Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਅਵਿਨਾਸ਼ ਰਾਏ ਖੰਨਾ ਨੇ ਬੀਤ ਚ 10 ਲੱਖ ਦੇ ਚੈਕ ਪਿੰਡਾ ਨੂੰ ਵਿਕਾਸ ਕਾਰਜ ਲਈ ਦਿਤੇ

ਹੈਬੋਵਾਲ ਵਿਖੇ ਸਰਪੰਚਾ ਨੂੰ ਵਿਕਾਸ ਕਾਰਜਾ ਲਈ ਚੈਕ ਦਿੰਦੇ ਹੋਏ ਅਵਿਨਾਸ਼ ਰਾਏ ਖੰਨਾ ਤੇ ਹੋਰ।
ਹੈਬੋਵਾਲ ਵਿਖੇ ਸਰਪੰਚਾ ਨੂੰ ਵਿਕਾਸ ਕਾਰਜਾ ਲਈ ਚੈਕ ਦਿੰਦੇ ਹੋਏ ਅਵਿਨਾਸ਼ ਰਾਏ ਖੰਨਾ ਤੇ ਹੋਰ।

Web Admin

Web Admin

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ , 27 Apr 2015

Last updated on: Apr 27, 2015, 00:00 IST

ਰਾਜ ਸਭਾ ਮੈਬਰ ਅਵਿਨਾਸ਼ ਰਾਏ ਖੰਨਾ ਨੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾ ਨੂੰ ਵਿਕਾਸ ਕਾਰਜਾ ਲਈ ਚੈਕ ਵੰਡੇ।ਪਿੰਡ ਹੈਬੋਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਸਭ ਤੋ ਪਹਿਲਾ ਇਲਾਕੇ ਦੇ ਬੀਜੇਪੀ ਦੇ ਆਗੂ ਜਗਦੀਸ਼ ਸ਼ਰਮਾ ਨੇ ਉਹਨਾ ਨੂੰ ਜੀ ਆਇਆ ਕਿਹਾ।ਇਸ ਮੌਕੇ ਇੱਕਠੇ ਹੋਏ ਵੱਖ-ਵੱਖ ਪਿੰਡਾ ਸਰਪੰਚਾ,ਪੰਚਾਇਤ ਮੈਬਰਾ ਤੇ ਲੋਕਾ ਨੂੰ ਸੰਬੋਧਨ ਕਰਦਿਆ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਸਰਕਾਰ ਬੀਤ ਇਲਾਕੇ ਦੇ ਵਿਕਾਸ ਨੂੰ ਹਰ ਸਮੇ ਵਿਕਾਸ ਕਾਰਜਾ ਲਈ ਫੰਡ ਦੇਣ ਲਈ ਤਤੱਪਰ ਹਨ।ਉਹਨਾ ਨੇ ਕਿਹਾ ਕਿ ਇਲਾਕੇ ਦੀਆ ਮੁਸ਼ਕਲਾ ਲਈ ਮੈ ਸਮੇ-ਸਮੇ ਤੇ ਸਰਕਾਰਾ ਤੱਕ ਅਵਾਜ ਪਹੁੰਚਾਉਦਾ ਰਹਿੰਦਾ ਹਾ।ਪਰ ਫਿਰ ਵੀ ਇਲਾਕੇ ਦੇ ਲੋਕਾ ਨੂੰ ਭਾਰੀ ਸਮਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾ ਨੇ ਇੱਕਠੀਆ ਹੋਈਆ ਪੰਚਾਇਤਾ ਨੂੰ ਕਿਹਾ ਕਿ 5-6 ਪਿੰਡਾ ਦੇ ਇੱਕਠ ਕਰਕੇ ਪ੍ਰੋਜੈਕਟ ਬਣਾਕੇ ਮੈਨੂੰ ਭੇਜੋ ਮੈ ਤੁਹਾਡੇ ਭੇਜੇ ਪ੍ਰੋਜੈਕਟਾ ਦਾ ਜਲਦੀ ਸਰਵੇਖਣ ਕਰਵਾਕੇ ਮਨਜੂਰ ਕਰਵਾਉਣ ਨੂੰ ਪਹਿਲ ਦੇਵਾਗਾ।ਇਸ ਮੌਕੇ ਉਹਨਾ ਨੇ ਪਿੰਡ ਸੀਹਵਾ ਚ ਕਮਿਉਨਟੀ ਹਾਲ ਬਣਾਉਣ ਲਈ 4 ਲੱਖ, ਪਿੰਡ ਆਦਰਸ਼ ਨਗਰ ਤੇ ਹੈਬੋਵਾਲ ਚ ਸਿੰਚਾਈ ਲਈ ਖੇਤਾ ਚ ਪਾਈਪ ਪਾਉਣ ਲਈ 3-3 ਲੱਖ ਰੁਪਏ ਦੇ ਚੈਕ ਦਿਤੇ।

ਇਸ ਮੌਕੇ ਸੰਬੋਧਨ ਕਰਦਿਆ ਬੀਜੇਪੀ ਆਗੂ ਡਾ ਹਰਵਿੰਦਰ ਸਿੰਘ ਬਾਠ ਤੇ ਠੇਕੇਦਾਰ ਹਰਭਜਨ ਸਿੰਘ ਨੇ ਕਿਹਾ ਕਿ ਖੰਨਾ ਜੀ ਤਾ ਪਹਿਲਾ ਤੋ ਹੀ ਬੀਤ ਇਲਾਕੇ ਦੇ ਲੋਕਾ ਦੇ ਦੁੱਖ-ਸੁੱਖ ਚ ਸਹਾਈ ਹੁੰਦੇ ਆ ਰਹੇ ਹਨ ਤੇ ਸਮੇ-ਸਮੇ ਆਪਣੇ ਅਖਤਿਆਰੀ ਕੋਟੇ ਚੋ ਪਿੰਡਾ ਦੇ ਵਿਕਾਸ ਲਈ ਯੋਗਦਾਨ ਪਾਉਦੇ ਰਹਿੰਦੇ ਹਨ।ਹੁਣ ਜਦੋ ਕਿ ਉਹਨਾ ਦਾ ਇਲਾਕੇ ਨਾਲ ਪਿਆਰ ਤੇ ਸਨੇਹ ਹੈ ਉਹਨਾ ਨੇ ਪਿੰਡਾ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ।ਜਿਸ ਲਈ ਉਹ ਵਧਾਈ ਦੇ ਪਾਤਰ ਹਨ ਕਿਉਕਿ ਜਦੋ ਕਿ ਲੀਡਰ ਵੋਟਾ ਲੈਣ ਵੇਲੇ ਜਾ ਇੱਕ ਅੱਧੀਵਾਰ ਵਿਚਕਾਰ ਦਰਸ਼ਨ ਲੋਕਾ ਨੂੰ ਦਿੰਦੇ ਹਨ ਪਰ ਖੰਨਾ ਜੀ ਨੇ ਹੁਣ ਤਾ ਕਿਸੇ ਲੋਭ ਲਾਲਚ ਤੋ ਵਗੈਰ ਇਲਾਕੇ ਲਈ ਇਹ ਕਾਰਜ ਸ਼ੁਰੂ ਕੀਤਾ ਹੋਇਆ ਹੈ।

ਇਸ ਮੌਕੇ ਸਰਪੰਚ ਜਗਦੇਵ ਸਿੰਘ ਮਾਨਸੋਵਾਲ, ਸਰਪੰਚ ਪ੍ਰਦੀਪ ਰੰਗੀਲਾ, ਸਰਪੰਚ ਯਾਦਵਿੰਦਰ ਸਿੰਘ, ਸਰਪੰਚ ਸੂਰਜ ਰਾਣਾ ਨੇ ਆਪਣੇ ਇਲਾਕੇ ਅਤੇ ਪਿੰਡਾ ਦੀਆ ਸਮਸਿਆਵਾ ਤੋ ਅਵਿਨਾਸ਼ ਰਾਏ ਖੰਨਾ ਨੂੰ ਜਾਣੂ ਕਰਵਾਇਆ।ਜਿਹਨਾ ਚ ਹੈਬੋਵਾਲ ਦੀਆ ਗਲੀਆ ਦੀ ਮਾੜੀ ਹਾਲਤ ਤੋ ਸੁਰਜ ਰਾਣਾ ਵਲੋ ਮੌਕੇ ਤੇ ਦਿਖਾਉਣ ਤੇ ਖੰਨਾ ਨੇ ਜਲਦੀ ਹਲ ਕਰਨ ਦਾ ਵਿਸ਼ਵਾਸ਼ ਦਵਾਇਆ।ਇਸ ਮੌਕੇ ਅਵਿਨਾਸ਼ ਰਾਏ ਖੰਨਾ, ਡਾ ਹਰਵਿੰਦਰ ਸਿੰਘ ਬਾਠ, ਠੇਕੇਦਾਰ ਹਰਭਜਨ ਸਿੰਘ, ਸਰਪੰਚ ਜਗਦੇਵ ਸਿੰਘ, ਸਰਪੰਚ ਪ੍ਰਦੀਪ ਰੰਗੀਲਾ, ਸਰਪੰਚ ਯਾਦਵਿੰਦਰ ਸਿੰਘ, ਸਰਪੰਚ ਸੂਰਜ ਰਾਣਾ ਤੋ ਇਲਾਵਾ ਜਗਦੀਸ਼ ਸ਼ਰਮਾ, ਸਰਪੰਚ ਬੂਧ ਰਾਮ, ਮਹਿੰਦਰਪਾਲ ਬਿੱਲਾ, ਵਿਜੇ ਕਸ਼ਅੱਪ ਸੇਖੋਵਾਲ, ਰਾਣਾ ਬਲਦੇਵ ਸਿੰਘ, ਬੱਲੀ, ਮਹਿੰਦਰ ਸਿੰਘ ਸੀਹਵਾ, ਠਾਣੇਦਾਰ ਤਰਸੇਮ ਲਾਲ, ਰਾਣਾ ਮਲਕੀਤ ਸਿੰਘ, ਵਰਿੰਦਰਮੋਹਣ ਐਰੀ, ਜੀਤ ਰਾਮ ਪੰਚ, ਅਸ਼ੋਕ ਕੁਮਾਰ, ਭਾਰਤ ਭੂਸ਼ਨ, ਕਾਲਾ ਰਾਣਾ, ਬਿੱਕੀ ਫੌਜੀ, ਸੁਰਿੰਦਰ ਛਿੰਦੀ, ਰਾਣਾ ਮੰਗਤ ਰਾਮ ਆਦਿ ਹਾਜਰ ਸਨ।

 

Tags: AVINASH RAI KHANNA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD