ਪਿਛਲੇ ਦਿਨਾ ਤੋਂ ਅਖਬਾਰਾ ਦਿਆਂ ਸੁਰਖੀਆਂ ਬਣਿਆਂ ਮੋਹਾਲੀ ਏਅਰਪੋਰਟ ਦੇ ਨਾਮ ਨੂੰ ਲੈ ਕੇ ਚੱਲ ਰਿਹਾ ਵਿਵਾਦ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਾਂਗਰਸ ਤੇ ਭਾਜਪਾ ਆਮਨੋ-ਸਾਹਮਣੇ ਹੋ ਕਿ ਲੜਾਈ ਲੜ ਰਹੀਆਂ ਹਨ। ਹਰੀਆਣਾ ਦੇ ਮੁੱਖ ਮੰਤਰੀ ਨੇ ਡਾ.ਮੰਗਲ ਸੇਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਸ ਅੰਤਰਾਜੀ ਏਅਰਪੋਰਟ ਦਾ ਨਾਮ ਰੱਖਣ ਦਿਆ ਤਜਵੀਜਾ ਕੇਂਦਰ ਸਰਕਾਰ ਨੂੰ ਪੇਸ਼ ਕੀਤੀਆਂ ਸਨ ਪਰ ਦੋਨੋ ਧਿਰਾ ਦੀ ਸਹਿਮਤੀ ਨਾ ਹੋਣ ਕਾਰਨ ਮਾਮਲਾ ਉਲਝੀਆ ਪਿਆ ਹੈ। ਇਸ ਵਿਵਾਦ ਨੂੰ ਰੋਕਣ ਲਈ ਅਤੇ ਇਕ ਨਵੀ ਤਜਵੀਜ ਬਾਰੇ ਸਹਿਜਧਾਰੀ ਸਿੱਖ ਪਾਰਟੀ ਦੇ ਰਾਸਟ੍ਰੀਯ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਪ੍ਰਧਾਨ ਮੰਤਰੀ ਅਤੇ ਦੋਨੋ ਹੀ ਰਾਜਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ ਇਸ ਏਅਰਪੋਰਟ ਦਾ ਨਾਮ 'ਸਹਿਬਜਾਦਾ ਅਜੀਤ ਸਿੰਘ ਇੰਟਰਨੈਸ਼ਨਲ ਏਅਰਪੋਰਟ' ਰੱਖ ਦਿੱਤਾ ਜਾਵੇ ਕਿਉ ਕਿ ਇਹ ਵੈਸੇ ਵੀ ਰੈਵੀਨਿਉ ਰਿਕਾਰਡ ਅਨੁਸਾਰ ਸਹਿਬਜਾਦਾ ਅਜੀਤ ਸਿੰਘ ਨਗਰ ਦੀ ਧਰਤੀ ਤੇ ਸਥਿਤ ਹੈ।
ਪ੍ਰੈਸ ਨੂੰ ਸੰਬੋਧਨ ਕਰਦਿਆ ਡਾ.ਰਾਣੂੰ ਨੇ ਕਿਹਾ ਕਿ ਸਹਿਬਜਾਦਾ ਅਜੀਤ ਸਿੰਘ ਦੇ ਨਾਮ ਤੇ ਕਿਸੇ ਨੂੰ ਵੀ ਕਿੰਤੂ ਨਹੀ ਹੋਣਾ ਚਾਹੀਦਾ ਕਿਉ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆ ਦੀ ਸ਼ਹਾਦਤ ਅੱਜ ਵੀ ਵਿਸ਼ਵ ਦੀ ਸਭ ਤੋ ਵੱਡੀ ਸ਼ਹਾਦਤ ਮੰਨੀ ਜਾਂਦੀ ਹੈ ਅਤੇ ਉਹਨਾ ਦੀ ਵੈਸੇ ਵੀ ਇਸ ਏਅਰਪੋਰਟ ਦੇ ਨਾਮ ਲਈ ਵਿਰਾਸਤ ਵੀ ਮੰਨੀ ਜਾ ਸਕਦੀ ਹੈ ਕਿਉ ਕਿ ਇਹ ਧਰਤੀ ਵੀ ਸਹਿਬਜਾਦਾ ਅਜੀਤ ਸਿੰਘ ਨਗਰ ਵਜੋਂ ਜਾਣੀ ਜਾਂਦੀ ਹੈ ਜਿਸ ਤੇ ਇਹ ਏਅਰਪੋਰਟ ਬਣੀਆ ਹੈ। ਉਹਨਾ ਕਿਹਾ ਕਿ ਉਹਨਾ ਦੀ ਪਾਰਟੀ ਨੂੰ ਡਾ.ਮੰਗਲ ਸੇਨ ਜਾ ਸਹੀਦ ਭਗਤ ਸਿੰਘ ਦੀ ਸ਼ਹਾਦਤ ਜਾ ਨਾਮ ਤੇ ਕੋਈ ਕਿੰਤੂ ਨਹੀ ਹੈ ਪਰ ਸਹਿਬਜਾਦਾ ਅਜੀਤ ਸਿੰਘ ਨਗਰ ਦੀ ਧਰਤੀ ਤੇ ਬਣੇ ਹੋਏ ਏਅਰਪੋਰਟ ਤੇ ਸਹਿਬਜਾਦਾ ਅਜੀਤ ਸਿੰਘ ਦਾ ਹੀ ਹੱਕ ਬਣਦਾ ਹੈ। ਵੈਸੇ ਇਸ ਏਅਰਪੋਰਟ ਦੇ ਨਾਮ ਤੋ ਜਿਆਦਾ ਇਕ ਆਮ ਆਦਮੀ ਨੂੰ ਤਾਂ ਸਿਰਫ ਵਧੀਆ ਸਹੁਲਤਾ ਤੱਕ ਮਤਲਬ ਹੈ।ਕਈ ਸਾਲਾ ਤੋਂ ਇਹ ਏਅਰਪੋਰਟ ਅੰਤਰਰਾਸ਼ਟ੍ਰੀਯ ਉਡਾਨਾ ਨੂੰ ਉਡੀਕਦਾ ਪਿਆ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਇਸ ਟਰਮੀਨਲ ਦੇ ਉਦਘਾਟਨ ਦੇ ਬਾਵਜੂਦ ਵੀ ਇਥੇ ਸਿਰਫ ਡੋਮੈਸਟਿਕ ਉਡਾਨਾ ਹੀ ਚਾਲੂ ਹਨ। ਹਾਲੇ ਤੱਕ ਇਥੇ ਰਾਤ ਨੂੰ ਉਤਰਣ ਅਤੇ ਚੜਣ ਲਈ ਰਨਵੇ ਦੀ ਟੇਕਨੋਲੋਜੀ ਅੰਤਰਰਾਸਟ੍ਰੀਯ ਏਅਰਪੋਰਟ ਦੇ ਪੱਧਰ ਦੀ ਉਪਲਬਧ ਨਹੀ ਹੋ ਪਾਈ ਹੈ ਅਤੇ ਕੁਝ ਕਾਨੂੰਨੀ ਤੋਰ ਤੇ ਡਿਫੈਨਸ ਮਨੀਸਟਰੀ ਅਤੇ ਏਵੀਏਸ਼ਨ ਮਮਤਰਾਲੇ ਵਲੋ ਵੀ ਪਰਮੀਸ਼ਨਾ ਹਾਲੇ ਰੁਕੀਆ ਪਈਆ ਹਨ।
ਯੋਗ ਸਟਾਫ ਅਤੇ ਇਨਫਰਾਸਟ੍ਰਕਚਰ ਦੀ ਵੀ ਘਾਟ ਹੈ ਜਿਸ ਕਾਰਨ ਇਹ ਟਰਮੀਨਲ ਹਾਲੇ ਅੰਤਰਰਾਸਟ੍ਰੀਯ ਏਅਰਪਰਟ ਦਾ ਅਸਲੀ ਰੂਪ ਧਾਰਨ ਨਹੀ ਕਰ ਪਾਇਆ। ਇਸ ਤੋ ਪਹਿਲਾ ਹੀ ਇਸ ਦੇ ਨਾਮ ਨੂੰ ਲੈ ਕੇ ਰਾਜਨੀਤਕ ਪਾਰਟੀਆ ਧਰਨੇ ਮੁਜਾਹਰਿਆ ਤੇ ਉਤਰ ਆਈਆਂ ਹਨ ਜੋ ਬੜੀ ਹੀ ਦੁਖਦਾਈ ਗੱਲ ਹੈ।ਡਾ.ਰਾਣੂੰ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮੋਹਾਲੀ ਸ਼ਹਿਰ ਵਿੱਚ ਲੱਗੇ ਸਾਇਨ ਬੋਰਡਾ ਤੇ ਵੀ ਮੋਹਾਲੀ ਦੀ ਜਗਾਹ ਤੇ ਐਸ.ਏ.ਐਸ ਨਗਰ ਪ੍ਰਚਲਿਤ ਕੀਤਾ ਜਾਵੇ ਕਿਉਕਿ ਮੋਹਾਲੀ ਤਾਂ ਸਿਰਫ ਇਕ ਪਿੰਡ ਦਾ ਨਾਮ ਹੈ ਜਿਵੇ ਕੇ ਮਟੋਰ, ਕੁੰਬੜਾ, ਸੋਹਾਨਾ ਆਦੀ ਜਦੋ ਕਿ ਸਹਿਬਜਾਦਾ ਅਜੀਤ ਸਿੰਘ ਨਗਰ ਇਕ ਧਾਰਮਿਕ ਕੁਰਬਾਨੀ ਵਾਲੀ ਸ਼ਕਸ਼ੀਅਤ ਨੂੰ ਸੰਬੋਧਨ ਕਰਦਾ ਹੈ ਅਤੇ ਇਸ ਸ਼ਹਿਰ ਦੀ ਧਾਰਮਿਕ ਮਹੱਤਤਾ ਨੂੰ ਵਧਾਉਂਦਾ ਹੈ।ਇਸ ਮੋਕੇ ਉਹਨਾ ਦੇ ਨਾਲ ਪੰਜਾਬ ਪ੍ਰਧਾਨ ਸੁਰਿਂਦਰਪਾਲ ਸਿੰਘ ਸੇਖੋਂ, ਸੀਨੀਅਰ ਕੋਮੀ ਮੀਤ ਪ੍ਰਧਾਨ ਕਸ਼ਮੀਰ ਸਿੰਘ ਭਿਂਡਰ (ਰਿਟ.ਪੀ.ਪੀ.ਐਸ), ਕੋਮੀ ਮੀਤ ਪ੍ਰਧਾਨ ਕੁਲਵਿਂਦਰ ਕਾਲਾ ਕੱਦੋਂ, ਪ੍ਰਧਾਨ ਸ਼ਹਿਰ ਮੋਹਾਲੀ ਅਸ਼ੋਕ ਕੁਮਾਰ ਨੀਟਾ ਅਤੇ ਹੋਰ ਕਈ ਆਗੂ ਮੋਜੂਦ ਸਨ।