Saturday, 11 May 2024

 

 

ਖ਼ਾਸ ਖਬਰਾਂ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ

 

ਪਿੰਡ ਗੁਜੱਰਵਾਲ ਦੀ ਬਦਲੀ ਨੁਹਾਰ, 50 ਲੱਖ ਦੀ ਲਾਗਤ ਨਾਲ ਅਧੁਨਿਕ ਖੇਡ ਮੈਦਾਨ ਤਿਆਰ ਬਰ ਤਿਆਰ, 10 ਦਸੰਬਰ ਹੋਵੇਗਾ ਉਦਘਾਟਨ

ਹਲਕਾ ਦਾਖਾ ਦੇ 40 ਪਿੰਡਾਂ ਵਿਚ 20 ਕਰੋੜ ਦੀ ਲਾਗਤ ਨਾਲ ਬਣਨਗੇ ਖੇਡ ਮੈਦਾਨ ਕਮ ਖੇਡ ਪਾਰਕ – ਮਨਪ੍ਰੀਤ ਸਿੰਘ ਇਯਾਲੀ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 05 Dec 2015

ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕੰਮੰ ਦੀ ਕ੍ਰਾਂਤੀ ਚੱਲ ਰਹੀ ਹੈ, ਹਲਕਾ ਵਿਕਾਸ ਪੱਖੋਂ ਪੂਰੇ ਪੰਜਾਬ ਵਿਚੋਂ ਆਪਣੀ ਵੱਖਰੀ ਪਹਿਚਾਣ ਨੂੰ ਦਰਸਾ ਰਿਹਾ ਹੈ। ਹਲਕੇ ਦੇ 40 ਪਿੰਡਾਂ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅਧੁਨਿਕ ਸਹੂਲਤਾਂ ਨਾਲ ਭਰਪੂਰ ਖੇਡ ਮੈਦਾਨ ਬਨਾਉਣੇ ਸ਼ੁਰੂ ਕੀਤੇ ਹਨ। ਇਸ ਕੜੀ ਤਹਿਤ ਪਹਿਲਾ ਅਧੁਨਿਕ ਖੇਡ ਮੈਦਾਨ 50 ਲੱਖ ਰੁਪਏ ਦੀ ਲਾਗਤ ਨਾਲ ਗਰੇਵਾਲਾਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਗੁੱਜਰਵਾਲ ਵਿਖੇ ਤਿਆਰ ਬਰ ਤਿਆਰ ਹੋ ਗਿਆ ਹੈ। 10 ਦਸੰਬਰ ਨੂੰ ਇਹ ਖੇਡ ਮੈਦਾਨ ਅਤੇ ਖੇਡ ਪਾਰਕ ਖਿਡਾਰੀਆਂ ਅਤੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ, ਉਸੇ ਦਿਨ ਇਸ ਖੇਡ ਪਾਰਕ ਦਾ ਉਦਘਾਟਨ ਜਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅਗਰਵਾਲ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਕਰਨਗੀਆਂ। ਜਿਸ ਤਰ੍ਹਾਂ ਦੀ ਖੇਡ ਪਾਰਕ ਬਨਾਉਣ ਦੀ ਪਹਿਲਕਦਮੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੀਤੀ ਹੈ, ਇਸ ਤਰ੍ਹਾਂ ਦੀ ਪਹਿਲਕਦਮੀ ਅਜ਼ਾਦੀ ਤੋਂ ਬਾਅਦ ਦੇਸ਼ ਦੇ ਕਿਸੇ ਵੀ ਰਾਜਸੀ ਨੇਤਾ ਨੇ ਨਹੀਂ ਕੀਤੀ, ਇਸ ਪਹਿਲਕਦਮੀ ਦਾ ਨਜ਼ਾਰਾ ਪਿੰਡ ਗੁੱਜਰਵਾਲ ਵਿਖੇ ਦੇਖਿਆ ਹੀ ਬਣਦਾ ਹੈ। ਯਾਦ ਰਹੇ ੰਿਵਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਤੋਂ ਪਹਿਲਾਂ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਹੁੰਦਿਆਂ ਵੱਖ-ਵੱਖ ਪਿੰਡਾਂ ਵਿਚ ਛੱਪੜਾਂ ਦੇ ਨਵੀਨੀਕਰਨ ਦਾ ਇਕ ਪ੍ਰੋਜੈਕਟ ਸ਼ੁਰੂ ਕੀਤਾ ਸੀ, ਜਿਸ ਦੀ ਕਮਯਾਬੀ ਦੀ ਧੂਮ ਇਕੱਲੇ ਪੰਜਾਬ ਹੀ ਨਹੀਂ ਪੂਰੇ ਮੁਲਕ ਵਿਚ ਪਈ, ਜਿਸ ਬਦਲੇ ਭਾਰਤ ਸਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. Îਮਨਮੋਹਨ ਸਿੰਘ ਨੇ ਸ. ਮਨਪ੍ਰੀਤ ਸਿੰਘ ਇਯਾਲੀ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਇਸੇ ਤਰ੍ਹਾਂ ਇਸ ਦੂਸਰੇ ਅਰੰਭੇ ਖੇਡ ਪ੍ਰੋਜੈਕਟ ਤਹਿਤ ਜਿੱਥੇ ਨੌਜਵਾਨੀ ਅਤੇ ਬੱਚਿਆਂ ਨੂੰ ਖੇਡਾਂ  ਵੱਲ ਜੋੜਿਆ ਜੋਵੇਗਾ, ਉੱਥੇ ਇਨ੍ਹਾਂ ਖੇਡ ਮੈਦਾਨਾਂ ਦਾ ਪਾਰਕਾਂ ਵਜੋਂ ਵੀ ਲਾਹਾ ਲੈਦਿਆਂ, ਪਿੰਡਾਂ ਦੀ ਔਰਤਾਂ, ਬਜ਼ੁਰਗਾਂ ਅਤੇ ਆਮ ਲੋਕਾਂ ਦੀ ਤੰਦਰੁਸਤੀ ਦਾ ਆਸਰਾ ਬਣੇਗਾ। 

ਕਿਸ ਤਰ੍ਹਾਂ ਦਾ ਹੈ ਗੁੱਜਰਵਾਲ ਦਾ ਖੇਡ ਪਾਰਕ

ਪਿੰਡ ਗੁਜੱਰਵਾਲ ਦੇ ਆਈ.ਟੀ.ਆਈ. ਕਾਲਜ ਵਿਖੇ 4 ਏਕੜ ਵਿਚ ਖੇਡ ਪਾਰਕ ਕਮ ਖੇਡ ਮੈਦਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਉਪਰਾਲਿਆਂ ਨਾਲ ਯੂਰਪੀਨ ਮੁਲਕਾਂ ਦੀ ਤਰਜ 'ਤੇ ਤਿਆਰ ਕੀਤਾ ਗਿਆ ਹੈ।ਇਸ ਖੇਡ ਪਾਰਕ ਦੇ ਵਿਚ ਸਲੈਕਸ਼ਨ ਵਨ ਘਾਹ ਲਗਾਇਆ ਗਿਆ ਹੈ ਅਤੇ ਪਾਰਕ ਦੇ ਆਲੇ-ਦੁਆਲੇ ਚਾਰੇ ਪਾਸੇ 7 ਫੁੱਟ ਉੱਚੀ ਫਿਨਸਿੰਗ ਲਗਾਈ ਗਈ ਹੈ ਤਾਂ ਜੋ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਆਮਦ ਨਾ ਹੋ ਸਕੇ। ਖੇਡ ਮੈਦਾਨ ਦੇ ਆਲੇ-ਦੁਆਲੇ 10 ਫੁੱਟ ਚੌੜਾ ਫੁੱਟਪਾਥ ਲੋਕਾਂ ਦੇ ਸੈਰ ਕਰਨ ਲਈ ਬਣਾਇਆ ਗਿਆ ਹੈ। ਇਸ ਫੁੱਟਪਾਥ ਤੇ ਬੱਚੇ, ਔਰਤਾਂ ਤੇ ਬਜ਼ੁਰਗ ਸੈਰ ਕਰ ਸਕਦੇ ਹਨ ਜਦਕਿ 600 ਬੰਦਿਆਂ ਦੇ ਕਰੀਬ ਬੈਠਣ ਲਈ ਬੈਂਚ ਲਗਾਏ ਗਏ ਹਨ। ਸੈਰ ਕਰਨ ਵਾਲੇ ਰਾਸਤੇ 'ਤੇ ਫੁੱਟ ਲਾਈਟਸ ਅਤੇ ਖੇਡ ਮੈਦਾਨ ਵਿਚ ਖੇਡਣ ਲਈ ਫਲੱਬ ਲਾਈਟਸ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਹੱਟਸ ਬਣਾਈਆਂ ਗਈਆਂ ਹਨ, ਇੱਕ ਹੱਟਸ ਵੀਆਈਪੀ ਬੰਦਿਆਂ ਲਈ ਤੇ ਦੋ ਹੱਟਸ ਆਮ ਲੋਕਾਂ ਦੇ ਬੈਠਣ ਲਈ ਬਣਾਈਆਂ ਗਈਆਂ ਹਨ। ਗਰਾਉਂਡ ਨੂੰ ਪਾਣੀ ਦੇਣ ਲਈ ਫੁਹਾਰੇ (ਸਪਰਿੰਕਲ) ਲਗਾਏ ਗਏ ਹਨ। ਇਸ ਤੋਂ ਇਲਾਵਾ 5000 ਦੀ ਸਮਰੱਥਾ ਵਾਲਾ ਇਕ ਮੋਬਾਇਲ ਸਟੇਡੀਅਮ ਵੀ ਸ. ਇਯਾਲੀ ਵੱਲੋਂ ਸਥਾਪਤ ਕੀਤਾ ਗਿਆ ਹੈ ਜਿਸ ਦੀ ਕਿਸੇ ਵੀ ਸਮੇਂ ਕਿਸੇ ਵੀ ਸਟੇਡੀਅਮ ਵਿਚ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮੈਦਾਨ ਵਿਚ ਫੁੱਟਬਾਲ, ਹਾਕੀ, ਕਬੱਡੀ ਆਦਿ ਹੋਰ ਮੈਚਾਂ ਦੀ ਖੇਡ ਮੁਕਾਬਲੇ ਹੋ ਸਕਦੇ ਹਨ ਪਰ, ਗੁੱਜਰਵਾਲ ਖੇਡ ਮੈਦਾਨ ਦੀ ਮੁੱਖ ਵਰਤੋਂ ਫੁੱਟਬਾਲ ਲਈ ਹੀ ਹੋਵੇਗੀ। ਇਹ ਸਾਰਾ ਸਟੇਡੀਅਮ 50 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਿਆ ਹੈ। ਇਹ ਸਟੇਡੀਅਮ ਸਰਕਾਰੀ ਸ੍ਰੋਤਾਂ ਤੋਂ ਜਾਰੀ ਹੋਏ ਫੰਡਾਂ ਅਤੇ ਨਰੇਗਾ ਸਕੀਮ ਦੇ ਨਿਯਮਾਂ ਤਹਿਤ ਸਿਰੇ ਚੜ੍ਹਿਆ ਹੈ। ਇਸ ਸਟੇਡੀਅਮ ਦੀ ਅਗਲੀ ਮੁਰਮੰਤ ਅਤੇ ਸੰਭਾਲ ਲਈ ਵੀ ਉਚੇਚਾ ਬਜਟ ਰੱਖਿਆ ਗਿਆ ਹੈ। ਇਸ ਸਟੇਡੀਅਮ ਦੇ ਬਣਨ ਵਿਚ ਜਾਂ ਇਸ ਨੂੰ ਅੱਗੇ ਸੰਭਾਲਣ ਲਈ ਪਿੰਡ ਦੀ ਪੰਚਾਇਤ, ਨੌਜਵਾਨ ਵਰਗ, ਖੇਡ ਕਲੱਬ, ਪ੍ਰਵਾਸੀ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੇ ਹਰ ਪੱਖੋਂ ਸਹਿਯੋਗ ਦਿੱਤਾ ਅਤੇ ਹੋਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

13 ਪਿੰਡਾਂ ਵਿਚ ਖੇਡ ਪਾਰਕਾਂ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ

ਗੁੱਜਰਵਾਲ ਮਾਡਰਨ ਖੇਡ ਸਟੇਡੀਅਮ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹਲਕਾ ਦਾਖਾ ਦੇ 13 ਹੋਰ ਪਿੰਡਾਂ ਵਿਚ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ। ਵਿਧਾਇਕ ਮਨਪ੍ਰੀਤ ਇਯਾਲੀ ਨੇ ਦੱਸਿਆ ਕਿ ਹਲਕਾ ਦਾਖਾ ਵਿਖੇ 7 ਏਕੜ ਵਿਚ ਖੇਡ ਸਟੇਡੀਅਮ ਦਾ ਕੰਮ ਸ਼ੁਰੂ ਹੋਣ ਤੋਂ ਇਲਾਵਾ ਜਾਂਗਪੁਰ, ਰੁੜਕਾ, ਪੰਡੋਰੀ, ਕੁਲਾਰ, ਜੋਧਾਂ, ਚਮਿੰਡਾ, ਹਾਂਸ ਕਲਾਂ, ਜੱਸੋਵਾਲ, ਭਰੋਵਾਲ ਕਲਾਂਸ, ਚੱਕ ਕਲਾਂ, ਰੂਮੀ, ਛੱਜਾਵਾਲ, ਲਤਾਲਾ ਆਦਿ ਪਿੰਡਾਂ ਵਿਚ ਖੇਡ ਪਾਰਕਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜੋ ਆਉਣ ਵਾਲੇ 4 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ। ਇਨ੍ਹਾਂ ਅੰਤਰਾਸ਼ਟਰੀ ਪੱਧਰ ਦੇ ਬਣ ਰਹੇ ਖੇਡ ਸਟੇਡੀਅਮ ਦੀ ਉਸਾਰੀ 'ਤੇ 20 ਕਰੋੜ ਦੀ ਰਾਸ਼ੀ ਖਰਚ ਆਵੇਗੀ। ਗੁੱਜਰਵਾਲ ਤੋਂ ਬਾਅਦ ਪਿੰਡ ਚੱਕ ਕਲਾਂ ਵਿਖੇ ਅਧੁਨਿਕ ਸਹੂਲਤਾਂ ਨਾਲ ਲੈਸ ਤਿਆਰ ਹੋਇਆ ਬਹੁਮੰਤਵੀ ਵਾਲੀਵਾਲ ਕੋਰਟ ਵੀ 20 ਦਸੰਬਰ ਨੂੰ ਖਿਡਾਰੀਆਂ ਅਤੇ ਪਿੰਡ ਦੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਹੋਵੇਗਾ ਸਕਿੱਲ ਸੈਂਟਰ ਸਥਾਪਿਤ

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਹੋਰ ਜਾਣਕਾਰੀ ਦਿੰਦਿਆਂ  ਦੱਸਿਆ ਕਿ ਹਲਕਾ ਦਾਖਾ ਵਿੱਚ ਪਿੰਡ ਗੋਰਸੀਆਂ ਕਾਦਰ ਬਖਸ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਸਕਿਲ ਸੈਂਟਰ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਖਿਡਾਰੀਆਂ ਨੂੰ ਅੰਤਰਾਰਸ਼ਟਰੀ ਪੱਧਰ ਦੇ ਮਿਆਰ ਦੀ ਕੋਚਿੰਗ, ਟ੍ਰੇਨਿੰਗ ਤੇ ਹੋਰ ਸਹੂਲਤਾਂ ਕੀਤੀਆਂ ਜਾਣਗੀਆਂ। ਆਮ ਲੋਕਾਂ ਦੀ ਸਰੀਰਿਕ ਤੰਦਰੁਸਤੀ ਅਤੇ ਖੇਡ ਤਰੱਕੀ ਦੇ ਇਸ ਪ੍ਰੋਜੈਕਟ ਵਿਚ ਕਬੱਡੀ, ਬਾਸਕਟਬਾਲ ,ਹਾਕੀ ,ਫੁੱਟਬਾਲ, ਵਾਲੀਬਾਲ,ਐਥਲੈਟਿਕਸ ,ਆਦਿ ਖੇਡਾਂ ਨੂੰ ਪ੍ਰਮੱਖਤਾ ਦਿੱਤੀ ਜਾਵੇਗੀ। ਸਕੂਲੀ, ਕਾਲਜਾਂ ਅਤੇ ਪਿੰਡਾਂ ਦੇ ਨੌਜਵਾਨ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਨੂੰ ਖੇਡਣ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਦਾ ਸਕੇ। ਉਨ੍ਹਾਂ ਦੱਸਿਆ ਕਿ  ਸਾਰੇ ਹੀ ਪਿੰਡਾਂ ਦੇ ਖੇਡ ਮੈਦਾਨਾਂ ਦੇ ਵਿਚ ਸਲੈਕਸ਼ਨ ਨੰਬਰ-1 ਘਾਹ, ਹੱਟਸ, ਫਲੱਡ ਲਾਈਟਸ, ਆਲੇ ਦੁਆਲੇ ਲੋਹੇ ਦੀ ਫਿਨਸਿੰਗ , 10 ਫੁੱਟ ਚੌੜਾ ਫੁਟਪਾਥ ,ਫੁਹਾਰੇ ਆਦਿ ਲੱਗਣਗੇ, ਬੱਚਿਆਂ ਇਸਤਰੀਆਂ ਅਤੇ ਬਜ਼ੁਰਗਾਂ ਵਾਸਤੇ ਸੈਰ ਕਰਨ ਲਈ ਵਿਸ਼ੇਸ ਰਾਸਤੇ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਲੋੜ ਮੁਤਾਬਿਕ ਪਿੰਡਾਂ ਚ ਖੇਡ ਜਿੰਮ ਅਤੇ ਖੇਡ ਕਿੱਟਾਂ ਵੰਡੀਆਂ ਜਾਣਗੀਆਂ।ਖਿਡਾਰੀਆਂ ਨੂੰ ਖੇਡ ਟ੍ਰੇਨਿੰਗ ਲਈ ਵਿਸ਼ੇਸ਼ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ। ਪਰਵਾਸੀ ਖੇਡ ਪ੍ਰਮੋਟਰਾਂ , ਸਾਬਕਾ ਖਿਡਾਰੀਆਂ ਅਤੇ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਵਿਸ਼ੇਸ਼ ਤੌਰ ਤੇ ਲਈਆਂ ਜਾਣਗੀਆਂ ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲੋਕਾਂ ਵੱਲੋਂ ਇਨ੍ਹਾਂ ਵੱਡਾ ਹੁਲਾਰਾ ਮਿਲ ਰਿਹਾ ਹੈ ਕਿ ਜਦੋਂ ਇਸ ਖੇਡ ਪ੍ਰੋਜੈਕਟ ਦੀ ਪਿੰਡ ਦਾਖਾ ਵਿੱਚ ਗੱਲ ਤੁਰੀ ਤਾਂ ਪਿੰਡ ਦੇ ਲੋਕਾਂ ਖਾਸਕਰ ਕਰਕੇ ਪ੍ਰਵਾਸੀਆਂ ਨੇ ਵੀ ਹਰ ਪੱਖੋਂ ਤਨ-ਮਨ-ਧਨ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ। 

ਹੋਰ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਵੇਗੀ

ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਜਿੱਥੇ ਸਰਕਾਰ ਦੇ ਇਸ ਵਰ੍ਹੇ ਨੂੰ ਖੇਡਾਂ ਦੀ ਤਰੱਕੀ ਦੇ ਵਰ੍ਹਾਂ ਵਜੋਂ ਮਨਾਉਣ ਦਾ ਬੀੜਾ ਚੁੱਕਿਆ ਹੈ, ਉੱਥੇ ਵੱਖ-ਵੱਖ ਪਿੰਡਾਂ ਦੇ ਹੋਰ ਵਿਕਾਸ ਕਾਰਜਾਂ ਵਿਚ ਵੀ ਕਿਸੇਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਾਰੇ ਹਲਕੇ ਦਾ ਸਰਵਪੱਖੀ ਵਿਕਾਸ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਫੌਕੇ ਵਾਅਦੇ ਜਾਂ ਫੌਕੇ ਐਲਾਨ ਨਹੀਂ ਕਰਦੇ ਸਗੋਂ ਹਰ ਵਿਕਾਸ ਕਾਰਜ ਨੂੰ ਨੇਪਰੇ ਚਾੜ੍ਹਦੇ ਹਨ। ਉਨ੍ਹਾਂ ਆਖਿਆ ਕਿ ਇਸੇ ਕੜੀ ਤਹਿਤ ਪਿੰਡ ਗੁੱਜਰਵਾਲ ਵੱਖ-ਵੱਖ 9 ਵਾਰਡਾਂ 'ਚ 8 ਦਸੰਬਰ ਨੂੰ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣਨ ਲਈ ਵਾਰਡਾਂ ਵਿਚ ਲੋਕਾਂ ਨਾਲ ਮੀਟਿੰਗ ਕਰਨਗੇ। ਇਸੇ ਤਰ੍ਹਾਂ ਸਾਰੇ ਪਿੰਡਾਂ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਕੱਢੇ ਜਾਣਗੇ। ਉਨ੍ਹਾਂ ਸਮੂਹ ਖਿਡਾਰੀਆਂ ,ਖੇਡ ਪ੍ਰੇਮੀਆਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ 10 ਦਸੰਬਰ ਨੂੰ ਪਿੰਡ ਗੁੱਜਰਵਾਲ ਵਿਖੇ ਬਣ ਰਹੇ ਅਧੁਨਿਕ ਸਹੂਲਤਾਂ ਵਾਲੇ ਖੇਡ ਸਟੇਡੀਅਮ ਦੇ ਉਦਘਾਟਨੀ ਸਮਾਰੋਹ ਤੇ ਪੁੱਜਣ ਤਾਂ ਜੋ ਇਸ ਖੇਡਾਂ ਦੀ ਤਰੱਕੀ ਅਤੇ ਆਮ ਲੋਕਾਂ ਦੀ ਤੰਦਰੁਸਤੀ ਦੀ ਲਹਿਰ ਨੂੰ ਪੂਰੇ ਪੰਜਾਬ ਵਿਚ ਅੱਗੇ ਤੋਰਿਆ ਜਾ ਸਕੇ।

 

Tags: Manpreet Singh Ayali , SPORTS NEWS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD