ਸਵਾਮੀ ਸ਼ੰਕਰਾਨੰਦ ਜੀ ਦਾ ਕੈਨੇਡਾ ਪਹੁੰਚਣ'ਤੇ ਕੀਤਾ ਨਿੱਘਾ ਸਵਾਗਤ
ਮਹਾਰਾਜ ਜੀ ਦਾ ਕੈਨੇਡਾ ਪਹੁੰਚਣ'ਤੇ ਸਵਾਗਤ ਕਰਦੀਆਂ ਸੰਗਤਾਂ
Web Admin
5 ਦਰਿਆ ਨਿਊਜ਼ (ਸਤਨਾਮ ਚਾਹਲ)
ਭੱਦੀ , 31 Aug 2014
ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀਵਾਲਿਆਂ ਦੀ 30ਵੀਂ ਸਲਾਨਾ ਬਰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਟੈਂਪਲ ਟਰਾਂਟੋ (ਕੈਨੇਡਾ) ਵਿਖੇ ਮਨਾਉਣ ਦੇ ਸੰਬੰਧ ਵਿੱਚ ਮੌਜੂਦਾ ਗੱਦੀਨਸ਼ੀਨ ਪਰਮ ਸੰਤ ਯੋਗੀਰਾਜ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲਿਆਂ(ਧਾਮ ਤਲਵੰਡੀ ਖੁਰਦ) ਦਾ ਕੈਨੇਡਾ ਪਹੁੰਚਣ'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮਹਾਰਾਜ ਜੀ ਦਾ ਸਵਾਗਤ ਕਰਨ ਲਈ ਕੈਨੇਡਾ ਦੀਆਂ ਸੰਗਤਾਂ ਬਹੁ-ਗਿਣਤੀ ਵਿੱਚ ਪਹੁੰਚੀਆਂ।ਇਸ ਮੌਕੇ ਮਹਾਰਾਜ ਜੀ ਨੇ ਸਵਾਗਤ ਕਰਨ ਲਈ ਪਹੁੰਚੀਆਂ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਸੰਗਤਾਂ ਦੀ ਵਿਦੇਸ਼ਾਂ ਵਿੱਚ ਰਹਿ ਕੇ ਗੁਰਬਾਣੀ ਨਾਲ ਜੁੜੇ ਰਹਿਣ ਦੀ ਸ਼ਲਾਘਾ ਕੀਤੀ।ਇਸ ਮੌਕੇ ਭਾਈ ਬੂਟਾ ਸਿੰਘ ਅਤੇ ਜਥੇਦਾਰ ਅਵਤਾਰ ਸਿੰਘ ਵੀ ਮਹਾਰਾਜ ਜੀ ਦੇ ਨਾਲ ਕੈਨੇਡਾ ਪਹੁੰਚੇ।ਇਸ ਮੌਕੇ ਪ੍ਰਧਾਨ ਕਰਨੈਲ ਸਿੰਘ,ਸ਼੍ਰੀ ਲਾਲ ਚੌਹਾਨ,ਜਗਦੀਸ਼ ਚੌਹਾਨ,ਨਰਾਇਣ ਚੌਹਾਨ,ਭਗਵੰਤ ਸਿੰਘ ਧਾਲੀਵਾਲ,ਗੋਲਡੀ ਕਾਹਲੋਂ ,ਅਮਰਜੀਤ ਸਿੰਘ,ਨਕਸ਼ਤ ਚੌਹਾਨ,ਵਰਿੰਦਰ ਸਿੰਘ ਸੰਧੂ,ਮੋਹਿਤ ਭਾਟੀਆ,ਮੇਹਰ ਚੌਹਾਨ,ਮਿੱਕੀ,ਗੁਰਮੁਖ ਸਿੰਘ ਮਾਨ,ਹੈਰੀ ਛਪਾਰ,ਗੁਰਨਾਮ ਸਿੰਘ ਸੰਧੂ,ਹਰਿੰਦਰ ਸਿੰਘ ਧਨੋਆ,ਰਿੱਚੀ ਧਨੋਆ,ਹਰਜੋਤ ਸਿੰਘ ਧਾਲੀਵਾਲ,ਹਰਵਿੰਦਰ ਸਿੰਘ ਕਾਹਲੋਂ ਆਦਿ ਤੋਂ ਇਲਾਵਾ ਬਹੁ-ਗਿਣਤੀ ਸੰਗਤਾਂ ਹਾਜ਼ਰ ਸਨ।