Thursday, 23 May 2024

 

 

ਖ਼ਾਸ ਖਬਰਾਂ ਬਠਿੰਡਾ ਮਿਸ਼ਨ 'ਤੇ ਮਾਨ - ਲੋਕਾਂ ਨਾਲ ਹਲਕੇ ਦੇ ਮੁੱਦਿਆਂ 'ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ 'ਤੇ ਬੋਲਿਆ ਤਿੱਖਾ ਸਿਆਸੀ ਹਮਲਾ ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਨੌਕਰੀ ਲਈ ਬਾਹਰ ਨਾ ਜਾਣਾ ਪਵੇ : ਵਿਜੇ ਇੰਦਰ ਸਿੰਗਲਾ ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ ਭਾਜਪਾ ਦਾ 400 ਪਾਰ ਟੀਚਾ ਹੋਵੇਗਾ ਮੁਕੰਮਲ : ਸੁਭਾਸ਼ ਸ਼ਰਮਾ ਕਾਂਗਰਸ ਦੇ ਰਾਜ ਭਾਗ ਨੇ ਬਰਬਾਦ ਕੀਤੇ ਦੇਸ਼ ਦੇ 60 ਸਾਲ-ਸੁਭਾਸ਼ ਸ਼ਰਮਾ ਮੀਤ ਹੇਅਰ ਨੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ 'ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ ਮਾਨ ਸਰਕਾਰ ਨੇ ਐਮਐਸਪੀ ਤੇ ਹੜ੍ਹ ਪ੍ਰਭਾਵਿਤ ਫਸਲਾਂ ਦੇ ਮੁਆਵਜ਼ੇ 'ਤੇ ਕਿਸਾਨਾਂ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ ਦੇਸ਼ ਵਿੱਚ ਦਸ ਸਾਲਾਂ ਤੋਂ ਕਾਰਪੋਰੇਟ ਘਰਾਣਿਆਂ ਦਾ ਚੱਲ ਰਿਹਾ ਹੈ ਰਾਜ : ਗੁਰਜੀਤ ਸਿੰਘ ਔਜਲਾ ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ : ਸਚਿਨ ਪਾਇਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ 'ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਗਰਮੀ ਅਤੇ ਲੂੰ ਤੋਂ ਬਚਣ ਦੀ ਸਲਾਹ ਚੋਣ ਨਿਗਰਾਨਾਂ ਵੱਲੋਂ ਆਰ.ਓ., ਏ. ਆਰ.ਓਜ਼. ਤੇ ਸਮੂਹ ਨੋਡਲ ਅਫ਼ਸਰਾਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 10 ਕਰੋੜ ਰੁਪਏ ਮੁੱਲ ਦੀਆਂ ਨਕਦੀ, ਨਸ਼ੀਲੀਆਂ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਜ਼ਬਤ-ਡੀ ਸੀ ਆਸ਼ਿਕਾ ਜੈਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਜੇ ਇੰਦਰ ਸਿੰਗਲਾ ਲਈ ਘਰ ਘਰ ਜਾ ਕੇ ਮੰਗੀਆਂ ਵੋਟਾਂ ਸੀਜੀਸੀ ਲਾਂਡਰਾਂ ਦੇ ਆਈਕਿਊਏਸੀ ਵੱਲੋਂ ਪ੍ਰਮਾਣਤਾ ਲਈ ਨਤੀਜਾ ਆਧਾਰਿਤ ਸਿੱਖਿਆ ਪ੍ਰੋਗਰਾਮ ’ਤੇ ਐਸਟੀਪੀ ਦਾ ਆਯੋਜਨ ਲੋਕ ਸਭਾ ਚੋਣ 2024: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਚੋਣ ਤਿਆਰੀਆਂ ਦੀ ਸਮੀਖਿਆ ਲਈ ਕੀਤੀ ਵੀਡਿਓ ਕਾਨਫ਼ਰੰਸ ਪਿੰਡ ਸੰਭਲਕੀ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਮੰਗੀਆਂ ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਕੌਮੀ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ ਸਿਹਤ ਵਿਭਾਗ ਫਾਜਿਲਕਾ ਵਲੋਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰਿਕਸ਼ਾ ਰਵਾਨਾ

 

ਡੁੱਬਦੀ ਬੇੜੀ ਨੂੰ ਬਚਾਉਣ ਲਈ ਗਠਜੋੜ ਨੇ ਕੀਤਾ ਸਵਾ ਲੱਖ ਨੌਕਰੀ ਦੇਣ ਅਤੇ ਪੈਨਸ਼ਨਾ ਨੂੰ ਦੁੱਗਣਾ ਕਰਨ ਦਾ ਐਲਾਨ : ਅਵਤਾਰ ਸਿੰਘ ਕਰੀਮਪੁਰੀ

ਕਿਹਾ ਬਸਪਾ ਅਕਾਲੀ ਭਾਜਪਾ ਨਾਲ ਗਠਜੋੜ ਨਹੀ ਕਰੇਗੀ

ਡੁੱਬਦੀ ਬੇੜੀ ਨੂੰ ਬਚਾਉਣ ਲਈ ਗਠਜੋੜ ਨੇ ਕੀਤਾ ਸਵਾ ਲੱਖ ਨੌਕਰੀ ਦੇਣ ਅਤੇ ਪੈਨਸ਼ਨਾ ਨੂੰ ਦੁੱਗਣਾ ਕਰਨ ਦਾ ਐਲਾਨ : ਅਵਤਾਰ ਸਿੰਘ ਕਰੀਮਪੁਰੀ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 19 Nov 2015

ਪੰਜਾਬ ਸਰਕਾਰ ਜਿਸ ਪ੍ਰਕਾਰ ਅਪਣਾ ਔਰੰਗਜੇਬੀ ਰੂਪ ਦਿਖਾ ਕੇ ਸੰਤ ਢੱਡਰੀਆਂ ਵਾਲੇ ਅਤੇ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਰਹੀ ਹੈ ਉਸ ਨਾਲ ਇੱਕ ਪ੍ਰਕਾਰ ਦੀ ਧਰਮ ਦੇ ਪ੍ਰਚਾਰ ਅਤੇ ਪਸਾਰ ਨੂੰ ਰੋਕਣ ਦੀ ਕਾਰਵਾਈ ਹੀ ਕਹੀ ਜਾ ਸਕਦੀ ਹੈ। ਇਨਾਂ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਨੇ ਸੰਤ ਬਾਬਾ ਗੁਰਮੇਲ ਸਿੰਘ ਮਾਣਕਵਾਲ ਵਾਲਿਆਂ ਦੇ ਗ੍ਰਹਿ ਵਿਖੇ ਇੱਕ ਗੈਰ ਰਸਮੀਂ ਮੁਲਾਕਾਤ ਦੌਰਾਨ ਕਹੇ ਜਿਥੇ ਉਹ ਉਨਾਂ ਦੀ ਪਤਨੀ ਸਵ. ਮਾਤਾ ਸਤਪਾਲ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕ ਰੋਹ ਕਾਰਨ ਬੁਰੀ ਤਰਾਂ ਘਬਰਾਈ ਹੋਈ ਹੈ ਅਤੇ ਇਸ ਦਾ ਸਾਰਥਕ ਹੱਲ ਕੱਢਣ ਦੀ ਬਜਾਏ ਉਹ ਅਜਿਹੇ ਮਾੜੇ ਤੇ ਨਿੰਦਣਸੋਗ ਕਾਰੇ ਕਰ ਕੇ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਪੈਦਾ ਹੋਈ ਬੇਚੈਨੀ ਹੋਰ ਵਧੇਗੀ ਅਤੇ ਸੂਬੇ ਦਾ ਮਾਹੌਲ ਹੋਰ ਖਰਾਬ ਹੋਵੇਗਾ ਜਿਸ ਤੋਂ ਸੂਬੇ ਨੂੰ ਬਚਾਉਣ ਦੀ ਲੋੜ ਹੈ। ਸ: ਕਰੀਮਪੁਰੀ ਨੇ ਸਰਕਾਰ ਵੱਲੋਂ ਧਾਰਮਿਕ ਆਗੂਆਂ ਨੂੰ ਨਜਰਬੰਦ ਕਰਨ ਅਤੇ ਹੋਰ ਕਾਰਵਾਈਆਂ ਦੀ ਨਿੰਦਾ ਕਰਦਿਆਂ ਇਸ ਨੂੰ ਅਣਐਲਾਨੀ ਐਮਰਜੈਂਸੀ ਕਿਹਾ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਚਿੱਟੇ ਨੇ ਅਤੇ ਕਿਸਾਨ ਚਿੱਟੇ ਮੱਛਰ ਨੇ ਬਰਬਾਦ ਕੀਤੇ ਹਨ ਜਿਸ ਕਾਰਨ ਦੋਵੇਂ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ਅਤੇ ਸਰਕਾਰ ਇਸਦੀ ਰੋਕਥਾਮ ਲਈ ਕੋਈ ਵੀ ਠੋਸ ਕਦਮ ਨਹੀ ਚੁੱਕ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਿਛਾੜ ਦਿੱਤਾ। ਉਨ੍ਹਾਂ ਕਿਹਾ ਕਿ ਬਸਪਾ ਦਾ ਜਨ ਆਧਾਰ ਵੱਧ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਬਸਪਾ ਨਾਲ ਜੁੜ ਰਹੇ ਹਨ ਜਿਨਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਲਈ ਬਸਪਾ ਹੰਭਲਾ ਮਾਰਦੀ ਹੋਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ 2017 ਵਿੱਚ ਵਿਦਾ ਕਰ ਦੇਵੇਗੀ। ਅਕਾਲੀ ਭਾਜਪਾ ਨਾਲ ਗਠਜੋੜ ਕਰਨ ਦੇ ਸਵਾਲ ਤੇ ਉਨ੍ਹਾਂ ਅਕਾਲੀ ਭਾਜਪਾ ਦੀ ਤੁਲਨਾ ਡੁੱਬਦੀ ਹੋਈ ਬੇੜੀ ਨਾਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਪਣੀ ਖਤਮ ਹੋਣ ਜਾ ਰਹੀ ਹੋਂਦ ਨੂੰ ਬਚਾਉਣ ਲਈ ਇਸ ਗਠਜੋੜ ਨੇ ਅਪਣੇ ਕਾਰਜਕਾਲ ਦੇ ਅਖੀਰਲੇ ਵਰੇ ਸਵਾ ਲੱਖ ਨੌਕਰੀਆਂ ਦੇਣ ਅਤੇ ਪੈਨਸਨਾਂ ਨੂੰ ਦੁੱਗਣਾ ਕਰਨ ਦਾ ਜੋ ਐਲਾਨ ਕੀਤਾ ਹੈ ਉਹ ਇੱਕ ਸਿਆਸੀ ਡਰਾਮਾ ਹੈ ਜੋ ਇਨਾਂ ਦੀ ਡੁੱਬਦੀ ਨਈਆਂ ਨੂੰ ਪਾਰ ਨਹੀ ਲੰਘਾ ਸਕੇਗਾ ਜਿਸ ਕਾਰਨ ਬਸਪਾ 2017 ਦੀਆਂ ਚੋਣਾਂ ਵਿੱਚ ਪੰਜਾਬ ਵਿਰੋਧੀ ਇਨਾਂ ਦੋਵਾਂ ਪਾਰਟੀਆਂ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਜਿਸ ਨੇ 9 ਸਾਲ ਪੜੇ ਲਿਖੇ ਨੌਜਵਾਨਾਂ ਤੇ ਡਾਂਗ ਵਰਾਈ ਤੇ ਬਜੁਰਗਾਂ ਨੂੰ ਨਾਮਾਤਰ ਸਹੂਲਤਾਂ ਦੇ ਲਾਰੇ ਲਗਾ ਦਫਤਰਾਂ ਦੇ ਚੱਕਰ ਕੱਟਣ ਨੂੰ ਮਜਬੂਰ ਕੀਤਾ। ਇਸ ਮੌਕੇ ਐਡਵੋਕੇਟ ਚਰਨਜੀਤ ਸਿੰਘ ਅਤੇ ਦਲਜੀਤ ਸਿੰਘ ਥਰੀਕੇ ਬਸਪਾ ਵਿੱਚ ਸ਼ਾਮਿਲ ਹੋਏ। ਇਸ ਸਮੇਂ ਬਲਵਿੰਦਰ ਬਿੱਟਾ ਮੰਡਲ ਪ੍ਰਧਾਨ, ਜਿਲਾ ਪ੍ਰਧਾਨ ਜੀਤ ਰਾਮ ਬਸਰਾ, ਪਰਗਨ ਬਿਲਗਾ, ਰਜਿੰਦਰ ਨਿੱਕਾ, ਨੇਤਰ ਸੈਣੀ, ਭਰਪੂਰ ਸਿੰਘ ਆਦਿ ਵਰਕਰ ਮੌਜੂਦ ਸਨ। 

 

Tags: AVTAR KARIMPURI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD