ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਪਹਿਲ ਕਦਮੀ ਕਰਦਿਆਂ ਜ਼ਿਲ੍ਹੇ 'ਚ ਤਾਇਨਾਤ ਪਟਵਾਰੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਪਿੰਡਾਂ 'ਚ ਪੜ੍ਹੇ ਲਿੱਖੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਪ੍ਰਤੀ ਜਾਗਰੂਕ ਕਰਨ ਅਤੇ ਭਰਤੀ ਦੀ ਪ੍ਰੀਕਿਆ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਾਉਣ ਤਾਂ ਜੋ ਪੜ੍ਹੇ ਲਿਖੇ ਬੇਰੁਜਗਾਰ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦੀ ਸੇਵਾ ਕਰ ਸਕਣ।ਅੱਜ ਚੱਪੜਚਿੜੀ ਨੇੜੇ ਪੈਰਾਡਾਈਜ ਪੈਲੇਸ ਵਿਖੇ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ੍ਹ ਐਸ.ਏ.ਐਸ ਨਗਰ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਅਤੇ ਰੁੱਖ ਲਗਾਓ ਮੁਹਿੰਮ ਦਾ ਉਦਘਾਟਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਦੀ ਫੌਜ ਵਿਚ ਭਰਤੀ ਹੋਣ ਦੀ ਗਿਣਤੀ ਵਿਚ ਵੱਡੀ ਗਿਰਾਵਟ ਆਈ ਹੈ । ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਖਾਹਿਸ਼ ਅਨੁਸਾਰ ਅਤੇ ਇਸ ਖੱਪੇ ਨੂੰ ਪੂਰਣ ਲਈ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਜਰੂਰੀ ਹੈ। ਉਨਾਂ ਪਟਵਾਰੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਨੌਜਵਾਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਜਿਲ੍ਰੇ ਚ ਸਥਿਤ ਸੁਵਿਧਾ ਸੈਂਟਰਾਂ ਰਾਹੀਂ ਫੌਜ ਵਿਚ ਭਰਤੀ ਹੋਣ ਲਈ ਫਾਰਮ ਆਨਲਾਇਨ ਭਰੇ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਪਟਵਾਰੀਆਂ ਨੂੰ ਫੌਜ ਵਿੱਚ ਭਰਤੀ ਹੋਣ ਵਾਲੇ ਫਾਰਮ ਵੀ ਦਿੱਤੇ ਤਾਂ ਜੋ ਉਹ ਪਿੰਡਾਂ ਦੇ ਨੌਜਵਾਨਾਂ ਨੂੰ ਫਾਰਮ ਭਰਨ ਦੀਆਂ ਪ੍ਰੀਕਿਆ ਬਾਰੇ ਦੱਸ ਸਕਣ।
ਸਿੱਧੂ ਨੇ ਯੂਨੀਅਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਅਤੇ ਵਿੰਢੀ ਗਈ ਰੁੱਖ ਲਗਾਓ ਮੁਹਿੰਮ ਦੀ ਭਰਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਟਵਾਰੀਆਂ ਨੂੰ ਪਿੰਡ ਪੱਧਰ ਤੇ ਲੋਕਾਂ ਨੂੰ ਵਾਤਾਵਰਣ ਦੀ ਸੱਵਛਤਾ ਲਈ ਪਿੰਡਾਂ 'ਚ ਪਈਆਂ ਖਾਲੀ ਥਾਵਾਂ, ਧਾਰਮਿਕ ਸਥਾਨਾਂ, ਸਕੂਲਾਂ ਤੇ ਸਮਸ਼ਾਨ ਘਾਟ ਅਤੇ ਸ਼ਾਮਲਾਟ ਜਮੀਨਾਂ 'ਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਨਸ਼ਿਆਂ ਦਾ ਕੋਹੜ ਜੋ ਕਿ ਸਮਾਜ ਨੂੰ ਘੁਣ ਖਾ ਰਿਹਾ ਹੈ ਨਸ਼ਿਆਂ ਦੇ ਖਾਤਮੇ ਲਈ ਅਤੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ, ਨਸ਼ਿਆਂ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਨ ਤਾਂ ਜੋ ਅਸੀਂ ਸਾਰੇ ਮਿਲ ਕੇ ਨਸ਼ਾ ਰਹਿਤ ਸਮਾਜ ਦੀ ਸਿਰਜਨਾ ਕਰ ਸਕੀਏ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜੋਰ ਦੇ ਕੇ ਆਖਿਆ ਕਿ ਪਿੰਡਾਂ ਦੇ ਲੋਕਾਂ ਦਾ ਪਟਵਾਰੀਆਂ ਨਾਲ ਬਹੁਤ ਨੇੜਲਾ ਰਿਸਤਾ ਹੁੰਦਾ ਹੈ ਅਤੇ ਲੋਕਾਂ ਦਾ ਪਟਵਾਰੀਆਂ ਤੇ ਅਤੁੱਟ ਵਿਸ਼ਵਾਸ ਵੀ ਹੁੰਦਾ ਹੈ ਇਸ ਲਈ ਪਟਵਾਰੀ ਪਿੰਡਾਂ ਦੇ ਲੋਕਾਂ ਦੇ ਮਨਾਂ ਨੂੰ ਜਿੱਤਣ ਲਈ ਜਿਹੜੇ ਵੀ ਲੋਕ ਉਨ੍ਹਾ ਕੋਲ ਕੰਮ ਕਾਜ ਲਈ ਆਉਂਦੇ ਹਨ ਉਸ ਪ੍ਰਤੀ ਉਹ ਉਸਾਰੂ ਸੋਚ ਰੱਖਕੇ ਕੰਮ ਨੂੰ ਸੇਵਾ ਭਾਵਨਾ ਅਤੇ ਬਿਨ੍ਹਾਂ ਕਿਸੇ ਲਾਲਚ ਤੋਂ ਕਰਨ ਲਈ ਪਹਿਲ ਕਦਮੀ ਕਰਨ ਅਤੇ ਮਾਲ ਵਿਭਾਗ ਦੇ ਕੰਮ ਕਾਜ ਵਿੱਚ ਪੁਰੀ ਪਾਰਦਰਸ਼ਤਾ ਲਿਆ ਕੇ ਲੋਕਾਂ ਦੇ ਕੰਮ ਬਿਨ੍ਹਾਂ ਕਿਸੇ ਦੇਰੀ ਤੋਂ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲ ਖੁਆਰੀ ਨਾ ਹੋਵੇ।
ਉਹ ਲੋਕਾਂ ਨੂੰ ਕੰਮਾ ਲਈ ਰਾਹਤ ਦੇਣ ਨਾ ਕੇ ਉਨਾਂ੍ਹ ਨੂੰ ਪਰੇਸ਼ਾਨ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਟਵਾਰੀਆਂ ਤੋਂ ਪਦ ਉੱਨਤ ਹੋਣ ਵਾਲੇ 4 ਕਾਨੂੰਗੋਆਂ ਨੂੰ ਪਦਉੱਨਤੀ ਪੱਤਰ ਵੀ ਸੌਂਪੇ । ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਸ. ਤੇਜਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਵਾਤਾਵਰਣ ਦੀ ਸੁਧਤ ਲਈ ਹਰੇਕ ਪਟਵਾਰੀ ਵੱਲੋਂ ਹਰੇਕ ਪਿੰਡ ਵਿਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ। ਐਸ.ਡੀ.ਐਮ ਲਖਮੀਰ ਸਿੰਘ ਬੂਟੇ ਲਗਾਉਣ ਉਪਰੰਤ ਉਨਾਂ੍ਹ ਦੇ ਰੱਖ ਰਖਾਓ ਲਈ ਯੋਗ ਉਪਰਾਲੇ ਕਰਨ ਲਈ ਆਖਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਅਵਨੀਤ ਕੌਰ , ਜਿਲਾ੍ਹ ਮਾਲ ਅਫਸਰ ਅਮਨਦੀਪ ਸਿੰਘ ਥਿੰਦ, ਤਹਿਸੀਲਦਾਰ ਰਵਿੰਦਰ ਬਾਂਸਲ, ਨੰਬਰਦਾਰ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਗੁਰਜੀਤ ਸਿੰਘ , ਨੰਬਰਦਾਰ ਜਥੇਦਾਰ ਬਹਾਦਰ ਸਿੰਘ ਬੜੀ, ਸੁਰਿੰਦਰ ਸਿੰਘ ਰਾਣਾ, ਗੁਰਚਰਨ ਸਿੰਘ ਸਮੇਤ ਦੀ ਰੈਵੀਨਿਉ ਪਟਵਾਰ ਯੂਨੀਅਨ ਦੇ ਮੌਜੂਦਾ ਅਤੇ ਸਾਬਕਾ ਮੈਂਬਰ ਤੇ ਅਹੁਦੇਦਾਰ ਵੀ ਮੌਜੂਦ ਸਨ।