Friday, 17 May 2024

 

 

ਖ਼ਾਸ ਖਬਰਾਂ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਪਟਿਆਲਾ ਅਤੇ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ ਲੋਕ ਸਭਾ ਚੋਣਾਂ: ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ : ਜਤਿੰਦਰ ਜੋਰਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ

 

ਦਲਾਈਲਾਮਾ ਦੀ ਅਗਵਾਈ ਹੇਠ ਹੋਈ ਸਰਵ ਧਰਮ ਸਭਾ 'ਚ ਬਦਲ ਰਹੇ ਜਲਵਾਯੂ 'ਤੇ ਚਿੰਤਾ ਦਾ ਪ੍ਰਗਟਾਵਾ

ਸੰਤ ਸੀਚੇਵਾਲ ਨੇ ਬਾਬੇ ਨਾਨਕ ਦੀ ਪਵਿੱਤਰ ਵੇਈਂ ਦੀ ਕੀਤੀ ਚਰਚਾ

Web Admin

Web Admin

5 ਦਰਿਆ ਨਿਊਜ਼

ਸੁਲਤਾਨਪੁਰ ਲੋਧੀ , 22 Sep 2014

ਤਿੱਬਤੀਆਂ ਦੇ ਧਾਰਮਿਕ ਆਗੂ ਦਲਾਈਲਾਮਾ ਦੀ ਅਗਵਾਈ ਹੇਠ ਦੇਸ਼ ਦੇ ਵੱਖ-ਵੱਖ ਧਾਰਮਿਕ ਆਗੂਆਂ ਦੀ  ਹੋਈ ਦੋ ਦਿਨਾਂ ਮੀਟਿੰਗ 'ਚ ਜਾਰੀ ਕੀਤੇ ਗਏ ਐਲਾਨਨਾਮੇ 'ਚ ਕਿਹਾ ਕਿ ਦੇਸ਼ 'ਚ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ , ਹਰ ਇੱਕ ਵਿਆਕਤੀ ਨੂੰ ਆਪਣੀਆਂ ਰੁਹ ਰੀਤਾਂ ਮੁਤਾਬਿਕ ਧਾਰਮਿਕ ਅਜ਼ਾਦੀ ਮਾਨਣ ਦਾ ਹੱਕ ਹੋਵੇ ਤੇ ਕੋਈ ਵੀ ਨੂੰ ਕਿਸੇ ਹੋਰ ਧਰਮ ਦੀਆਂ ਰੁਹ ਰੀਤਾਂ 'ਚ ਦਖਲ ਦੇ ਨਾ ਦੇਵੇ।ਕੁਦਰਤੀ ਆਫਤਾਂ ਦੀਆਂ ਚਣੌਤੀਆਂ ਦਾ ਰਲ ਕੇ ਸਾਹਮਣਾ ਕਰਨਾ ਤੇ ਪਾਣੀ ਅਤੇ ਊਰਜ਼ਾ ਦੀ ਸੰਭਾਲ ਕਰਨੀ 'ਤੇ ਬੀਮਾਰੀਆਂ ਦੇ ਖਾਤਮੇ ਲਈ ਰਲਕੇ ਸਾਂਝੇ ਯਤਨ ਕਰਨੇ ਵੀ ਇਸ ਐਲਾਨਨਾਮੇ 'ਚ ਸ਼ਾਮਿਲ ਹੈ।ਵੱਖ ਵੱਖ ਧਰਮਾਂ ਦੇ ਆਗੂਆਂ ਨੇ ਜਲਵਾਯੂ 'ਚ ਆ ਰਹੀਆਂ ਤਬਦੀਲੀਆਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ । ਇੰਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਜਿਵੇਂ ਗੰਗਾਂ ਕਰੋੜਾਂ ਹਿੰਦੂਆਂ ਦੀ ਧਾਰਮਿਕ ਅਸਥਾ ਦੀ ਪ੍ਰਤੀਕ ਹੈ ਪਰ ਗੰਗਾਂ ਦੇ ਦੂਸ਼ਿਤ ਹੋਣ ਨਾਲ ਹਿੰਦੂ ਸਮਾਜ ਦੀਆਂ ਧਾਰਮਿਕ ਰੁਹ ਰੀਤਾਂ ਪ੍ਰਭਾਵਿਤ ਹੁੰਦੀਆਂ ਹਨ ਉਂਝ ਹੀ ਮੁਸਲਮ ਭਾਈਚਾਰੇ ਲਈ ਵੀ ਵਜੂ ਕਰਨ ਲਈ ਸਾਫ਼ ਪਾਣੀ ਦੀ ਲੋੜ ਹੁੰਦੀ ਹੈ ਤਦ ਹੀ ਉਸ ਦੀ ਨਮਾਜ਼ ਪਾਕ ਸਾਫ਼ ਹੋਵੇਗੀ ।ਦਿੱਲੀ ਦੇ ਇੱਕ ਹੋਟਲ 'ਚ ਚੱਲੀ ਇਸ ਦੋ ਦਿਨਾਂ ਮੀਟਿੰਗ ਵਿੱਚ 9 ਧਰਮਾਂ ਦੇ ਆਗੂਆਂ ਨੇ ਹਿੱਸਾ ਲਿਆ । 

ਇਸ ਦੋ ਦਿਨਾਂ ਮੀਟਿੰਗ ਦੀ ਸਮਾਪਤੀ ਦੌਰਾਨ ਜਾਰੀ ਕੀਤੇ ਐਲਾਨਨਾਮੇ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਅਜਿਹੇ ਮੰਚਾਂ ਤੋਂ ਸਿਰਫ ਗੱਲਾਂ ਹੀ ਨਾ ਕੀਤੀਆ ਜਾਣ ਸਗੋਂ ਠੋਸ ਪ੍ਰੋਗਰਾਮ ਉਲੀਕ ਕੇ ਦੇਸ਼ 'ਤੇ ਦੁਨੀਆਂ ਦੇ ਲੋਕਾਂ ਨੂੰ ਸਦਭਾਵਨਾਂ ਦਾ ਸੁਨੇਹਾ ਦਿੱਤਾ ਜਾਵੇ। ਇਸ ਮੀਟਿੰਗ ਦੀ ਕਾਰਵਾਈ ਨੂੰ ਹੋਰ ਅੱਗੇ ਤੋਰਨ ਲਈ ਇੱਕ ਐਕਸ਼ਨ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਵੀ ਕੀਤਾ ਗਿਆ । ਤਿੱਬਤੀ ਧਾਰਮਿਕ ਆਗੂ ਦਲਾਈਲਾਮਾ ਨੇ ਜਲਵਾਯੂ 'ਚ ਆ ਰਹੀਆਂ ਤਬਦੀਲੀਆਂ ਨੂੰ ਵੀ ਧਾਰਮਿਕ ਰੁਹ ਰੀਤਾਂ 'ਤੇ ਅਸਰ ਪੈਣ 'ਤੇ ਚਿੰਤਾ ਪ੍ਰਗਟ ਕੀਤੀ।ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ  ਨੇ ਇਸ ਮੀਟਿੰਗ 'ਚ  ਸਿੱਖ ਧਰਮ ਨਾਲ ਸੰਬੰਧਤ  ਪਵਿੱਤਰ ਵੇਈਂ ਦਾ ਮੁੱਦਾ ਬੜੀ ਗੰਭੀਰਤਾ ਨਾਲ ਉਠਾਇਆ ਕਿ ਕਿਵੇਂ ਸੰਗਤਾਂ ਦੇ ਸਹਿਯੋਗ ਨਾਲ 160 ਕਿਲੋਮੀਟਰ ਲੰਬੀ ਵੇਈਂ ਦੀ ਸਫਾਈ ਨਾਲ ਪੰਜਾਬ ਵਿੱਚ ਵਾਤਾਵਰਣ ਦੀ ਲਹਿਰ ਖੜੀ ਵੀ ਖੜੀ ਕੀਤੀ ਗਈ ਤੇ ਇਸੇ ਲਹਿਰ ਨਾਲ ਸੰਗਤਾਂ ਨੂੰ ਵਾਤਾਵਰਣ ਪ੍ਰਤੀ ਜਾਗਰਿਤ ਵੀ ਕੀਤਾ ਗਿਆ।

ਐਲਾਨਨਾਮੇ 'ਚ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਕਿਧਰੇ ਵੀ ਹਿੰਸਾ ਹੁੰਦੀ ਹੈ ਉਸ ਦਾ ਵਿਰੋਧ ਕਰਨ  ਤੇ ਖਾਸ ਕਰਕੇ ਜਿੱਥੇ ਧਰਮ ਦੇ ਨਾਂਅ 'ਤੇ ਹਿੰਸਾ ਹੁੰਦੀ ਹੈ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।ਸਮੁੱਚੇ ਵਿਸ਼ਵ ਪ੍ਰਤੀ ਆਪਣੀ ਜੁੰਮੇਵਾਰੀ ਸਮਝਦਿਆ ਸਦਭਾਵਨਾ ਵਾਲਾ ਮਾਹੌਲ ਸਿਰਜਣ ਦਾ ਵੀ ਸੱਦਾ ਦਿੱਤਾ ਗਿਆ।ਇਸ ਮੌਕੇ ਤਿਬੱਤੀਆਂ ਦੇ ਧਾਰਮਿਕ ਆਗੂ ਦਲਾਈਲਾਮਾ ਨੇ ਕਿਹਾ ਕਿ ਭਾਰਤ ਅਨੇਕਾਂ ਧਰਮਾਂ ਵਾਲਾ ਦੇਸ਼ ਹੈ ਤੇ ਇੱਥੇ ਲੋਕ ਨੇ ਸਦੀਆਂ ਤੋਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਹੋਇਆ ਹੈ ਜੋ ਦੁਨੀਆ ਨੂੰ ਸਦਭਾਵਨਾਂ ਦਾ ਸੁਨੇਹਾ ਦਿੰਦੀ ਹੈ।

ਇਸ ਮੀਟਿੰਗ ਵਿੱਚ ਧਰਮ , ਔਰਤਾਂ ਲਈ ਬਰਾਬਰੀ , ਮਨੁੱਖੀ ਅਧਿਕਾਰਾਂ ਦੇ ਘਾਣ  ਜਲਵਾਯੂ 'ਚ ਆ ਰਹੀ ਤਬਦੀਲੀ , ਸਿੱਖਿਆ ਅਤੇ ਅਮੀਰ ਤੇ ਗਰੀਬਾਂ 'ਚ ਵੱਧ ਰਹੇ ਪਾੜੇ ਦੇ ਮੁੱਦਿਆਂ ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਧਰਮ ਨੇ ਜੋ ਸਰਬਤ ਦੇ ਭਲੇ ਦਾ ਸੁਨੇਹਾ ਦਿੱਤਾ ਹੈ ਉਸ ਨਾਲ ਦੁਨੀਆਂ ਦੇ ਸਮੁੱਚੇ ਭਲੇ ਦੀ ਕਾਮਨਾ ਕੀਤੀ ਗਈ ਹੈ ਨਾ ਕਿ ਕਿਸੇ ਵਿਆਕਤੀ ਵਿਸ਼ੇਸ਼ ਲਈ।

ਵਾਤਾਵਰਣ ਦੇ ਮੁੱਦੇ 'ਤੇ ਹੋਈ ਚਰਚਾ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈ ਸਿੱਖ ਭਾਈਚਾਰੇ ਦੀ ਧਾਰਮਿਕ ਅਸਥਾ ਨਾਲ ਜੁੜੀ ਹੋਈ ਹੈ।ਉਨ੍ਹਾਂ ਦੱਸਿਆ ਕਿ 14 ਸਾਲਾਂ ਦੀ ਕਾਰ ਸੇਵਾ ਨੇ ਇਸ ਇਤਿਹਾਸਕ ਤੇ ਪਵਿੱਤਰ ਨਦੀ ਦੀ ਸਫਾਈ ਲਈ ਕੀਤੇ ਸਾਂਝੇ ਯਤਨ ਹੀ ਹਨ ਜਿਸ ਨੇ ਸੰਗਤਾਂ 'ਚ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।ਉਨ੍ਹਾਂ ਦਲਾਈਲਾਮਾ ਦੀ ਹਾਜ਼ਰੀ ਵਿੱਚ ਕਿਹਾ ਕਿ ਗੁਰਬਾਣੀ ਵਿੱਚ ਜੋ ਸੁਨੇਹਾ ਦਿੱਤਾ ਗਿਆ ਹੈ ਉਸ ਨਾਲ ਗੋਲਬਲ ਵਾਰਮਿੰਗ ਵਰਗੀ ਸਮੱਸਿਆ ਨਾਲ ਨਿਜੱਠਿਆ ਜਾ ਸਕਦਾ ਹੈ।ਇਸ ਮੀਟਿੰਗ ਦਾ ਉਦਘਾਟਨ ਦਿੱਲੀ ਦੇ ਲੈਫਟੀਨਲ ਗਵਰਨਰ ਡਾ: ਨਜ਼ੀਬ ਜੰਗ ਨੇ ਕੀਤਾ ਜਦ ਕਿ ਇਸ ਦੇ ਸਮਾਪਤੀ ਸਮਰੋਹ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਸ਼ਿਰਕਤ ਕੀਤੀ ।ਇਸ ਮੌਕੇ ਜਾਰੀ ਕੀਤੇ ਗਏ ਐਲਾਨਨਾਮੇ ਵਿੱਚ 'ਚ ਇੱਕ ਐਕਸ਼ਨ ਕਮੇਟੀ ਬਣਾਉਣ ਦਾ ਐਲਾਨ ਕੀਤਾ ਤੇ ਜੂੰਮ ਕਸ਼ਮੀਰ 'ਚ ਆਈ ਕੁਦਰਤੀ ਆਫਤ 'ਚ ਮਾਰੇ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸਲਾਮਕ ਸੈਂਟਰ ਆਫ ਇੰਡੀਆ ਦੇ ਲਖਨਾਊ ਤੋਂ ਆਏ ਸਕੱਤਰ ਮੌਲਾਨਾ ਮਹੁੰਮਦ ਸੂਫ਼ੀਆਨਾ ਨਿਜ਼ਾਮੀ ਨੇ ਕਿਹਾ ਕਿ ਉਨ੍ਹਾਂ ਦੀ ਨਮਾਜ਼ ਉਦੋਂ ਤੱਕ ਸਫਲ ਨਹੀਂ ਮੰਨੀ ਜਾਂਦੀ ਜਦੋਂ ਤੱਕ ਉਹ ਸਾਫ ਪਾਣੀ ਨਾਲ ਵਜੂ ਨਾ ਕਰ ਲੈਣ।

ਹੋਰਨਾਂ ਤੋਂ ਇਲਾਵਾ ਇਸ ਦੋ ਦਿਨਾਂ ਮੀਟਿੰਗ ਵਿੱਚ ਰਿਸ਼ੀਕੇਸ਼ ਤੋਂ ਸਵਾਮੀ ਚਿੰਦਾਨੰਦ ਸਰਸਵਤੀ, ਸੰਤ ਸ਼੍ਰੀ ਮੁਰਾਰੀ ਬਾਪੂ, ਮਹਾਂਮੰਡਲੇਸ਼ਵਰ ਸਵਾਮੀ ਕੈਲਾਸ਼ਨੰਦ ਬ੍ਰਹਮਚਾਰੀ, ਸਵਾਮੀ ਆਤਮਾਪ੍ਰਜੰਨਾ ਨੰਦਾ ਸਰਸਵਤੀ,ਮੌਲਾਨਾ ਵਾਹੀਦ ਦੂਨ ਖਾਨ,ਡਾ: ਸਈਅਦ ਕਾਲਬੇ ਸਦੀਕ, ਜੈਨ ਧਰਮ, ਡਾ: ਜੌਹਨ ਦਇਆਲ, ਦੇ ਅਚਾਰੀਆ ਸ਼੍ਰੀ ਮਹਾਂਸ਼ਰਨਮ, ਲੋਕੇਸ਼ਮੁਨੀ,  ਬੋਧੀਆ ਦੇ 17 ਵੇਂ ਕਰਮਾਪਾ, ਪਿੰਗਲਵਾੜਾ ਤੋਂ ਬੀਬੀ ਇੰਦਰਜੀਤ ਕੌਰ, ਐਮ.ਜੇ ਅਕਬਰ,ਪ੍ਰੋਫੈਸਰ ਸਾਦੀ ਵਾਹਿਦ , ਕਿਰਨ ਬੇਦੀ ,  ਡਾ: ਮੋਹੀ ਬੀ. ਡਾਲਾ ਤੇ ਡਾ: ਸ਼ਰਨਨਾਜ਼ ਕਾਮਾ , ਸੰਤ ਸੁਖਜੀਤ ਸਿੰਘ , ਸੁਰਜੀਤ ਸਿੰਘ ਸ਼ੰਟੀ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।

 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD