ਅਵਿਨਾਸ਼ ਰਾਏ ਖੰਨਾ ਨੇ ਬੋੜਾ ਸਕੂਲ ਦੀਆ ਵਿਦਿਆਰਥਣਾ ਤੋ ਰੱਖੜੀ ਬਨਵਾਈ
Web Admin
5 Dariya News (ਅਸ਼ਵਨੀ ਸ਼ਰਮਾ)
ਗੜ੍ਹਸ਼ੰਕਰ , 28 Aug 2015
Last updated on: Aug 28, 2015, 00:00 IST
ਮੈਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਨੇ ਸਰਕਾਰੀ ਸਕੂਲ ਬੋੜਾ ਵਿਖੇ ਸਕੂਲ 'ਚ ਪੜਦੀਆ ਵਿਦਿਆਰਥਣਾ ਤੋ ਰੱਖੜੀ ਦੇ ਤਿਉਹਾਰ ਤੇ ਰੱਖੜੀ ਬਨਵਾਈ। ਉਹਨਾ ਨੇ ਵਿਦਿਆਰਥਣਾ ਦੀਆ ਮਾਵਾਂ ਦਾ ਆਪਣੇ ਫੰਡ ਚੋ ਬੀਮਾ ਵੀ ਕਰਵਾਇਆ। ਇਸ ਮੌਕੇ ਖੰਨਾ ਨੇ ਕਿਹਾ ਕਿ ਹਰ ਇੱਕ ਦੇਸ ਵਾਸੀ ਨੂੰ ਪ੍ਰਧਾਨ ਮੰਤਰੀ ਬੀਮਾ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ ਇਸ ਦੀ ਸ਼ੁਰੂਆਤ ਵਜੋ ਆਪਣੇ ਫੰਡ ਚੋ ਸਰਕਾਰੀ ਸਕੂਲ ਦੀਆ ਬੱਚੀਆ ਦੀਆ ਮਾਵਾਂ ਦਾ ਬੀਮਾ ਕਰਵਾਇਆ ਹੈ। ਇਸ ਮੌਕੇ ਉਹਨਾ ਨੇ ਕਿਹਾ ਕਿ ਮੇਰਾ ਇਸ ਸਕੂਲ ਨਾਲ ਪੁਰਾਣਾ ਲਗਾਵ ਹੈ ਤੇ ਅਕਸਰ ਇਸ ਸਕੂਲ 'ਚ ਮੈ ਆਉਦਾ ਰਹਿੰਦਾ ਹਾਂ। ਰੱਖੜੀ ਦੇ ਤਿਉਹਾਰ ਵਾਰੇ ਬੋਲਦਿਆ ਉਹਨਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣਾ ਦੀ ਰੱਖਿਆ ਨਾਲ ਜੁੜਿਆ ਹੋਇਆ ਹੈ ਜਿਸ ਲਈ ਸਾਨੂੰ ਆਪਣੀਆ ਭੈਣਾ ਨਾਲ ਵਾਇਦਾ ਕਰਦੇ ਹੋਏ ਉਹਨਾ ਦੀ ਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਐਸ.ਡੀ.ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਡਾਂ ਹਰਵਿੰਦਰ ਸਿੰਘ ਬਾਠ, ਡਾ ਸੋਨੀ ਬੋੜਾ, ਜਿਲਾ ਸਿਖਿਆ ਅਫਸ਼ਰ ਰਾਮ ਲਾਲ, ਡਿਪਟੀ ਡੀ.ਉ ਬਲਵੀਰ ਸਿੰਘ, ਪ੍ਰਿੰਸ਼ੀਪਲ ਮੇਜਰ ਸਿੰਘ ਤੋ ਇਲਾਵਾ ਭਾਰੀ ਗਿਣਤੀ 'ਚ ਲੋਕ ਅਤੇ ਸਮੂਹ ਸਟਾਫ ਹਾਜਰ ਸੀ।