Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਮਹਾਰਾਜ ਲਾਲ ਦਾਸ ਭੂਰੀਵਾਲਿਆਂ ਦੇ ਤਿੰਨ ਰੋਜਾ ਅਵਤਾਰ ਦਿਵਸ ਮੋਕੇ ਸੰਤ ਸਮਾਗਮ ਸ਼ੁਰੂ

ਐਲੋਪੈਥੀ, ਹੋਮੀਓਪੈਥੀ, ਆਯੂਰਵੈਦਿਕ ਮੈਗਾ ਮੈਡੀਕਲ ਕੈਂਪ ਅੱਜ

ਅਵਤਾਰ ਦਿਵਸ ਮੋਕੇ ਪ੍ਰਵਚਨ ਕਰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਭੂਰੀਵਾਲੇ, ਹਾਜ਼ਰ ਸੰਤ ਮਹਾਂਪੁਰਸ਼ ਤੇ ਸੰਗਤਾਂ।
ਅਵਤਾਰ ਦਿਵਸ ਮੋਕੇ ਪ੍ਰਵਚਨ ਕਰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਭੂਰੀਵਾਲੇ, ਹਾਜ਼ਰ ਸੰਤ ਮਹਾਂਪੁਰਸ਼ ਤੇ ਸੰਗਤਾਂ।

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਸੜੋਆ , 21 Dec 2014

ਸ਼੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ (ਨਵਾਂਸ਼ਹਿਰ) ਵਿਖੇ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਬ੍ਰਹਮਲੀਨ ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਦਾ ਪੋਹ ਸੁਦੀ ਦੂਜ ਮੋਕੇ ਸਾਲਾਨਾ ਅਵਤਾਰ ਦਿਹਾੜਾ ਅੱਜ  ਮੋਜੁਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ  ਹੇਠ ਸ਼ਰਧਾ ਪੁਰਵਕ ਸ਼ੁਰੂ ਹੋ ਗਿਆ। ਇਸ ਮੋਕੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ “ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ” ਦੇ ਆਖੰਡ ਪਾਠਾਂ ਦੇ ਪ੍ਰਕਾਸ਼ ਕਰਦਿਆਂ ਦੇਸ਼ ਵਿਦੇਸ਼ ਤੋ ਵੱਡੀ ਤਾਦਾਦ ਚ ਪੁੱਜੀਆਂ ਸਤਿਗੁਰਾਂ ਦੀ ਲਾਡਲੀ ਸੰਗਤਾਂ ਨੂੰ ਗੁਰੂਆਂ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਸਤਿਗੁਰਾਂ ਦੇ ਅਵਤਾਰ  ਦਿਹਾੜੇ, ਨਿਰਵਾਣ ਦਿਵਸ  ਪ੍ਰੇਰਣਾ ਸ੍ਰੋਤ ਹੁੰਦੇ ਹਨ ਇਨਾ੍ਹ ਇਤਿਹਾਸਿਕ ਦਿਨਾ੍ਹ ਮੋਕੇ ਗੁਰੁ ਦਰਬਾਰ ਚ ਸ਼ਰਧਾ-ਭਾਵ ਨਾਲ ਨਤਮਸਤਕ ਹੋਣ ਅਤੇ ਬਿਨ ਇੱਛਾ ਸੇਵਾ, ਸਿਮਰਨ, ਦਾਨ ਕਰਨ ਨਾਲ ਜਿੱਥੇ ਸਤਿਗੁਰਾਂ ਦੀ ਖੁਸ਼ੀ ਪਾ੍ਰਪਤ  ਹੂੰਦੀ ਹੈ ਉੱਥੇ ਜੀਵ ਦਾ ਜੀਵਨ ਜਨਮ ਮਰਨ ਦੇ ਚੱਕਰਾਂ ਤੋ ਮੁਕਤ ਹੋ ਕੇ ਸਚਖੰਡ ਸਤਲੋਕ ਦੀ ਪਾ੍ਰਪਤੀ ਕਰ ਲੈਂਦਾ ਹੈ। ਅਚਾਰੀਆ ਜੀ ਨੇ ਕਿਹਾ ਸੰਸਾਰੀ ਜੀਵ ਸੰਸਾਰ ਤੇ ਪਰਮਾਤਮਾ ਨੇ ਬੰਦਗੀ ਕਰਨ ਭੇਜਿਆ ਸੀ, ਪਰ ਜੀਵ ਸੰਸਾਰੀ ਪਦਾਰਥਾਂ ਦੀ ਇੱਛਾ ਰੱਖਣ ਕਾਰਨ ਜੀਵ ਆਪਣੇ ਜੀਵਨ ਦੇ ਅਸਲ ਮਨੋਰਥ ਤੋ ਭਟਕ ਕੇ ਪਰਮਾਤਮਾ ਦੀ ਬੰਦਗੀ ਤੋ ਦੂਰ ਹੋ ਗਿਆ।ਇਸ ਮੋਕੇ ਸੰਤ ਮਹਾਂਪੁਰਸ਼ਾਂ ਚ ਸਵਾਮੀ ਤੁਰੀਆ ਨੰਦ, ਸਵਾਮੀ ਗੁਰਦਿਆਲ ਦਾਸ ਸ਼ਾਸ਼ਤਰੀ ਪਾਣੀਪਤ,ਸਵਾਮੀ ਤ੍ਰਿਪੁਰਾਰੀ ਦਾਸ ਗੁਜਰਾਤ,ਸਵਾਮੀ ਹਰਬੰਸ ਲਾਲ ਡੇਹਲੋ, ਸਵਾਮੀ ਚਰਨਕਮਲਾਨੰਦ,ਸਵਾਮੀ ਸਰਵੱਗਿਆ ਨੰਦ,ਸਵਾਮੀ ਕੇਸ਼ਵਾ ਨੰਦ ਅਭਧੂਤ, ਸਵਾਮੀ ਫੁੰਮਣ ਦਾਸ ਸਹਿਤ ਸੰਗਤਾਂ ਦਰਮਿਆਨ ਪ੍ਰੋ ਮਿੰਦਰ ਸਿੰਘ ਬਾਗੀ ਟਰੱਸਟ ਪ੍ਰਧਾਨ, ਚੌਧਰੀ ਤੀਰਥ ਰਾਮ ਭੂੰਬਲਾ, ਬਲਦੇਵ ਖੇਪੜ, ਰਾਮ ਜੀ ਦਾਸ ਭੂੰਬਲਾ,ਰਾਮ ਨਾਥ ਬੀਟਣ, ਲਛਮੀ ਚੰਦ, ਬਾਬੂ ਤਰਸੇਮ ਭੁੰਬਲਾ ,ਗੁਰਮੇਲ ਬੂਥਗੜ,ਡਾ ਯਸ਼ਪਾਲ,ਦਰਸ਼ਨ ਲਾਲ ਮੰਗੂਪੁਰ, ਮਦਨ ਲਾਲ ਜੋਸ਼ੀ, ਦੌਲਤ ਰਾਮ ਬਜਾੜ ਪ੍ਰਧਾਨ ਭੂਰੀਵਾਲੇ ਕੇਨੇਡਾ ਆਸ਼ਰਮ, ਡਾ ਪ੍ਰੇਮ ਖਟਾਣਾ, ਸੇਠ ਚਰਨਦਾਸ ਅਗਰਵਾਲ, ਸੁਖਦੇਵ ਮਿੰਟੂ ਲੁਧਿਆਣਾ,ਪ੍ਰੇਮ ਚੰਦ ਭੀਮਾ, ਮਦਨ ਲਾਲ ਹੱਕਲਾ,ਮਿਲਖੀ ਰਾਮ ਪ੍ਰਧਾਨ,ਜਸਵਿੰਦਰ ਵਿੱਕੀ ਕਾਠਗੜ੍ਹ  ਮੈਂਬਰ ਜਿਲਾ੍ਹ ਪੀ੍ਰਸ਼ਦ,ਡਾ ਸ਼ੰਕਰ ਦਾਸ ਸ਼ੰਡਰੇਵਾਲ,ਮਦਨ ਖੇਪੜ,ਠੇਕੇਦਾਰ ਜੋਗਿੰਦਰ ਟਕਾਰਲਾ, ਮਿਲਖੀ ਰਾਮ ਪ੍ਰਧਾਨ,Àਮ ਪ੍ਰਕਾਸ਼ ਸਾਬਕਾ ਸਰਪੰਚ, ਪਵਨ ਕਟਾਰੀਆ  ਡੱਲੇਵਾਲ ਸਮੇਤ ਬਹੁਗਿਣਤੀ ਚ ਭੂਰੀਵਾਲਿਆਂ ਦੇ ਸਰਧਾਲੂ ਹਾਜ਼ਰ ਸਨ। ਟਰੱਸਟ ਮੈਂਬਰ ਤੀਰਥ ਰਾਮ ਭੂੰਬਲਾ  ਨੇ ਦੱਸਿਆ ਕਿ ਅੱਜ 22 ਦਸੰਬਰ ਨੂੰ ਆਸ਼ਰਮ ਚ ਐਲੋਪੈਥੀ, ਹੋਮੀਓਪੈਥੀ, ਆਯੂਰਵੈਦਿਕ ਮੈਗਾ ਕੈਂਪ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋ ਸਵਾਮੀ ਲਾਲਦਾਸ ਬ੍ਰਹਮਾ ਨੰਦ ਭੂਰੀਵਾਲੇ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। ਜਿਸ ਵਿੱਚ ਹਰ ਰੋਗ ਦੀ ਦਵਾਈ ਟਰੱਸਟ ਵਲੋ ਮੁਫਤ ਦਿੱੱਤੀ ਜਾਵੇਗੀ।ਇਸੇ ਦਿਨ ਅਚਾਰੀਆ ਜੀ ਵਲੋ ਲੋੜਬੰਦ ਅਪਾਹਿਜ ਮਰੀਜਾਂ ਨੂੰ ਟਰਾਈ ਸਾਈਕਲ, ਕੰਨਾਂ ਦੇ ਸੁਣਨ ਵਾਲੀਆਂ ਮਸ਼ੀਨਾਂ,ਵੀਲ੍ਹ ਚੈਅਰ,ਬਾਕਰ, ਸਟਿੱਕਾਂ ਤੋ ਇਲਾਵਾ ਹੋਰ ਵੀ ਅਪਾਹਿਜ ਵਿਅਕਤੀਆਂ ਨੂੰ ਸਾਮਾਨ ਦਾਨ ਵਜੋ ਭੇਟਾ ਕੀਤਾ ਜਾਵੇਗਾ।

 

 

Tags: DHARMIK

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD