Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਚੌਥਾ ਕੌਮਾਂਤਰੀ ਹਾਰਟ ਫੇਲਰ ਸਮਿੱਟ ਹੋਇਆ ਸ਼ੁਰੂ

ਰਾਜ ਸਭਾ ਦੇ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੀਤਾ ਉਦਘਾਟਨ, ਪਹਿਲੇ ਦਿਨ ਹਾਰਟ ਫੇਲਰ ਅਤੇ ਐਂਡੋਵਸਕੂਲਰ ਬੀਮਾਰੀਆਂ 'ਤੇ ਹੋਈ ਚਰਚਾ : ਡਾ. ਬਾਲੀ

Web Admin

Web Admin

5 Dariya News

ਚੰਡੀਗੜ੍ਹ , 01 Aug 2015

Last updated on: Aug 01, 2015, 00:00 IST

ਦੋ ਦਿਨਾ ਚੌਥਾ ਕੌਮਾਂਤਰੀ ਹਾਰਟ ਫੇਲਰ ਸਮਿੱਟ ਅਤੇ ਲਾਈਵ ਵਰਕਸ਼ਾਪ ਐਂਡ ਸਿਮਪੋਜ਼ੀਅਮ ਆਨ ਇੰਟਰਵੇਂਸ਼ਨਲ ਕਾਰਡੀਓਲੋਜੀ (ਐਲ. ਡਬਲਯੂ. ਐਸ. ਆਈ. ਸੀ.-2015) ਅੱਜ ਹੋਟਲ ਲਲਿਤ ਵਿਚ ਸ਼ੁਰੂ ਹੋਇਆ। ਇਹ ਹਾਰਟ ਫਾਉਂਡੇਸ਼ਨ, ਫੋਰਟਿਸ ਹਸਪਤਾਲ, ਆਈ. ਐਮ. ਏ. ਅਤੇ ਕਾਰਡੀਓਲੋਜੀ ਸੁਸਾਇਟੀ ਆਫ ਇੰਡੀਆ ਦਾ ਮਿਲਿਆ-ਜੁਲਿਆ ਯਤਨ ਹੈ।ਰਾਜ ਸਭਾ ਦੇ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸਮਾਰੋਹ ਦਾ ਉਦਘਾਟਨ ਕੀਤਾ ਜੋ ਕਿ ਹਾਰਟ ਫਾਉਂਡੇਸ਼ਨ ਵਲੋਂ ਭਾਰਤ ਦੇ ਨੌਜਵਾਨ ਕਾਰਡੀਓਲੋਜਿਸਟ ਨੂੰ ਦਿੱਤੇ ਜਾਣ ਵਾਲੀ ਇਹ ਚੌਥੀ ਅਕਾਦਮਿਕ ਪਹਿਲ ਹੈ। ਅੱਜ ਇੱਥੇ ਸ਼ੁਰੂਆਤ ਕਰਦੇ ਹੋਏ ਮੰਨੇ-ਪ੍ਰਮੰਨੇ ਅੰਤਰ ਰਾਸ਼ਟਰੀ ਕਾਰਡੀਓਲੋਜਿਸਟ ਅਤੇ ਹਾਰਟ ਫਾਉਂਡੇਸ਼ਨ ਦੇ ਚੀਫ ਪੈਟਰਨ ਡਾ. ਐਚ. ਕੇ. ਬਾਲੀ ਨੇ ਦੱਸਿਆ ਕਿ ਪਹਿਲੇ ਦਿਨ ਕਾਨਫਰੰਸ ਵਿਚ ਹਾਰਟ ਫੇਲਰ ਅਤੇ ਐਂਡੋਵਸਕੂਲਰ ਬੀਮਾਰੀਆਂ 'ਤੇ ਚਰਚਾ ਹੋਈ। ਐਸ. ਸੀ. ਏ. ਆਈ. ਦੇ ਸਹਿਯੋਗ ਨਾਲ ਨੌਜਵਾਨ ਇੰਟਰਵੇਂਸ਼ਨਲ ਕਾਰਡੀਓਲੋਜਿਸਟ ਦੇ ਲਈ ਇੱਥੇ ਦੋ ਦਿਨ ਦਾ ਕੋਰਸ ਵੀ ਸ਼ੁਰੂ ਹੋਇਆ ਹੈ ਜਿਸ ਵਿਚ ਕਰੀਬ 100 ਬੇਹਤਰੀਨ ਕਾਰਡੀਓਲੋਜਿਸਟ ਵਿਸ਼ੇਸ ਸੱਦੇ 'ਤੇ ਪ੍ਰਤੀਨਿਧੀਆਂ ਦੇ ਤੌਰ 'ਤੇ ਪਧਾਰੇ ਹਨ। 

ਇਸ ਮੌਕੇ 'ਤੇ ਡਾ. ਬਾਲੀ ਦੇ ਨਾਲ ਯੂ. ਐਸ. ਏ. ਦੀ ਯੂਨੀਵਰਸਿਟੀ ਆਫ ਫਲੋਰਿਡਾ ਹੈਲਥ ਦੀ ਕਾਰਡੀਓਲੋਜੀ ਡਿਵੀਜਨ ਦੇ ਐਸੋਸੀਏਟ ਪ੍ਰੋਫੈਸਰ ਡਾ. ਲੂਈਸ ਏ. ਗਜਮੈਨ ਅਤੇ ਜਰਮਨੀ ਦੇ ਯੂਨੀਵਰਸਿਟੀ ਹਾਰਟ ਸੈਂਟਰ ਬੈਡ ਕ੍ਰੋਜਿੰਗਨ ਦੇ ਇੰਟਰਵੇਂਸ਼ਨਲ ਕਾਰਡੀਓਲੋਜੀ ਦੇ ਡਾ. ਮਿਰੋਸਲਾ ਫਰੈਂਕ ਵੀ ਮੌਜੂਦ ਸਨ।ਡਾ. ਬਾਲੀ ਨੇ ਅੱਗੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਕਰੀਬ 400 ਪ੍ਰਤੀਨਿਧੀਆਂ ਨੇ ਪਹਿਲੇ ਦਿਨ ਵਿਚਾਰ-ਵਟਾਂਦਰਾ ਸ਼ੈਸ਼ਨ ਵਿਚ ਭਾਗ ਲਿਆ। ਡਾ. ਬਾਲੀ ਅਤੇ ਉਨ੍ਹਾਂ ਦੀ ਟੀਮ ਨੇ ਫੋਰਟਿਸ ਹਸਪਤਾਲ ਦੀ ਕੈਥ ਲੈਬ ਵਿਚ ਲਾਈਵ ਇੰਟਰਵੇਸ਼ਨਲ ਪ੍ਰੀਕਿਰਿਆ ਕੀਤੀ ਜਿਸ ਨੂੰ ਵੇਨਯੂ 'ਤੇ ਦਿਖਾਇਆ ਗਿਆ।  ਡਾ. ਬਾਲੀ ਨੇ ਦੱਸਿਆ ਕਿ ਕਿਸ ਤਰ੍ਹਾਂ ਹਾਰਟ ਕੇਅਰ ਪੇਸਮੇਕਰ ਇੰਪਲਾਂਟ ਕੀਤਾ ਜਾਂਦਾ ਹੈ।ਦੁਪਿਹਰ ਵਿਚ ਇਕ ਅਜਿਹਾ ਕੇਸ ਸਾਹਮਣੇ ਆਇਆ ਜਿਸ ਵਿਚ ਵੱਡੀ ਆਰਟਰੀ (ਏਆਰਟਾ) ਨੂੰ ਬਿਨਾ ਸਰਜਰੀ ਦੇ ਸਟੈਂਟ ਗ੍ਰਾਫਟ ਨਾਲ ਰਿਪੇਅਰ ਕੀਤਾ ਗਿਆ। ਇਸ ਰੀਜਨ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦ ਸਟੈਂਟ ਗ੍ਰਾਫਟ ਦਾ ਲਾਈਵ ਦਿਖਾਇਆ ਗਿਆ। 

ਕਾਨਫਰੰਸ ਦੇ ਦੌਰਾਨ ਯੂ. ਐਸ. ਦੇ ਕਲੇਵਲੈਂਡ ਕਲੀਨਿਕ ਤੋਂ ਆਏ ਡਾ. ਮੰਦੀਪ ਭਾਰਗਵ ਨੇ ਖਤਰਨਾਕ ਏਰਿਥਮੀਯਮ ਦੇ ਇਲਾਜ 'ਤੇ ਲੈਕਟਰ ਦਿੱਤਾ। ਯੂ. ਐਸ. ਦੇ ਹੀ ਕੇਡਰਸ ਸੇਨਾਈ ਹਸਪਤਾਲ ਦੇ ਡਾ. ਸੈਬਲ ਕਰ ਨੇ ਹਾਰਟ ਫੇਲਰ ਦੇ ਨਾਨ-ਫਾਰਮਾਕੋਲੋਜਿਕਲ ਟ੍ਰੀਟਮੈਂਟ ਦੇ ਬਾਰੇ ਵਿਚ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਮੈਕਨੀਕਲ ਹਾਰਟ ਵਰਗੇ ਲੈਫਟ ਵੇਂਟ੍ਰਿਕੂਲਰ ਅਸਿਸਟ ਡਿਵਾਈਸ ਰਿਫ੍ਰੇਕਟਰੀ ਹਾਰਟ ਫੇਲਰ ਦੇ ਮਰੀਜਾਂ ਦੇ ਲਈ ਕਾਫੀ ਮਦਦਗਾਰ ਹੁੰਦਾ ਹੈ।ਡਾ. ਗਜਮੈਨ ਨੇ ਵੱਡੀ ਆਰਟਰੀ ਦੀਆਂ ਪੇਚੀਦਾ ਬੀਮਾਰੀਆਂ ਨੂੰ ਮੈਨੇਜ ਕਰਨ ਦੇ ਲਈ ਲੇਟੈਸਟ ਤਕਨੀਕ ਦੇ ਬਾਰੇ ਵਿਚ ਦੱਸਿਆ। ਅਜਿਹਾ ਪਾਇਆ ਗਿਆ ਕਿ ਪ੍ਰਤੀਨਿਧੀ ਬੇਹੱਦ ਧਿਆਨ ਨਾਲ ਇਸ ਚਰਚਾ ਵਿਚ ਭਾਗ ਲੈ ਰਹੇ ਸਨ ਅਤੇ ਇਲਾਜ ਦੇ ਨਵੇਂ ਵਿਕਲਪਾ ਦੇ ਬਾਰੇ ਵਿਚ ਆਪਣੇ ਵਿਚਾਰ ਸਪੱਸ਼ਟ ਕਰ ਰਹੇ ਸਨ।ਡਾ. ਬਾਲੀ ਨੇ ਦੱਸਿਆ ਕਿ ਕਾਨਫਰੰਸ ਦੇ ਅਗਲੇ ਅਤੇ ਆਖਰੀ ਦਿਨ ਕੋਰੋਨਰੀ ਆਰਟਰੀ ਬੀਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਲਈ ਨਵੇਂ ਡਿਵਾਈਸ 'ਤੇ ਫੋਕਸ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਏਆਰਟਿਕ ਵਾਲਵ ਲਗਾਉਣ ਦੀ ਤਕਨੀਕ 'ਤੇ ਵੀ ਵਿਸਥਾਰ ਨਾਲ ਚਰਚਾ ਹੋਵੇਗੀ।

 

Tags: AVINASH RAI KHANNA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD