Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸਰਬਤ ਖਾਲਸਾ ਉਪਰੰਤ ਖਾਲਸਿਆ ਦੀ ਆਪਸੀ ਲੜਾਈ ਨੂੰ ਦੇਖ ਕੇ ਸਹਿਜਧਾਰੀ ਸਿੱਖ ਸਦਮੇ ਵਿੱਚ ਹਨ- ਸਹਿਜਧਾਰੀ ਸਿੱਖ ਪਾਰਟੀ

Web Admin

Web Admin

5 Dariya News

ਚੰਡੀਗੜ੍ਹ , 21 Nov 2015

Last updated on: Nov 21, 2015, 00:00 IST

ਕੁੱਝ ਮੀਡੀਆ ਕਰਮੀਆ ਨੇ ਇਕ ਸਵਾਲ ਕੀਤਾ ਕੇ ਸਰਬੱਤ ਖਾਲਸਾ ਉਪਰੰਤ ਸਰਕਾਰ ਅਤੇ ਵਿਰੌਧੀ ਧਿਰਾ ਵਿੱਚ ਚੱਲ ਰਹੇ ਟਕਰਾਉ ਤੇ ਸਹਿਜਧਾਰੀ ਸਿੱਖਾਂ ਦਾ ਕੋਈ ਵੀ ਪ੍ਰਤੀਕਰਮ ਨਹੀ ਆਇਆ ਤਾਂ ਉਸ ਦੇ ਜਵਾਬ ਵਿੱਚ ਸਹਿਜਧਾਰੀ ਸਿੱਖ ਪਾਰਟੀ ਦੇ ਰਾਸਟ੍ਰੀਯ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਅਪਣੀ ਚੁਪੀ ਤੋੜਦੇ ਹੋਏ ਕਿਹਾ ਕੇ ਖਾਲਸਿਆ ਦੀ ਆਪਸੀ ਲੜਾਈ ਨੂੰ ਦੇਖ ਕੇ ਸਹਿਜਧਾਰੀ ਸਿੱਖ ਤਾਂ ਸਦਮੇ ਵਿੱਚ ਹਨ ਅਤੇ ਭਰਾਵਾ ਨਾਲ ਭਰਾਵਾ ਨੂੰ ਲੜਦੇਂਆਂ ਦੇਖ ਸਮੂਚੀ ਸਿੱਖ ਕੋਮ ਅੱਜ ਚਿੰਤਾ ਚੱ ਹੈ ਜਿਸ ਨਾਲ ਇੰਝ ਲਗਦਾ ਹੈ ਜਿਵੇ ਸਾਰੇ ਸਿਰਫ ਆਹੁਦਿਆ ਅਤੇ ਕਬਜਿਆ ਦੀ ਜੰਗ ਲੜ ਰਹੇ ਹਨ।ਉਹਨਾ ਕਿਹਾ ਕੇ ਪਿਛਲੇ ਦਿਨੀ ਪੰਜਾਬ ਵਿੱਚ ਹਿਰਦੇ ਵਿਲੂਂਦਰਨ ਵਾਲੀਆ ਘਟਨਾਵਾ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਕਾਰਨ, ਇਨਸਾਫ ਦੀ ਮੰਗ ਕਰ ਰਹੇ ਸ਼ਾਂਤਮਈ ਨਿਹਥੇ ਧਰਨਾ ਕਾਰੀਆਂ ਉਤੇ ਪੰਜਾਬ ਪੁਲਿਸ ਵਲੋਂ ਗੋਲੀਆ ਚਲਾ ਕੇ ਦੋ ਸਿੱਖ ਨੋਜਵਾਨਾ ਨੂੰ ਸ਼ਹੀਦ ਕੀਤਾ ਗਿਆ, ਜਿਸ ਕਾਰਨ ਸਾਰੀ ਸਿੱਖ ਕੋਮ ਵਿੱਚ ਸਦਮੇ ਅਤੇ ਰੋਸ ਦਾ ਮਾਹੋਲ ਪੈਦਾ ਹੋ ਗਿਆ ਸੀ ਅਤੇ ਸਾਰੇ ਹੀ ਪੰਜਾਬੀ ਅਪਣੇ ਧਰਮਾ ਤੋਂ ਉਪਰ ਉਠ ਕੇ ਹਿਂਦੂ, ਸਿੱਖ, ਇਸਾਈਆ, ਮੁਸਲਮਾਨ ਭਾਈਚਾਰੇ ਨੇ ਵੀ ਇਸ ਸਬੰਧੀ ਰੋਸ ਪ੍ਰਗਟ ਕਰ ਕੇ ਅਰਦਾਸਾ ਕੀਤੀਆ ਅਤੇ ਸਾਰਾ ਪੰਜਾਬ ਇਨਸਾਫ ਲਈ ਸੜਕਾ ਤੇ ਧਰਨੇ ਦਿਂਦਾ ਰਿਹਾ। ਕੁਝ ਸਿੱਖ ਜਥੇਬਂਦੀਆਂ ਤੇ ਰਾਜਨਿਤਕ ਪਾਰਟੀਆਂ ਨੇ ਸਰਕਾਰ ਨੂੰ ਇਸ ਲਈ ਦੋਸ਼ੀ ਠਹਿਰਾਉਂਦੇ ਹੋਏ ਰਾਸਟਰਪਤੀ ਰਾਜ ਦੀ ਮੰਗ ਲਈ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤੇ। ਸੰਤ ਸਮਾਜ ਦਿਆਂ ਕੂਝ ਜਥੇਬਂਦੀਆਂ ਅਤੇ ਪ੍ਰਚਾਰਕਾ ਨੇ ਤਾਂ ਅਪਣਾ ਖੁਨ ਵੀ ਮੁੱਖ-ਮੰਤਰੀ ਨਿਵਾਸ ਨੂੰ ਭੇਜਿਆ ਅਤੇ ਲੋਕਾ ਵਿਚ ਰੋਸ ਅਂਤਿਮ ਸੀਮਾ ਤੇ ਪਹੁਂਚ ਗਿਆ ਤੇ ਅਖਿਰ ਸਰਬੱਤ ਖਾਲਸਾ ਸੱਦਣ ਲਈ ਇਕ ਸਾਂਝੀ ਅਵਾਜ ਉਠੀ ਜਿਸ ਵਜੋ ੧੦.੧੧.੨੦੧੫ ਨੂੰ ਅਮ੍ਰਿਤਸਰ ਦੇ ਨੇੜੇ ਹੀ ਤਰਨਤਾਰਨ ਦੀ ਧਰਤੀ ਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਸਰਬੱਤ ਖਾਲਸਾ ਮੁਕੱਮਲ ਹੋਈਆ। 

ਡਾ.ਰਾਣੂੰ ਨੇ ਕਿਹਾ ਕੇ ਭਾਵੇ ਕਿ ਇਹ ਇਕੱਠ ਖਾਲਸੇ ਦਾ ਸੀ ਪਰ ੮੫% ਸਿੱਖ ਦਿਲੋਂ ਇਸ ਨਾਲ ਜੁੜੇ ਹੋਏ ਸਨ। ਹਰ ਨਾਨਕ ਨਾਮ ਲੇਵਾ ਸਿੱਖ ਨੇ ਇਸ ਵਿੱਚ ਸਿੱਧੇ ਅਸਿੱਧੇ ਤੋਰ ਤੇ ਸ਼ਾਮਲ ਹੋਣ ਦੀ ਕੋਸ਼ਿਸ ਕੀਤੀ ਕੇ ਸ਼ਾਇਦ ਕੋਮ ਦੇ ਨਾਮ ਕੋਈ ਸਹੀ ਸੇਧ ਮਿਲ ਸਕੇਗੀ। ਬੇਸ਼ਕ ਸਰਕਾਰੀ ਧਿਰ ਸ਼ਰੋਮਣੀ ਅਕਾਲੀ ਦੱਲ ਬਾਦਲ ਅਤੇ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਇਸ ਇਕੱਤਰਤਾ ਨੂੰ ਮਾਨਤਾ ਨਹੀ ਦੇ ਰਹੀ ਕਿਉ ਕਿ ਇਹ ਇਕੱਠ ਰਵਾਇਤਾ ਅਨਕੂਲ ਸ਼੍ਰੀ ਅਕਾਲ ਤੱਖਤ ਸਾਹਿਬ ਤੇ ਨਹੀ ਸੀ ਹੋਈ, ਪਰ ਸਿੱਖ ਗੁਰਦਵਾਰਾ ਐਕਟ ੧੯੨੫ ਜਿਸ ਨਾਲ ਸ਼੍ਰੋਮਣੀ ਕਮੇਟੀ ਚੱਲਦੀ ਹੈ ਅਤੇ ਜਿਸ ਨਾਲ ਸਾਰੇ ਆਹੁਦੇਦਾਰਾ ਦੀ ਨਿਯੁਕਤੀ ਕੀਤੀ ਜਾਂਦੀ  ਹੈ, ਦੇ ਅਨੁਸਾਰ ਦੇਖੀਆ ਜਾਵੇ ਤਾਂ ਸਰਕਾਰੀ ਧਿਰਾਂ ਝੂਠ ਬੋਲਦੀਆਂ ਨੇ, ਕਿਉ ਕਿ ਇਸ ਐਕਟ ਵਿੱਚ ਕਿਤੇ ਵੀ ਇਹੋ ਜਿਹਾ ਕੋਈ ਪ੍ਰਵਦਾਨ ਨਹੀ ਹੈ ਕਿ ਸਰਬੱਤ ਖਾਲਸਾ ਸਿਰਫ ਸ਼ੀ੍ਰ ਅਕਾਲ ਤੱਖਤ ਸਾਹਿਬ ਤੇ ਹੀ ਹੋਣਾ ਜਰੂਰੀ ਹੋਵੇ, ਪਰ ਜੇ ਕਰ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਦੀ ਮਰੀਯਾਦਾ ਨੂੰ ਮੁੱਖ ਰੱਖ ਕੇ ਗੱਲ ਕਰੀਏ ਤਾਂ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਤੋ ਬਿਨਾ ਸਰਬੱਤ ਖਾਲਸਾ ਸੱਕ ਦੇ ਘੇਰੇ ਵਿੱਚ ਆ ਜਾਂਦਾ ਹੈ, ਕਿਉ ਕੇ ਸਰਬੱਤ ਖਾਲਸਾ ਸੱਦਣ ਦੀ ਰਿਵਾਇਤੀ ਪ੍ਰਕਰੀਆ ਉਸ ਵੱਕਤ ਦੇ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਦੇ ਮਜੂਦਾ ਮੁੱਖ ਸੇਵਾਦਾਰ ਦੀ ਹੀ ਹੁਂਦੀ ਹੈ। ਚਲੋ ਦੂਸਰੇ ਪਾਸੇ ਵੀ ਜੇਕਰ ਗੱਲ ਕਰੀਏ ਤਾਂ ਜੇ ਸਰਬਤ ਖਾਲਸਾ ਸੱਦ ਹੀ ਲਿਆ ਗਿਆ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਧਾਰਮਿਕ ਭਾਵਣਾ ਨਾਲ ਜੁੜ ਹੀ ਗਈ ਸੀ ਤਾਂ ਉਹ ਦੇਸ਼ ਧਰੋਹੀ ਹਰਕੱਤ ਕਿਵੇ ਹੋ ਗਈ? ਜਦੋਂ ਸਰਕਾਰ ੯.੧੧.੨੦੧੫ ਨੂੰ ਟੀ.ਵੀ ਤੇ ਪ੍ਰਚਾਰ ਕਰ ਰਹੀ ਸੀ ਕੇ 'ਇਹ ਇਕੱਠ ਵੱਖ-ਵਾਦੀਆ ਦਾ ਹੈ ਅਤੇ ਦੇਸ਼ ਵਿਰੋਧੀਆ ਦਾ ਹੈ ਤੇ ਸਂਗਤ ਉਥੇ ਨਾ ਜਾਵੇ', ਤਾਂ ਕਿਉ ਸਰਕਾਰ ਨੇ ਉਸ ਨੂੰ ਪਹਿਲਾ ਹੀ ਨਹੀ ਰੋਕਿਆ ਤੇ ਕਿਉ ਨਹੀ ਉਥੇ ਦਫਾ ੧੪੪ ਲਗਾਈ ਤੇ ਹੁਣ ੨੦ ਬੰਦਿਆ ਨੂੰ ਦੇਸ਼ ਧਰੋਹੀ ਆਖ ਕੇ ਜੇਲਾ ਵਿੱਚ ਸੁਟ ਦਿੱਤਾ ਹੈ ਤਾਂ ਕੀ ਸਰਕਾਰ ਇਸ ਲਈ ਦੋਸ਼ੀ ਨਹੀ ? ਡਾ.ਰਾਣੂੰ ਨੇ ਕਿਹਾ ਕੇ ਜਾਂ ਤਾ ਸਰਕਾਰ ਇਹਨਾ ਨਾਲ ਮਿਲੀ ਹੋਈ ਸੀ ਜਾ ਸਰਕਾਰ ਕਮਜੋਰ ਹੋ ਗਈ ਹੈ ਅਤੇ ਦੋਨਾ ਹੀ ਹਾਲਾਤਾ ਵਿੱਚ ਸਰਕਾਰ ਅਪਣੀ ਜਿਮੇਵਾਰੀ ਤੋਂ ਭੱਜ ਨਹੀ ਸਕੇਗੀ। 

ਅੱਜ ਸਮੂਚਾ ਪੰਜਾਬ ਧਾਰਮਿਕ ਤੇ ਰਾਜਨਿਤਕ ਸੰਕਟ ਵਿੱਚੋ ਲੰਗ ਰਿਹਾ ਹੈ ਅਤੇ ਹਰ ਇਨਸਾਫ ਪਸਂਦ ਨਾਗਰਿਕ ਸ਼ਾਂਤੀ ਚਾਉਂਦਾ ਹੈ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣਾ ਚਾਉਂਦਾ ਹੈ। ਕੋਈ ਵੀ ਵਿੱਅਕਤੀ ਪੰਜਾਬ ਨੂੰ ਪਿਛਲੇ ਕਾਲੇ ਦਿਨਾ ਵੱਲ ਧੱਕਨਾ ਨਹੀ ਚਾਉਂਦਾ। ਸਾਂਪਰਦਾਇਕ ਤਾਕਤਾ ਸਮੇ ਸਮੇ ਤੇ ਅਪਣੀਆ ਚਾਲਾ ਨਾਲ ਧਰਮ ਵਿੱਚ ਪਾੜਾ ਪੁਆ ਕੇ ਸ਼ਾਂਤੀ ਭੰਗ ਕਰਣ ਲਈ ਕੋਈ ਨਾ ਕੋਈ ਹੱਥਖੰਡਾ ਅਪਣਾਉਂਦੀਆਂ ਰਹਿਂਦੀਆ ਹਨ, ਜਿਸ ਤੋਂ ਹਰ ਪੰਜਾਬੀ ਨੂੰ ਸੁਚੇਤ ਰਹਿਣ ਦੀ ਲੋੜ ਹੈ। ਡਾ.ਰਾਣੂੰ ਨੇ ਕਿਹਾ ਕੇ ਅਫਵਾਵਾ ਅਤੇ ਝੂਠੇ ਪ੍ਰਚਾਰ ਤੋਂ ਗੁਰੇਜ ਕਰਦੇ ਹੋਏ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਦੇ ਹੋਏ ਅਸਲ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਵਿੱਚ ਕਾਨੂੰਨ ਦੀ ਮਦਦ ਕਰਨੀ ਚਾਹੀਦੀ ਹੈ। ਡਾ.ਰਾਣੂੰ ਨੇ ਸੀ.ਬੀ.ਆਈ ਜਾਂਚ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕੇ ਸਹਿਜਧਾਰੀ ਸਿੱਖ ਪਾਰਟੀ ਕਿਸੇ ਵੀ ਹਾਲਾਤ ਵਿੱਚ ਪੰਜਾਬ ਦੇ ਮਾਹੋਲ਼ ਨੂੰ ਵਿਗਾੜਣ ਵਾਲ਼ੀ ਭਾਵੇ ਕੋਈ ਵੀ ਸ਼ਕਤੀ ਹੋਵੇ ਉਸ ਦਾ ਸਾਥ ਨਹੀ ਦੇਵੇਗੀ ਸਗੋ ਨੋਜਵਾਨਾ ਦੀ ਮਦਦ ਨਾਲ ਪੰਜਾਬ ਨੂੰ ਬਚਾਉਣ ਲਈ ਅਤੇ ਧਾਰਮਿਕ  ਸੰਸਥਾਵਾ ਦੀ ਸਰਵਉਚਤਾ ਨੂੰ ਪਵਿਤਰਤਾ ਨਾਲ ਬਹਾਲ ਕਰਵਾਉਣ ਲਈ ਵਚਨਬੱਦ ਹੈ।

 

Tags: DR RANU

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD