Thursday, 04 June 2026

 

 

ਖ਼ਾਸ ਖਬਰਾਂ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ

 

ਵਿਕਾਸ ਅਤੇ ਖੁਸ਼ਹਾਲੀ ਦੇ ਹੱਕ 'ਚ ਅਕਾਲੀਆਂ ੧੩ ਦੀਆਂ ੧੩ ਸੀਟਾਂ 'ਤੇ ਹੁੰਝਾ ਫੇਰੂ ਜਿਤ ਦਵਾਉਣ ਵਾਲੇ ਮਜੀਠਾ ਵਾਸੀ ਵਧਾਈ ਦੇ ਹੱਕਦਾਰ- ਬਿਕਰਮ ਸਿੰਘ ਮਜੀਠੀਆ

ਲਾਲੀ ਨੂੰ ਆਪਣੀਆਂ ੨ ਘਰੇਲੂ ਵਾਰਡਾਂ ਤੋਂ ਵੀ ਨਮੋਸ਼ੀ ਜਨਕ ਹਾਰਾਂ ਦਾ ਕਰਨਾ ਪਿਆ ਸਾਹਮਣਾ

Web Admin

Web Admin

5 Dariya News

ਅੰਮ੍ਰਿਤਸਰ , 26 Feb 2015

Last updated on: Feb 26, 2015, 00:00 IST

ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਗਰ ਕਮੇਟੀ ਮਜੀਠਾ ਦੀਆਂ ਚੋਣ 'ਚ  ਅਕਾਲੀ ਦਲ ਨੂੰ ੧੩ ਦੀਆਂ ੧੩ ਸੀਟਾਂ 'ਤੇ ਹੁੰਝਾ ਫੇਰੂ ਜਿਤ ਦਵਾਉਣ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਬਾਦਲ ਸਰਕਾਰ ਵਲੋਂ ਕਰਾਏ ਗਏ ਵਿਕਾਸ ਦੇ ਹੱਕ 'ਚ ਦਿੱਤਾ ਗਿਆ ਫਤਵਾ ਕਰਾਰ ਦਿੱਤਾ ਹੈ।ਅੱਜ ਸ:ਬਿਕਰਮ ਸਿੰਘ ਮਜੀਠੀਆ ਜੋ ਕਿ ਮਜੀਠਾ ਦੇ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਨ ਲਈ ਆਏ ਸਨ ਨੇ ਕਿਹਾ ਕਿ ਮਜੀਠਾ ਦੇ ਵਾਸੀਆਂ ਨੇ ਕਾਂਗਰਸ ਦੇ ਕੂਝ ਪ੍ਰਚਾਰ ਦਾ ਇਸ ਕਦਰ ਮੂੰਹ ਤੋੜ ਜਵਾਬ ਦਿਤਾ ਕਿ ਲਾਲੀ ਮਜੀਠਾ ਨੂੰ ਆਪਣੀਆਂ ਘਰੇਲੂ ਵਾਰਡਾਂ ੬ ਅਤੇ ੧੨ ਵਿਚੋਂ ਵੀ ਬੁਰੀਤ ਨਮੋਸ਼ੀ ਜਨਕਰਾਂ ਹਾਂਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਦਾ ਕਾਗਜ ਰੱਦ ਨਹੀਂ ਹੋਇਆ ਤੇ ਉਹਨਾਂ ਨੂੰ ਇਸ ਵਾਰ ਲੋਕਾਂ ਤੋਂ ਫਤਵਾ ਲੈਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਸ: ਮਜੀਠੀਆ ਨੇ ਮਜੀਠਾ ਨਗਰ ਕਮੇਟੀ ਦੀ ਚੋਣ ਲਈ ਹੋਏ ਮਤਦਾਨ ਮੌਕੇ ਵਾਰਡ ਨੰ: 5 ਦੇ ਬੂਥ ਵਿੱਚ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ Àਨਾਂ ਨੇ ਕਿਹਾ ਕਿ ਮਜੀਠਾ ਦੇ ਸੂਝਵਾਨ ਵੋਟਰਾਂ ਨੇ ਵਿਰੋਧੀਆਂ ਵੱਲੋਂ ਸਪੱਸ਼ਟ ਹਾਰ ਨੂੰ ਵੇਖਦਿਆਂ ਗੜਬੜ ਕਰਨ ਦੇ ਸਾਰੇ ਯਤਨ ਅਸਫ਼ਲ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਵੋਟਰਾਂ ਨੇ ਪੂਰੇ ਅਮਨ-ਸ਼ਾਂਤੀ ਅਤੇ ਜਾਬਤੇ 'ਚ ਰਹਿ ਕੇ ਚੋਣ ਪ੍ਰਚਾਰ ਵਿਚ ਹਿਸਾ ਲਿਆ ਅਤੇ ਅਜ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਕੇ ਲੋਕਤੰਤਰ ਨੁੰ ਮਜਬੂਤੀ ਪ੍ਰਦਾਨ ਕੀਤੀ ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਉਹਨਾਂ ਕਿਹਾ ਕਿ ਵੋਟਰਾਂ ਨੇ ਵਿਰੋਧੀਆਂ ਵੱਲੋਂ ਸਪੱਸ਼ਟ ਹਾਰ ਨੂੰ ਵੇਖਦਿਆਂ ਗੜਬੜ ਕਰਨ ਦੇ ਸਾਰੇ ਯਤਨ ਅਸਫ਼ਲ ਕਰ ਦਿੱਤੇ ਹਨ। 

ਮਜੀਠਾ ਵਾਸੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਭਾਰੀ ਮਤਦਾਨ ਲਈ ਧੰਨਵਾਦ ਕਰਦਿਆਂ  ਉਹਨਾਂ ਕਿਹਾ ਕਿ ਮਜੀਠਾ ਵਾਸੀਆਂ ਨੇ ਪਹਿਲਾਂ ਵਾਂਗ ਇਸ ਵਾਰ ਵੀ ਵਿਕਾਸ ਅਤੇ ਸ਼ਾਂਤੀ ਦੇ ਹੱਕ 'ਚ ਵੋਟ ਪਾਈ ਹੈ ਅਤੇ ਇਸ ਨਾਲ ਕਸਬੇ ਦੇ ਮਾਹੌਲ ਨੂੰ ਦਾਅ 'ਤੇ ਲਾ ਕੇ ਰਾਜਨੀਤੀ ਕਰਨ ਵਾਲਿਆਂ ਦੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂ ਕਿ ਲੋਕ ਵਿਕਾਸ, ਖੁਸ਼ਹਾਲੀ ਅਤੇ ਅਮਨ-ਸ਼ਾਂਤੀ ਦੀ ਰਾਜਨੀਤੀ ਨੂੰ ਪਹਿਲ ਦਿੰਦੇ ਹਨ ਨਾ ਕਿ ਨਫ਼ਰਤ ਦੀ ਰਾਜਨੀਤੀ ਨੂੰ। ਮਜੀਠੀਆ ਨੇ ਕਿਹਾ ਕਿ ਲਗਾਤਾਰ ਹਾਰਾਂ ਮਿਲਣ ਦੇ ਬਾਵਜੂਦ ਵੀ ਕਾਂਗਰਸੀਆਂ ਨੇ ਕਦੇ ਸਵੈ-ਪੜਚੋਲ ਨਹੀਂ ਕੀਤੀ ਸਗੋਂ ਗੜਬੜ ਦਾ ਖ਼ੌਫ ਪੈਦਾ ਕਰਕੇ ਵੋਟਾਂ ਬਟੋਰਨ ਦੀ ਰਾਜਨੀਤੀ ਹੀ ਅਪਣਾਈ ਰੱਖੀ, ਜਿਸ ਦਾ ਜਵਾਬ ਮਜੀਠਾ ਵਾਸੀਆਂ ਨੇ ਦੇ ਦਿੱਤਾ ਹੈ। ਉਹਨਾਂ ਵੋਟਾਂ ਪਾਉਣ ਦਾ ਕੰਮ ਪੁਰ ਅਮਨ ਅਤੇ ਸੁਚਾਰੂ ਢੰਗ ਨਾਲ ਨੇਪੜੇ ਚਾੜਣ ਲਈ ਚੋਣ ਅਮਲੇ ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ।  ਇਸ ਮੌਕੇ ਜੇਤੂਆਂ ਦਾ ਢੋਲ ਢਮਕੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਭਾਈ ਮਨਜੀਤ ਸਿੰਘ, ਤਲਬੀਰ ਸਿੰਘ ਗਿਲ, ਜੋਧ ਸਿੰਘ ਸਮਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਭਸ਼ਰ, ਗਗਨ ਦੀਪ ਸਿੰਘ ਭਕਨਾ ਆਦਿ ਵੀ ਮੌਜੂਦ ਸਨ। 

 

Tags: Bikram Singh Majithia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD