Monday, 17 June 2024

 

 

ਖ਼ਾਸ ਖਬਰਾਂ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ : ਕੋਮਲ ਮਿੱਤਲ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲੋਕ ਸੇਵਾ ’ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ 'ਤੇ ਜ਼ੋਰ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਦੀ ਅਪੀਲ

 

ਆਪ ਸਰਕਾਰ ਅਨੁਸੂਚਿਤ ਜਾਤੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ: ਸੁਖਬੀਰ ਸਿੰਘ ਬਾਦਲ

ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਤੇ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਸਕੀਮਾਂ ਦੁਬਾਰਾ ਚਲਾਈਆਂ ਜਾਣਗੀਆਂ

Sukhbir Singh Badal, Shiromani Akali Dal, SAD, Akali Dal, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਜਲੰਧਰ , 24 May 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਲਿਤਾਂ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈ ਕੇ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਉਹਨਾਂ ਪ੍ਰਣ ਲਿਆ ਕਿ ਇਕ ਵਾਰ ਸੂਬੇ ਵਿਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਤੇ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੇ ਹੱਕ ਵਿਚ ਸ਼ਾਹਕੋਟ, ਨਕੋਦਰ, ਫਿਲੌਰ ਤੇ ਫਗਵਾੜਾ ਵਿਚ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਇਹ ਐਸ ਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਦੇ ਰਹੀ ਤੇ ਲੜਕੀਆਂ ਨੂੰ ਮੁਫਤ ਸਾਈਕਲ ਨਹੀਂ ਦੇ ਰਹੀ ਤੇ ਐਸ ਸੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਸ਼ਗਨ ਸਕੀਮ ਦੇ ਲਾਭ ਨਹੀਂ ਦੇ ਰਹੀ। ਇਸੇ ਭਗਤ ਪੂਰਨ ਸਿੰਘ ਮੈਡੀਕਲਾ ਬੀਮਾ ਸਕੀਮ ਬੰਦ ਕਰ ਦਿੱਤੀ ਤੇ ਦਵਾਈਆਂ ਦੀਆਂ ਦੁਕਾਨਾਂ ਤੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਕਾਂਗਰਸ ਤੇ ਆਪ ਸਰਕਾਰ ਨੇ ਪੰਜਾਬ ਨੂੰ ਇਕ ਦਹਾਕਾ ਪਿੱਛੇ ਧੱਕ ਦਿੱਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿਸਾਰੀਆਂ  ਸਮਾਜ ਭਲਾਈ ਸਕੀਮਾਂ ਬਹਾਲ ਕਰਨ ਲਈ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾਕਿ  ਅਕਾਲੀ ਦਲ ਹਮਾਇਤ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਵਾਸਤੇ ਮਜਬੂਰ ਕਰ ਦੇਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਹਮਾਇਤ ਕਰਨ ਨਾਲ ਪੰਜਾਬ ਅਤੇ ਇਸਦੇ ਦਰਿਆਈ ਪਾਣੀ ਬਚ ਜਾਣਗੇ ਤੇ ਚੰਡੀਗੜ੍ਹ ’ਤੇ ਇਸਦੇ ਦਾਅਵੇ ’ਤੇ ਸਮਝੌਤਾ ਨਹੀਂ ਹੋ ਸਕੇਗਾ।

ਸਰਦਾਰ ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ  ਹੁਣ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਫਿਰ ਤੋਂ ਸਸਤੇ ਤਮਾਸ਼ਿਆਂ ’ਤੇ ਉਤਰ ਆਏ ਹਨ। ਭਗਵੰਤ ਮਾਨ ਬਜ਼ਾਰ ਬੰਦ ਕਰਵਾ ਕੇ ਰੋਡ ਸ਼ੋਅ ਕੱਢ ਰਹੇ ਹਨ ਤੇ ਇਹਨਾਂ ਦੇ ਵਾਹਨਾਂ ਦੀਆਂ ਕਤਾਰਾਂ ਨਾਲ ਇਲਾਕੇ ਵਿਚ ਜਾਮ ਲੱਗ ਜਾਂਦਾ ਹੈ ਤੇ ਇਹ ਉਸਨੂੰ ਆਪਣੇ ਲਈ ਲੋਕਾਂ ਦਾ ਸਮਰਥਨ ਹੋਣ ਦਾ ਦਾਅਵਾ ਕਰਦੇ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਆਪਣੇ ਵਾਹਨ ਤੋਂ ਵੀ ਹੇਠਾਂ ਨਹੀਂ ਉਤਰਦੇ ਤੇ ਲੋਕਾਂ ਨੂੰ ਮਿਲਣ ਦੀ ਗੱਲ ਹੀ ਛੱਡੋ। ਇਹਨਾਂ ਦੇ ਆਪਣੇ ਹਲਕੇ ਧੂਰੀ ਵਿਚ ਲੋਕਾਂ ਨੇ ਇਹਨਾਂ ਦੇ ਨਾਂ ’ਤੇ ਲਾਪਤਾ ਦੇ ਪੋਸਟਰ ਲਗਾਏ ਹੋਏ ਹਨ। ਉਹਨਾਂ ਕਿਹਾ ਕਿ ਇਹੀ ਸ਼ੋਅ ਵਾਰ-ਵਾਰ ਸ਼ਹਿਰਾਂ ਵਿਚ ਦੁਹਰਾਏ ਜਾ ਰਹੇ ਹਨ ਜਿਸ ਕਾਰਣ ਦੁਕਾਨਦਾਰਾਂ ਤੇ ਉਹਨਾਂ ਦੇ ਵਪਾਰ ਨੂੰ ਵੱਡਾ ਘਾਟਾ ਪੈ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਦੀ ਸੂਬਾ ਚਲਾਉਣ ਦੀ ਯੋਗਤਾ ’ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਜਿਸਨੂੰ ਸ਼ਰਾਬੀ ਹੋਣ ਕਾਰਣ ਫਰੈਂਕਫਰਟ ਵਿਚ ਜਹਾਜ਼ ਤੋਂ ਲਾਹ ਦਿੱਤਾ ਗਿਆ, ਉਹ ਹੁਣ ਆਪਣੇ ਵਾਹਨ ’ਤੇ ਉਪਰ ਚੜ੍ਹ ਕੇ ਤਮਾਸ਼ੇ ਕਰ ਰਿਹਾ ਹੈ ਤੇ ਇਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਹੈਰਾਨੀਜਨਕ ਭ੍ਰਿਸ਼ਟਾਚਾਰ ਨਾਲ ਸੂਬੇ ਨੂੰ ਲੁੱਟਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਰਟੀ ਅਤੇ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਮਾੜੇ ਮਨਸੂਬੇ ਫੇਲ੍ਹ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇੰਨੇ ਸਾਲਾਂ ਤੋਂ ਆਰ ਐਸ ਐਸ ਦਾ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ’ਤੇ ਕਬਜ਼ਾ ਹੈ। ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਰੁਝਾਨ ਨੂੰ ਪੁੱਠਾ ਗੇੜਾ ਦੇਣ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।

ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਨੇ ਇਸ ਮੌਕੇ ਕਿਹਾ ਕਿ ਕੇਂਦਰ ਵਿਖੇ ਭਾਜਪਾ ਦੇ 10 ਸਾਲਾਂ ਦੇ ਰਾਜ ਵਿਚ ਪੰਜਾਬੀਆਂ ਦੀਆਂ ਵਾਜਬ ਮੰਗਾਂ ਵਿਚੋਂ ਇਕ ਵੀ ਨਹੀਂ ਮੰਨੀ ਗਈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਿਰਫ ਖੇਤਰੀ ਪਾਰਟੀ ਹੀ ਸੂਬੇ ਦੀਆਂ ਮੰਗਾਂ ਚੁੱਕ ਕੇ ਉਹਨਾਂ ਨੂੰ ਹੱਲ ਕਰਵਾ ਸਕਦੀ ਹੈ।  ਇਸ ਮੌਕੇ ਸੀਨੀਅਰ ਆਗੂਆਂ ਮਨਜੀਤ ਸਿੰਘ ਜੀ.ਕੇ., ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਕੁਲਵੰਤ ਸਿੰਘ ਮੰਨਣ, ਬੱਚਿਤਰ ਸਿੰਘ ਕੋਹਾੜ, ਬਲਦੇਵ ਸਿੰਘ ਖਹਿਰਾ, ਆਰ ਐਸ ਖੁਰਾਣਾ ਤੇ ਆਰ ਐਸ ਚੰਦੀ ਨੇ ਵੀ ਸੰਬੋਧਨ ਕੀਤਾ।

AAP is discriminating against SCs and weaker sections of society :  Sukhbir Singh Badal

Assures all social welfare benefits withdrawn by successive Cong and AAP govts would be restored once the SAD formed a govt in the State

 

Jalandhar

Shiromani Akali Dal (SAD) president Sukhbir Singh Badal today said the Aam Aadmi Party (AAP) government was discriminating against the Dalits and weaker sections of society by withdrawing facilities given to them by erstwhile SAD governments and vowed to restore all facilities withdrawn by successive Congress and AAP governments back to them once the party formed a government in the State.

The SAD president, who addressed massive public meetings in favour of party candidate Mohinder Singh Kaypee at Shahkot, Nakodar, Phillaur and Phagwara, said “this anti-Punjab government, which is run from Delhi, is denying the SC scholarship to students and free cycles to girl students.

It is not giving the Shagun benefit to brides from SC and underprivileged sections of society. It has stopped the Bhagat Puran Singh medical insurance scheme. It has closed down chemist shops and even Sewa Kendras”.Asserting that successive Congress and AAP governments had taken Punjab back by a decade, Mr Sukhbir Badal said “support the SAD to ensure all social welfare benefits are restored.

Support the SAD to force this anti-Punjab government to pay Rs 1,000 per month to all women. Support the SAD to save Punjab and ensure its River water rights and its claim to its capital city of Chandigarh is not compromised”.Mr Badal also launched a frontal attack on chief minister Bhagwant Mann on the occasion.

He said even now during electioneering the chief minister was indulging in cheap stunts. “Bhagwant Mann is doing road shows after closing down markets and clogging the area with his own vehicles and then claiming he has public support. He does not even get down from his vehicle, leave meeting anyone in even his home constituency of Dhuri where people have put up ‘missing’ posters in his name.

These shows are being repeated from town to town causing a huge loss to shopkeepers and their trade”. The SAD president also questioned the chief minister's ability to run the State saying “someone who was deboarded from an international flight in Frankfurt in a drunken condition and even now indulges in antics on the top of his vehicle during electioneering cannot be trusted to run the State”.

Mr Badal also spoke on how former chief minister Charanjit Singh Channi had looted the State during his three month tenure as chief minister by indulging in unprecedented corruption.The SAD president also appealed to the people to strengthen the SAD so that it could defeat the nefarious designs to weaken the party as well as its religious institutions.

He said over the years the RSS had taken over control of Takht Sri Hazur Sahib and Sri Patna Sahib. “The SGPC has been broken and a separate gurdwara panel has been established in Haryana. To reverse this trend it is imperative to strengthen the SAD”.

Party candidate Mohinder Singh Kaypee while speaking on the occasion said none of the genuine demands of Punjabis had been resolved during the last ten years of BJP government in the centre. He said in such a situation only a regional party could voice the demands of the State and get them resolved.

Senior leaders Manjit Singh GK, Former SGPC president Bibi Jagir Kaur, Gurpartap Singh Wadala, Kulwant Singh Manan, Bachitar Singh Kohar, Baldev Singh Khaira, R S Khurana and R S Chandi also spoke on the occasion.

आम आदमी पार्टी अनुसूचित जातियों और समाज के कमजोर वर्गों के साथ भेदभाव कर रही: सरदार सुखबीर सिंह बादल

राज्य में अकाली सरकार बनने पर कांग्रेस और आप सरकारों द्वारा वापिस लिए गए सभी सामाजिक भलाई लाभ बहाल कर दिए जाने का आश्वासन दिया

जालंधर

शिरोमणी अकाली दल के अध्यक्ष सरदार सुखबीर सिंह बादल ने  आज कहा है कि आम आदमी पार्टी की सरकार दलितों और कमजोर वर्गों के साथ भेदभाव कर रही और पूर्ववर्ती अकाली सरकारों द्वारा दी गए सुविधाओं को वापिस ले रही है। उन्होने राज्य में पार्टी की सरकार बनने पर कांग्रेस और आप सरकारों द्वारा वापिस ली गई सभी सुविधाओं को उन्हे वापिस देने की कसम खाई।

फ्अकाली दल अध्यक्ष ने शाहकोट, नकोदर, फिल्लौर और फगवाड़ा में पार्टी उम्मीदवार मोहिंदर सिंह केपी के समर्थन में विशाल जनसभाओं को संबोधित करते हुए कहा,‘‘ यह पंजाब विरोधी सरकार दिल्ली से चलती है और छात्रों को छात्रवृत्ति और छात्राओं को मुफ्त साइकिल देने से इंकार कर रही है। यह अनुसूचित जाति और समाज के वंचित वर्गों की दूल्हनों को शगुन लाभ नही दे रही है। इसने भगत पूरन सिंह चिकित्सा बीमा योजना को बंद कर दिया है। इसने केमिस्ट की दुकानों और यहां तक कि सेवा केंद्र भी बंद कर दिए हैं।

अकाली दल अध्यक्ष ने कहा कि कांग्रेस और आप की सरकारों ने पंजाब को एक सदी पीछे धकेल दिया है। उन्होने कहा,‘‘ सभी सामाजिक भलाई लाभ बहाल करने के लिए अकाली दल का समर्थन करें। इस पंजाब विरोधी सरकार को सभी महिलाओं को 1000 रूपया प्रति माह देने के लिए मजबूर करने के लिए अकाली दल का समर्थन करें। पंजाब को बचाने और इसके नदी जल अधिकारों को सुनिश्चित करने और इसकी राजधानी चंडीगढ़ पर दावे से समझौता न हो, इसके लिए अकाली दल का समर्थन करें।’’

भगवंत मान की कड़ी निंदा करते हुए सरदार बादल ने कहा चनुाव प्रचार के दौरान भी मुख्यमंत्री घटिया हरकतें कर रहे हैं। उन्होने कहा,‘‘भगवंत मान बाजार बंद करने और इलाके में खचाखच गाड़ियां भरने के बाद रोड शो कर रहे हैं और फिर दावा कर रहे हैं कि उन्हे जनता का समर्थन प्राप्त है। वह अपनी गाड़ी से नीचे भी नही उतरते यहां तक कि उन्होने अपने गृह इलाके धुरी में लोगों ने ‘लापता’ के पोस्टर लगा रखे हैं।

इसी तरह का प्रदर्शन हर शहर में किया जा रहा है, जिससे दुकानदारों और उनके व्यापार को नुकसान हो रहा है।’’ अकाली दल अध्यक्ष ने  मुख्यमंत्री की राज्य चलाने की क्षमता पर भी सवाल उठाते हुए कहा कि ‘जिस व्यक्ति नशे की हालत में फ्रैंकफर्ट में अंतरराष्ट्रीय उड़ान से उतारा था, वह अब भी चुनाव प्रचार के दौरान अपनी गाड़ी की छत पर ऐसी ही गलत हरकतें कर रहा हो, उस पर राज्य चलाने के लिए भरोसा नही किया जा सकता है।’’

सरदार बादल ने यह भी बताया कि किस तरह पूर्व मुख्यमंत्री चरनजीत सिंह चन्नी ने अपने तीन महीने के कार्यकाल के दौरान अभूतपूर्व भ्रष्टाचार करके राज्य को लूटा है।अकाली दल अध्यक्ष ने लोगों से पार्टी को मजबूत करने की अपील की ताकि पार्टी को तथा धार्मिक संस्थानों को कमजोर करने की नापाक साजिशों को नाकाम किया जा सके।

उन्होने कहा कि पिछले कुछ सालों में आरएसएस ने तख्त श्री हजूर साहिब और श्री पटना साहिब पर कटजा कर लिया है। ‘‘ एसजीपीसी को तोड़ दिया गया है और हरियाणा में एक अलग गुरुद्वारा पेनल स्थापित किया गया है। उन्होने कहा कि इस प्रवृति को उलटने के लिए अकाली दल को मजबूत करना बेहद जरूरी है।’’इस अवसर पर पार्टी उम्मीदवार मोहिंदर सिंह केपी ने कहा कि पिछले दस सालों में केंद्र में भाजपा सरकार के रहते पंजाबियों की कोई जायज मांग पूरी नही की गई है।

 उन्होने कहा कि ऐसी स्थिति में केवल एक क्षेत्रीय पार्टी इस राज्य की मांगों को उठाकर उनका समाधान करवा सकती है। इस अवसर पर वरिष्ठ नेता मनजीत सिंह जीके, पूर्व एसजीपीसी अध्यक्ष बीबी जागीर कौर, गुरप्रताप सिंह वडाला, कुलवंत सिंह मनन, बचितर सिंह कोहर, बलदेव सिंह खैहरा, आर एस खुराना और आर एस चांदी ने भी सभा को संबोधित किया।

 

Tags: Sukhbir Singh Badal , Shiromani Akali Dal , SAD , Akali Dal , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD