Thursday, 30 May 2024

 

 

ਖ਼ਾਸ ਖਬਰਾਂ ਚੰਡੀਗੜ੍ਹ ਵਿੱਚ ਬੋਲੇ ਅਰਵਿੰਦ ਕੇਜਰੀਵਾਲ - ਚੰਗੇ ਦਿਨ ਆਉਣ ਵਾਲੇ ਹਨ, ਮੋਦੀ ਜੀ ਜਾਣ ਵਾਲੇ ਹਨ ਭਾਜਪਾ ਦੀ ਜ਼ਬਰਦਸਤ ਚੋਣ ਮਸ਼ੀਨ ਪਹਿਲੀ ਜੂਨ ਨੂੰ ਤਿਵਾਡ਼ੀ ਨੂੰ ਪਾਸੇ ਕਰ ਦੇਵੇਗੀ: ਸੰਜੇ ਟੰਡਨ ਸਰਵੇਖਣ ਆ ਗਏ ਹਨ, ਲੋਕਾਂ ਨੇ ਫ਼ੈਸਲਾ ਕਰ ਲਿਆ, 'ਆਪ' 13-0 ਨਾਲ ਜਿੱਤ ਰਹੀ ਹੈ : ਭਗਵੰਤ ਮਾਨ ਪੰਜਾਬ ਦੇ ਲੋਕ 1 ਜੂਨ ਨੂੰ ਅਮਿਤ ਸ਼ਾਹ ਦੀ ਧਮਕੀ ਦਾ ਜਵਾਬ ਦੇਣਗੇ, ਭਾਜਪਾ ਦੀ ਜ਼ਮਾਨਤ ਹੋਵੇਗੀ ਜ਼ਬਤ : ਅਰਵਿੰਦ ਕੇਜਰੀਵਾਲ ਆਪ ਸਰਕਾਰ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲੀਆਂ ਹਨ : ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ : ਸੰਜੇ ਸਿੰਘ ਪੰਜਾਬ ਦੀ ਸ਼ਾਂਤੀ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿਆਂਗੇ: ਸੁਖਬੀਰ ਸਿੰਘ ਬਾਦਲ ਰਾਹੁਲ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ, ਐੱਮਐੱਸਪੀ 'ਤੇ ਕਾਨੂੰਨੀ ਗਾਰੰਟੀ ਦਾ ਐਲਾਨ ਕੀਤਾ ਅੱਛੇ ਦਿਨ ਨਹੀਂ ਪੁਰਾਣੇ ਦਿਨ ਵਾਪਿਸ ਲਿਆਏਗੀ ਕਾਂਗਰਸ : ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਨੇ ਕੀਤਾ ਸਿੱਧੂ ਮੂਸੇਆਲੇ ਨੂੰ ਯਾਦ ਜੇਕਰ ਪੰਜਾਬ 'ਚ ਕ੍ਰਾਈਮ ਕੰਟਰੋਲ ਹੁੰਦਾ ਤਾਂ ਅੱਜ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ: ਵਿਜੇ ਇੰਦਰ ਸਿੰਗਲਾ ਭਗਵੰਤ ਜੀ ਤੁਸੀਂ ਲੋਕਾਂ ਦੇ ਕੰਮ ਕਰੋ ਕਿੱਕਲੀਆਂ ਨਾ ਸੁਣਾਓ, ਤੁਹਾਨੂੰ ਲੋਕਾਂ ਨੇ ਇਸ ਕੰਮ ਲਈ ਮੁੱਖ ਮੰਤਰੀ ਨਹੀਂ ਬਣਾਇਆ ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਕੀਤੇ ਕੰਮਾਂ ਦੇ ਸਿਰ ਉੱਤੇ ਮੰਗੀਆਂ ਵੋਟਾਂ ਅਕਾਲੀ ਦੱਲ ਨੂੰ ਵੱਡਾ ਝੱਟਕਾ , ਕਾੰਗਰੇਸ ਨੂੰ ਮਿਲਿਆ ਬੱਲ ਭਗਵੰਤ ਮਾਨ ਦੀ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਅਪੀਲ: ਹੁਣ ਜ਼ੁਲਮ ਦੇ ਖ਼ਿਲਾਫ਼ ਲੜਾਈ ਤਲਵਾਰਾਂ ਦੀ ਬਜਾਏ ਵੋਟਾਂ ਨਾਲ ਲੜੀ ਜਾ ਰਹੀ ਹੈ, ਤੁਸੀਂ ਸਾਡਾ ਸਾਥ ਦਿਓ! ਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਵੱਖ ਵੱਖ ਗਿਣਤੀ ਕੇਂਦਰਾਂ ਦਾ ਦੌਰਾ ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖਣ ਕਰਕੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ: ਡਾ. ਕਵਿਤਾ ਸਿੰਘ ਪ੍ਰਨੀਤ ਕੌਰ ਦੀ ਜਿੱਤ 'ਚ ਪਟਿਆਲਾ ਦੇ ਦੁਕਾਨਦਾਰਾਂ ਦੀ ਹੋਵੇਗੀ ਅਹਿਮ ਭੂਮਿਕਾ : ਬੀਬਾ ਜੈਇੰਦਰ ਕੌਰ ਕਾਂਗਰਸ ਨੇ ਪਹਿਲਾਂ ਪੰਜਾਬ ਨੂੰ ਵੰਡਿਆ, ਹੁਣ ਦੇਸ਼ ਨੂੰ ਵੰਡਣਾ ਚਾਹੁੰਦੀ ਹੈ: ਸਮ੍ਰਿਤੀ ਇਰਾਨੀ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਾਸੀਆਂ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਦਿੱਤਾ ਸੱਦਾ

 

ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ-ਜੋਗਿੰਦਰ ਸਿੰਘ ਮਾਨ

ਜੋਗਿੰਦਰ ਸਿੰਘ ਮਾਨ ਸਿਖ ਆਗੂ ਮਹਿੰਦਰ ਸਿੰਘ ਕਲੇਰ ਦੇ ਨਾਲ ਗਲਬਾਤ ਕਰਦੇ ਹੋਏ
ਜੋਗਿੰਦਰ ਸਿੰਘ ਮਾਨ ਸਿਖ ਆਗੂ ਮਹਿੰਦਰ ਸਿੰਘ ਕਲੇਰ ਦੇ ਨਾਲ ਗਲਬਾਤ ਕਰਦੇ ਹੋਏ

Web Admin

Web Admin

5 Dariya News

ਮਿਲਪੀਟਸ (ਕੈਲੀਫੋਰਨੀਆ) , 27 Jul 2015

ਪੰਜਾਬ ਵਿਧਾਨ ਸਭਾ ਦੀਆਂ ਫਰਵਰੀ-੨੦੧੭ ਵਿਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ਅੰਦਰ ਬਣਨ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ।ਇਹ ਦਾਅਵਾ ਅਜ ਇਥੇ ਪੰਜਾਬ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ: ਜੋਗਿੰਦਰ ਸਿੰਘ ਮਾਨ ਨੇ ਕੁਝ ਚੋਣਵੇਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।ਉਹਨਾਂ ਦੋਸ਼ ਲਾਇਆ ਕਿ ਪੰਜਾਬ ਵਿਚ ਰਾਜ ਕਰ ਰਹੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਹਰ ਪੱਖ ਤੋਂ ਤਬਾਹ ਕਰ ਦਿਤਾ ਹੈ ਜਿਸ ਕਾਰਣ ਅਜ ਪੰਜਾਬ ਅੰਦਰ ਆਮ ਆਦਮੀ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ।ਉਹਨਾਂ ਕਿਹਾ ਕਿ ਰੇਤ ਮਾਫੀਆਂ,ਭੂਮੀ ਮਾਫੀਆ,ਟਰਾਂਸਪੋਰਟ ਮਾਫੀਆ ਤੇ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਸਰਕਾਰ ਵਲੋਂ ਉਤਸ਼ਾਹਤ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਸਰਕਾਰ ਵਲੋਂ ਪੁਸ਼ਤ ਪਨਾਹੀ ਵੀ ਕੀਤੀ ਜਾ ਰਹੀ ਹੈ।

ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਕਾਂਗਰਸ ਪਾਰਟੀ ਅੰਦਰ ਧੜੇਬੰਦੀ ਇਤਨੀ ਸਿਖਰ ਤੇ ਫੈਲ ਚੁਕੀ ਹੈ ਤਾਂ ਫਿਰ ਉਹ ਕਿਸ ਅਧਾਰ ਤੇ ਪੰਜਾਬ ਅੰਦਰ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ ਤਾਂ ਉਹਨਾਂ ਮੰਨਿਆ ਕਿ ਪੰਜਾਬ ਕਾਂਗਰਸ ਧੜੇਬੰਦੀ ਪੂਰੀ ਤਰਾਂ ਆਪਣੇ ਪੈਰ ਪਸਾਰ ਚੁਕੀ ਹੈ ਲੇਕਿਨ ਇਸ  ਧੜੇਬੰਦੀ ਨੂੰ ਖਤਮ ਕਰਨ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਲੋਂ ਕੋਈ ਅਜਿਹਾ ਫਾਰਮੂਲਾ ਜਲਦੀ ਕਢਿਆ ਜਾ ਰਿਹਾ ਹੈ ਜਿਸ ਨਾਲ ਪਾਰਟੀ ਅੰਦਰ ਪੈਦਾ ਹੋਈ ਧੜੇਬੰਦੀ ਜਲਦੀ ਖਤਮ ਹੋ ਜਾਏਗੀ।ਸ: ਮਾਨ ਨੇ ਦਸਿਆ ਕਿ ਕਾਂਗਰਸ ਪਰਧਾਨ ਸ: ਪਰਤਾਪ ਸਿੰਘ ਬਾਜਵਾ ਜਿਥੇ ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ ਉਥੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਿਲਸਿਲੇ ਵਿਚ ਕੋਈ ਕਸਰ ਬਾਕੀ ਨਹੀਂ ਛਡ ਰਹੇ।ਬੰਦੀ ਸਿਖਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਸਬੰਧੀ ਪੁਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ: ਮਾਨ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੀਆਂ ਮੰਗਾਂ ਬਿਲਕੁਲ ਜਾਇਜ ਹਨ ਤੇ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਪਰਵਾਨ ਕਰਕੇ ਪੰਜਾਬ ਦੇ ਹਲਾਤਾਂ ਨੂੰ ਹੋਰ ਵਿਗੜਨ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਮਾਨ ਨੇ ਦਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਣ ਪੰਜਾਬ ਅਜ ਤਬਾਹੀ ਦੇ ਕੰਢੇ ਤੇ ਆ ਕੇ ਖੜਾ ਹੋ ਗਿਆ ਹੈ।ਉਹਨਾਂ ਦੁਖ ਪਰਗਟ ਕੀਤਾ ਕਿ ਗੁਰੂਆਂ ਪੀਰਾਂ ਦੀ ਇਹ ਧਰਤੀ ਅਜ ਨਸ਼ਿਆਂ ਦੀ ਦਲਦਲ ਵਿਚ ਫਸ ਚੁਕੀ ਹੈ ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਪੰਜਾਬ ਦੀ ਕੁਲ ਨੌਜਵਾਨ ਅਬਾਦੀ ੭੫ ਪ੍ਰਤੀਸ਼ਤ ਨੌਜਵਾਨ ਨਸ਼ਿਆ ਦਾ ਸ਼ਿਕਾਰ ਹੋ ਚੁਕਾ ਹੈ।ਲਕਤੋੜ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿਤਾ ਹੈ।ਪੜਿਆ ਲਿਖਿਆ ਨੌਜਵਾਨ ਡਿਗਰੀਆਂ ਦੀ ਪੰਡ ਚੁਕੀ ਨੌਕਰੀ ਲਭਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।ਸਰਕਾਰੀ ਮੁਲਾਜਮਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਉਹਨਾਂ ਦਾ ਸੰਪਰਕ ਫੋਨ ਨੰਬਰ-੫੧੦-੭੫੪-੦੭੬੬

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD