Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਗੁਰੂਆਂ ਦੀ ਚਰਣ ਰੱਜ, ਤੇ ਉਪਦੇਸ਼ ਜੀਵ ਨੂੰ ਮੋਕਸ਼ ਤੋ ਕਿਤੇ ਦੂਰ ਲਿਜਾ ਸਕਦੇ-ਅਚਾਰੀਆ ਚੇਤਨਾ ਨੰਦ ਭੂਰੀਵਾਲੇ

ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਦਾ 126ਵਾਂ ਅਵਤਾਰ ਦਿਹਾੜਾ ਸ਼ਰਧਾ ਪੂਰਵਕ ਸੰਪੰਨ

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਸੜੋਆ , 23 Dec 2014

ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਬ੍ਰਹਮਲੀਨ ਸਤਿਗੁਰੂ ਲਾਲ ਦਾਸ ਜੀ ਭੂਰੀਵਾਲਿਆਂ ਦੇ 126 ਵੇਂ ਅਵਤਾਰ ਦਿਹਾੜੇ  ਮੋਕੇ ਸ਼੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ (ਨਵਾਂਸ਼ਹਿਰ) ਵਿਖੇ ਚਲ ਰਿਹਾ ਤਿੰਨ ਰੋਜ਼ਾ ਸੰਤ ਸਮਾਗਮ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ  ਹੇਠ ਸ਼ਰਧਾ ਪੁਰਵਕ ਸੰਪੰਨ ਹੋ ਗਿਆ। ਸੰਤ ਸਮਾਗਮ ਦੀ ਸਮਾਪਤੀ ਮੋਕੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ “ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ” ਦੇ ਆਖੰਡ ਪਾਠਾਂ ਦੇ ਭੋਗ ਪਾਉਦਿਆਂ ਕਰਦਿਆਂ ਦੇਸ਼ ਵਿਦੇਸ਼ ਤੋ ਵੱਡੀ ਤਾਦਾਦ ਚ ਪੁੱਜੀਆਂ ਸਤਿਗੁਰਾਂ ਦੀ ਲਾਡਲੀ ਸੰਗਤਾਂ ਨੂੰ ਗੁਰੂਆਂ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਮਹਾਰਾਜ ਲਾਲਦਾਸ ਜੀ ਭੁਰੀਵਾਲੇ ਸ਼ਾਂਤੀ ਸਰੂਪਤੇ ਸ਼ਾਂਤੀ ਦੇ ਪੁੰਜ ਸਨ। ਉਹਨਾਂ ਸੰਸਾਰੀ ਜੀਵਾਂ ਦਾ ਕਲਿਆਣ ਕੀਤਾ,ਉੱਥੇ ਉਹਨਾਂ ਨੇ ਜੀਵਾਂ ਨੂੰ ਜਿੰਦਗੀ ਜਿਉਣ ਦੀ ਕਲਾ ਸਿਕਾਉਦੇ ਹੋਏ ਵਿਵਿਹਾਰਕ ਸੂਝ ਵੀ ਦਿੱਤੀ।ਅਚਾਰੀਆ ਜੀ ਨੇ ਕਿਹਾ ਕਿ ਮਹਾਰਾਜ ਰਕਬੇ ਵਾਲਿਆਂ ਦੀ ਉਪਮਾ ਵਿੱਚ ਕਿਹਾ ਜਾਣ ਵਾਲਾ ਹਰ ਸ਼ਬਦ ਸਚੁੱਜੇ ਤੋ ਸਚੁਜਾ ਛੋਟਾ ਜਾਪਦਾ ਹੈ ਭਾਵ ਉਹਨਾਂ ਦੀ ਸਿਫਤ ਸ਼ਬਦਾਂ ਵਿੱਚ ਕੀਤੀ ਹੀ ਨਹੀ ਜਾ ਸਕਦੀ।

ਅਚਾਰੀਆ ਜੀ ਨੇ ਕਿਹਾ ਕਿ ਮਹਾਰਾਜ ਰਕਬੇ ਵਾਲੇ ਤੇ ਮਹਾਰਾਜ ਗਊਆਂ ਵਾਲਿਆਂ ਦੀ ਸਿਫਤ ਲਿਖਣ ਜਾਂ ਬੋਲਣ ਸਮੇਂ ਮਨ ਭਰ ਜਾਂਦੇ ਤੇ ਸਰੀਰ ਰੋਮਾਂਚਿਤ ਹੋ ਜਾਂਦੇ। ਕਿਉਂ ਕਿ ਉਹਨਾਂ ਨੇ ਸੰਸਾਰੀ ਜੀਵਾਂ ਦੇ ਕਲਿਆਣ ਲਈ ਆਪਾ ਵਾਰਿਆ ਤੇ ਖੁਦ ਕਸ਼ਟ ਸਹਿਕੇ ਪੈਦਲ ਯਾਤਰਾਂਵਾਂ ਕਰਕੇ ਅਤਿ ਪਛੜੇ ਇਲਾਕਿਆਂ ਵਿੱਚ ਸਰਵਪੱਖੀ ਖੁਸ਼ਹਾਲੀ ਦੀ ਲਹਿਰ ਬਹਿਰ ਲਗਾ ਦਿੱਤੀ। ਅਚਾਰੀਆ ਜੀ ਨੇ ਆਧੁਨਿਕ ਪ੍ਰਾਣੀਆਂ ਨੂੰ ਪ੍ਰਕਿਰਤੀ ਨਾਲ ਮੋਹ ਕਰਨ ਤੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਉਸਾਰੂ ਸੋਚ ਨਾਲ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ। ਅਚਾਰੀਆ ਜੀ ਨੇ ਕਿਹਾ  ਕਿ ਗੁਰੁ ਦੇ ਹਰ ਸ਼ਬਦ ਵਿੱਚ ਸੱਚ ਤੇ ਮੁਕਤੀ ਹੁੰਦੀ ਹੈ। ਗੁਰੁ ਚਰਨਾਂ  ਚ ਮੋਕਸ਼ ਆ ਕੇ ਬੰਦਨ ਕਰਦਾ ਹੈ। ਸੰਤਾਂ ਦੀ ਚਰਣ ਰੱਜ, ਤੇ ਗੁਰੂਆਂ ਦਾ ਉਪਦੇਸ਼ ਮੋਕਸ਼ ਤੋ ਕਿਤੇ ਦੂਰ ਲਿਜਾ ਸਕਦੇ।ਉਹਨਾਂ ਕਿਹਾ ਕਿ ਸ਼ਬਦ ਹੀ ਗੁਰੁ ਹੈ  ਉਨਾ੍ਹ ਕਿਹਾ ਕਿ ਜਦੋ ਤੱਕ ਸੰਸਾਰੀ ਜੀਵ ਦਾ ਮਨ ਗੁਰੁ ਸ਼ਬਦ ਨਾਲ ਨਹੀਂ ਜੁੜਦਾਂ ਉਦੋ ਤੱਕ ਉਹ ਚੇਲਾ ਹੋ ਹੀ ਨਹੀ ਸਕਦਾ। ਗੁਰੁ ਸ਼ਬਦ  ਨਾਲ ਸੁਰਤੀ ਜੁੜਣ ਤੇ ਜੀਵ ਦਾ ਸੰਸਾਰੀ ਪਦਾਰਥਾਂ ਤੋ ਮੋਹ ਭੰਗ ਹੋ ਕੇ ਸਿਰਫ ਤੇ ਸਿਰਫ ਪਰਮਾਤਮਾ ਦੀ ਬੰਦਗੀ ਕਰਨ ਚ ਹੀ ਜੁੱਟ ਜਾਂਦੇ ਜੋ ਕਿ ਸੰਸਾਰ ਚ ਮਨੁੱਖੀ ਚੋਲੇ ਚ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ।ਉਨਾ੍ਹ ਸੰਗਤਾਂ ਨੂੰ ਅੱਜ ਸਤਿਗੁਰੂ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਮੋਕੇ ਬਿਨ ਇੱਛਾ ਸੇਵਾ, ਸਿਮਰਨ, ਦਾਨ ਕਰਨ ਦਾ ਸੰਕਲਪ ਕਰਨ ਦੀ ਪ੍ਰੇਰਣਾ ਕੀਤੀ ਤਾਂ ਜੋ ਜੀਵ ਸਤਿਗੁਰਾਂ ਦੀ ਖੁਸ਼ੀ ਪਾ੍ਰਪਤ ਕਰਕੇ  ਜੀਵ ਦਾ ਜੀਵਨ ਜਨਮ ਮਰਨ ਦੇ ਚੱਕਰਾਂ ਤੋ ਮੁਕਤ ਹੋ ਕੇ ਸਚਖੰਡ ਸਤਲੋਕ ਦੀ ਪਾ੍ਰਪਤੀ ਕਰ ਸਕੇ।

ਇਸ ਮੋਕੇ ਸੰਤ ਮਹਾਂਪੁਰਸ਼ਾਂ ਚ ਸਵਾਮੀ ਤੁਰੀਆ ਨੰਦ, ਸਵਾਮੀ ਗੁਰਦਿਆਲ ਦਾਸ ਸ਼ਾਸ਼ਤਰੀ ਪਾਣੀਪਤ,ਸਵਾਮੀ ਬਾਲ ਬਾਬਾ ਜੀ ਊਨਾ ਵਾਲੇ,ਸਵਾਮੀ ਤ੍ਰਿਪੁਰਾਰੀ ਦਾਸ ਗੁਜਰਾਤ,ਸਵਾਮੀ ਹਰਬੰਸ ਲਾਲ ਡੇਹਲੋ, ਸਵਾਮੀ ਚਰਨਕਮਲਾਨੰਦ,ਸਵਾਮੀ ਸਰਵੱਗਿਆ ਨੰਦ,ਸਵਾਮੀ ਸ਼ੰਕਰਚੇਤਨ ਪਰਬਤ ਪੱਦੀ ਮੱਠ ਵਾਲੇ,ਸਵਾਮੀ ਕੇਸ਼ਵਾ ਨੰਦ ਅਭਧੂਤ,ਸਵਾਮੀ ਵਿਸ਼ਵ ਭਾਰਤੀ ਝੀ, ਸਵਾਮੀ ਅੰਬਿਕਾ ਭਾਰਤੀ ਜੀ,ਸਵਾਮੀ ਫੁੰਮਣ ਦਾਸ ਸਹਿਤ ਸੰਗਤਾਂ ਦਰਮਿਆਨ ਪ੍ਰੋ ਮਿੰਦਰ ਸਿੰਘ ਬਾਗੀ ਟਰੱਸਟ ਪ੍ਰਧਾਨ, ਚੌਧਰੀ ਤੀਰਥ ਰਾਮ ਭੂੰਬਲਾ, ਸ:ਅਵਤਾਰ ਸਿੰਘ ਬੱਲ ਕੇਨੇਡਾ (ਮੂਲ ਨਿਵਾਸੀ ਰਕਬਾ ਧਾਮ ਭੂਰੀਵਾਲੇ ਪਰਿਵਾਰ)ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸੁਰਿੰਦਰ ਸਿੰਘ ਭੁੱਲੇਵਾਲਰਾਠਾਂ ਵਿਧਾਇਕ ਗੜਸੰਕਰ,ਮੁੱਖ ਸੰਸਦੀ ਸਕੱਤਰ ਹਲਕਾ ਵਿਧਾਇਕ ਬਲਾਚੌਰ, ਬਲਦੇਵ ਖੇਪੜ,ਨਰਿੰਦਰ ਮੀਲੂ ਸਕੱਤਰ ਗੁੱਜਰ ਕਲਿਆਣ ਪ੍ਰੀਸ਼ਦ, ਰਾਮ ਜੀ ਦਾਸ ਭੂੰਬਲਾ,ਰਾਮ ਨਾਥ ਬੀਟਣ, ਲਛਮੀ ਚੰਦ, ਬਾਬੂ ਤਰਸੇਮ ਭੁੰਬਲਾ ,ਗੁਰਮੇਲ ਬੂਥਗੜ,ਡਾ ਯਸ਼ਪਾਲ, ਮਦਨ ਲਾਲ ਜੋਸ਼ੀ,ਚੌਧਰੀ ਹਰਬੰਸ ਲਾਲ ਕਿਸਾਣਾ ਚੈਅਰਮੈਨ,ਚੌਧਰੀ ਕੁੰਦਨ ਲਾਲ ਆਜ਼ਮਪੁਰ,ਕੈਪਟਨ ਹਰਬੰਸ ਲਾਲ ਕਟਾਰੀਆ, ਦੌਲਤ ਰਾਮ ਬਜਾੜ ਪ੍ਰਧਾਨ ਭੂਰੀਵਾਲੇ ਕੇਨੇਡਾ ਆਸ਼ਰਮ, ਡਾ ਪ੍ਰੇਮ ਖਟਾਣਾ, ਸੇਠ ਚਰਨਦਾਸ ਅਗਰਵਾਲ, ਸੁਖਦੇਵ ਮਿੰਟੂ ਲੁਧਿਆਣਾ,ਐਡਵੋਕੈਟ ਰਾਜਵਿੰਦਰ ਲੱਕੀ ਕਾਂਗਰਸੀ ਆਗੂ, ਮਿਲਖੀ ਰਾਮ ਪ੍ਰਧਾਨ,ਜਸਵਿੰਦਰ ਵਿੱਕੀ ਕਾਠਗੜ੍ਹ  ਮੈਂਬਰ ਜਿਲਾ੍ਹ ਪੀ੍ਰਸ਼ਦ,ਡਾ ਸ਼ੰਕਰ ਦਾਸ ਸੰਡਰੇਵਾਲ,ਗੌਰਵ ਵਿੱਕੀ,ਮਦਨ ਖੇਪੜ,ਠੇਕੇਦਾਰ ਜੋਗਿੰਦਰ ਟਕਾਰਲਾ,ਸ:ਬਲਵੀਰ ਸਿੰਘ ਢਿੱਲੋ,ਗੁਰਦੇਵ ਗਹੂੰਣ, ਮਿਲਖੀ ਰਾਮ ਪ੍ਰਧਾਨ,ਗੁਰਚਰਨਦਾਸ ਚੇਚੀ ਸੰਮਤੀ ਮੈਂਬਰ, ਪਵਨ ਕਟਾਰੀਆ  ਡੱਲੇਵਾਲ,ਠੇਕੇਦਾਰ ਰਾਕੇਸ਼ ਕੇਸ਼ੀ, ਸੁਰਜੀਤ ਬਜਾੜ ਦਿੱਲੀ,ਕੇਵਲ ਚੌਹਾਣ ਨਾਨੋਵਾਲ,ਰਵੀਇੰਦਰ ਬਾਗੋਵਾਲ,ਪ੍ਰੇਮਜੀਤ ਪ੍ਰਧਾਨ,ਮੋਹਣ ਲਾਲ ਰਾਇਤ, ਰਾਕੇਸ਼ ਕੁਮਾਰ ਰਾਇਤ ਚਾਂਦਪੁਰੀ,ਪ੍ਰੇਮ ਭਾਟੀਆ ਆਦੋਆਣਾ,ਠੇਕੇਦਾਰ ਯਸ਼ਪਾਲ ਨਾਨੋਵਾਲ, ਸਮੇਤ ਬਹੁਗਿਣਤੀ ਚ ਭੂਰੀਵਾਲਿਆਂ ਦੇ ਸਰਧਾਲੂ ਹਾਜ਼ਰ ਸਨ।ਸੰਤ ਸਮਾਗਮ ਦੇ ਤਿੰਨੋ ਦਿਨ ਦੇਸੀ ਘਿÀ ਚ ਬਣੇ ਪਕਵਾਨਾ ਦੇ ਲੰਗਰ ਅਤੁੱਟ ਵਰਤਾਏ ਗਏ।ਸਾਲਾਨਾ ਸਮਾਗਮ ਮੋਕੇ ਬਹੁ ਗਿਣਤੀ ਚ ਸੰਗਤਾਂ ਨੇ ਅਚਾਰੀਆ ਜੀ ਤੋ ਨਾਮ ਸ਼ਬਦ ਦੀ ਦੀਕਸ਼ਾ ਪਾ੍ਰਪਤ ਕਰ ਗੁਰੁ ਧਾਰਨਾ ਕੀਤੀ। 

 

 

Tags: DHARMIK

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD