਾ ਲੈਣ ਅਤੇ ਸੰਭਾਲ ਕਰਨ-ਡਿਪਟੀ ਕਮਿਸ਼ਨਰ

ਪਿੰਡ ਗੁੱਜਰਵਾਲ ਵਿਖੇ 50 ਲੱਖ ਦੀ ਲਾਗਤ ਨਾਲ ਬਣਿਆ ਆਧੁਨਿਕ ਖੇਡ ਮੈਦਾਨ ਲੋਕ ਅਰਪਿਤ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 10 Dec 2015

ਹਲਕਾ ਵਿਧਾਇਕ  ਮਨਪ੍ਰੀਤ ਸਿੰਘ ਇਯਾਲੀ ਦੇ ਵਿਸ਼ੇਸ਼ ਯਤਨਾਂ ਅਤੇ ਰੁਚੀ ਨਾਲ ਪਿੰਡ ਗੁੱਜਰਵਾਲ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਆਧੁਨਿਕ ਖੇਡ ਮੈਦਾਨ ਅੱਜ ਖ਼ਿਡਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਅਰਪਿਤ ਕਰ ਦਿੱਤਾ ਗਿਆ। ਇਸ ਬਹੁਮੰਤਵੀ ਖੇਡ ਮੈਦਾਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਦੌਰਾਨ ਜਿੱਥੇ ਦੂਰੋਂ ਨੇੜਿਉਂ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨੀ ਫੁੱਟਬਾਲ ਮੈਚ ਦਾ ਆਨੰਦ ਮਾਣਿਆ ਉਥੇ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਬੇਹੱਦ ਰੋਮਾਂਚ ਭਰਪੂਰ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਇਸ ਵੱਡੀ ਪ੍ਰਾਪਤੀ ਲਈ ਜਿੱਥੇ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਉਥੇ ਪਿੰਡ ਅਤੇ ਹਲਕਾ ਵਾਸੀਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੇਡ ਮੈਦਾਨ ਦਾ ਇਕੱਲੇ ਖ਼ਿਡਾਰੀਆਂ ਨੂੰ ਹੀ ਨਹੀਂ ਸਗੋਂ ਬਾਕੀ ਲੋਕਾਂ ਨੂੰ ਵੀ ਭਰਪੂਰ ਫਾਇਦਾ ਮਿਲੇਗਾ, ਕਿਉਂਕਿ ਦਿਨ ਵੇਲੇ ਜਿੱਥੇ ਖਿਡਾਰੀ ਇਥੇ ਖੇਡਣਗੇ, ਉਥੇ ਸਵੇਰੇ ਸ਼ਾਮ ਮੈਦਾਨ ਦੇ ਆਸੇ ਪਾਸੇ ਬਣੇ ਫੁੱਟਪਾਥ 'ਤੇ ਲੋਕ ਸੈਰ ਵੀ ਕਰਿਆ ਕਰਨਗੇ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਡਮੁੱਲੀ ਦਾਤ ਨੂੰ ਹੁਣ ਸੰਭਾਲ ਕੇ ਰੱਖਣ ਅਤੇ ਇਸ ਦੇ ਰੱਖ ਰਖਾਵ ਵਿੱਚ ਕੋਈ ਕਮੀ ਨਾ ਰਹੇ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਦੀ ਅਧੀਨਗੀ ਵਿੱਚ ਜਿੰਨੇ ਵੀ ਅਫ਼ਸਰ ਸਿਖ਼ਲਾਈ ਲਈ ਜਾਂ ਕਿਸੇ ਹੋਰ ਮਨੋਰਥ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਆਉਣਗੇ, ਉਨ੍ਹਾਂ ਨੂੰ ਇਹ ਮੈਦਾਨ ਦੇਖਣ ਲਈ ਜ਼ਰੂਰ ਪ੍ਰੇਰਿਤ ਕੀਤਾ ਜਾਇਆ ਕਰੇਗਾ। 

ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕੰਮਾਂ ਦੀ ਕ੍ਰਾਂਤੀ ਚੱਲ ਰਹੀ ਹੈ। ਹਲਕਾ ਵਿਕਾਸ ਪੱਖੋਂ ਪੂਰੇ ਪੰਜਾਬ ਵਿਚੋਂ ਆਪਣੀ ਵੱਖਰੀ ਪਹਿਚਾਣ ਨੂੰ ਦਰਸਾ ਰਿਹਾ ਹੈ। ਹਲਕੇ ਦੇ 40 ਪਿੰਡਾਂ ਵਿਚ ਆਧੁਨਿਕ ਸਹੂਲਤਾਂ ਨਾਲ ਭਰਪੂਰ ਖੇਡ ਮੈਦਾਨ ਬਨਾਉਣੇ ਸ਼ੁਰੂ ਕੀਤੇ ਹਨ। ਇਸ ਕੜੀ ਤਹਿਤ ਪਹਿਲਾ ਆਧੁਨਿਕ ਖੇਡ ਮੈਦਾਨ 50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਗੁੱਜਰਵਾਲ ਵਿਖੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦੀ ਅਗਲੀ ਮੁਰੰਮਤ ਅਤੇ ਸੰਭਾਲ ਲਈ ਵੀ ਉਚੇਚਾ ਬਜਟ ਰੱਖਿਆ ਗਿਆ ਹੈ। ਇਸ ਸਟੇਡੀਅਮ ਦੇ ਬਣਨ ਵਿਚ ਜਾਂ ਇਸ ਨੂੰ ਅੱਗੇ ਸੰਭਾਲਣ ਲਈ ਪਿੰਡ ਦੀ ਪੰਚਾਇਤ, ਨੌਜਵਾਨ ਵਰਗ, ਖੇਡ ਕਲੱਬ, ਪ੍ਰਵਾਸੀ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੇ ਹਰ ਪੱਖੋਂ ਸਹਿਯੋਗ ਦਿੱਤਾ ਅਤੇ ਹੋਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ, ਜਿਸ ਲਈ ਉਨ੍ਹਾਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਗੁੱਜਰਵਾਲ ਮਾਡਰਨ ਖੇਡ ਸਟੇਡੀਅਮ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹਲਕਾ ਦਾਖਾ ਦੇ 13 ਹੋਰ ਪਿੰਡਾਂ ਵਿਚ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ। ਹਲਕਾ ਦਾਖਾ ਵਿਖੇ 7 ਏਕੜ ਵਿਚ ਖੇਡ ਸਟੇਡੀਅਮ ਦਾ ਕੰਮ ਸ਼ੁਰੂ ਹੋਣ ਤੋਂ ਇਲਾਵਾ ਜਾਂਗਪੁਰ, ਰੁੜਕਾ, ਪੰਡੋਰੀ, ਕੁਲਾਰ, ਜੋਧਾਂ, ਚਮਿੰਡਾ, ਹਾਂਸ ਕਲਾਂ, ਜੱਸੋਵਾਲ, ਭਰੋਵਾਲ ਕਲਾਂਸ, ਚੱਕ ਕਲਾਂ, ਰੂਮੀ, ਛੱਜਾਵਾਲ, ਲਤਾਲਾ ਆਦਿ ਪਿੰਡਾਂ ਵਿਚ ਖੇਡ ਪਾਰਕਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਜੋ ਆਉਣ ਵਾਲੇ 4 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ। ਇਨ੍ਹਾਂ ਅੰਤਰਾਸ਼ਟਰੀ ਪੱਧਰ ਦੇ ਬਣ ਰਹੇ ਖੇਡ ਸਟੇਡੀਅਮ ਦੀ ਉਸਾਰੀ 'ਤੇ 20 ਕਰੋੜ ਦੀ ਰਾਸ਼ੀ ਖਰਚ ਆਵੇਗੀ। 

ਗੁੱਜਰਵਾਲ ਤੋਂ ਬਾਅਦ ਪਿੰਡ ਚੱਕ ਕਲਾਂ ਵਿਖੇ ਆਧੁਨਿਕ ਸਹੂਲਤਾਂ ਨਾਲ ਲੈੱਸ ਤਿਆਰ ਹੋਇਆ ਬਹੁਮੰਤਵੀ ਵਾਲੀਵਾਲ ਕੋਰਟ ਵੀ 20 ਦਸੰਬਰ ਨੂੰ ਖਿਡਾਰੀਆਂ ਅਤੇ ਪਿੰਡ ਦੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਵਿਧਾਇਕ ਇਯਾਲੀ ਨੇ ਦੱਸਿਆ ਕਿ ਪਿੰਡ ਗੋਰਸੀਆਂ ਕਾਦਰ ਬਖਸ ਵਿਖੇ ਆਧੁਨਿਕ ਸਹੂਲਤਾਂ ਨਾਲ ਲੈੱਸ ਇਕ ਸਕਿੱਲ ਸੈਂਟਰ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਖਿਡਾਰੀਆਂ ਨੂੰ ਅੰਤਰਾਰਸ਼ਟਰੀ ਪੱਧਰ ਦੇ ਮਿਆਰ ਦੀ ਕੋਚਿੰਗ, ਟ੍ਰੇਨਿੰਗ ਤੇ ਹੋਰ ਸਹੂਲਤਾਂ ਕੀਤੀਆਂ ਜਾਣਗੀਆਂ। ਆਮ ਲੋਕਾਂ ਦੀ ਸਰੀਰਿਕ ਤੰਦਰੁਸਤੀ ਅਤੇ ਖੇਡ ਤਰੱਕੀ ਦੇ ਇਸ ਪ੍ਰੋਜੈਕਟ ਵਿੱਚ ਕਬੱਡੀ, ਬਾਸਕਿਟਬਾਲ, ਹਾਕੀ, ਫੁੱਟਬਾਲ, ਵਾਲੀਬਾਲ, ਐਥਲੈਟਿਕਸ ਆਦਿ ਖੇਡਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਇਸ ਮੌਕੇ ਖੇਡੇ ਗਏ ਪ੍ਰਦਰਸ਼ਨੀ ਫੁੱਟਬਾਲ ਮੁਕਾਬਲੇ ਵਿੱਚ ਪਿੰਡ ਜਾਂਗਪੁਰ ਦੀ ਟੀਮ ਨੇ ਰੁੜਕਾ ਕਲਾਂ ਦੀ ਟੀਮ ਨੂੰ 1-0 ਗੋਲ ਦੇ ਫਰਕ ਨਾਲ ਹਰਾਇਆ ਅਤੇ ਇਨਾਮ ਹਾਸਿਲ ਕੀਤਾ। ਮੈਚ ਉਪਰੰਤ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਲਿਆ। 

ਕਿਸ ਤਰ੍ਹਾਂ ਦਾ ਹੈ ਗੁੱਜਰਵਾਲ ਦਾ ਖੇਡ ਪਾਰਕ

ਪਿੰਡ ਗੁੱਜਰਵਾਲ ਦੇ ਆਈ.ਟੀ.ਆਈ. ਕਾਲਜ ਵਿਖੇ 4 ਏਕੜ ਵਿਚ ਖੇਡ ਪਾਰਕ ਕਮ ਖੇਡ ਮੈਦਾਨ ਯੂਰਪੀਨ ਮੁਲਕਾਂ ਦੀ ਤਰਜ 'ਤੇ ਤਿਆਰ ਕੀਤਾ ਗਿਆ ਹੈ। ਇਸ ਖੇਡ ਪਾਰਕ ਵਿਚ ਸਲੈਕਸ਼ਨ ਵੰਨ ਘਾਹ ਲਗਾਇਆ ਗਿਆ ਹੈ ਅਤੇ ਪਾਰਕ ਦੇ ਆਲੇ-ਦੁਆਲੇ ਚਾਰੇ ਪਾਸੇ 7 ਫੁੱਟ ਉੱਚੀ ਫੈਨਸਿੰਗ ਲਗਾਈ ਗਈ ਹੈ ਤਾਂ ਜੋ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਆਮਦ ਨਾ ਹੋ ਸਕੇ। ਖੇਡ ਮੈਦਾਨ ਦੇ ਆਲੇ-ਦੁਆਲੇ 10 ਫੁੱਟ ਚੌੜਾ ਫੁੱਟਪਾਥ ਲੋਕਾਂ ਦੇ ਸੈਰ ਕਰਨ ਲਈ ਬਣਾਇਆ ਗਿਆ ਹੈ। ਇਸ ਫੁੱਟਪਾਥ 'ਤੇ ਬੱਚੇ, ਔਰਤਾਂ ਤੇ ਬਜ਼ੁਰਗ ਸੈਰ ਕਰ ਸਕਦੇ ਹਨ ਜਦਕਿ 600 ਬੰਦਿਆਂ ਦੇ ਕਰੀਬ ਬੈਠਣ ਲਈ ਬੈਂਚ ਲਗਾਏ ਗਏ ਹਨ। ਸੈਰ ਕਰਨ ਵਾਲੇ ਰਾਸਤੇ 'ਤੇ ਫੁੱਟ ਲਾਈਟਸ ਅਤੇ ਖੇਡ ਮੈਦਾਨ ਵਿਚ ਖੇਡਣ ਲਈ ਫਲੱਬ ਲਾਈਟਸ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਹੱਟਸ ਬਣਾਈਆਂ ਗਈਆਂ ਹਨ, ਇੱਕ ਹੱਟ ਵੀ.ਆਈ.ਪੀਜ਼ ਲਈ ਤੇ ਦੋ ਹੱਟਸ ਆਮ ਲੋਕਾਂ ਦੇ ਬੈਠਣ ਲਈ ਬਣਾਈਆਂ ਗਈਆਂ ਹਨ। ਗਰਾਉਂਡ ਨੂੰ ਪਾਣੀ ਦੇਣ ਲਈ ਫੁਹਾਰੇ (ਸਪਰਿੰਕਲ) ਲਗਾਏ ਗਏ ਹਨ। ਇਸ ਮੈਦਾਨ ਵਿਚ ਫੁੱਟਬਾਲ, ਹਾਕੀ, ਕਬੱਡੀ ਆਦਿ ਹੋਰ ਮੈਚਾਂ ਦੀ ਖੇਡ ਮੁਕਾਬਲੇ ਹੋ ਸਕਦੇ ਹਨ ਪਰ ਗੁੱਜਰਵਾਲ ਖੇਡ ਮੈਦਾਨ ਦੀ ਮੁੱਖ ਵਰਤੋਂ ਫੁੱਟਬਾਲ ਲਈ ਹੀ ਹੋਵੇਗੀ। ਇਹ ਸਟੇਡੀਅਮ ਸਰਕਾਰੀ ਸ੍ਰੋਤਾਂ ਤੋਂ ਜਾਰੀ ਹੋਏ ਫੰਡਾਂ ਅਤੇ ਨਰੇਗਾ ਸਕੀਮ ਦੇ ਨਿਯਮਾਂ ਤਹਿਤ ਸਿਰੇ ਚੜ੍ਹਿਆ ਹੈ।

 

Tags: Manpreet Singh Ayali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD