Saturday, 25 May 2024

 

 

ਖ਼ਾਸ ਖਬਰਾਂ 'ਆਪ ਕੀ ਆਵਾਜ਼' ਪਾਰਟੀ ਦੇ ਪ੍ਰਧਾਨ ਪ੍ਰੇਮ ਪਾਲ ਚੌਹਾਨ ਨੇ ਟੰਡਨ ਨੂੰ ਸਮਰਥਨ ਦਿੱਤਾ 'ਆਪ ਕੀ ਆਵਾਜ਼' ਪਾਰਟੀ ਦੇ ਪ੍ਰਧਾਨ ਪ੍ਰੇਮ ਪਾਲ ਚੌਹਾਨ ਨੇ ਟੰਡਨ ਨੂੰ ਸਮਰਥਨ ਦਿੱਤਾ ਚੰਡੀਗਡ਼੍ਹ ਵਿੱਚ ਕਾਂਗਰਸ ਅਤੇ ‘ਆਪ’ ਦੀ ਦੋਸਤੀ ਆਪੋ-ਆਪਣੇ ਮੁਨਾਫ਼ੇ ਲਈ ਹੈ: ਸ਼ਹਿਜ਼ਾਦ ਪੂਨਾਵਾਲਾ ਇੰਡੀਆ ਗਠਜੋੜ ਨੂੰ ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲਣ ਜਾ ਰਿਹਾ ਹੈ : ਜੈਰਾਮ ਰਮੇਸ਼ ਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀ ਅਟਾਰੀ ਦੇ ਪਿੰਡ ਝੀਤਾ ਦਿਆਲ ਸਿੰਘ ਦੀ ਸਮੁੱਚੀ ਪੰਚਾਇਤ ਕਾਂਗਰਸ ਵਿੱਚ ਸ਼ਾਮਿਲ ਬੀਐਸਪੀ ਚੰਡੀਗੜ੍ਹ ਦੇ ਇੰਚਾਰਜ ਸੁਦੇਸ਼ ਕੁਮਾਰ ਖੁਰਚਾ ਆਪ ਵਿੱਚ ਹੋਏ ਸ਼ਾਮਿਲ ਇਹ ਆਪ ਦੀ ਹਨੇਰੀ ਹੈ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0 : ਭਗਵੰਤ ਮਾਨ ਆਪ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ 'ਆਪ' 'ਚ ਸ਼ਾਮਲ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਫੁੱਟ ਪਾਊ ਰਾਜਨੀਤੀ ਦੀ ਬਜਾਏ ਵਿਕਾਸ ਨੂੰ ਪਹਿਲ ਦਿੱਤੀ ਆਪ ਸਰਕਾਰ ਅਨੁਸੂਚਿਤ ਜਾਤੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ: ਸੁਖਬੀਰ ਸਿੰਘ ਬਾਦਲ ਹਜ਼ਾਰਾਂ ਮਜ਼ਦੂਰਾਂ ਨੇ ਗੁਰਜੀਤ ਸਿੰਘ ਔਜਲਾ ਦਾ ਸਮਰਥਨ ਕੀਤਾ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਕਿਸੇ ਦੇ ਭੁਲੇਖੇ 'ਚ ਨਾ ਆਓ, ਸਿੰਗਲਾ ਨੂੰ ਚੋਣਾਂ ਜਿਤਾਓ : ਸਚਿਨ ਪਾਇਲਟ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ 'ਬਿਜਲੀ ਦਾ ਝਟਕਾ': ਡਾ. ਸੁਭਾਸ਼ ਸ਼ਰਮਾ ਮੀਤ ਹੇਅਰ ਦੇ ਕਾਫਲੇ ਵਿੱਚ ਦਿਨੋ-ਦਿਨ ਹੋ ਰਿਹਾ ਹੈ ਵੱਡਾ ਵਾਧਾ ਆਪ ਦੇ ਪਰਿਵਾਰ ਵਿੱਚ ਹੋ ਰਿਹਾ ਦਿਨੋ ਦਿਨ ਵਾਧਾ ਪਿੰਡ ਭੱਟੀਕੇ ਵਿੱਚ ਕਈ ਕਾਂਗਰਸੀ ਤੇ ਅਕਾਲੀ ਪਰਿਵਾਰ ਹੋਏ ਸ਼ਾਮਲ ਐਨ.ਕੇ. ਸ਼ਰਮਾ ਨੇ ਪਟਿਆਲਾ ਦਾ ਪਹਿਰੇਦਾਰ ਬਣਕੇ ਕਾਂਗਰਸ, ਭਾਜਪਾ ਅਤੇ ਆਪ ਨੂੰ ਪੁੱਛੇ ਪੰਜ ਸਵਾਲ ਚਿਤਕਾਰਾ ਯੂਨੀਵਰਸਿਟੀ ਨੇ ਡਾਕਟਰ ਲਾਲ ਪੈਥ ਲੈਬਜ਼ ਦੇ ਕਾਰਜਕਾਰੀ ਚੇਅਰਮੈਨ ਡਾ. ਅਰਵਿੰਦ ਲਾਲ ਨੂੰ ਹੈਲਥਕੇਅਰ ਇਨੋਵੇਸ਼ਨ ਲਈ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਆ ਰਾਹੁਲ ਗਾਂਧੀ 25 ਮਈ ਨੂੰ ਅੰਮ੍ਰਿਤਸਰ 'ਚ ਸੰਬੋਧਨ ਕਰਨਗੇ ਸਿਹਤ ਵਿਭਾਗ ਫਰੀਦਕੋਟ ਵੱਲੋਂ ਗਰਮੀ ਦੀ ਲਹਿਰ ਤੋਂ ਬਚਾਅ ਲਈ ਜਾਗਰੂਕਤਾ ਪੋਸਟਰ ਕੀਤਾ ਜਾਰੀ

 

ਖਾਲਸਾ ਕਾਲਜ ਮੋਹਾਲੀ ਵਿੱਚ ਸਲਾਨਾਂ ਖੇਡ ਸਮਾਰੋਹ ਦਾ ਆਯੋਜਨ

ਮਨਮੋਹਨ ਸਿੰਘ ਅਤੇ ਮਨਦੀਪ ਕੌਰ ਬਣੇ ਬੈਸਟ ਐਥਲੀਟ

ਖਾਲਸਾ ਕਾਲਜ ਮੋਹਾਲੀ ਵਿੱਚ ਸਲਾਨਾਂ ਖੇਡ ਸਮਾਰੋਹ ਦਾ ਆਯੋਜਨ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ (ਮੁਹਾਲੀ) , 07 Mar 2013

ਇਥੋਂ ਦੇ ਫੇਸ-3ਏ ਸਥਿਤ ਖਾਲਸਾ ਕਾਲਜ ਮੋਹਾਲੀ ਵਿੱਚ ਸਲਾਨਾ ਖੇਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਡਾਇਰੇਕਟਰ ਡਾ: ਰਾਜ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਸਲਾਨਾਂ ਖੇਡ ਸਮਾਰੋਹ ਵਿੱਚ ਕਾਲਜ ਵਲੋਂ ਬੈਸਟ ਐਥਲੀਟ ਲੜਕਿਆਂ ਵਿਚੋਂ ਮਨਮੋਹਣ ਸਿੰਘ ਅਤੇ ਬੈਸਟ ਐਥਲੀਟ ਲੜਕੀਆਂ ਦੀ ਸ਼੍ਰੇਣੀ ਵਿੱਚ ਬੀ. ਐਸੀ. ਈ ਆਈ.ਟੀ. ਦੀ ਵਿਦਿਆਰਥਣ ਮਨਦੀਪ ਕੋਰ ਨੂੰ ਚੁਣਿਆ ਗਿਆ । ਇਸ ਪ੍ਰੋਗਰਾਮ ਸਬੰਧੀ ਕਾਲਜ ਦੀ ਪਿੰਸੀਪਲ ਡਾ: ਹਰੀਸ਼ ਕੁਮਾਰੀ ਦੱਸਿਆ ਕਿ ਇਸ ਸਲਾਨਾ ਖੇਡਾਂ 'ਚ 100 ਅਤੇ 400 ਮੀਟਰ ਦੌੜ, ਸ਼ਾਟਪੁਟ, ਲੌਂਗ ਜੰਪ, ਹਾਈ ਜੰਪ,  ਸਲੋ-ਸਾਈਕਿਲਿੰਗ, ਟਗ ਆਫ ਵਾਰ,  ਟੇਬਲਟੈਨਿਸ,  ਸੈਕਰੇਸ, ਲੇਮਨ ਰੇਸ ਅਤੇ ਸ਼ਤਰੰਜ ਖੇਡਾਂ ਸ਼ਾਮਿਲ ਸਨ । ਇਸ ਪ੍ਰੋਗਰਾਮ ਵਿੱਚ ਬੱਚਿਆ ਦੇ ਪ੍ਰਵਾਰਕ ਮੈਂਬਰ ਵੀ ਸ਼ਾਮਿਲ ਹੋਏ । ਪ੍ਰੋਗਰਾਮ ਵਿੱਚ ਮੌਜੂਦ ਵਿਦਿਵਾਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਆਏ ਮੁੱਖ ਮਹਿਮਾਨ ਡਾ: ਰਾਜ ਕੁਮਾਰ ਨੇ  ਸਭ ਤੋਂ ਪਹਿਲਾਂ ਸਲਾਨਾਂ ਖੇਡ ਸਮਾਰੋਹ ਵਿੱਚ ਜੇਤੂ ਵਿਦਿਵਾਰਥੀਆਂ ਨੂੰ ਬਹੁਤ- ਬਹੁਤ ਵਧਾਈ ਦਿੰਦਿਆ ਕਿਹਾ ਕਿ  ਉਨ੍ਹਾਂ ਨੂੰ ਉਮੀਦ ਹੈ ਕਿ ਖਾਲਸਾ ਕਾਲਜ ਮੋਹਾਲੀ ਦੇ ਵਿਦਿਵਾਰਥੀ ਯੂਨੀਵਰਸਿਟੀ ਦੁਆਰਾ ਲਈ ਜਾਣ ਵਾਲੀ ਪਰੀਖਿਆਵਾਂ ਵਿੱਚ ਚੰਗੇ ਨੰਬਰ ਲੈ ਕੇ ਯੂਨੀਵਰਸਿਟੀ ਅਤੇ ਕਾਲਜ  ਦਾ ਨਾਂਅ ਰੋਸ਼ਨ ਕਰਨਗੇਂ । 

ਉਨ੍ਹਾਂ ਨੇ  ਕਿਹਾ ਕਿ ਖੇਡ ਵਿਅਕਤੀ ਲਈ ਅਹਿਮ ਹਿੱਸਾ ਹੈ ਜਦੋਂ ਕਿ ਨੋਜਵਾਨਾਂ ਤੇ ਖਾਸ ਕਰਕੇ ਵਿਦਿਵਾਰਥੀਆਂ ਦੇ ਲਈ ਆਉਣ ਵਾਲੀ ਜਿੰਦਗੀ 'ਚ ਅਹਿਮ ਹੋਲ ਅਦਾ ਕਰਦੀਆਂ ਹਨ ਇਸ ਲਈ ਵੱਧ ਤੋਂ ਵੱਧ ਖੇਡ ਮੁਕਾਬਲੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਰੀਰ ਨੂੰ ਨਸ਼ੇ ਦੇ ਕੋਹੜ ਤੋਂ ਦੂਰ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਉਥੇ ਹੀ ਕਾਲਜ ਦੀ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਆਏ  ਮਹਿਮਾਨਾਂ ਦਾ ਸਵਾਗਤ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਦੀ ਕੋਸ਼ਿਸ਼ ਹੈ ਕਿ ਇੱਥੋਂ ਦੇ ਵਿਦਿਵਾਰਥੀਆਂ ਨੂੰ ਸਪੋਰਟਸਮੈਨ ਬਣਾਉਣ ਲਈ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਦੀਆਂ ਹਨ ਅਤੇ ਉਨ੍ਹਾਂ ਨੂੰ ਵਧੀਆ ਖਿਡਾਰੀ ਸਾਬਤ ਕਰਨ ਲਈ ਉਨ੍ਹਾਂ ਦੀ ਮਦਦ ਕਰਨਾ ਹੈ । ਪ੍ਰੋਗਰਾਮ ਤੇ ਅੰਤ ਵਿੱਚ ਕਾਲਜ ਦੇ ਵਿਧਿਆਰਥੀਆਂ ਵੱਲੋਂ ਗਿੱਧਾ ਤੇ ਭੰਾਗੜਾ ਪਾ ਕੇ ਖੂਬ ਰੰਗ ਬੰਨਿਆ ਜਿਸਨੂੰ ਸਾਰਿਆ ਨੇ ਖੂਬ ਸਰਾਹਿਆ । ਇਸ ਮੌਕੇ ਤੇ ਵਿਦਿਵਾਰਥੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਖਾਲਸਾ ਕਲੇਜ ਮੋਹਾਲੀ ਦੇ ਐਲਮੂਨਾਈ ਐਸੋਸੀਏਸ਼ਨ ਮੈਂਬਰ ਤੇ ਸਾਬਕਾ ਸੇਵਾਮੁਕਤ ਐਸ. ਪੀ. ਅਮਰਜੀਤ ਸਿੰਘ, ਗੁਰਚਰਨ ਸਿੰਘ  ਬੋਪਾਰਾਏ, ਕਰਨਲ ਬੀ. ਐਸ. ਸਰਾਓ ਅਤੇ ਕਾਲਜ ਦੇ ਫਾਉਂਡਰ ਸੈਕਟਰੀ ਸਵਰਣ ਸਿੰਘ  ਵੀ ਮੌਜੂਦ ਸਨ ।

 

Tags: khalsa college mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD