Friday, 05 June 2026

 

 

ਖ਼ਾਸ ਖਬਰਾਂ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ

 

ਤਰਕਸ਼ੀਲਾਂ ਨੇ ਤਾਂਤਰਿਕ ਕੋਲੋਂ ਵਾਪਸ ਕਰਵਾਏ 57000 ਰੁਪਏ

ਤੀਜਾ ਵਿਆਹ ਕਰਵਾਉਣ ਦੇ ਝਾਂਸੇ ਵਿੱਚ ਆ ਗਿਆ ਸੀ ਰਾਜੇਸ਼ ਕੁਮਾਰ

ਤਰਕਸ਼ੀਲਾਂ ਨੇ ਤਾਂਤਰਿਕ ਕੋਲੋਂ ਵਾਪਸ ਕਰਵਾਏ 57000 ਰੁਪਏ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 25 Oct 2015

Last updated on: Oct 25, 2015, 00:00 IST

ਤਾਂਤਰਿਕਾਂ-ਜੋਤਸ਼ੀਆਂ ਵੱਲੋਂ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਨਾਂ ਹੇਠ ਠੱਗੀਆਂ ਜਾਰੀ ਹਨ। ਆਏ ਦਿਨ ਪੜ੍ਹੇ ਲਿਖੇ ਲੋਕ ਵੀ ਇਹਨਾਂ ਦੇ ਸ਼ਬਦੀ ਜਾਲ ਵਿੱਚ ਫਸ ਰਹੇ ਹਨ ਅਤੇ ਆਪਣੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਵਾ ਰਹੇ ਹਨ। ਇਸੇ ਤਰ੍ਹਾਂ ਦੇ ਹੀ ਇੱਕ ਕੇਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨਾਂ ਨੇ ਚੰਡੀਗੜ੍ਹ ਦੇ ਤਾਂਤਰਿਕ ਵੱਲੋਂ ਲੁੱਟੇ 57000 ਰੁਪਏ ਵਾਪਿਸ ਕਰਵਾਏ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੇ ਕਾਰਕੁੰਨਾਂ ਨੇ ਅੱਜ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਇਸ ਗੱਲ ਦਾ ਖੁਲਾਸਾ ਕੀਤਾ। ਦੱਸਣਯੋਗ ਹੈ ਕਿ ਲਧਿਆਣਾ ਵਾਸੀ ਰਾਜੇਸ਼ ਕੁਮਾਰ ਦੇ ਦੋ ਤਲਾਕ ਹੋ ਚੁੱਕੇ ਹਨ। ਉਹ ਤੀਜਾ ਵਿਆਹ ਕਰਵਾਉਣ ਦੇ ਚੱਕਰ ਵਿੱਚ ਚੰਡੀਗੜ੍ਹ ਦੇ ਇੱਕ ਤਾਂਤਰਿਕ ਹਫੀਜ ਅਨਵਰ ਉਲ ਹੱਕ ਦੇ ਧੱਕੇ ਚੜ੍ਹ ਗਿਆ ਜੋ ਕਿ ਚੰਡੀਗੜ੍ਹ ਦੀ ਇੱਕ ਮਸ਼ਹੂਰ ਸਿਆਸਤਦਾਨ ਦਾ ਪਤੀ ਹੈ। ਹਫੀਜ ਨੇ ਪੂਜਾ-ਪਾਠ ਕਰਨ ਦੇ ਚੱਕਰ ਵਿੱਚ ਉਸ ਕੋਲੋਂ ਦੋ ਕਿਸ਼ਤਾਂ ਵਿੱਚ ਕੁੱਲ 57000 ਹਜ਼ਾਰ ਰੁਪਿਆ ਠੱਗ ਲਿਆ ਪ੍ਰੰਤੂ ਜਦੋਂ ਰਾਜੇਸ਼ ਕੁਮਾਰ ਦਾ ਕੰਮ ਨਾ ਬਣਿਆ ਅਤੇ ਉਸ ਨੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਤਾਂਤਰਿਕ ਨੇ ਤੰਤਰ-ਮੰਤਰ ਦੇ ਨਾਂ ਹੇਠ ਉਲਟਾ ਉਸ ਨੂੰ ਹੀ ਡਰਾਉਣਾ ਸ਼ੁਰੂ ਕਰ ਦਿੱਤਾ। 

ਇਸ ਤੋਂ ਬਾਅਦ ਕੇਸ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਕੋਲ ਆਇਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਹੁਣ ਤਾਂਤਰਿਕ ਨੇ ਆਪਣੇ ਆਪ ਨੂੰ ਫਸਦਾ ਦੇਖ ਰਾਜੇਸ਼ ਕੁਮਾਰ ਕੋਲੋਂ ਠੱਗੇ 57000 ਰੁਪਏ ਵਾਪਸ ਕਰ ਦਿੱਤੇ।ਇੱਥੇ ਆਪ ਬੀਤੀ ਦੱਸਦਿਆਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਤਾਂਤਰਿਕ ਨੇ ਉਸ ਕੋਲੋਂ ਵਿਆਹ ਕਰਵਾਉਣ ਅਤੇ ਚੰਗੀ ਨੌਕਰੀ ਲਗਾਉਣ ਲਈ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 75000 ਰੁਪਏ ਵਿੱਚ ਤੈਅ ਹੋਇਆ ਸੀ। ਤਾਂਤਰਿਕ ਨੇ ਪਹਿਲਾਂ 25000 ਰੁਪਿਆ ਨਗਦ ਲਿਆ। ਉਸ ਤੋਂ ਬਾਅਦ ਉਸ ਨੇ 32000 ਹਜਾਰ ਰੁਪਿਆ ਬੈਂਕ ਖਾਤੇ ਰਾਹੀਂ ਜਮਾਂ ਕਰਵਾਇਆ। ਇੱਥੇ ਖਾਸ ਗੱਲ ਇਹ ਹੈ ਕਿ ਜਦੋਂ ਤਾਂਤਰਿਕ ਦੇ ਖਾਤੇ ਦੀ ਪੜਤਾਲ ਕੀਤੀ ਗਈ ਤਾਂ ਇਹ ਸੰਜੀਵ ਬੱਬਰ ਦੇ ਨਾਂ ਦੇ ਵਿਅਕਤੀ ਦੇ ਨਾਂ ਹੇਠ ਨਿੱਕਲਿਆ। ਪੈਸੇ ਵਾਪਸ ਕਰਨ ਲਈ ਵੀ ਸੰਜੀਵ ਬੱਬਰ ਨੂੰ ਹੀ ਭੇਜਿਆ ਗਿਆ। ਇਸ ਮੌਕੇ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਮਿਤੀ 3 ਜੁਲਾਈ 2014 ਨੂੰ ਪੁਲਿਸ ਕੋਲ ਇਸ ਕੇਸ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ। ਕੇਸ ਦੌਰਾਨ ਹਫੀਜ ਅਨਵਰ ਉਲ ਹੱਕ ਨੇ ਆਪਣੀ ਪਤਨੀ ਦਾ ਸਿਆਸੀ ਪ੍ਰਭਾਵ ਵੀ ਵਰਤਿਆ ਅਤੇ ਕੇਸ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ। 

'ਵਸ਼ੀਕਰਨ, ਕੀਤਾ-ਕਰਾਇਆ, ਮੁੱਠ ਕਰਨੀ' ਸੱਭ ਬਕਵਾਸ

ਗੱਲਬਾਤ ਦੌਰਾਨ ਤਰਕਸ਼ੀਲ ਆਗੂ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਕਿ ਤਾਂਤਰਿਕਾਂ-ਜੋਤਸ਼ੀਆਂ ਵੱਲੋਂ ਅਪਣਾਏ ਜਾਂਦੇ ਢਕੋਸਲੇ ਜਿਵੇਂ ਵਸ਼ੀਕਰਨ, ਕੀਤਾ-ਕਰਾਇਆ, ਮੁੱਠਕਰਨੀ ਆਦਿ ਸਾਰਾ ਕੁੱਝ ਬਕਵਾਸ ਹਨ ਅਤੇ ਆਮ ਲੋਕਾਂ ਨੂੰ ਲੁੱਟਣ ਦੇ ਸੰਦ ਹਨ। ਉਹਨਾਂ ਦਾਅਵਾ ਕੀਤਾ ਕਿ ਉਹ ਕਿਸੇ ਵੀ ਗਤੀਵਿਧੀ ਰਾਹੀਂ ਕਿਸੇ ਤਰਕਸ਼ੀਲ ਮੈਂਬਰ ਨੂੰ ਨੁਕਸਾਨ ਪਹੁੰਚਾ ਦੇਣ ਤਾਂ ਬਦਲੇ ਵਿੱਚ ਸੁਸਾਇਟੀ ਉਹਨਾਂ ਨੂੰ 5 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ।  

ਫੋਨ ਤੇ ਲੁੱਟ ਕਰਨ ਦਾ ਨਵਾਂ ਤਰੀਕਾ

ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਤਾਂਤਰਿਕਾਂ ਦੇ ਅਖਬਾਰੀ ਇਸ਼ਤਿਹਾਰਾਂ ਵਿੱਚ ਕੋਈ ਅਤਾ-ਪਤਾ ਨਹੀਂ ਦਿੱਤਾ ਹੁੰਦਾ ਬਲਕਿ ਸਿਰਫ ਫੋਨ ਨੰਬਰ ਹੀ ਹੁੰਦਾ ਹੈ। ਇਸ਼ਤਿਹਾਰ ਦੇ ਝਾਂਸੇ ਵਿੱਚ ਆ ਕੇ ਜਦੋਂ ਇਹਨਾਂ ਨੂੰ ਕੋਈ ਫੋਨ ਕਰਦਾ ਹੈ ਤਾਂ ਇਹ ਕੰਮ ਕਰਵਾਉਣ ਅਤੇ ਪੂਜਾ-ਪਾਠ ਕਰਵਾਉਣ ਦੇ ਨਾਂ ਹੇਠ ਸਿੱਧਾ ਖਾਤਿਆਂ ਵਿੱਚ ਹੀ ਪੈਸਾ ਜਮਾਂ ਕਰਵਾ ਲੈਦੇ ਹਨ ਜੋ ਕਿ ਇਹਨਾਂ ਦੇ ਨਾਂ ਤੇ ਨਹੀਂ ਹੁੰਦਾ। ਜਦੋਂ ਲੋਕਾਂ ਦਾ ਕੰਮ ਨਹੀਂ ਹੁੰਦਾ ਤਾਂ ਤਾਂਤਰਿਕ ਉਹਨਾਂ ਦਾ ਫੋਨ ਚੁੱਕਣਾ ਬੰਦ ਕਰ ਦਿੰਦੇ ਹਨ ਅਤੇ ਲੁੱਟੇ ਗਏ ਵਿਅਕਤੀ ਕੋਲ ਹੱਥ ਤੇ ਹੱਥ ਧਰ ਕੇ ਬੈਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਬਹੁਤੇ ਲੋਕ ਸ਼ਰਮ ਦੇ ਮਾਰੇ ਵੀ ਆਪਣੀ ਜੁਬਾਨ ਨਹੀਂ ਖੋਲਦੇ। 

 

Tags: TARAKSHEEL

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD