Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਸ੍ਰੀ ਬ੍ਰਹਮ ਨਿਵਾਸ ਆਸ਼ਰਮ ਆਸਟ੍ਰੇਲੀਆ ਚ ਭੂਰੀਵਾਲਿਆਂ ਦਾ ਸੰਤ ਸਮਾਗਮ ਸੰਪੰਨ

ਆਸਟ੍ਰੇਲੀਆ ਚ ਸਾਲਾਨਾ ਸਮਾਗਮ ਮੋਕੇ ਸੁਭਾਗੀ ਜੋੜੀ ਦਾ ਕੀਤਾ ਵਿਆਹ

ਵਿਆਹ ਬੰਧਨ ਚ ਬੱਝੀ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦਿੰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ।
ਵਿਆਹ ਬੰਧਨ ਚ ਬੱਝੀ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦਿੰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ।

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਸੜੋਆ , 02 Dec 2014

ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਆਸਟ੍ਰੇਲੀਆ ਸਥਿਤ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਬੋਡਲਸ ਲਾਈਨ ਲਿਟਿਲ ਰਿਵਰ ਵਿਕਟੋਰੀਆ 3211(ਮੈਲਬੋਰਨ) ਵਿਖੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ  ਦੀ ਰਹਿਨੁਮਾਈ ਹੇਠ ਦੂਸਰਾ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸੰਪੰਨ ਹੋ ਗਿਆ।ਇਸ ਮੋਕੇ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ  ਆਖੰਡ ਪਾਠਾਂ ਦੇ ਭੋਗ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਪਾਏ ਗਏ।ਸਾਲਾਨਾ ਸਮਾਗਮ ਦੀ ਸਮਾਪਤੀ ਮੋਕੇ ਅਚਾਰੀਆ ਜੀ ਨੇ ਭਾਰਤ ਤੋ ਬਾਅਦ ਕੈਨੇਡਾ ਆਸ਼ਰਮ ਤੇ ਹੁਣ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਆਸਟ੍ਰੇਲੀਆ ਚ ਸਾਦਗੀ ਤੇ ਗੁਰੁ ਦਰਬਾਰ ਚ ਆਸਟ੍ਰੇਲੀਆ ਵਸਦੇ ਬਾਰਾ ਸਿੰਘ ਤੇ ਚਰਨਜੀਤ ਕੌਰ ਅ੍ਰਮਿੰਤਸਰ ਨਿਵਾਸੀ ਦੀ ਲਾਡਲੀ ਗੁਰਇੰਦਰ ਕੌਰ ਦਾ ਵਿਆਹ ਜਿਲਾ੍ਹ ਰੋਪੜ ਦੇ ਪਿੰਡ ਆਜਮਪੁਰ ਨਿਵਾਸੀ ਨਰੇਸ਼ ਕੁਮਾਰ ਤੇ ਸ਼ੁਕੰਤਲਾ ਦੇਵੀ ਦੇ ਸਪੁੱਤਰ ਜਗਦੀਪ ਨਾਲ ਵਿਆਹ ਬੰਧਨ ਚ ਬੱਝੀ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਗੁਰਮੁੱਖ ਪਾ੍ਰਣੀ ਹਰ ਕਾਰਜ ਗੁਰੂ ਆਦੇਸ਼ ਤੇ ਗੁਰ ਪ੍ਰਣਾਲੀ ਚ ਰਹਿ ਕੇ ਜਦੋ ਸਾਦਗੀ ਤੇ ਵਿਧੀ ਵਿਧਾਨ ਨਾਲ ਵਿਆਹ ਬੰਧਨ ਦੀ ਪਵਿੱਤਰ ਰਸਮ ਨੂੰ ਨਿਭਾਉਣ ਨਾਲ ਸ਼ਰਧਾਵਾਨ ਬੱਚੇ ਤੇ ਮਾਤਾ ਪਿਤਾ ਹਮੇਸ਼ਾ ਸੁੱਖਮਈ ਜੀਵਨ ਬਤੀਤ ਕਰਦੇ ਹਨ।ਅਚਾਰੀਆ ਜੀ ਨੇ ਕਿਹਾ ਕਿ ਮਨੁੱਖ ਦੁਆਰਾ ਕੀਤਾ ਜਾਂਦਾਂ ਕਰਮ ਹੀ ਉਸਦੀ ਕਿਸਮਤ ਬਣਦਾ ਹੈ ਕਿਉਂ ਕਿ ਜੀਵ ਖੁਦ ਹੀ ਆਪਣੀ ਕਿਸਮਤ ਦਾ ਨਿਰਮਾਤਾ ਹੈ।ਉਨਾ੍ਹ ਕਿਹਾ ਕਿ ਸੰਸਾਰ ਵਿੱਚ ਪਾਪ ਤੇ ਪੁੰਨ ਭਾਵ ਸ਼ੁੱਭ ਤੇ ਅਸ਼ੁੱਭ ਦੋ ਹੀ ਤਰਾਂ੍ਹ ਦੇ ਕਰਮ ਮਨੁੱਖ ਕਰਦਾ ਹੈ।

ਇਸ ਕਰਕੇ ਸ਼ੁੱਭ ਕਰਮਾਂ ਦਾ ਫਲ ਸੁੱਖ ਅਤੇ ਅਸ਼ੁੱਭ ਕਰਮਾਂ ਦਾ ਫਲ ਦੁੱਖ ਹੁੰਦਾ ਹੈ।ਅਚਾਰੀਆ ਜੀ ਨੇ ਕਿਹਾ ਕਿ ਜਿਸ ਦੇ ਜੀਵਨ ਚ ਸੁੱਖ, ਮਨ ਚ ਸ਼ਾਂਤੀ ਤੇ ਪਰਮਾਤਮਾ ਵਲੋ ਬਖਸ਼ਿਸ਼ ਹਰ ਦਾਤ ਤੇ ਸੁੰਤਸ਼ਟੀ ਹੈ।ਉਹੀ ਸਭ ਤੋ ਵੱਡਾ ਧੰਨਵਾਨ ਕਿਹਾ ਜਾਂਦੇ। ਉਨਾ੍ਹ ਵਿਦੇਸ਼ ਵਸਦੀਆ ਸੰਗਤਾਂ ਨੂੰ ਪ੍ਰੇਰਣਾ ਕੀਤੀ ਕਿ ਕਿ ਉਹ ਧਨ ਦਾ ਸਦਉਪਯੋਗ ਕਰਦੇ  ਹੋਏ ਆਪਣੀ ਨੇਕ ਕਮਾਈ ਨੂੰ ਦੀਨ -ਦੁਖੀਆਂ ਦੀ ਭਲਾਈ ਤੇ ਸਮਾਜ ਸੇਵਾ ਲਈ, ਔਲਾਦ ਨੂੰ ਚੰਗੇ ਸੰਸਕਾਰ, ਚੰਗੀ ਐਜੂਕੇਸ਼ਨ ਦੇਣ ਲਈ ਖਰਚ ਕਰਨ ਤਾਂ ਜੋ ਸਮਾਜ ਦੇ ਭਲੇ ਦੇ ਨਾਲ -ਨਾਲ ਜੀਵ ਦਾ ਪੁੰਨ ਕਰਮ ਵੀ ਬਣਦਾ ਰਹੇ।ਵਿਦੇਸ਼ ਯਾਤਰਾ ਤੇ ਆਸਟ੍ਰੇਲੀਆ ਗਏ ਅਚਾਰੀਆ ਚੇਤਨਾ ਨੰਦ ਜੀ ਤੋ ਵਿਦੇਸ਼ ਵਸਦੀਆਂ ਵੱਡੂ ਗਿਣਤੀ ਚ ਸੰਗਤਾਂ ਨੇ 'ਨਾਮ ਸ਼ਬਦ' ਦੀ ਦਾਤ ਪਾ੍ਰਪਤ ਕਰ ਗੁਰੁ ਧਾਰਣਾ ਕੀਤੀ।ਦੱਸਣਯੋਗ ਹੈ ਕਿ ਅਚਾਰੀਆ ਜੀ ਨੇ ਮੈਲਬੋਰਨ ਤੋ ਪਹਿਲਾਂ ਸਿਡਨੀ ਦੇ ਵੱਖ -ਵੱਖ ਸ਼ਹਿਰਾਂ ਚ ਵੀ ਸਤਿਸੰਗ ਕੀਤੇ।

ਇਸ ਮੋਕੇ ਸੰਗਤਾਂ ਦਰਮਿਆਨ ਦੌਲਤ ਰਾਮ ਬਜਾੜ ਪ੍ਰਧਾਨ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਟਰੱਸਟ ਕੈਨੇਡਾ, ਜੈ ਆਨੰਦ ਪ੍ਰਧਾਨ ਭੁਰੀਵਾਲੇ ਟਰੱਸਟ ਆਸਟ੍ਰੇਲੀਆ, ਸ਼੍ਰੀ ਇੰਤਾਜ ਖਾਨ ਹੈਰੀਸਨ ਵਾਰਡ ਕੌਸਲਰ, ਸ਼੍ਰੀ ਗੌਤਮ ਗੁਪਤਾ ਸ਼ੈਫੀ ਵਾਰਡ ਕੌਸਲਰ ਵੀਅਨਦਮ(ਆਸਟ੍ਰੇਲੀਆ),ਨਰੇਸ਼ ਗੋਇਲ ਲੁਧਿਆਣਾ, ਪ੍ਰਿੰਸੀਪਲ ਜੋਗਿੰਦਰ ਸਿੰਘ ਰਾਣਾ ,ਸ਼੍ਰੀਰਾਮ ਰੇਂਜ ਅਫਸਰ, ਵਿਜੇ ਧੀਮਾਨ, ਅਮਰਜੀਤ ਖੇਲਾ ਚੀਫ ਐਗਜੂਕੇਟਿਵ ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ, ਬਲਜੀਤ ਖੇਲਾ, ਚਰਨਪ੍ਰਤਾਪ ਸਿੰਘ ਟਿੰਕੂ,ਬਲਵਿੰਦਰ ਕੁਮਾਰ, ਪ੍ਰੇਮ ਕੁਮਾਰ,ਚੰਦਰਕਾਂਤ, ਸੰਜੀਵ ਚੇਚੀ, ਸੇਠੀ ਕਟਵਾਰਾ, ਅਸ਼ਵਨੀ ਸਿਡਨੀ, ਵਿਕਰਮ ਖੇਪੜ,ਰੁਪਿੰਦਰ ਕੁਮਾਰ,ਅਸ਼ਵਨੀ ਕਸਾਣਾ ਕਟਵਾਰਾ,ਸਮੇਤ ਬਹੁ ਗਿਣਤੀ ਚ ਸਤਿਗੁਰਾਂ ਦੀ ਲਾਡਲੀ  ਸੰਗਤਾਂ ਹਾਜ਼ਰ ਸਨ।Àੋਪਰੋਕਤ ਜਾਣਕਾਰੀ ਆਸਟ੍ਰੇਲੀਆ ਭੂਰੀਵਾਲੇ ਆਸ਼ਰਮ ਤੋ ਟਰੱਸਟ ਮੈਂਬਰਾਨ ਨੇ ਫੋਨ ਦੁਆਰਾ ਦਿੱਤੀ।

 

 

Tags: DHARMIK

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD