Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਵੈਲਫੇਅਰ ਸੁਸਾਇਟੀ ਸੜੋਆ ਵੱਲੋ ਅੱਠਵਾਂ ਮਹਾਨ ਸੰਤ ਸਮਾਗਮ ਕਰਵਾਇਆ ਗਿਆ

55 ਸਕੂਲਾਂ ਦੇ 400 ਤੋ ਵੱਧ ਵਿਦਿਆਰਥੀਆਂ ਨੇ ਲਿਆ ਲਿਖਤੀ ਪ੍ਰੀਖਿਆ ਵਿਚ ਭਾਗ

ਪਿੰਡ ਖਰੌੜ ਵਿਖੇ ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵੱਲੋ ਕਰਵਾਏ ਸਮਾਗਮ ਦੇ ਵੱਖ-ਵੱਖ ਝਲਕੀਆਂ।
ਪਿੰਡ ਖਰੌੜ ਵਿਖੇ ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵੱਲੋ ਕਰਵਾਏ ਸਮਾਗਮ ਦੇ ਵੱਖ-ਵੱਖ ਝਲਕੀਆਂ।

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਸੜੋਆ , 22 Dec 2014

ਨਜਦੀਕ ਪੈਂਦੇ ਪਿੰਡ ਖਰੋੜ ਵਿਖੇ ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵੱਲੋ ਅੱਠਵਾ ਸੰਤ ਸਮਾਗਮ ਅਤੇ ਵਿਚਾਰ ਗੋਸਟੀ ਪਿੰਡ ਖਰੌੜ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਮੌਕੇ ਸੁਸਾਇਟੀ ਵੱਲੋ ਅਜਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ.ਬੀ.ਆਰ.ਅੰਬੇਡਕਰ ਦੀ ਜੀਵਨੀ ਸਬੰਧੀ ਧਾਰਮਿਕ ਪ੍ਰਖਿਆ ਕਰਵਾਈ ਗਈ।ਜਿਸ ਵਿਚ ਬਲਾਕ ਸੜੋਆ ਨਾਲ ਸਬੰਧਤ 55 ਵੱਖ-ਵਖ ਸਕੂਲਾਂ ਦੇ ਕਰੀਬ 400 ਤੋ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੀਖਿਆ ਦਾ ਸਾਰਾ ਕੰਟਰੋਲ ਰਾਮ ਦਾਸ ਅਤੇ ਲੈਂਬਰ ਰਾਮ ਦੋਵੇ ਲੈਕਚਰਾਰਾਂ ਦੀ ਯੋਗ ਅਗਵਾਈ ਵਿਚ ਕੀਤਾ ਗਿਆ,ਜਦੋ ਕਿ ਇਸ ਪ੍ਰੀਖਿਆ ਨੂੰ ਨੇਪਰੇ ਚੜਾਉਣ ਵਿਚ ਸੁਸਾਇਟੀ ਦੇ ਸੱਦੇ ਤੇ  ਕਰੀਬ 60 ਤੋ ਵਧ ਸਕੂਲੀ ਅਧਿਆਪਕਾਂ ਨੇ ਵਿਸ਼ੇਸ਼ ਜਿੰਮੇਵਾਰੀ ਨਿਭਾਈ।ਪ੍ਰੀਖਿਆ ਵਿਚ ਸਫਲ ਰਹੇ 31 ਜੇਤੂ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋ ਸਨਮਾਨ ਚਿੰਨ ਤੇ ਨਕਦ ਇਨਾਮ ਦੇ ਕੇ ਉਨਾ ਦੀ ਹੋਸਲਾ ਅਫਜਾਈ ਕੀਤੀ ਗਈ।ਸੁਸਾਇਟੀ ਵੱਲੋ ਕਰਵਾਏ ਅੱਠਵੇ ਮਾਹਨ ਸੰਤ ਸਮਾਗਮ ਵਿਚ ਸੰਤ ਸਰਵਣ ਦਾਸ ਖੁਰਾਲਗੜ੍ਹ ਵਾਲਿਆ ਨੇ ਜੇਤੂ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਅਤੇ ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਪ੍ਰਵਚਨ ਕਰਦਿਆ ਕਿਹਾ ਕਿ ਵਿਦਿਆ ਤੋ ਬਿਨਾ ਇਨਸਾਨ ਦੇ ਜੀਵਨ ਵਿਚ ਹਰ ਪਾਸੇ ਹਨੇਰਾ ਹੀ ਹਨੇਰਾ ਹੈ।

ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਔਖੇ ਹੋ ਕੇ ਚੰਗੇ ਵਿਦਿਆ ਦਵਾਉਣ ਤੋ ਕਦੇ ਵੀ ਪਿਛੇ ਨਹੀ ਹੱਟਣਾ ਚਾਹੀਦਾ।ਉਨਾ ਕਿਹਾ ਕਿ ਸਮਾਜ ਅੰਦਰ ਅਧਿਆਪਕ ਦਾ ਰੁਤਬਾ ਬਹੁਤ ਹੀ ਮਹਾਨ ਹੁੰਦਾ ਹੈ,ਇਸ ਲਈ ਅਧਿਆਪਕ ਵਰਗ ਨੂੰ ਆਪਣੇ ਕਿੱਤੇ ਪ੍ਰਤੀ ਹੋਰ ਵੀ ਇਨਾਮਦਾਰ ਹੋਣ ਦੀ ਜਰੂਰਤ ਹੈ।ਇਸ ਮੌਕੇ ਤੇ ਸੰਤ ਸਤਵਿੰਦਰਜੀਤ ਹੀਰਾ ਕੌਮੀ ਪ੍ਰਧਾਨ ਆਦਿ ਧਰਮ ਮਿਸ਼ਨ ਅਤੇ ਬੀਬੀ ਕਮਲੇਸ਼ ਕੁਮਾਰੀ ਨਵੀ ਦਿੱਲੀ ਕੌਮੀ ਚੇਅਰਪਰਸਨ ਨੇ ਕਿਹਾ ਕਿ ਅਧਿਆਪਕਾਂ ਵੱਲੋ ਪੱਛੜੇ ਖੇਤਰ ਵਿਚ ਗਰੀਬ ਪਰਿਵਾਰ ਦੇ ਬਚਿਆਂ ਨੂੰ ਜੋ ਵਿਦਿਆ ਦਾ ਦਾਨ ਦਿੱਤਾ ਜਾ ਰਿਹਾ ਹੈ,ਇਸ ਲਈ ਸੁਸਾਇਟੀ ਦੇ ਮੈਂਬਰ ਵਧਾਈ ਦੇ ਪਾਤਰ ਹਨ।ਇਸ ਮੌਕੇ ਤੇ ਉਨਾ ਡਾ.ਅੰਬੇਡਕਰ ਜੀ ਦੇ ਜੀਵਨ ਤੇ ਚਾਨਣਾ ਪਾਉਦਿਆ ਉਨਾ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਤੇ ਬਾਲ ਕਲਾ ਮੰਚ ਗੜਸ਼ੰਕਰ ਵੱਲੋ ਡਾ.ਜੋਗਿੰਦਰ ਕੁੱਲੇਵਾਲ ਦੀ ਯੋਗ ਅਗਵਾਈ ਵਿਚ ਸਮਾਜਿਕ ਬੁਰਾਈਆਂ ਦੇ ਖਿਲਾਫ ਵੱਖ-ਵੱਖ ਨੁੱਕੜ ਨਾਟਕ ਪੇਸ਼ ਕਰਕੇ ਦਰਸ਼ਕਾਂ ਤੋ ਖੂਬ ਵਾਹ-ਵਾਹ ਖੱਟੀ।

ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਰਿੰਦਰ ਬੇਗਮਪੁਰੀ ਅਤੇ ਨਗਰ ਖਰੌੜ ਵੱਲੋ ਸ:ਭਜਨ ਸਿੰਘ ਸਮਾਜਸੇਵੀ ਅਤੇ ਨੰਬਰਦਾਰ ਪਿਆਰਾ ਸਿੰਘ ਨੇ ਆਏ ਮਹਾਪੁਰਸ਼ਾਂ ਅਤੇ ਸੁਸਾਇਟੀ ਦੇ ਮੈਂਬਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸ:ਲਖਵਿੰਦਰ ਸਿੰਘ ਸਰਪੰਚ ਖਰੌੜ,ਸ;ਅਜੀਤ ਰਾਮ ਖੇਤਾਨ,ਸ਼੍ਰੀ ਨਾਜਰ ਰਾਮ ਖੇਤਾਨ ਦੋਵੇ ਜਿਲਾ ਸਿਖਿਆ ਅਫਸਰ ਸੇਵਾਮੁਕਤ,ਰਵਿਦਰ ਲਾਲੀ,ਜੋਜਿੰਦਰ ਸਿੰਘ,ਬਲਵਿੰਦਰ ਨਾਨੋਵਾਲ,ਨਿਰਮਲ ਨਵਾਗਰਾ,ਵਰਿੰਦਰ ਕੁਮਾਰ ਬੀਰੋਵਾਲ,ਮਹਿੰਦਰ ਚੰਦ ਪੋਜੇਵਾਲ,ਮਾ:ਚੰਨਣ ਰਾਮ ਸੁਨਿਆਰਾ,ਸੁਰਿੰਦਰ ਪਾਲ ਸਿੰਘ ਏ.ਈ.ਓ.ਸੜੋਆ,ਗੁਰਬਖਸ਼ ਲਾਲ,ਸ਼ਿਵ ਕੁਮਾਰ,ਰਜਿੰਦਰ ਕੁਮਾਰ,ਜਗਮੋਹਣ ਸਿੰਘ ਦਿਆਲਾ,ਹਰਬੰਸ ਚਣਕੋਆ,ਜਸਵੀਰ ਸਿੰਘ,ਚਮਨ ਲਾਲ ਚਣਕੋਆ ਸਾਬਕਾ ਸਰਪੰਚ,ਦਰਸ਼ਨ ਸਿੰਘ ਫੋਜੀ,ਮੋਹਣ ਲਾਲ ਖਰੋੜ,ਰਾਮ ਲਾਲ,ਜਗਤਾਰ ਸਿੰਘ,ਰਣਜੀਤ ਸਿੰਘ,ਗਿਆਨ ਸਿੰਘ ਭਨੂੰ,ਭਗਤ ਰਾਮ ਭਨੂੰ ਤਿਲਕ ਰਾਜ ਸੂਦ,ਪਲਵਿੰਦਰ ਪਟਵਾਰੀ,ਮਨਜੀਤ ਆਲੋਵਾਲ,ਗੁਰਮੇਲ ਸਿੰਘ,ਨਰੰਜਣਜੋਤ ਸਿੰਗ,ਤਰਲੋਚਨ ਸਿੰਘ,ਮਨਜੀਤ ਗੰਗੜ੍ਹ,ਰਾਜ ਕੁਮਾਰ,ਪਵਨ ਕੁਮਾਰ,ਸੋਮ ਨਾਥ,ਮਹਿੰਦਰ ਪਾਲ ਪ੍ਰਧਾਨ ਸੜੋਆਮਾ:ਜੁਝਾਰ ਸਿੰਘ ਸਹੂੰਗੜਾ ਆਦਿ ਵੀ ਹਾਜਰ ਸਨ।

 

 

Tags: DHARMIK

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD