''ਦਾ ਹਿਊਮਨ ਰਾਈਟ ਪ੍ਰੋਟੈਕਟਰਜ਼'' ਨਾਮਕ ਐਨ.ਜੀ.ਓ. ਦਾ ਅੱਜ ਮੁਹਾਲੀ ਵਿਖੇ ਗਠਨ ਕੀਤਾ ਗਿਆ ਜਿਸ ਵਿੱਚ ਸਮਾਜ ਵਿਚੋਂ ਵੱਖ-ਵੱਖ ਕਿੱਤਿਆਂ ਅਤੇ ਤਜ਼ਰਬੇਕਾਰ ਵਿਅਕਤੀਆਂ ਨੇ ਆਪਣੀਆਂ ਸੇਵਾਵਾਂ ਦੇਣ ਦਾ ਪ੍ਰਣ ਕੀਤਾ। ਇਸ ਸੰਸਥਾ ਦੀ ਪਲੇਠੀ ਮੀਟਿੰਗ ਅੱਜ ਮੁਹਾਲੀ ਵਿਖੇ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੈਂਟਰਲ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਦੱਸਿਆ ਕਿ ''ਦਾ ਹਿਊਮਨ ਰਾਈਟ ਪ੍ਰੋਟੈਕਟਰਜ਼'' ਅਮੀਰ ਗਰੀਬ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਰਹੇਗਾ ਅਤੇ ਇਹ ਸਹਾਇਤਾ ਨਿਸ਼ਕਾਮ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਇਹ ਸੰਸਥਾ ਆਮ ਜਨਤਾ ਦੀ ਮੱਦਦ ਕਰੇਗੀ ਉੱਥੇ ਸਮਾਜ ਵਿੱਚ ਫੈਲੀਆਂ ਬੁਰੀਆਂ ਵਿਰੁੱਧ ਜੰਗ ਵੀ ਛੇੜੇਗੀ। ਰਾਜਾ ਮੁਹਾਲੀ ਨੇ ਦੱਸਿਆ ਕਿ ਇਹ ਸੰਸਥਾ ਸਮੇਂ-ਸਮੇਂ ਤੇ ਵੱਖ-ਵੱਖ ਸੈਮੀਨਾਰ ਅਤੇ ਸਮਾਗਮ ਕਰਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤਵਾਂ ਬਾਰੇ ਜਾਗਰੂਕ ਕਰਦੀ ਰਹੇਗੀ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਵਿੱਚ ਪੜ੍ਹੇ ਲਿਖੇ, ਤਜ਼ਬਰੇਕਾਰ ਅਤੇ ਆਪਣੇ ਕਿੱਤਿਆਂ ਵਿੱਚ ਮਾਹਰ ਵਿਅਕਤੀ ਸ਼ਾਮਲ ਹਨ। ਇਸ ਮੌਕੇ ਐਡਵੋਕੇਟ ਐਸ.ਅਸ. ਬਾਵਾ ਚੇਅਰਮੈਨ, ਅਨਿਲ ਸ਼ਰਮਾ ਮੀਤ ਪ੍ਰਧਾਨ, ਪਰਮਜੀਤ ਸਿੰਘ ਜਨਰਲ ਸਕੱਤਰ, ਕਰਨਲ ਐਮ.ਐਸ. ਗਿੱਲ ਜੁਆਇੰਟ ਸਕੱਤਰ, ਆਰ.ਕੇ. ਜੈਨ ਮੀਡੀਆ ਸਕੱਤਰ, ਪੰਕਜ ਸ਼ਰਮਾ ਆਫਿਸ ਸਕੱਤਰ, ਨਵਦੀਪ ਸਤਪਾਲ ਖਜ਼ਾਨਚੀ, ਰਾਕੇਸ਼ ਸ਼ਰਮਾ ਕਨਵੀਨਰ, ਹਰਭਜਨ ਸਿੰਘ ਪ੍ਰਧਾਨ ਪੰਜਾਬ ਸਟੇਟ, ਬੀਬੀ ਸ਼ਾਂਤੀ ਬਹੁਗੁਣਾ ਪ੍ਰਧਾਨ ਹਰਿਆਣਾ ਸਟੇਟ, ਐਚ.ਐਸ. ਅਰੋੜਾ ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ।