Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਤਰਕਸ਼ੀਲਾਂ ਵੱਲੋਂ ਟ੍ਰਾਈਸਿਟੀ ਦੇ ਜੋਤਸ਼ੀਆਂ-ਤਾਂਤਰਿਕਾਂ ਖੁੱਲਾ ਨੂੰ ਚੈਲਿੰਜ

ਚਮਤਕਾਰ ਦਿਖਾ ਕੇ ਜਿੱਤ ਸਕਦੇ ਹਨ 5 ਲੱਖ ਰੁਪਏ

ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਗੀ ਵਿਖੇ ਵਿਚਾਰ ਚਰਚਾ ਦੌਰਾਨ ਤਰਕਸ਼ੀਲ ਮੈਂਬਰ।

Web Admin

Web Admin

5 Dariya News

ਐਸ.ਏ.ਐਸ. ਨਗਰ , 15 Nov 2015

Last updated on: Nov 15, 2015, 00:00 IST

ਤਰਕਸ਼ੀਲ ਸੁਸਾਇਟੀ ਪੰਜਾਬ ਨੇ ਟ੍ਰਾਈਸਿਟੀ ਦੇ ਸਾਰੇ ਤਾਂਤਰਿਕਾਂ-ਜੋਤਸ਼ੀਆਂ ਨੂੰ ਇੱਕ ਵਾਰ ਫਿਰ ਖੁੱਲਾ ਚੈਲਿੰਜ ਕੀਤਾ ਹੈ ਕਿ ਜੇਕਰ ਉਹ ਕੋਈ ਵੀ ਚਮਤਕਾਰ ਲੋਕਾਂ ਦੀ ਹਾਜਰੀ ਵਿੱਚ ਕਰ ਕੇ ਦਿਖਾ ਦੇਣ ਤਾਂ ਸੁਸਾਇਟੀ ਉਹਨਾਂ ਨੂੰ 5 ਲੱਖ ਰੁਪਏ ਨਗਦ ਦੇਵੇਗੀ। ਦੱਸਣਯੋਗ ਹੈ ਕਿ ਵੱਖ-ਵੱਖ ਮੀਡੀਆ ਸਾਧਨਾਂ ਰਾਹੀਂ ਜੋਤਸ਼ੀ-ਤਾਂਤਰਿਕ ਗੈਬੀ ਸ਼ਕਤੀਆਂ ਰਾਹੀਂ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰਦੇ ਹਨ। ਅੱਜ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਬਲੌਂਗੀ ਵਿਖੇ ਇਕਾਈ ਮੋਹਾਲੀ ਦੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ। ਇੱਥੇ ਗੱਲਬਾਤ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਤਾਂਤਰਿਕ-ਜੋਤਸ਼ੀ ਨੌਜਵਾਨਾਂ ਨੂੰ ਲਵ ਮੈਰਿਜ ਕਰਵਾਉਣ, ਮਨਚਾਹੀ ਇਸਤਰੀ-ਪੁਰਸ਼ ਨੂੰ ਆਪਣੇ ਵਸ ਚ ਕਰਨ ਆਦਿ ਸਮੱਸਿਆਵਾਂ ਨੂੰ ਹੱਲ ਕਰਨ ਦਾ ਝਾਂਸਾ ਦੇ ਕੇ ਲੁੱਟਦੇ ਹਨ। ਉਹਨਾਂ ਕਿਹਾ ਅਜਿਹੇ ਜੋਤਸ਼ੀਆਂ-ਤਾਂਤਰਿਕਾਂ ਨੂੰ ਲੋਕਾਂ ਕੋਲੋਂ ਥੋੜੇ-ਥੋੜੇ ਪੈਸੇ ਇਕੱਠੇ ਕਰਨ ਦੀ ਬਜਾਏ ਪੰਜ ਲੱਖ ਰੁਪਿਆ ਜਿੱਤਣ ਦੀ ਪੇਸ਼ਕਸ਼ ਕੀਤੀ ਹੈ। ਸ਼੍ਰੀ ਕ੍ਰਾਂਤੀ ਨੇ ਕਿਹਾ ਕਿ ਚੈਲਿੰਜ ਸਵੀਕਾਰ ਕਰਨ ਵਾਲੇ ਤਾਂਤਰਿਕਾਂ-ਜੋਤਸ਼ੀਆਂ ਨੂੰ ਤਰਕਸ਼ੀਲ ਸੁਸਾਇਟੀ ਰਾਹੀਂ ਰੱਖੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਸ਼ਰਤ ਲੋਕਾਂ ਦੀ ਹਾਜਰੀ ਵਿੱਚ ਪੂਰੀ ਕਰਨੀ ਪਵੇਗੀ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਅਜਿਹੇ ਜੋਤਸ਼ੀਆਂ-ਤਾਂਤਰਿਕਾਂ ਨੂੰ ਪਹਿਲਾਂ ਵੀ ਕਈ ਵਾਰ ਚੈਲਿੰਜ ਕੀਤਾ ਜਾ ਚੁੱਕਾ ਹੈ ਪਰ ਕੋਈ ਜੋਤਸ਼ੀ-ਤਾਂਤਰਿਕ ਸਾਹਮਣੇ ਨਹੀਂ ਆਉਂਦਾ। ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋਤਸ਼ੀਆਂ-ਤਾਂਤਰਿਕਾਂ ਕੋਲ ਕੋਈ ਅਜਿਹੀ ਗੈਬੀ ਸ਼ਕਤੀ ਨਹੀਂ ਜੋ ਪੂਜਾ-ਪਾਠ ਕਰਵਾ ਕਰਵਾ ਕੇ ਉਹਨਾਂ ਦੇ ਮਸਲੇ ਹੱਲ ਕਰ ਸਕਣ। ਉਹਨਾਂ ਕਿਹਾ ਕਿ ਇੱਕ ਵਾਰ ਵਿਅਕਤੀ ਇਹਨਾਂ ਦੇ ਚੱਕਰ ਵਿੱਚ ਫਸ ਕੇ ਅਜਿਹਾ ਉਲਝਦਾ ਹੈ ਕਿ ਉਹ ਆਪਣੀ ਆਰਥਿਕ ਤੇ ਮਾਨਸਿਕ ਲੁੱਟ ਕਰਵਾ ਬੈਠਦਾ ਹੈ।  

ਪ੍ਰਸ਼ਾਸਨ ਨਹੀਂ ਕਰ ਰਿਹਾ ਕਾਰਵਾਈ

ਇਸ ਮੌਕੇ ਤਰਕਸ਼ੀਲ ਮੈਂਬਰਾਂ ਨੇ ਕਿਹਾ ਕਿ ਜੋਤਸ਼ੀਆਂ-ਤਾਂਤਰਿਕਾਂ ਵੱਲੋਂ ਸ਼ਰੇਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜੋ ਕਿ ਡਰੱਗਜ ਐਂਡ ਮੈਜਿਕ ਰੈਮੀਡੀਜ ਐਕਟ-1957 ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਜੋਤਸ਼ੀਆਂ ਤਾਂਤਰਿਕਾਂ ਵੱਲੋਂ ਕੋਈ ਵੀ ਆਜਿਹਾ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ ਜਿਸ ਵਿੱਚ ਕਿਤੇ ਤੰਤਰ ਮੰਤਰ ਨਾਲ ਕੋਈ ਸਮੱਸਿਆ ਹੱਲ ਕਰਨ ਦਾ ਦਾਅਵਾ ਕੀਤਾ ਜਾਂਦਾ ਹੋਵੇ ਪਰ ਤਾਂਤਰਿਕਾਂ ਵੱਲੋਂ ਸ਼ਰੇਆਮ ਲੋਕਾਂ ਨੂੰ ਔਲਾਦ ਹੋਣ ਦਾ ਝਾਂਸਾ ਦਿੱਤਾ ਜਾ ਰਿਹਾ ਹੈ। 

'ਘਰ ਬੈਠੇ ਸਮਾਧਾਨ' ਦੇ ਨਾ ਹੇਠ ਵੱਡੀ ਠੱਗੀ

ਸ਼੍ਰੀ ਕ੍ਰਾਂਤੀ ਨੇ ਦਾਅਵਾ ਕੀਤਾ ਕਿ ਜੋਤਸ਼ੀਆਂ-ਤਾਂਤਰਿਕਾਂ ਵੱਲੋਂ 'ਘਰ ਬੈਠੇ ਸਮਾਧਾਨ' ਜਾਂ 'ਫੋਨ ਤੇ ਸਮਾਧਾਨ' ਦੇ ਨਾ ਹੇਠ ਲੋਕਾਂ ਨਾਲ ਵੱਡੀ ਠੱਗੀ ਲਾਈ ਜਾ  ਰਹੀ ਹੈ। ਉਹਨਾਂ ਕਿਹਾ ਕਿ ਹੁੰਦਾ ਇਹ ਹੈ ਕਿ ਜਦੋਂ ਲੋਕ ਇਹਨਾਂ ਨੂੰ ਫੋਨ ਕਰਦੇ ਹਨ ਤਾਂ ਇਹ ਉਹਨਾਂ ਨੂੰ ਗੱਲਾਂ ਚ ਲਾ ਕੇ ਪਾਠ-ਪੂਜਾ ਕਰਨ ਦੇ ਨਾਂ ਹੇਠ ਸਿੱਧਾ ਬੈਂਕ ਅਕਾਉਂਟ ਵਿੱਚ ਪੈਸੇ ਜਮਾਂ ਕਰਵਾਉਣ ਲਈ ਕਹਿੰਦੇ ਹਨ। ਫੋਨ ਕਰਨ ਵਾਲਿਆਂ ਵਾਲਿਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਤਾਂਤਰਿਕ ਕਿੱਥੋਂ ਦਾ ਹੈ ਕਿਉਂਕਿ ਜਿਆਦਾਤਰ ਇਸ਼ਤਿਹਾਰਾਂ ਵਿੱਚ ਤਾਂਤਰਿਕਾ ਦਾ ਅਤਾ-ਪਤਾ ਨਹੀਂ ਹੁੰਦਾ। ਇਹ ਜਾਅਲਸਾਜੀ ਲੋਕਾਂ ਨੂੰ ਲੁੱਟੇ ਜਾਣ ਤੋਂ ਬਾਅਦ ਵਿੱਚ ਪਤਾ ਲਗਦੀ ਹੈ। ਉਹਨਾਂ ਲੋਕਾਂ ਨੂੰ ਜੋਤਸ਼ੀਆਂ-ਤਾਂਤਰਿਕਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਸਮੱਸਿਆਵਾਂ ਦਾ ਹੱਲ ਵਿਗਿਆਨਿਕ ਤਰੀਕੇ ਨਾਲ ਲੱਭਣ ਦੀ ਅਪੀਲ ਕੀਤੀ। 

 

Tags: TARAKSHEEL

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD