ਪੰਜਾਬ ਸਰਕਾਰ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਲਈ ਵਧੀਆ ਕਿਸਮ ਦੇ ਬੀਜ਼ ਉਪਲਬਧ ਕਰਾਉਣ ਲਈ ਉਪਰਾਲੇ ਕਰ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਵਲੋ ਬਫ਼ਸਲ ਦਾ ਜਿਆਦਾ ਝਾੜ ਅਤੇ ਵੱਧ ਭਾਅ ਮਿਲ ਸਕੇ।ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਪਨਸੀਡ ਕੋਲ ਝੋਨੇ ਦੀ ਕਿਸਮ ਪੀਆਰ-123 ਦਾ ਕੁੱਲ ਬੀਜ਼ ਵੇਚਣ ਵਾਸਤੇ ਲਗਭਗ 3330 ਕੁਇੰਟਲ ਉਪਲਬਧ ਹੈ ਜਿਸਦਾ ਵਿਕਰੀ ਮੁੱਲ 3500/-ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਾਸਮਤੀ ਪੂਸਾ-1121 ਅਤੇ ਪੂਸਾ ਪੰਜਾਬ ਬਾਸਮਤੀ-1509 ਦਾ ਕੁੱਲ ਬੀਜ਼ ਵੇਚਣ ਲਈ ਲਗਭਗ 4050 ਕੁਇੰਟਲ ਉਪਲਬਧ ਹੈ, ਅਤੇ ਉਸਦਾ ਵਿਕਰੀ ਮੁੱਲ 7000/-ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਤੋ— ਇਲਾਵਾ ਜਮੀਨ ਦੀ ਸਿਹਤ ਨੂੰ ਸੁਧਾਰਨ, ਉਪਜਾਓ ਪੰਨ ਅਤੇ ਜੈਵਿਕ ਮਾਦੇ ਨੂੰ ਵਧਾਉਣ ਲਈ ਜੰਤਰ ਦਾ ਬੀਜ਼ 40950 ਕੁਇੰਟਲ ਰਾਜ ਦੇ ਸਬੰਧਤ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਰਾਹੀ— 50% ਸਬਸਿਡੀ ਉੱਤੇ ਕਿਸਾਨਾਂ ਨੂੰ 2000/-ਰੁਪਏ ਪ੍ਰਤੀ ਕੁਇੰਟਲ 'ਤੇ ਵੰਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਮੂੰਗੀ ਦਾ ਬੀਜ਼ ਲਗਭਗ ਕੁੱਲ 2444.70 ਕੁਇੰਟਲ ਵਿਚੋ— 1040 ਕੁਇੰਟਲ ਬੀਜ਼ ਉੱਤੇ 50%ਸਬਸਿਡੀ ਅਤੇ 1404 ਕੁਇੰਟਲ ਬੀਜ਼ ਉੱਤੇ 25% ਸਬਸਿਡੀ ਦਿੱਤੀ ਜਾ ਰਹੀ ਹੈ।