Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਪਿੰਡ ਦਤਾਰਪੁਰ ਦੀ ਕਲੋਨੀ 'ਚ ਦੋ ਵਿਅਕਤੀਆਂ ਦੀ ਸ਼ੱਕੀ ਹਲਾਤਾਂ 'ਚ ਮੋਤ

ਮ੍ਰਿਤਕਾਂ ਪਾਸੋਂ ਸ਼ਰਾਬ ਦੀ ਸੀਲ ਬੰਦ ਬੋਤਲ ਵੀ ਮਿਲੀ

ਘਰ
ਘਰ 'ਚ ਦੋਵੇ ਮ੍ਰਿਤਕਾਂ ਦੀਆ ਲਾਸਾਂ ਪਈਆ ਦਿਖਾਈ ਦੇ ਰਹੀਆ ਹਨ

Web Admin

Web Admin

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ , 12 Oct 2015

ਮੋਰਿਡਾ ਇਲਾਕੇ 'ਚ ਪੈਂਦੇ ਪਿੰਡ ਦਤਾਰਪੁਰ 'ਚ ਦੋ ਵਿਅਕਤੀਆਂ ਦੀ ਸ਼ੱਕੀ ਹਲਾਤਾ 'ਚ ਹੋਈ ਮੋਤ ਕਾਰਨ ਦਹਿਸ਼ਤ ਦਾ ਮਾਹੋਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਇੰਸਪੈਕਟਰ ਪਲਵਿੰਦਰ ਸਿੰਘ ਥਾਣਾ ਮੁੱਖੀ ਮੋਰਿੰਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਇਤਲਾਹ ਮਿਲੀ ਕਿ ਨਜ਼ਦੀਕੀ ਪਿੰਡ ਦਤਾਰਪੁਰ ਦੇ ਇੱਕ ਘਰ ਵਿੱਚ ਦੋ ਵਿਅਕਤੀਆਂ ਦੀ ਰਾਤ ਸਮੇਂ ਮੋਤ ਹੋ ਗਈ ਹੈ। ਜਿਸ 'ਤੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਹਲਾਤਾਂ ਦਾ ਜ਼ਾਇਜ਼ਾ ਲਿਆ। ਉਨ੍ਹਾਂ ਦੱੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਟੋਡਰਪੁਰ ਖਮਾਣੋ ਜਿਲ੍ਹਾ ਫਤਹਿਗੜ੍ਹ ਸਾਹਿਬ ਹਾਲ ਵਾਸੀ ਦਤਾਰਪੁਰ ਅਤੇ ਗੁਰਮੇਲ ਸਿੰਘ ਉਰਫ਼ ਫੋਜ਼ੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਨਥਮਲਪੁਰ ਦੋਵਾਂ ਦੀ ਉਮਰ ਕਰੀਬ 60 ਸਾਲ ਵੱਜੋਂ ਹੋਈ ਹੈ। ਪਾਲ ਸਿੰਘ ਦੇ ਭਤੀਜੇ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਮ੍ਰਿਤਕ ਵਿਅਕਤੀ ਗੂੜ੍ਹੇ ਮਿੱਤਰ ਸਨ ਅਤੇ ਹਰ ਸਮੇਂ ਇਕੱਠੇ ਹੀ ਰਹਿੰਦੇ ਸਨ। ਬੀਤੇ ਦਿਨ ਸ਼ਾਮ ਕਰੀਬ 6 ਵਜੇ ਦੋਵੇਂ ਲਗਭੱਗ 20 ਦਿਨਾਂ ਬਾਅਦ ਘਰ ਆਏ ਸਨ। 

ਦੋਵੇਂ ਘਰ 'ਤੇ ਬਣੇ ਚੁਬਾਰੇ 'ਚ ਗਲਾਸ ਅਤੇ ਪਾਣੀ ਵਗੈਰਾ ਲੈ ਕੇ ਚਲੇ ਗਏ ਅਤੇ ਮੀਟ ਸ਼ਰਾਬ ਖਾਣ ਪੀਣ ਲੱਗੇ। ਰਣਜੀਤ ਸਿੰਘ ਨੇ ਦੱਸਿਆ ਕਿ ਘਰ ਦੀ ਰਸੋਈ 'ਚ ਲੱਗੀ ਟੁੱਟੀ ਵਿਚ ਪਾਣੀ ਨਹੀਂ ਆ ਰਿਹਾ ਸੀ ਜਿਸ ਕਾਰਨ ਮੇਰੀ ਪਤਨੀ ਅਨੀਲਾ ਕੁਮਾਰੀ ਜਦੋਂ ਪਾਣੀ ਦੀ ਟੈਂਕੀ ਦੇਖਣ ਲਈ ਛੱਤ 'ਤੇ ਗਈ ਤਾਂ ਉਸਨੇ ਦੇਖਿਆ ਕਿ ਮੇਰੇ ਚਾਚਾ ਪਾਲ ਸਿੰਘ ਬੈਡ 'ਤੇ ਪਏ ਤੜ੍ਹਫ ਰਹੇ ਹਨ। ਉਸਨੇ ਮੈਨੂੰ ਤੁਰੰਤ ਹੇਠਾਂ ਆ ਕੇ ਦੱਸਿਆ ਤਾਂ ਮੈਂ ਅਪਣੇ ਚਾਚਾ ਪਾਲ ਸਿੰਘ ਨੂੰ ਤੁਰੰਤ ਸਥਾਨਕ ਕੱਕੜ੍ਹ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਵਾਪਸ ਉਸਨੂੰ ਘਰ ਲੈ ਆਏ। ਜਦੋਂ ਘਰ ਆਏ ਤਾਂ ਅੰਕਲ ਦੀ ਵੀ ਮੋਤ ਹੋ ਚੁੱਕੀ ਸੀ। ਪੁਲਸ ਨੇ ਰਣਜੀਤ ਸਿੰਘ ਦੇ ਬਿਆਨਾ 'ਤੇ ਦੋਵੇਂ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾ ਨੂੰ ਪੋਸਟ ਮਾਰਟਮ ਕਰਾਉਣ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ ਅਤੇ ਲੀਮਾਨੋਵ ਵੋਧਕਾ ਸ਼ਰਾਬ ਦੀ ਇੱਕ ਖਾਲੀ ਬੋਤਲ ਅਤੇ ਪੀਟਰ ਸ਼ਕੌਚ ਸ਼ਰਾਬ ਦੀ ਸੀਲ ਬੰਦ ਬੋਤਲ ਨੂੰ ਅਪਣੇ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮੌਕੇ 'ਤੇ ਪਹੁੰਚੇ ਹਰਪਾਲ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਧਰਮਿੰਦਰ ਸਿੰਘ ਵਾਸੀ ਪਿੰਡ ਨਥਮਲਪੁਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮੇਲ ਸਿੰਘ ਫੋਜ਼ੀ ਉਸਦਾ ਚਾਚਾ ਹੈ ਅਤੇ ਉਹ ਲਗਭੱਗ 15/20 ਸਾਲਾਂ ਤੋਂ ਬਾਹਰ ਹੀ ਰਹਿੰਦਾ ਹੈ। ਇਸ ਮੌਕੇ ਹਾਜ਼ਰ ਲੋਕ ਆਪਸ ਵਿੱਚ ਘੁਸਰ ਮੁਸਰ ਕਰਦੇ ਵੀ ਸੁਣੇ ਗਏ ਕਿ ਇੱਕ ਸ਼ਰਾਬ ਦੀ ਬੋਤਲ ਪੀਣ ਨਾਲ ਦੋ ਵਿਅਕਤੀਆਂ ਦੀ ਮੌਤ ਕਿਵੇਂ ਹੋ ਸਕਦੀ ਹੈ ਅਤੇ ਕਮਰੇ 'ਚ ਮੀਟ ਵੀ ਵਿਖਰਿਆ ਹੋਇਆ ਹੈ। ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਵਿਅਕਤੀ ਪਹਿਲਾਂ ਵੀ ਸ਼ਰਾਬ ਪੀਂਦੇ ਰਹਿੰਦੇ ਸਨ ਇਸ ਤਰ੍ਹਾਂ ਇਹ ਮਾਮਲਾ ਕੁਝ ਸ਼ੱਕੀ ਜਾਪਦਾ ਹੈ। ਪਰ ਕੁਝ ਵੀ ਹੋਵੇ ਪੁਲਸ ਦੀ ਜਾਂਚ ਤੋਂ ਬਾਅਦ ਇਹ ਮਾਮਲਾ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਜਾਵੇਗਾ। 

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD