ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦਾ ਭਰਸ਼ਟਾਚਾਰ ਚਰਮਸੀਮਾਂ ਤੱਕ ਜਾਣ ਲਈ ਕੋਣ ਜੁੰਮੇਵਾਰ- ਅਧਿਕਾਰੀ, ਰਾਜਨੇਤਾ ਜਾਂ ਰਿਸ਼ਵਤ ਦੇਣ ਵਾਲੇ ਮਾਲਕ
Web Admin
5 ਦਰਿਆ ਨਿਊਜ਼
ਲੁਧਿਆਣਾ , 14 Aug 2014
Last updated on: Aug 14, 2014, 00:00 IST
ਲੁਧਿਆਣਾ ਵੈਲਫੇਅਰ ਆਰਗੇਨਾਇਜ਼ੇਸ਼ਨ ਨੇ ਵਿਜ਼ੀਲੈਂਸ ਵੱਲੋਂ ਫੜੇ ਗਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਗਏ ਏ.ਟੀ.ਪੀ. ਦੀ ਘਟਨਾ ਦੀ ਚਰਚਾ ਕਰਦਿਆਂ ਹੋਈਆ ਕਿਹਾ ਕੀ ਇਹ ਇਸ ਤਰ੍ਹਾਂ ਦਾ ਕੋਈ ਇੱਕ ਮਸਲਾ ਨਹੀਂ ਹੈ ਇਹ ਇੱਕ ਚਿੰਨ੍ਹਾਤਮਕ ਭਰਸ਼ਟਾਚਾਰ ਦੀ ਉਦਾਹਰਨ ਹੈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਵਿੱਚ ਭਰਸ਼ਟਾਚਾਰ ਆਪਣੇ ਚਰਮ ਸੀਮਾਂ ਤੇ ਪਸਾਰਾ ਕਰ ਚੁੱਕਿਆ ਹੈ। ਪਿਛਲੇ 20 ਸਾਲਾਂ ਤੋਂ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਕੁਰਪਸ਼ਨ ਨੇ ਬੂਰੀ ਤਰ੍ਹਾਂ ਜੱਕੜੀਆ ਹੋਇਆ ਹੈ ਪਰ ਹੁਣ 8-10 ਸਾਲ ਤੋਂ ਤਾਂ ਇਹ ਆਪਣਾ ਪੂਰੀ ਉਚਾਈ ਦਾ ਟਿੱਚਾ ਪਾ ਚੁੱਕਿਆ ਹੈ।ਇੱਕ ਅਫ਼ਸਰ ਜਾਂ ਇੱਕ ਇੱਕ ਅਧਿਕਾਰੀ ਇਕੱਲਾ ਰਿਸ਼ਵਤ ਲੈਣ ਦੀ ਘਟਨਾ ਵਿੱਚ ਸ਼ਾਮਲ ਨਹੀ ਹੈ। ਇਸ ਦੇ ਪਿੱਛੇ ਇੱਕ ਬਹੁਤ ਵੱਡਾ ਮਾਫਿਆ ਗਿਰੋਹ ਕੰਮ ਕਰ ਰਿਹਾ ਹੈ। ਜਿਸ ਵਿੱਚ ਛੋਟੇ ਤੋਂ ਵੱਡੇ ਤੱਕ ਸਾਰੇ ਮੁਲਾਜਮ ਸਾਡੇ ਲੁਧਿਆਣਾ ਦੇ ਕੌਂਸਲਰ, ਰਾਜਨੈਤਿਕ ਲੀਡਰ ਤੇ ਅਫ਼ਸਰ ਸ਼ਾਹੀ ਬਰਾਬਰ ਦੀ ਭਾਗੀਦਾਰ ਹੈ ਕੋਈ ਵੀ ਬਿਲਡਿੰਗ ਇੱਕ ਦਿਨ ਵਿੱਚ ਬਣ ਕੇ ਤਿਆਰ ਨਹੀਂ ਹੁੰਦੀ। ਇਲਾਕੇ ਦਾ ਜਿਹੜਾ ਅਫ਼ਸਰ ਜਾਂ ਕੌਂਸਲਰ ਅਤੇ ਬਿਲਡਿੰਗ ਬਣਾਉਣ ਦਾ ਮਾਲਕ ਵੀ ਬਰਾਬਰ ਦੇ ਹਿੱਸੇਦਾਰ ਹਨ। ਸਾਹਮਣੇ ਰਿਸ਼ਵਤ ਲੈਂਦਾ ਹੋਇਆ ਇੱਕ ਚੇਹਰਾ ਫੜਿਆ ਜਾਂਦਾ ਹੈ ਜਿਹੜਾ ਸਾਲ ਡੇਡ ਸਾਲ ਤੋਂ ਉਸ ਦੇ ਪਿੱਛੇ ਕਾਮਗੁਜਾਰੀ ਕਰ ਰਿਹਾ ਪੂਰਾ ਸਮੂਹ ਵੀ ਸਜਾ ਦਾ ਹਕਦਾਰ ਹੋਣਾ ਚਾਹੀਦਾ ਹੈ। ਲੁਧਿਆਣਾ ਸ਼ਹਿਰ ਵਿੱਚ ਰਹਿੰਦੀ ਸਾਰੀ ਜਨਤਾ ਨੂੰ ਪਤਾ ਹੈ ਬਿਲਡਿੰਗ ਨਕਸ਼ਾ ਪਾਸ ਕਰਾਉਣ ਤੋਂ ਬਾਅਦ ਹੀ ਬਣਦੀ ਹੈ ਤੇ ਇਹੋ ਜਿਹੀਆਂ ਬਿਲਡਿੰਗਾ ਜਿਨ੍ਹਾ ਦੀ ਰਿਸ਼ਵਤ ਹੀ ਡੇਢ ਲੱਖ ਰੁਪਏ ਦਿੱਤੀ ਜਾ ਰਹੀ ਹੈ ਕਾਰਪੋਰੇਸ਼ਨ ਦੀ ਫੀਸ ਤੇ ਜ਼ੁਰਮਾਨਾ ਇਸ ਤੋਂ ਕਈ ਗੁਣਾ ਜਿਆਦਾ ਵੱਧ ਹੋਵੇਗੀ।ਲੁਧਿਆਣਾ ਵੈਲਫੇਅਰ ਆਰਗੇਨਾਇਜ਼ੇਸ਼ਨ ਦੇ ਚੇਅਰਮੈਨ ਸ੍ਰੀ ਸਤਪਾਲ ਸ਼ਰਮਾ ਨੇ ਲੁਧਿਆਣਾ ਕਾਰਪੋਰੇਸ਼ਨ 'ਚ ਹੋ ਰਹੀ ਭਰਿਸ਼ਟਾਚਾਰੀ ਤੇ ਚਰਚਾ ਕਰਦੇ ਹੋਏ ਉਪਰੋਕਤ ਵਿਚਾਰ ਰੱਖੋ ਜਿਸ ਵਿੱਚ ਉਨ੍ਹਾ ਦੀ ਟੀਮ ਦੇ ਬਾਕੀ ਮੈਂਬਰ ਵੀ ਹਾਜ਼ਰ ਸਨ।