Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਬਾਬੇ ਨਾਨਕ ਦੀ ਨਗਰੀ 'ਚ 'ਸ਼ਵੱਛ ਭਾਰਤ' ਦੀ ਮਹੁੰਮ

ਸੰਤ ਸੀਚੇਵਾਲ ਵੱਲੋਂ ਰੇਲਵੇ ਸ਼ਟੇਸ਼ਨ 'ਤੇ ੫ ਪਖਾਨੇ ਤੇ ੨ ਬਾਥਰੂਮ ਬਣਾਉਣ ਦੀ ਸ਼ੁਰੂਆਤ

ਬਾਬੇ ਨਾਨਕ ਦੀ ਨਗਰੀ

Web Admin

Web Admin

5 ਦਰਿਆ ਨਿਊਜ਼

ਸੁਲਤਾਨਪੁਰ ਲੋਧੀ , 28 Oct 2014

ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇ ਨਜ਼ਰ ਸੁਲਤਾਨਪੁਰ ਲੋਧੀ ਨਗਰੀ ਨੂੰ ਸਾਫ ਸੁਥਰਾ ਰੱਖਣ ਦੀ  ਮਹੁੰਮ ਸ਼ੁਰੂਆਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਥੋਂ ਦੇ ਰੇਲਵੇ ਸ਼ਟੇਸ਼ਨ 'ਤੇ ੫ ਪੱਕੇ ਪਖਾਨੇ ਅਤੇ ਦੋ ਬਾਥਰੂਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸ਼ਵੱਛ ਭਾਰਤ ਮਹੁੰਮ ਦੀ ਸਲਾਂਘਾ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪਿੱਛਲੇ ੧੪ ਸਾਲਾਂ ਤੋਂ ਇਲਾਕੇ ਦੀਆਂ ਸੰਗਤਾਂ  ਆਪਣੇ ਹੱਥਾਂ 'ਚ ਜਿੱਥੇ ਝਾੜੂ ਫੜਕੇ ਸਫਾਈ ਕਰਦੀਆਂ ਆ ਰਹੀਆਂ ਹਨ ਉਥੇ ਪਵਿੱਤਰ ਵੇਈਂ ਦੀ ਸਫਾਈ ਮਹੁੰਮ 'ਚ ਵੀ ਹਿੱਸਾ ਲੈਂਦੀਆਂ ਆ ਰਹੀਆ ਹਨ।ਉਨ੍ਹਾਂ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸ਼ਵੱਛ ਭਾਰਤ ਦੀ ਮਹੁੰਮ ਦੇਸ਼ ਲਈ ਸ਼ੁਭ ਸ਼ਗਨ ਹੈ।ਦੇਸ਼ ਸਾਫ ਸੁਥਰਾ ਹੋਵੇਗਾ ਤੇ ਲੋਕ ਵੀ ਤੰਦਰੁਸਤ ਰਹਿਣਗੇ।

ਰੇਲਵੇ ਸ਼ਟੇਸ਼ਨ 'ਤੇ ਪਖਾਨੇ ਬਣਾਉਣ ਸਬੰਧੀ ਸੰਤ ਸੀਚੇਵਾਲ ਵੱਲੋਂ ਸੱਦੀ ਗਈ ਇੱਕ ਮੀਟਿੰਗ 'ਚ ਚੱਕਚੇਲਾ ਦੇ ਰਹਿਣ ਵਾਲੇ ਸ੍ਰ ਸੋਹਣ ਸਿੰਘ ਸ਼ਾਹ ਨੇ ਇਸ ਦਾ ਸਾਰਾ ਖਰਚਾ ਚੁੱਕਣ ਦੀ ਜੁੰਮੇਵਾਰੀ ਲੈਂਦਿਆ ਕਿਹਾ ਕਿ ਉਹ ਪਾਖਨੇ ਬਣਾਉਣ ਲਈ ਆਉਣ ਵਾਲੇ ਸਾਰੇ ਖਰਚੇ ਦੇ ਨਾਲ-ਨਾਲ ਇਸ ਦੀ ਸਫਾਈ ਦਾ ਵੀ ਪੱਕਾ ਪ੍ਰਬੰਧ ਕਰਨਗੇ।ਸੰਤ ਸੀਚੇਵਾਲ ਜੀ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਸੱਦੀ ਹੋਈ ਜਿਸ 'ਚ ਸੁਲਤਾਨਪੁਰ ਲੋਧੀ ਵਿੱਚ ਵੱਧ ਤੋਂ ਵੱਧ ਜਨਤਕ ਪਖਾਨੇ ਬਣਾਉਣ ਦੀ ਅਪੀਲ ਕੀਤੀ ਸੀ।ਰੇਲਵੇ ਸ਼ਟੇਸ਼ਨ 'ਤੇ ਪਖਾਨੇ ਬਣਾਉਣ ਦੀ ਸ਼ੁਰੂਆਤ ਕਰਨ ਤੋਂ ਬਾਆਦ ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਨਗਰੀ ਐਲਾਨਿਆਂ ਹੋਇਆ ਹੈ ਪਰ ਅਜੇ ਤੱਕ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮਸਿਆ ਜਨਤਕ ਪਖਾਨਿਆ ਦੀ ਬੜੀ ਘਾਟ ਹੈ।

ਉਨ੍ਹਾ ਦੱਸਿਆ ਕਿ ਡੀ.ਐਮ.ਯੂ.ਰੇਲ ਗੱਡੀਆਂ 'ਚ ਬਾਥਰੂਮ ਨਾ ਹੋਣ ਕਾਰਨ ਰੇਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਰੇਲਵੇ ਸ਼ਟੇਸ਼ਨ ਮਾਸਟਰ ਮੋਹਨ ਲਾਲ ਨੇ ਇਸ ਮੌਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਸ਼ਟੇਸ਼ਨ 'ਤੇ ਪਾਖਨਿਆਂ ਦੀ ਬੜੀ ਜਰੂਰਤ ਸੀ।ਸ਼ਟੇਸ਼ਨ 'ਤੇ ਪਹਿਲਾ ਬਣੇ ਪਖਾਨੇ ਯਾਤਰੀਆਂ ਲਈ ਥੋੜ੍ਹੇ ਸਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਨਗਰੀ ਹੋਣ ਕਾਰਨ ਸੰਗਤਾਂ ਮੱਸਿਆ, ਸੰਗਰਾਂਦ ਤੇ ਗੁਰਪੁਰਬ  ਮੌਕੇ ਵੱਡੀ ਗਿਣਤੀ 'ਚ ਆਉਂਦੀਆਂ ਹਨ।ਇਸ ਤੋਂ ਪਹਿਲਾ ਵੀ ਸੰਤ ਸੀਚੇਵਾਲ ਰੇਲਵੇ ਸ਼ੇਟਸ਼ਨ ਨੂੰ ਸੁੰਦਰ ਬਣਾਉਣ ਲਈ ਇਸ ਦੇ ਆਲੇ ਦੁਆਲੇ ਵੱਡੀ ਪੱਧਰ 'ਤੇ ਰੁੱਖ ਲਗਵਾ ਚੁੱਕੇ ਹਨ।ਪਖਾਨੇ ਬਣਾਉਣ ਦੇ ਨਾਲ ਨਾਲ ਰੇਲਵੇ ਸ਼ਟੇਸ਼ਨ ਦੀ ਸਾਫ ਸਫਾਈ ਲਈ ਵੀ ਸੇਵਾਦਾਰ ਲਗਾਤਾਰ ਜੁਟੇ ਹੋਏ ਹਨ।ਇਸ ਮੌਕੇ ਬਲਾਕ ਸਮੰਤੀ ਮੈਂਬਰ ਜਸਪਾਲ ਸਿੰਘ,  ਐਨ.ਆਰ.ਆਈ ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ , ਅਮਰਜੀਤ ਸਿੰਘ ਹਾਲੈਂਡ, ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ,ਯੱਗਦੱਤ ਸ਼ਰਮਾ, ਪਰਮਜੀਤ ਸਿੰਘ ਬੱਲ, ਜੱਸਾ ਰਸੂਲਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD