ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾਟਕ'ਹਿੰਦ ਦੀ ਆਵਾਜ਼'ਦੇਖਿਆ
ਅਦਾਕਾਰਾਂ ਦੀ ਕਾਰਗੁਜ਼ਾਰੀ ਨੂੰ ਸਲਾਹਿਆ
Web Admin
5 Dariya News
ਸ੍ਰੀ ਅਨੰਦਪੁਰ ਸਾਹਿਬ , 18 Jun 2015
Last updated on: Jun 18, 2015, 00:00 IST
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਦੇ ਸਮਾਗਮਾਂ ਦੌਰਾਨ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਅੱਜ ਸ਼ਾਮ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਖੇ ਨਾਟਕ'ਹਿੰਦ ਦੀ ਆਵਾਜ਼'ਦੇਖਿਆ।ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁੱਖ ਮੰਤਰੀ ਹਰਪਾਲ ਟਿਵਾਣਾ ਫਾਊਂਡੇਸ਼ਨ ਵੱਲੋਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੂਪ ਮਾਨ ਕਰਦੇ ਨਾਟਕ ਨੂੰ ਦੇਖਿਆ।ਸ. ਬਾਦਲ ਨੇ ਦੋ ਘੰਟੇ ਇਸ ਨਾਟਕ ਨੂੰ ਦੇਖਿਆ ਜਿਸ ਵਿੱਚ ਅਦਾਕਾਰਾਂ ਨੇ ਆਪਣੀ ਵਿਲੱਖਣ ਪੇਸ਼ਕਾਰੀ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਉਜਾਗਰ ਕੀਤਾ। ਇਸ ਨਾਟਕ ਵਿੱਚ ਨਾਮਵਰ ਅਦਾਕਾਰ ਸ੍ਰੀਮਤੀ ਨੀਨਾ ਟਿਵਾਣਾ, ਸ੍ਰੀਮਤੀ ਨਿਰਮਲ ਰਿਸ਼ੀ, ਸ੍ਰੀ ਮਨਪਾਲ ਟਿਵਾਣਾ ਸਮੇਤ ਹੋਰਨਾਂ ਅਦਾਕਾਰਾਂ ਨੇ ਬਿਹਤਰੀਨ ਅਦਾਕਾਰੀ ਕੀਤੀ।ਇਨ੍ਹਾਂ ਅਦਾਕਾਰਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਜਿਹੇ ਯਤਨ ਸਾਡੀ ਨੌਜਵਾਨੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣੂੰ ਕਰਵਾਉਣ ਵਿੱਚ ਬਹੁਤ ਸਹਾਈ ਹੁੰਦੇ ਹਨ। ਇਹ ਜ਼ਿਕਰਯੋਗ ਹੈ ਕਿ ਇਹ ਨਾਟਕ ਉੱਘੇ ਨਾਟਕ ਕਾਰ ਅਤੇ ਮਰਹੂਮ ਅਦਾਕਾਰ ਸ੍ਰੀ ਹਰਪਾਲ ਟਿਵਾਣਾ ਨੇ ਲਿਖਿਆ ਅਤੇ ਮਰਹੂਮ ਗਜ਼ਲ ਗੋ ਸ੍ਰੀ ਜਗਜੀਤ ਸਿੰਘ ਨੇ ਇਸ ਨੂੰ ਸੰਗੀਤ ਦਿੱਤਾ ਸੀ।ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ ਹਾਜ਼ਰ ਸਨ।