Tuesday, 21 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪਗੜੀ ਦੀ ਇੱਜ਼ਤ ਨੂੰ ਦਾਗ਼ ਨਾ ਲੱਗੇ : ਓਮ ਪ੍ਰਕਾਸ਼ ਚੌਟਾਲਾ

ਅਸੀਂ ਨਿਭਾਇਆ ਵਾਅਦਾ ਅਪਣਾ, ਹੁਣ ਤੁਸੀਂ ਵੀ ਅਪਣਾ ਵਾਅਦਾ ਨਿਭਾ ਦਿਉ : ਚੌਟਾਲਾ

ਓਮ ਪ੍ਰਕਾਸ਼ ਚੌਟਾਲਾ ਦਾ ਚੋਣ ਰਥ ਰੋਕਣ ਨੂੰ ਭਾਜਪਾ ਨੇ ਕੀਤਾ ਸੀ.ਬੀ.ਆਈ. ਦਾ ਦੁਰਉਪਯੋਗ : ਅਭੈ ਚੌਟਾਲਾ
ਓਮ ਪ੍ਰਕਾਸ਼ ਚੌਟਾਲਾ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 12 Oct 2014

Last updated on: Oct 12, 2014, 00:00 IST

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਸੂਬਾ ਵਾਸੀਆਂ ਦੇ ਨਾਮ ਇਕ ਅਪੀਲ ਕਰਦਿਆਂ 15 ਅਕਤੂਬਰ ਨੂੰ ਇਨੈਲੋ ਦੇ ਸਾਰੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ 'ਚ ਪਾਰਟੀ ਪ੍ਰਤੀ ਸਮਰਪਣ ਅਤੇ ਚੌਧਰੀ ਦੇਵੀਲਾਲ ਪ੍ਰਤੀ ਸਨਮਾਨ ਦੀ ਇੱਜ਼ਤ ਹੁਣ ਸੂਬਾ ਵਾਸੀਆਂ ਦੇ ਹੱਥਾਂ 'ਚ ਹੈ। ਬੀਤੀ ਰਾਤ ਤਿਹਾੜ ਜੇਲ੍ਹ ਜਾਣ ਤੋਂ ਪਹਿਲਾਂ ਸੂਬਾ ਵਾਸੀਆਂ ਦੇ ਨਾਮ ਲਿਖੀ ਅਪਣੀ ਚਿੱਠੀ 'ਚ ਇਨੈਲੋ ਮੁਖੀ ਨੇ ਕਿਹਾ ਕਿ ਦੁਨੀਆ ਦੇ ਇਕ ਬਹੁਤ ਵੱਡੇ ਦਾਰਸ਼ਨਿਕ ਨੇ ਕਿਹਾ ਹੈ ਕਿ ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਹੈ। ਉਨ੍ਹਾਂ ਆਮ ਲੋਕਾਂ ਦੀ ਕ੍ਰਾਂਤੀ ਦੇ ਦੂਤ ਸਵ. ਜੈਪ੍ਰਕਾਸ਼ ਨਾਰਾਇਣ ਜੀ ਦੇ ਜਨਮਦਿਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਜੈਪ੍ਰਕਾਸ਼ ਨਾਰਾਇਣ ਜੀ ਦਾ ਜਨਮਦਿਨ ਹੈ, ਜਿਨ੍ਹਾਂ ਨੇ ਸੰਘਰਸ਼ ਕਰ ਕੇ ਕਾਂਗਰਸ ਦੇ ਕੁਸ਼ਾਸਨ ਤੋਂ ਦੇਸ਼ ਨੂੰ ਛੁਟਕਾਰਾ ਦਿਵਾਇਆ। ਉਨ੍ਹਾਂ ਦੇ ਦਿਖਾਏ ਰਾਹਤ 'ਤੇ ਚਲਦਿਆਂ ਅਸੀਂ ਹਰਿਆਣਾ 'ਤੋਂ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਦਾ ਅੰਤ ਕਰਨ ਦਾ ਅਹਿਦ ਲਿਆ ਜਿਸ ਲਈ ਅੱਜ ਅਸੀਂ ਸਜ਼ਾ ਕੱਟ ਰਹੇ ਹਾਂ।ਇਨੈਲੋ ਮੁਖੀ ਨੇ ਹਰਿਆਣਾ ਵਾਸੀਆਂ ਦੇ ਨਾਮ ਅਪਣੇ ਸੰਦੇਸ਼ 'ਚ ਕਿਹਾ ਕਿ ਲੰਮੇ ਸਮੇਂ ਤੋਂ ਬਾਅਦ ਅੰਜ ਅਸੀਂ ਆਪਸ 'ਚ ਮਿਲ ਰਹੇ ਹਾਂ ਜੋ ਪਿਆਰ ਅਤੇ ਸਨਮਾਨ ਤੁਸੀਂ ਦਿਤਾ ਉਸ ਨਾਲ ਮੇਰਾ ਦਿਲ ਬਾਗ਼-ਬਾਗ਼ ਹੋ ਗਿਆ ਅਤੇ ਮੈਨੂੰ ਮੇਰੇ ਵਰਕਰਾਂ ਅਤੇ ਮੇਰੇ ਚਾਹੁਣ ਵਾਲਿਆਂ ਦੇ ਅਟੁੱਟ ਸਬੰਧ 'ਤੇ ਮਾਣ ਹੈ। ਸਾਬਕਾ ਮੁੱਖ ਮੰਤਰੀ ਨੇ ਅਪਣੇ ਸੰਦੇਸ਼ 'ਚ ਕਿਹਾ, ''ਹੁਣ ਜੁਦਾਈ ਦਾ ਸਮਾਂ ਆ ਗਿਆ ਹੈ ਇਸ ਸਮੇਂ ਮੇਰੇ ਦਿਲ 'ਚ ਜੁਦਾਈ ਦੇ ਸਮੇਂ ਜੋ ਭਾਵਨਾਵਾਂ ਆ ਰਹੀਆਂ ਹਨ ਉਸ ਤੋਂ ਇਕ ਕਵਿਤਾ ਦੇ ਰਾਹੀਂ ਕਹਿਣਾ ਚਾਹੁੰਦਾ ਹਾਂ।

ਇਨੈਲੋ ਮੁਖੀ ਨੇ ਅਪਣੀ ਕਵਿਤਾ ਨੂੰ ਕੁੱਝ ਇਸ ਤਰ੍ਹਾਂ ਬਿਆਨ ਕੀਤਾ ਕਿ :

ਲੋ ਫਿਰ ਸੇ ਬੰਧ ਚਲੇ ਹੈਂ, ਫ਼ਰਜ਼ ਦੀ ਜ਼ੰਜੀਰੋਂ ਮੇਂ

ਇਕ ਕਤਰਾ ਆਂਸੂ ਨਾ ਗਿਰੇਗਾ ਚਾਹੇ ਦੇਖ ਲੇਨਾ ਤਸਵੀਰੋਂ ਮੇਂ

ਗ਼ਰੀਬ ਕੇ ਚੂਲਹੇ ਕੀ ਰੋਟੀ ਦੀ ਖਾਤਿਰ, ਖ਼ੁਦ ਕੋ ਹਮਨੇ ਜਲਾ ਦਿਆ

ਪਰ ਹਮੇਂ ਹੈ ਖੁਸ਼ੀ ਯਹੀ, ਕਿ ਦੁਸ਼ਮਨ ਦੀ ਜੜੋਂ ਕੋ ਹਿਲਾ ਦਿਆ

ਹਮਨੇ ਨਿਭਾਇਆ ਵਾਅਦਾ ਅਪਨਾ, ਅਬ ਤੁਮ ਭੀ ਅਪਨਾ ਵਾਦਾ ਨਿਭਾ ਦੇਨਾ

ਮਿਟਾ ਭੀ ਜਾਊਂ ਤੋਂ ਦੁਨਿਆ ਕੋ ਮੇਰਾ ਇਤਿਹਾਸ ਬਤਾ ਦੇਨਾ।

ਚੌਟਾਲਾ ਨੇ ਪਾਰਟੀ ਕਾਰਕੁਨਾਂ ਅਤੇ ਸੂਬਾ ਵਾਸੀਆਂ ਦੇ ਨਾਮ ਅਪਣੇ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ 'ਚ ਪਾਰਟੀ ਦੇ ਪ੍ਰਤੀ ਸਮਰਪਣ ਅਤੇ ਚੌਧਰੀ ਦੇਵੀਲਾਲ ਦੇ ਸਨਮਾਨ ਦੀ ਇੱਜ਼ ਹੁਣ ਉਨ੍ਹਾਂ ਦੇ ਹੱਥ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਗ ਦੀ ਇੱਜ਼ਤ 'ਤੇ ਦਾਗ਼ ਨਾ ਲੱਗੇ ਅਤੇ ਹਰਿਆਣਾ ਦਾ ਮਾਣ ਮੇਰੇ ਪ੍ਰਤੀ ਸਮਰਪਣ ਇਸ ਨੂੰ ਸਿੱਧ ਕਰਨ ਦਾ ਤੁਹਾਡਾ ਇਹ ਆਖ਼ਰੀ ਇਮਤਿਹਾਨ ਹੈ। ਮਿਹਨਤ ਨਾਲ ਪਾਰਟੀ ਦੇ ਇਕ-ਇਕ ਉਮੀਦਵਾਰ ਨੂੰ ਜਿਤਾਉਣਾ ਤੁਹਾਡੇ ਹੱਥ 'ਚ ਹੈ। ਸੂਬਾ ਵਾਸੀਆਂ ਤੋਂ ਤਿਹਾੜ ਜੇਲ੍ਹ ਲਈ ਵਿਦਾ ਲੈਂਦਿਆਂ ਉਨ੍ਹਾਂ ਚਿੱਠੀ ਦੇ ਅਖ਼ੀਰ 'ਚ ਸੂਬਾ ਵਾਸੀਆਂ ਦੇ ਖੁਸ਼ ਅਤੇ ਆਬਾਦ ਰਹਿਣ ਦੀ ਕਾਮਨਾ ਕਰਦਿਆਂ ਲਿਖਿਆ ਕਿ ਇਹ ਇਨ੍ਹਾਂ ਸ਼ਬਦਾਂ ਦੇ ਨਾਲ ਭਾਰੀ ਮਨ ਨਾਲ ਹੁਣ ਲੋਕਾਂ ਤੋਂ ਵਿਦਾ ਲੈਂਦੇ ਹਨ ਅਤੇ ਚਿੱਠੀ ਦੇ ਅਖ਼ੀਰ 'ਚ ਉਨ੍ਹਾਂ ਨੇ ਸੂਬਾ ਵਾਸੀਆਂ ਦੇ ਨਾਮ ਤੁਹਾਡਾ ਅਪਣਾ ਓਮ ਪ੍ਰਕਾਸ਼ ਚੌਟਾਲਾ ਲਿਖ ਕੇ 11 ਅਕਤੂਬਰ ਨੂੰ ਦੇਰ ਸ਼ਾਮ ਇਹ ਚਿੱਠੀ ਪਾਰਟੀ ਕਾਰਜਕਰਤਾਵਾਂ ਅਤੇ ਸੂਬਾ ਵਾਸੀਆਂ ਦੇ ਨਾਮ ਜਾਰੀ ਕਰਦਿਆਂ ਲੋਕਾਂ ਤੋਂ ਇਨੈਲੋ ਉਮੀਦਵਾਰਾਂ ਨੂੰ ਜੇਤੂ ਬਣਾਉਣ ਅਤੇ ਉਨ੍ਹਾਂ ਦੀ ਪੱਗ ਦੀ ਇੱਜ਼ਤ ਅਤੇ ਸਨਮਾਨ ਦੀ ਇੱਜ਼ਤ ਰੱਖਣ ਦਾ ਸੱਦਾ ਦਿਤਾ।

 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD