Thursday, 04 June 2026

 

 

ਖ਼ਾਸ ਖਬਰਾਂ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ

 

ਐਸ.ਏ.ਐਸ.ਨਗਰ ਸ਼ਹਿਰ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ : ਬੀਬੀ ਰਾਮੂਵਾਲੀਆ

3 ਵਾਲੀਬਾਲ, 5 ਬੈਡਮਿੰਟਨ ਕੋਰਟਾਂ ਦਾ ਕੀਤਾ ਬੀਬੀ ਰਾਮੂਵਾਲੀਆ ਨੇ ਉਦਘਾਟਨ

ਬੀਬੀ ਅਮਨਜੋਤ ਕੌਰ ਰਾਮੂਵਾਲੀਆ ਸੈਕਟਰ-70 ਵਿਖੇ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਦੇ ਹੋਏ।
ਬੀਬੀ ਅਮਨਜੋਤ ਕੌਰ ਰਾਮੂਵਾਲੀਆ ਸੈਕਟਰ-70 ਵਿਖੇ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਦੇ ਹੋਏ।

Web Admin

Web Admin

5 Dariya News

ਐਸ.ਏ.ਐਸ ਨਗਰ , 10 Nov 2014

Last updated on: Nov 10, 2014, 00:00 IST

ਐਸ.ਏ.ਐਸ ਨਗਰ ਕੇਂਦਰੀ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਤੇ ਸਾਬਕਾ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ 'ਚ ਨਗਰ ਕੌਂਸਲ ਐਸ.ਏ.ਐਸ ਨਗਰ ਦੇ ਨਵੇਂ ਬਣੇ ਵਾਰਡ ਨੰਬਰ 47, ਸੈਕਟਰ-70 ਵਿਚ ਤਿੰਨ ਵਾਲੀਬਾਲ ਤੇ 5 ਬੈਡਮਿੰਟਨ ਦੇ ਗਰਾਊਂਡ ਬਣਾਕੇ ਉਨ੍ਹਾਂ ਲਈ ਨੈਟ, ਸਟਲ, ਬੱਲੇ ਤੇ ਵਾਲੀਬਾਲ ਆਦਿ ਸਮਾਨ ਦੇ ਕੇ ਖੇਡਾਂ ਸ਼ੁਰੂ ਕਰਵਾਈਆਂ ਗਈਆਂ  ਜਿਸ ਦਾ ਉਦਘਾਟਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਚੇਅਰਪਰਸਨ, ਜਿਲਾ ਯੋਜਨਾ ਕਮੇਟੀ ਨੇ ਕੀਤਾ।ਵਿਸ਼ੇਸ਼ ਪਾਰਕ ਨੰਬਰ 32 ਸੈਕਟਰ 70 ਮੋਹਾਲੀ 'ਚ ਖਿਡਾਰੀਆਂ ਤੇ ਆਮ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਮੋਹਾਲੀ 'ਚ ਵੱਖ ਸੈਕਟਰਾਂ ਦੇ ਵਿਕਾਸ ਤੇ ਖੇਡਾਂ ਦੀ ਤਰੱਕੀ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਵਾਰਡ ਵਿਚ 1.25 ਕਰੋੜ ਦੀ ਲਾਗਤ ਨਾਲ ਸਪੈਸ਼ਲ ਪਾਰਕ ਨੰਬਰ 32 ਵਿਕਸਤ ਕੀਤਾ ਗਿਆ ਹੈ ਜਿਸ ਵਿਚ ਮਿਊਜਕ ਸਿਸਟਮ, ਵਧੀਆ ਲਾਈਟਾਂ, ਸਪਰਿੰਕਲਿੰਗ ਵਾਟਰ ਸਪਲਾਈ, ਬਾਸਕਟਬਾਲ ਗਰਾਊਂਡ 'ਤੇ ਵੱਡੇ ਝੂਲੇ ਲੱਗੇ । ਹੁਣ ਵੱਖ ਵੱਖ ਪਾਕਟਾਂ 'ਚ ਖੇਡ ਗਰਾਉਂਡ ਬਣਾ ਕੇ ਨੌਜਵਾਨ ਬੱਚੇ ਬੱਚੀਆਂ ਤੇ ਘਰਾਂ 'ਚ ਬੈਠੀਆਂ ਰਹਿੰਦੀਆਂ ਬੀਬੀਆਂ ਲਈ ਇਹ ਖੇਡ ਗਰਾਉਂਡ ਬਣਾਏ ਹਨ ਜਿਸਦਾ ਨਾਗਰਿਕਾਂ ਨੂੰ ਅਨੰਦ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਐਸ.ਏ.ਐਸ.ਨਗਰ ਸ਼ਹਿਰ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। 

ਇਸ  ਮੌਕੇ ਬੋਲਦਿਆਂ  ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਉਨ੍ਹਾਂ ਇਸ ਸੈਕਟਰ ਵਿਚ ਸਾਰੇ ਪਾਰਕਾਂ 'ਚ ਸੀ.ਐਫ.ਐਲ. ਲਾਈਟਾਂ, ਤੇ ਪਾਰਕਾਂ ਦੀ ਰੇਲਿੰਗ ਅੰਦਰ ਕਰਵਾਕੇ ਪਾਰਕਿੰਗ ਲਈ ਥਾਂ ਬਨਾਉਣ ਦੇ ਟੈਂਡਰ ਕਰਵਾ ਦਿੱਤੇ ਹਨ। ਬੀ ਰੋਡ ਤੇ ਪ੍ਰੀਮਿਕਸ ਪਵਾ  ਦਿੱਤੀ ਹੈ ਤੇ ਹੁਣ ਖੇਡਾਂ ਵਲ ਰੁਚਿੱਤ ਕਰਨ ਲਈ ਗਰਾਉਂਡ ਬਣਾ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਸੈਕਟਰ 70 ਦੇ ਵੱਖ ਵੱਖ ਖੇਤਰਾਂ ਦੇ ਆਪਸੀ ਮੈਚ ਵੀ ਕਰਵਾਏ ਜਾਇਆ ਕਰਨਗੇ। ਸਮਾਜਸੇਵੀ ਸ. ਅਮਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਉਹ ਸਮਾਜ ਸੇਵਾ ਦੇ ਕੰਮਾਂ 'ਚ ਵਧ ਚੜ ਕੇ ਮਦਦ ਕਰਦੇ ਰਹਿਣਗੇ। ਇਸ ਮੌਕੇ ਸ੍ਰੀ ਐਸ.ਐਸ. ਗਿੱਲ, ਅਮਰੀਕ ਸਿੰਘ ਗਿੱਲ, ਅਮਰ ਧਾਲੀਵਾਲ, ਇਕਬਾਲ ਸਿੰਘ ਨਰੰਗ, ਜਰਨੈਲ ਸਿੰਘ, ਡੀ.ਪੀ. ਸ. ਜਸਵਿੰਦਰ ਸਿੰਘ, ਆਰ.ਕੇ.ਗੁਪਤਾ, ਡਾ. ਗੁਰਮੇਲ ਸਿੰਘ, ਆਰ ਪੀ. ਕੰਬੋਜ, ਕਰਨਲ ਸਮਸ਼ੇਰ ਸਿੰਘ  ਡਡਵਾਲ, ਆਰ.ਪੀ. ਵਰਮਾ, ਲੱਖਣਪਾਲ, ਹਰਪਾਲ ਸਿੰਘ, ਗੁਰਮੀਤ ਸਿੰਘ ਸ਼ਾਮਪੁਰ, ਨਿਰਮਲ ਸੈਣੀ, ਆਰ.ਐਸ. ਵਾਲੀਆ, ਜੇ.ਪੀ, ਨੀਟੂ, ਬੀਬੀ ਨਿਰਮਲ ਪਠਾਣੀਆ, ਮੈਡਮ ਢਿਲੋਂ, ਮੈਡਮ ਨਰੰਗ, ਰੀਟਾ ਅਨੰਦ, ਸੋਭਾ ਗੌਰੀਆ, ਸੁਖਵਿੰਦਰ ਕੌਰ ਆਦਿ ਵੀ ਹਾਜਰ ਸਨ।

 

 

Tags: BIWI AMANJOT KAUR RAMOOWALIA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD