Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਪਰਿਵਾਰ, ਸਮਾਜ ਅਤੇ ਸਰਕਾਰ ਦੇ ਸਾਂਝੇ ਯਤਨਾਂ ਤੋਂ ਹੀ ਖਤਮ ਹੋਵੇਗਾ ਨਸ਼ਾ: ਅਵਿਨਾਸ਼ ਰਾਏ ਖੰਨਾ

ਨਸ਼ਿਆਂ ਦੇ ਖਿਲਾਫ ਜੋਸ਼ੀ ਫਾਉਂਡੇਸ਼ਨ ਨੇ ਆਯੋਜਿਤ ਕੀਤੀ ਮੋਹਾਲੀ ਵਿਚ ਗੋਲਮੇਜ ਕਾਨਫਰੰਸ

Web Admin

Web Admin

5 Dariya News

ਐਸ.ਏ.ਐਸ.ਨਗਰ , 18 May 2015

Last updated on: May 18, 2015, 00:00 IST

ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਬੀਮਾਰੀ ਤੋਂ ਬਚਾਉਣ ਦੇ ਲਈ ਸਬ ਤੋਂ ਪਹਿਲਾਂ ਪਰਿਵਾਰ, ਫਿਰ ਸਮਾਜ ਅਤੇ ਫਿਰ ਸਰਕਾਰ ਨੂੰ ਆਪਣੀ ਆਪਣੀ ਜਿੰਮੇਦਾਰੀ ਦ੍ਰਿੜਤਾਂ ਨਾਲ ਨਿਭਾਉਣੀ ਹੋਵੇਗੀ। ਮਾਪਿਆਂ ਨੂੰ ਆਪਣੇ ਘਰਾਂ ਵਿਚ ਨਸ਼ਾ ਮੁੱਕਤ ਮਾਹੌਲ ਬਣਾਕੇ ਬੱਚਿਆਂ ਦੇ ਨਾਲ ਜਿਆਦਾ ਤੋਂ ਜਿਆਦਾ ਸਮੇਂ ਬਿਤਾਉਣਾ ਹੋਵੇਗਾ। ਸੰਗਤ ਤੋਂ ਲੈਕੇ ਉਨ੍ਹਾਂ ਦੇ ਹਾਵ-ਭਾਵ ਅਤੇ ਵਿਵਹਾਰ 'ਤੇ ਨਜ਼ਰ ਰੱਖਣੀ ਹੋਵੇਗੀ। ਜੇਕਰ ਕੋਈ ਜਾਣਕਾਰ ਜਾਂ ਗਵਾਂਡੀ ਬੱਚੇ ਦੇ ਬਾਰੇ ਕੁੱਝ ਮੰਦਭਾਗੀ ਜਾਣਕਾਰੀ ਦਿੰਦਾ ਹੈ, ਤਾਂ ਉਸ ਗੰਭੀਰਤਾ ਨਾਲ ਲੈਣਾ ਹੋਵੇਗਾ। ਪੁਰਾਣੇ ਸਮੇਂ ਦੀ ਤਰ੍ਹਾਂ ਫਿਰ ਤੋਂ ਸਮਾਜਿਕ ਚੌਂਕੀਦਾਰਾਂ ਬਹਾਲ ਕਰਨਾ ਹੋਵੇਗਾ, ਕਿਉਂਕਿ ਪੰਜਾਬ ਨੂੰ ਨਸ਼ਾ ਮੁੱਕਤ ਬਨਾਉਣ ਵਿਚ ਸਮਾਜ ਦੇ ਪਤਵੰਤੇ ਲੋਕ ਅਤੇ ਸਮਾਜ ਸੇਵੀ ਸੰਗਠਨ ਸਬ ਤੋਂ ਅਹਿਮ ਭੂਮਿਕਾ ਨਿਭਾ ਸਕਦੇ ਹਨ। ਬਸ਼ਰਤੇ ਪਰਿਵਾਰ ਅਤੇ ਸਰਕਾਰ ਉਨ੍ਹਾਂ ਨੂੰ ਬਣਦਾ ਸਨਮਾਨ ਦੇਵੇ।ਸੋਮਵਾਰ ਨੂੰ ਇੱਤੇ ਵਣ ਭਵਨ ਵਿਚ ਨਸ਼ਿਆਂ ਦੇ ਖਿਲਾਫ ਜੋਸ਼ੀ ਫਾਉਂਡੇਸ਼ਨ ਵੱਲੋਂ ਆਯੋਜਿਤ ਇਕ ਗੋਲਮੇਜ ਕਾਨਫਰੰਸ ਦੇ ਦੌਰਾਨ ਇਹ ਗੱਲ ਉਭਰਕੇ ਆਈ। ਇਸ ਕਾਨਫਰੰਸ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸ਼੍ਰੀਮੋਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਅਤੇ ਮਹਿਲਾ ਕਮੀਸ਼ਨ ਪੰਜਾਬ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਜੋਸ਼ੀ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਸਮੇਤ ਦੋ ਦਰਜ਼ਨ ਤੋਂ ਜਿਆਦਾ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦਾ ਆਯੋਜਨ ਕਰਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ, ਦੇਸ਼ ਅਤੇ ਪੂਰੀ ਦੂਨਿਆ ਵਿਚ ਨਸ਼ਾ ਅੱਜ ਇਕ ਚੂਣੌਤੀ ਦਾ ਰੂਭ ਧਾਰਣ ਕਰ ਗਿਆ ਹੈ। 

ਇਸਦੇ ਲਈ ਪਰਿਵਾਰ, ਸਮਾਜ ਅਤੇ ਸਰਕਾਰਾਂ ਨੂੰ ਜੇਕਰ ਬਰਾਬਰ ਜਿੰਮੇਦਾਰ ਮੰਨਿਆ ਜਾ ਰਿਹਾ ਹੈ, ਤਾਂ ਜੇਕਰ ਪਰਿਵਾਰ, ਸਮਾਜ ਅਤੇ ਸਰਕਾਰ ਇਕਜੂੱਟ ਹੋਕੇ ਆਪਣੀ ਆਪਣੀ ਬਣਦੀ ਜਿੰਮੇਦਾਰੀ ਨਿਭਾਉਣਾ ਸ਼ੁਰੂ ਕਰ ਦੇਵੇਗੀ ਤਾਂ ਇਸ ਚੁਣੌਤੀ ਦਾ ਨਾਮੋ-ਨਿਸ਼ਾਨ ਮਿਟਾਇਆ ਜਾ ਸਕਦਾ ਹੈ। ਸਿਰਫ ਕਾਨੂੰਨ ਦਾ ਡੰਡਾ ਕੁੱਝ ਨਹੀਂ ਕਰ ਸਕਦਾ। ਇਸਦੇ ਲਈ ਵਿਆਪਕ ਪੱਧਰ 'ਤੇ ਜਾਗਰੂਕ ਅਭਿਆਨਾਂ ਦੀ ਜਰੂਰਤ ਹੈ, ਜਿਸਦੇ ਤਹਿਤ ਨੌਜਵਾਨ ਵਰਗ, ਮਾਪਿਆਂ ਅਤੇ ਸਮਾਜਿਕ ਵਰਗ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ।ਜੋਸ਼ੀ ਫਾਉਂਡੇਸ਼ਨ ਇਸੇ ਮਿਸ਼ਨ 'ਤੇ ਲੱਗੀ ਹੋਈ ਹੈ।ਕਾਨਫਰੰਸ ਦਾ ਆਗਾਜ਼ ਕਰਦਿਆਂ ਵਿਨੀਤ ਜੋਸ਼ੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਨਸ਼ੇ ਦੀ ਗਿਰਫਤ ਵਿਚ ਆਏ ਯੁਵਕਾਂ ਦੀ ਗਿਣਤੀ ਨੂੰ ਲੈਕੇ ਬਹਿਸ ਚੱਲ ਰਹੀ ਹੈ। ਇਕ ਪੱਖ ਕਹਿ ਰਿਹਾ ਹੈ ਕਿ ਨੌਜਵਾਨ ਵਰਗ ਵਿਚ ਵੱਡੇ ਪੈਮਾਨੇ 'ਤੇ ਨਸ਼ਾ ਫੈਲ ਚੁੱਕਿਆ ਹੈ, ਤਾਂ ਦੂਜਾ ਇਸੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਾਰ ਦੇ ਰਿਹਾ ਹੈ, ਜਦੋਂਕਿ ਅਧਿਕ੍ਰਿਤ ਅਤੇ ਵਿਸ਼ਵਾਸਯੋਗ ਆਂਕੜੇ ਦੋਵਾਂ ਦੇ ਕੋਲ ਨਹੀਂ ਹੈ, ਕਿਉਂਕਿ ਅਧਿਕ੍ਰਿਤ ਤੌਰ 'ਤੇ ਨਸ਼ਿਆਂ 'ਤੇ ਹਾਲੇ ਜਮੀਨੀ ਪੱਧਰ ਤੱਥ ਕੋਈ ਸਪੂੰਰਣ ਸਟੱਡੀ ਨਹੀਂ ਹੋ ਸਕੀ। ਅਸਲਿਅਤ ਇਹ ਹੈ ਕਿ ਨਸ਼ਾ ਨਾ ਕੇਵਲ ਪੰਜਾਬ ਬਲਕਿ ਚੰਡੀਗੜ੍ਹ, ਦਿੱਲੀ, ਹਰਿਆਣਾ, ਜੰਮੂ ਕਸ਼ਮੀਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਕੇਰਲ ਅਤੇ ਉਤਰੀ ਪੱਛਮੀ ਸੂਬਿਆਂ ਸਮੇਤ ਪੂਰੇ ਦੇਸ਼ ਦੀ ਸਮਸਿਆ ਹੈ, ਫਰਕ ਸਿਰਫ ਇਨ੍ਹਾਂ ਹੈ ਕਿ ਪੰਜਾਬ ਵਿਚ ਨਸ਼ੇ ਦੀ ਸਮਸਿਆ ਇਕ ਭੱਖਿਆ ਹੋਇਆ ਮੁੱਦਾ ਬਣ ਚੁੱÎਕਿਆ ਹੈ। ਇਸ ਲਈ ਸਮਸਿਆ ਤੋਂ ਵਾਸਾ ਪੱਟਣ ਦੀ ਬਜਾਏ ਇਸਦੇ ਸਮਾਧਾਨ 'ਤੇ ਕੇਂਦਰਿਤ ਹੋਣ ਦੀ ਜਰੂਰਤ ਹੈ। ਕਾਰਨਾਂ ਦੇ ਨਾਲ ਨਾਲ ਹਰ ਛੋਟੇ ਵੱਡੇ ਸਮਾਧਾਨ ਦੇ ਸਬੰਧੀ ਸਮਾਜ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ। ਜੋਸ਼ੀ ਫਾਉਂਡੇਸ਼ਨ ਇਸੇ ਕੜੀ ਅਧੀਨ ਚੰਡੀਗੜ੍ਹ, ਪਠਾਨਕੋਟ, ਨਵਾਂਸ਼ਹਿਰ, ਅਮ੍ਰਿਤਸਰ, ਹੁਸ਼ਿਆਰਪੂਰ, ਬਟਾਲਾ, ਲੁਧਿਆਣਾ, ਜੈਤੋਂ, ਜੀਰਾ ਸਮੇਤ ਵੱਖ ਵੱਖ ਥਾਵਾਂ 'ਤੇ ਆਪਣੇ ਪ੍ਰੋਗਰਾਮ ਕਰ ਚੁੱÎਕਿਆ ਹੈ ਅਤੇ ਕਰੀਬ ਢਾਈ ਦਰਜ਼ਨ ਸ਼ਹਿਰਾਂ ਵਿਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਪੰਜਾਬ ਵਿਚ ਕਰਨ ਜਾ ਰਹੀ ਹੈ। ਜਿਸ ਵਿਚ ਅਵਿਨਾਸ਼ ਰਾਏ ਖੰਨਾ ਦੇ ਨਾਲ ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੂਰ ਤੋਂ ਸਾਂਸਦ ਵਿਜੈ ਸਾਂਪਲਾ ਬ੍ਰਾਂਡ ਐਂਬਸਡਰ ਦੇ ਤੌਰ 'ਤੇ ਜੁੱਟੇ ਹੋਏ ਹਨ। ਲੇਕਿਨ ਇਹ ਲੜਾਈ ਇੱਕਲੇ ਜੋਸ਼ੀ ਫਾਉਂਡੇਸ਼ਨ ਜਾਂ ਖੰਨਾ-ਸਾਂਪਲਾ ਦੀ ਨਹੀਂ, ਬਲਕਿ ਪੂਰੇ ਸਮਾਜ ਅਤੇ ਪੰਜਾਬ ਦੀ ਲੜਾਈ ਹੈ, ਜਿਸ ਵਿਚ ਨੌਜਵਾਨ ਪੀੜੀ ਤੋਂ ਜਿਆਦਾ ਸਮਾਜ ਦੇ ਸਮਝਦਾਰ ਅਤੇ ਸੂਝਵਾਨ ਲੋਕਾਂ ਨੂੰ ਮੁੱਢਲੀ ਭੂਮਿਕਾ ਨਿਭਾਉਣੀ ਹੋਵੇਗੀ। ਜੋਸ਼ੀ ਨੇ ਅੱਗੇ ਕਿਹਾ ਕਿ ਜੋ ਬੱਚੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੇ ਲਈ ਉਨ੍ਹਾਂ ਦੇ ਨਾਲ ਇਕ ਮਰੀਜ਼ ਵਰਗੀ ਹਮਦਰਦੀ ਵਾਲਾ ਵਿਵਹਾਰ ਹੋਣਾ ਚਾਹੀਦਾ ਹੈ ਨਾ ਕਿ ਇਕ ਅਪਰਾਧੀ ਅਤੇ ਨਸ਼ੇੜੀ ਵਰਗਾ, ਕਿਉਂਕਿ ਉਹ ਨਸ਼ੇੜੀ ਨਹੀਂ ਬਲਕਿ ਨਸ਼ਿਆਂ ਦੀ ਬੀਮਾਰੀ ਦਾ ਮਰੀਜ਼ ਬਣ ਜਾਂਦਾ ਹੈ।

ਬੀਬੀ ਪਰਮਜੀਤ ਕੌਰ ਲਾਂਡਰਾ ਨੇ ਸਨਸਨੀਖੇਜ ਖੁਲਾਸਾ ਕਰਦਿਆਂ ਦੱਸਿਆ ਕਿ ਮਹਿਲਾ ਆਯੋਗ ਦੇ ਕੋਲ ਆਉਣ ਵਾਲੇ 80 ਫੀਸਦੀ ਕੇਸਾਂ ਦੀ ਅਸਲੀ ਜੜ ਪਤਿ ਵੱਲੋਂ ਨਸ਼ਿਆਂ ਦਾ ਇਸਤੇਮਾਲ ਕਰਨਾ ਨਿਕਲਦਾ ਹੈ। ਉਨ੍ਹਾਂ ਸਾਂਝੇ ਪਰਿਵਾਰਾਂ ਦੇ ਬਿੱਖਰਣ ਅਤੇ ਬੱÎਚਿਆਂ ਦੇ ਸਮਾਜ ਅਤੇ ਆਸਪਾਸ ਦੇ ਕੱਟਣੇ ਨੂੰ ਇਸ ਬੀਮਾਰੀ ਦਾ ਇਕ ਹੋਰ ਪ੍ਰਮੁੱਖ ਕਾਰਨ ਕਿਹਾ। ਇਸਦੇ ਨਾਲ ਹੀ ਉਨ੍ਹਾਂ ਸ਼ਹਿਰਾਂ ਵਿਚ ਪੀ.ਜੀ. ਕਲੱਚਰ ਨੂੰ ਯੁਵਾ ਵਰਗ ਦੇ ਲਈ ਬੇਹਦ ਘਾਤਕ ਦਸਦਿਆਂ ਕਿਹਾ ਕਿ ਨਾ ਕੇਵਲ ਮੁੰਡੇ ਅਤੇ ਕੁੜਿਆਂ ਵੀ ਨਸ਼ਿਆਂ ਦੀ ਗਿਰਫਤ ਵਿਚ ਆ ਰਹੀ ਹੈ। ਉਨ੍ਹਾਂ ਇਸ ਤਰ੍ਹਾਂ ਦੇ ਜਾਗਰੂਕ ਅਭਿਆਨਾਂ ਵਿਚ ਪੀੜੀਤ ਪਰਿਵਾਰਾਂ ਦੇ ਮੈਂਬਰਾਂ ਅਤੇ ਪੀੜੀਤ ਬੱÎਚਿਆਂ ਨੂੰ ਮੋਟੀਵੇਟ ਕਰਨ ਦੀ ਸਲਾਹ ਦਿੱਤੀ।

ਗ੍ਰੇਸ਼ਿਅਨ ਹਸਪਤਾਲ ਮੋਹਾਲੀ ਦੇ ਮਾਲਿਕ ਡਾ. ਸ਼ਿਵਪ੍ਰੀਤ ਸਮਰਾ ਨੇ ਦੱਸਿਆ ਕਿ ਨਸ਼ਿਆਂ ਦੀ ਬੀਮਾਰੀ ਦਾ ਪੰਜਾਬ ਇਕੱਲਾ ਸ਼ਿਕਾਰ ਨਹੀਂ, ਲੇਕਿਨ ਜੋ ਲੋਕ ਮਜਬੂਤ ਮਨ  ਅਤੇ ਇਰਾਦਾਂ ਵਾਲੇ ਹੁੰਦੇ ਹਨ, ਉਨ੍ਹਾਂ ਦੇ ਲਈ ਨਸ਼ਿਆਂ ਛੱਡਣਾ ਮੁਸ਼ਕਿਲ ਨਹੀਂ ਹੈ, ਲੇਕਿਨ ਉਨ੍ਹਾਂ ਪਰਿਵਾਰ ਅਤੇ ਸਮਾਜ ਦਾ ਸਹਿਯੋਗ ਚਾਹੀਦਾ ਹੁੰਦਾ ਹੈ।ਰਿਆਤ ਐਂਡ ਬਾਹਰਾ ਗਰੁੱਪ ਆਫ ਕਾਲਜਿਸ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਆਪਣੇ ਅਨੁਭਵ ਦੇ ਆਧਾਰ 'ਤੇ ਕਿਹਾ ਕਿ ਬੱਚਿਆਂ ਦੇ ਨਸ਼ਿਆਂ ਆਦਿ ਦਾ ਸ਼ਿਕਾਰ ਹੋਣ ਦੇ ਪਿੱਛੇ ਸਬ ਤੋਂ ਜਿਆਦਾ ਉਨ੍ਹਾਂ ਦੇ ਪਰਿਵਾਰ ਅਤੇ ਮਾਤਾ ਪਿਤਾ ਦੀ ਕਮਜ਼ੋਰ ਭੂਮਿਕਾ ਰਹਿੰਦੀ ਹੈ। ਉੁਹ ਆਪਣੇ ਬੱÎਚਿਆਂ ਦੇ ਲਈ ਸਮੇਂ ਨਹੀਂ ਕੱਢਦੇ, ਲੇਕਿਨ ਉਨ੍ਹਾਂ ਨੂੰ ਜਰੂਰਤ ਤੋਂ ਜਿਆਦਾ ਪੈਸਾ ਦਿੰਦੇ ਹਨ। ਮਾਪੇ-ਟੀਚਰ ਮੀਟਿੰਗ ਵਿਚ ਨਹੀਂ ਆਉਂਦੇ। ਬੱÎਚਿਆਂ ਨੂੰ ਕਾਲਜ  ਦੇ ਹਾਸਟਲਾਂ ਵਿਚ ਰੱਖਣ ਦੀ ਬਜਾਏ ਪੀ.ਜੀ. ਵਿਚ ਰੱਖਦੇ ਹਨ। ਬਾਹਰਾ ਨੇ ਪੀ.ਜੀ. ਪ੍ਰਣਾਲੀ ਨੂੰ ਬੱÎਚਿਆਂ ਅਤੇ ਸਿੱÎਖਿਆ ਦੋਵਾਂ ਦੇ ਲਈ ਘਾਤਕ ਦੱਸਿਆ, ਜਦੋਂਕਿ ਡਾ.ਬੀ.ਐਸ. ਚੰਡੋਕ ਨੇ ਵੀ ਮਾਪਿਆਂ ਨੂੰ ਜਿਆਦਾ ਤੋਂ ਜਿਆਦਾ ਸਮੇਂ ਬੱÎਚਿਆਂ ਦੇ ਨਾਲ ਗੁਜਾਰਣ 'ਤੇ ਜੋਰ ਦਿੰਦੇ ਹੋਏ ਪੀ.ਜੀ. ਕਲੱਚਰ ਤੋਂ ਦੂਰ ਰੱਖਣ ਦੀ ਨਸੀਹਤ ਦਿੱਤੀ। ਉਨ੍ਹਾਂ ਸੂਬੇ ਵਿਚ ਪ੍ਰਾਈਵੇਟ ਨਸ਼ਾ ਮੁੱਕਤੀ ਕੇਂਦਰ ਨੂੰ ਬੰਦ ਕਰਵਾਕੇ  ਇਨ੍ਹਾਂ ਦੀ ਥਾਂ ਸਰਕਾਰੀ ਨਸ਼ਾ ਮੁੱਕਤੀ ਕੇਂਦਰ 'ਤੇ ਜ਼ੋਰ ਦਿੱਤਾ। 

ਦੋਆਬਾ ਗਰੁੱਪ ਆਫ ਕਾਲੇਜਿਸ ਦੇ ਉਪ ਚੇਅਰਮੈਨ ਅਤੇ ਪ੍ਰਾਈਵੇਟ ਟੈਕਨੀਕਲ ਕਾਲਜ 'ਤੇ ਅਧਾਰਿਤ ਸੰਗਠਨ ਪੁਟਿਆ ਦੇ ਆਹੁਦੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਪੁਟਿਆ ਤੋਂ ਸਬੰਧਤ ਚਾਰ ਲੱਖ ਸਟੂਡੈਂਟਸ ਪੱੜ ਰਹੇ ਹਨ, ਜਿਨ੍ਹਾਂ ਨੂੰ ਇਸ ਤਰੀਕੇ ਨਾਲ ਜਾਗਰੂਕ ਕੀਤਾ ਜਾਣਾ ਸਮੇਂ ਦੀ ਜਰੂਰਤ ਹੈ।ਉਦਯੋਗ ਪਤੀ ਡਾ.ਅਸ਼ੋਕ ਗੁਪਤਾ ਨੇ ਕਿਹਾ ਕਿ ਬੱÎਚਿਆਂ ਨੂੰ ਭਾਵਨਾਤਮਕ ਤੌਰ 'ਤੇ ਮਜਬੂਤ ਬਨਾਏ ਜਾਣ ਦੀ ਜਰੂਰਤ ਹੈ। ਅੱਜ ਕੇਵਲ ਬੱਚੇ ਦੇ ਆਈ-ਕਿਓ 'ਤੇ ਹੀ ਜੋਰ ਦਿੱਤਾ ਜਾਂਦਾ ਹੈ, ਜਦੋਂਕਿ ਈ-ਕਿਓ (ਇਮੋਸ਼ਨਲ ਕੋਏਸ਼ਨ) ਆਈ-ਕਿਓ ਤੋਂ ਕਿੱਤੋਂ ਜਿਆਦਾ ਅਹਮਿਅਤ ਰੱÎਖਦਾ ਹੈ। ਉਨ੍ਹਾਂ ਬੇਰੋਜ਼ਗਾਰੀ ਨੂੰ ਵੀ ਇਕ ਵੱਡਾ ਕਾਰਨ ਦਸਦਿਆਂ ਗ੍ਰਾਮੀਣ ਪੱਧਰ 'ਤੇ ਉਦਯੋਗਿਕ ਵਿਕਾਸ 'ਤੇ ਜੋਰ ਦਿੱਤਾ ਅਤੇ ਸਰਕਾਰਾਂ ਦਾ ਇਸ ਪਾਸੇ ਧਿਆਨ ਮੰਗਿਆ। ਸਿੱਲਵਰ ਓਕ ਹਸਪਤਾਲ ਦੇ ਡਾ. ਅਖਿਲ ਨੇ ਪਰਿਵਾਰ ਨੂੰ ਸਬ ਤੋਂ ਜਿਆਦਾ ਜਿੰਮੇਦਾਰ ਠਹਿਰਾਦਿਆਂ ਅਜਿਹੀ ਉਦਾਹਰਣ ਪੇਸ਼ ਕੀਤੀ, ਜਿਸ ਵਿਚ ਪੰਜ ਸਾਲ ਦਾ ਬੱਚਾ ਵੀ ਸ਼ਰਾਬ ਦੇ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ, ਜਿਸਦਾ ਉਨ੍ਹਾਂ ਖੁੱਦ ਇਲਾਜ ਕੀਤਾ। ਜਦੋਂਕਿ ਸੇਵਾ ਮੁੱਕਤ ਐਸ.ਪੀ. ਪਰਮਜੀਤ ਸਿੰਘ ਬੱਲ ਨੇ ਬੇਰੋਜਗਾਰੀ ਨੂੰ ਨਸ਼ਿਆਂ ਦਾ ਕਾਰਨ ਦੱਸਦਿਆਂ ਪੇਂਡੂ ਪੱਧਰ ਤੋਂ ਲੈਕੇ ਸ਼ਹਿਰ ਤੱਕ ਰੋਜ਼ਗਾਰ ਦੇ ਵਿਆਪਕ ਮੌਕੇ ਦੇਣ 'ਤੇ ਜੋਰ ਦਿੱਤਾ, ਜਦੋਂਕਿ ਪੰਜਾਬ ਸਕੂਨ ਸਿੱÎਖਿਆ ਬੋਰਡ ਦੇ ਸਾਬਕਾ ਅਧਿਕਾਰੀ ਰਣਬੀਰ ਸਿੰਘ ਯੋਗੀ ਨੇ ਕਿਹਾ ਕਿ ਜਾਗਰੂਕਤਾ ਅਤੇ ਪ੍ਰੋਤਸਾਹਨ ਦੇ ਨਾਂਲ ਲੋਕਾਂ ਦਾ ਮੰਨ ਬਦਲਣ ਤੋਂ ਸਮਾਜ ਨੂੰ ਨਸ਼ਿਆਂ ਤੋਂ ਮੁੱਕਤ ਕੀਤਾ ਜਾ ਸਕਦਾ ਹੈ।

81 ਵਾਰ ਖੂਨ ਦਾਨ ਕਰ ਚੁੱਕੇ ਸਮਾਜਸੇਵੀ ਐਸ.ਐਸ. ਵਾਲੀਆ ਨੇ ਜਿਆਦਾਤਰ ਜੰਮੀਦਾਰ ਪਰਿਵਾਰਾਂ 'ਤੇ ਜਮੀਨ ਵੇਚਕੇ ਆਪਣੇ ਬੱਚਿਆਂ ਨੂੰ ਬਿਗਾਣਨ ਦਾ ਦੋਸ਼ ਲਗਾਉਂਦਿਆਂ ਸ਼ਹਿਰਾਂ ਵਿਚ ਪੀ.ਜੀ. ਕਲੱਚਰ ਨੂੰ ਨਸ਼ਿਆਂ ਦੀ ਨਰਸਰੀ ਕਿਹਾ। ਉਨ੍ਹਾਂ ਮਾਪਿਆਂ ਨੂੰ ਆਪਣੇ ਮੁੰਡੇਂ-ਕੁੜਿਆਂ ਨੂੰ ਪੀ.ਜੀ. ਦੀ ਬਜਾਏ ਕਾਲਜ ਯੂਨੀਵਰਸਿਟੀ ਦੇ ਹਾਸਟਲਾਂ ਵਿਚ ਹੀ ਪਾਏ ਜਾਣ ਦੀ ਸਲਾਹ ਦਿੱਤੀ। ਗੁਰਦੀਪ ਸਿੰਘ ਅਟਵਾਲ ਨੇ ਸਮਾਜ ਵਿਚ ਆਈ ਮਾਨਸਿਕ ਗਿਰਾਵਟ ਨੂੰ ਨਸ਼ਿਆਂ ਦਾ ਇਕ ਕਾਰਨ ਦਸਦਿਆਂ ਬੱÎਚਿਆਂ ਵਿਚ ਯੋਗ ਅਤੇ ਮੈਡੀਟੇਸ਼ਨ ਆਦਿ ਦਾ ਇਜਾਫਾ ਦੇਣ 'ਤੇ ਜ਼ੋਰ ਦਿੱਤਾ। ਇੰਜੀਨਿਅਰ ਐਨ.ਡੀ. ਅਰੋੜਾ ਨੇ ਪਰਿਵਾਰ ਦੀ ਭੂਮਿਕਾ ਸਬ ਤੋਂ ਅਹਿਮ ਕਰਾਰ ਦਿੰਦੇ ਹੋਏ ਸ਼ਰਾਬ ਛੱਡਣਾ ਦੇ ਲਈ ਸੌਂਫ ਜੁਵੈਨ ਦਾ ਇਕ ਦੇਸੀ ਨੁੱਕਤਾ ਦਿੱਤਾ। ਇਸ ਮੌਕੇ 'ਤੇ ਦਵਾ ਵੇਚਣ ਵਾਲੇ ਕੈਮੀਸਟਾਂ 'ਤੇ ਵੀ ਹੋਰ ਸੱਖਤੀ ਦੀ ਗੱਲ ਵਾਰ ਵਾਰ ਕਹੀ।ਇਸ ਤੋਂ ਇਲਾਵਾ ਹਰਜੀਤ ਸਿੰਘ ਭੁੱਲਰ, ਆਰ.ਬੀ. ਸਿੰਘ, ਸ਼ਮਿੰਦਰ ਸਿੰਘ, ਕਰਮ ਸਿੰਘ ਮਾਵੀ, ਸੁਖਦੀਪ ਸਿੰਘ, ਸੁਰਜੀਤ ਸਿੰਘ ਕਲੱਕਤਾ, ਆਰ.ਪੀ. ਮੱਲਹੋਤਰਾ, ਬੱÎਚਿਤਰ ਸਿੰਘ, ਪੀ.ਪੀ.ਐਸ. ਬਜਾਜ, ਪਰਮਜੀਤ ਸਿੰਘ, ਹਰਦੇਵ ਸਿੰਘ ਜਟਾਣਾ, ਰੇਸ਼ਮ ਸਿੰਘ, ਪਰਮਿੰਦਰ ਸਿੰਘ, ਹਰਵੰਤ ਸਿੰਘ ਬੈਦਵਾਨ, ਮੋਹਿੰਦਰ ਸਿੰਘ ਢਿੱਲੋ, ਬਲਵਿੰਦਰ ਸਿੰਘ, ਮਨਜੋਤ ਸਿੰਘ ਅਤੇ ਹੋਰ ਸਮਾਜਿਕ ਹਸਤੀਆਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਅਤੇ ਜੋਸ਼ੀ ਫਾਉਂਡੇਸ਼ਨ ਦੇ ਇਸ ਮਿਸ਼ਨ ਦੀ ਹੌਂਸਲਾ ਅਫਜਾਈ ਕੀਤੀ।

 

Tags: AVINASH RAI KHANNA , Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD