Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਸੰਤਾਂ ਦੀ ਸੇਵਾ ਕਰਨ ਨਾਲ ਆਤਮਿਕ ਅਨੰਦ ਮਿਲਦੈ- ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲੇ

ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਜਾਰੀ

ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੇ ਬਰਸੀ ਸਮਾਗਮਾਂ ਦੌਰਾਨ ਸਵਾਮੀ ਸ਼ੰਕਰਾ ਨੰਦ ਮਹਾਰਾਜ ਜੀ ਭੂਰੀ ਵਾਲੇ ਸਾਧੂ ਮੰਡਲੀਆਂ ਨੂੰ ਵਸਤਰ ਭੇਂਟ ਕਰਦੇ ਹੋਏ।

Web Admin

Web Admin

5 ਦਰਿਆ ਨਿਊਜ਼

ਬਲਾਚੌਰ , 18 Aug 2014

ਸਤਨਾਮ ਚਾਹਲ,ਭੱਦੀ-ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿਖੇ ਭੂਰੀ ਵਾਲੇ ਭੇਖ ਦੇ ਮਹਾਨ ਥੰਮ੍ਹ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ 30ਵੀਂ ਬਰਸੀ ਸਬੰਧੀ ਸਮਾਗਮ ਜਾਰੀ ਹਨ, ਅੱਜ ਸਵੇਰੇ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਆਰੰਭ ਸ੍ਰੀ ਅਖੰਡ ਪਾਠਾਂ ਦੇ ਮੱਧ ਦੇ ਭੋਗ ਪਾਏ ਗਏ। ਸਵੇਰ ਤੋਂ ਹੀ ਵੱਡੀ ਗਿਣਤੀ ਸੰਗਤਾਂ ਧਾਮ ਤਲਵੰਡੀ ਖੁਰਦ ਵਿਖੇ ਪਹੁੰਚ ਰਹੀਆਂ ਸਨ। ਪੁਰਾਤਨ ਸੰਸਕ੍ਰਿਤੀ ਅਨੁਸਾਰ ਸਾਧੂ ਸੰਤਾਂ ਦੀ ਪੂਜਾ ਅਰਚਨਾ ਕਰਨ ਦੀ ਰੀਤ ਅਨੁਸਾਰ ਦੇਸ ਦੇ ਵੱਖ-ਵੱਖ ਕੋਨੇ ਤੋਂ ਪੁੱਜੇ ਸਾਧੂ-ਮਹਾਤਮਾ, ਸੰਤਣੀਆਂ (ਸਾਧੂ ਮੰਡਲੀਆਂ) ਨੂੰ  ਪਰਮ ਸੰਤ ਯੋਗੀਰਾਜ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਵਲੋਂ ਭੰਡਾਰੇ ਦੌਰਾਨ ਵਸਤਰ ਭੇਂਟ ਕੀਤੇ ਗਏ ਅਤੇ ਪੂਜਾ ਕੀਤੀ ਗਈ। ਇਸ ਮੌਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਸੰਤਾਂ ਦੀ ਸੇਵਾ ਕਰਨ ਨਾਲ ਜੀਵ ਨੂੰ ਆਤਮਿਕ ਆਨੰਦ ਮਿਲਦਾ ਹੈ। ਜਿਹੜੇ ਪ੍ਰਾਣੀ ਮਹਾਂਪੁਰਸ਼ਾਂ ਦੀ ਯਾਦ 'ਚ ਹੋਣ ਵਾਲੇ ਸਮਾਗਮਾਂ 'ਚ ਸੰਤਾਂ ਦੀ ਪੂਜਾ ਅਤੇ ਲੋੜੀਂਦੇ ਵਸਤਰ ਭੇਂਟ ਕਰਦੇ ਹਨ ਉਹ ਬੇਅੰਤ ਪੁੰਨਾਂ ਦੀ ਪ੍ਰਾਪਤੀ ਕਰਦੇ ਹਨ। ਇਸ ਮੌਕੇ ਸਵਾਮੀ ਸੁਰੇਸਵਰਾ ਨੰਦ, ਸਵਾਮੀ ਹੀਰਾ ਦਾਸ, ਸਵਾਮੀ ਹੰਸਾ ਨੰਦ, ਸਵਾਮੀ ਬਲਦੇਵ ਦਾਸ, ਸਵਾਮੀ ਜਗਦੇਵਾ ਨੰਦ, ਸਵਾਮੀ ਯਸੋਧਾ ਨੰਦ, ਸਵਾਮੀ ਸੇਵਾ ਦਾਸ, ਬਾਬਾ ਹਰਨੇਕ ਸਿੰਘ ਕੱਦੋਂ, ਜੱਥੇਦਾਰ ਅਵਤਾਰ ਸਿੰਘ, ਸਕੱਤਰ ਕੁਲਦੀਪ ਸਿੰਘ ਮਾਨ, ਭਾਈ ਸੁਰਿੰਦਰਪਾਲ ਸਿੰਘ ਰੋੜੂਆਣਾ, ਭਾਈ ਬਲਜਿੰਦਰ ਸਿੰਘ ਲਿੱਤਰ, ਭਾਈ ਬੂਟਾ ਸਿੰਘ, ਇੰਜੀ. ਜਗਤਾਰ ਸਿੰਘ ਬਗੀਚਾ, ਚੇਅਰਮੈਨ ਚਰਨਜੀਤ ਸਿੰਘ ਥੋਪੀਆ, ਖਜਾਨਚੀ ਰੁਪਿੰਦਰ ਸਿੰਘ ਧਾਲੀਵਾਲ, ਆੜ੍ਹਤੀਆ ਸੇਵਾ ਸਿੰਘ ਖੇਲਾ, ਆੜ੍ਹਤੀਆ ਤਰਸੇਮ ਸਿੰਘ ਬੋਪਾਰਾਏ, ਬੀਬੀ ਜਸਬੀਰ ਕੌਰ ਪ੍ਰਧਾਨ, ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਸੱਤਪਾਲ ਸਿੰਘ ਔਜਲਾ, ਮੋਹਣ ਲਾਲ ਪਵਾ, ਹਰਿੰਦਰ ਸਿੰਘ ਹਿੰਦਰੀ, ਸੁਖਜਿੰਦਰ ਸਿੰਘ ਗਿੱਲ, ਹਰਵਿੰਦਰ ਸਿੰਘ ਯੂ.ਐਸ.ਏ, ਪ੍ਰਧਾਨ ਤੀਰਥ ਸਿੰਘ, ਗੁਰਦੀਪ ਸਿੰਘ ਲਾਲੀ, ਪੰਡਤ ਕ੍ਰਿਸਨ  ਚੌਂਦਾ, ਸੱਤਪਾਲ ਸਿੰਘ ਸਰਪੰਚ ਪੰਡੋਰੀ, ਬਾਬਾ ਸੋਹਣ ਸਿੰਘ ਕਲੇਰ,ਇੰਜੀ ਚਰਨਜੀਤ ਸਿੰਘ ਲੁਧਿਆਣਾ, ਗੁਰਪਾਲ ਸਿੰਘ ਸੇਖੋਂ, ਕਰਨੈਲ ਸਿੰਘ ਪੱਖੋਵਾਲ, ਭੁਪਿੰਦਰ ਸਿੰਘ ਬੜੈਚ, ਸੰਜੀਵ ਕੁਮਾਰ ਭਾਰਗੋ, ਮੇਜਰ ਸਿੰਘ ਤਲਵੰਡੀ ਆਦਿ ਹਾਜਰ ਸਨ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD