Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਧਰਤੀ ਦੀ ਅਨਮੋਲ ਵਿਰਾਸਤ ਬਚਾਉਣ ਲਈ ਆਉ ਇਸ ਨੂੰ ਹਰਿਆ-ਭਰਿਆ ਬਣਾਈਏ : ਸੰਤ ਬਲਬੀਰ ਸਿੰਘ ਸੀਚੇਵਾਲ

5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ 'ਤੇ ਵਿਸ਼ੇਸ਼

Web Admin

Web Admin

5 ਦਰਿਆ ਨਿਊਜ਼

ਸੀਚੇਵਾਲ , 05 Jun 2014

ਧਰਤੀ ਦੇ ਦਿਨੋਂ ਦਿਨ ਵੱਧ ਰਹੇ ਤਾਪਮਾਨ ਨਾਲ ਬਹੁਤ ਸਾਰੇ ਸੰਕਟ ਪੈਦਾ ਹੁੰਦੇ  ਜਾ ਰਹੇ ਹਨ। ਅਲਾਮੀ ਤਪਸ਼ ਦੇ ਵੱਧਣ ਦਾ ਜਲਵਾਯੂ 'ਤੇ ਪੈ ਰਹੇ ਪ੍ਰਭਾਵਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਮਈ ਮਹੀਨੇ ਨੂੰ  ਆਮ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਗਰਮ ਮਹੀਨਾ ਗਿਣਿਆ ਜਾਂਦਾ ਹੈ । ਇਸ ਵਾਰ ਮਈ ਮਹੀਨਾ ਆਮ ਗਰਮੀਆਂ ਵਰਗਾ ਨਹੀਂ ਰਿਹਾ। ਦੋ ਦਿਨ ਗਰਮੀ ਪੈਂਦੀ ਸੀ ਤਾਂ ਅਗਲੇ ਹੀ ਦਿਨ ਮੀਂਹ ਪੈਣ ਨਾਲ ਮੌਸਮ ਠੰਡਾ ਹੋ ਜਾਂਦਾ ਸੀ।ਐਤਕੀ ਕਣਕ ਦੀ ਵਾਢੀ ਵੀ ਅਪਰੈਲ ਦੇ ਆਖੀਰ ਤੱਕ ਚੱਲਦੀ ਰਹੀ ਜਿਹੜੀ ਕਿ ਆਮ ਤੌਰ 'ਤੇ ਵਿਸਾਖੀ ਤੱਕ ਮੁੱਕ ਜਾਇਆ ਕਰਦੀ ਸੀ।ਇਸ ਬਦਲਦੇ ਮੌਸਮ ਦਾ ਮਿਜ਼ਾਜ ਸਾਡੇ ਜੀਵਨ  ਨੂੰ ਪ੍ਰਭਾਵਤ ਕਰ ਰਿਹਾ ਹੈ।ਏਹ ਵਜ੍ਹਾ ਹੈ ਆਲਮੀ ਤਪਸ਼ ਸਾਡੇ ਜੀਵਨ ਨੂੰ ਵੀ ਪ੍ਰਭਾਵਿਤ ਕਰਨ ਲੱਗ ਪਈ ਹੈ। ਵਧੀ ਤਪਸ਼ ਕਾਰਨ ਬਰਫ਼ਾਂ ਲੱਦੇ ਗਲੇਸ਼ੀਅਰ ਖੁਰਦੇ ਜਾ ਰਹੇ ਹਨ ਜਿਸ ਕਾਰਨ ਸਮੁੰਦਰ ਦਾ ਤੱਲ ਵੱਧਦਾ ਜਾ ਰਿਹਾ ਹੈ।ਸਮੁੰਦਰ ਵਿੱਚ ਪਾਣੀ ਦੇ ਪੱਧਰ ਵੱਧਣ ਨਾਲ ਬਹੁਤ ਸਾਰੇ ਟਾਪੂ ਤਾਂ ਜਲ ਸਮਾਧੀ ਲੈ ਚੁੱਕੇ ਹਨ ਜਿਸ ਨਾਲ ਕੁਦਰਤ ਦੀਆਂ ਅਨਮੋਲ ਦਾਤਾਂ ਇਸ ਧਰਤੀ ਤੋਂ ਸਦਾ ਲਈ ਸਮਾਪਤ ਹੁੰਦੀਆਂ ਜਾ ਰਹੀਆ ਹਨ।ਆਲਮੀ ਤਪਸ਼ ਨੂੰ ਘੱਟ ਕਰਨ ਲਈ ਅਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਦਰਖੱਤ ਲਗਾਉਣ ਦੀ ਲੋੜ ਹੈ ਤਾਂ ਜੋ ਤਪਸ਼ ਨੂੰ ਘੱਟ ਕੀਤਾ ਜਾ ਸਕੇ।

ਦੁਨੀਆਂ 'ਚ ਜਿੰਨ੍ਹੇ ਦੀ ਪਾਣੀ ਦੇ ਕੁਦਰਤੀ ਸੋਮੇ ਹਨ ਉਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਗੰਧਲੇ ਕੀਤਾ ਜਾ ਰਿਹਾ ਹੈ।ਪਾਣੀਆਂ ਦੇ ਕੁਦਰਤੀ ਸੋਮਿਆਂ ਨੂੰ ਬਚਾਏ ਬਿਨ੍ਹਾਂ ਧਰਤੀ ਤੇ ਤੰਦਰੁਸਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਦੁਨੀਆਂ ਦੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ 'ਚ ਨਦੀਆਂ ਦਰਿਆਵਾਂ ਦੀ ਸਥਿਤੀ ਬੜੀ ਤਰਸ ਯੋਗ ਬਣੀ ਹੋਈ ਹੈ।ਇਹ ਨਦੀਆਂ ਦਰਿਆ ਆਖਰ ਨੂੰ ਸਮੁੰਦਰ ਜਾਂਦੇ ਹਨ ਜਿੱਥੇ ਏਹ ਸਮੁੰਦਰ ਨੂੰ ਵੀ ਗੰਦਾ ਕਰੀ ਜਾ ਰਹੇ ਹਨ 'ਤੇ ਸਮੁੰਦਰ ਦਾ ਪੱਧਰ ਵੀ ਉਚਾ ਹੁੰਦਾ ਜਾ ਰਿਹਾ ਹੈ।ਭਾਰਤ 'ਵਿੱਚ ਬਦਲੀ ਕੇਂਦਰ ਦੀ ਸਰਕਾਰ ਨੇ ਵਾਤਾਵਰਣ ਨੂੰ ਪ੍ਰਮੁੱਖਤਾ ਦੇਣੀ ਸ਼ੁਰੂ ਕੀਤੀ ਹੈ ਜਿਸ ਨੂੰ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ। ਪਹਿਲਾ ਅਜਿਹਾ ਕਦੇਂ ਨਹੀਂ ਹੋਇਆ ਕਿ ਪਾਣੀ ਦੇ ਕੁਦਰਤੀ ਸੋਮਿਆਂ ਦੀ ਦੇਖ ਭਾਲ ਵਾਲਾ ਮੰਤਰੀ ਵੀ ਹੋਵੇ।

ਪੰਜਾਬ ਦੀ ਗੱਲ ਕਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਾਣੀਆਂ ਦੀ ਇਸ ਧਰਤੀ 'ਤੇ ਵੀ ਪਾਣੀ ਦੇ ਕੁਦਰਤੀ ਸੋਮਿਆਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।ਸੱਤਲੁਜ ਦਰਿਆ ਦੇਸ਼ ਦੇ ਸਭ ਤੋਂ ਪਲੀਤ ਦਰਿਆਵਾਂ 'ਚ ਸ਼ਾਮਿਲ ਹੋ ਗਿਆ ਹੈ।ਪੰਜਾਬ 'ਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਕਿ ਏਨਾ ਕਾਨੂੰਨ ਸਖਤ ਹੁੰਦਿਆ ਪਾਣੀ ਦੇ ਕੁਦਰਤੀ ਸੋਮੇ ਪਾਲੀਤ ਹੁੰਦੇ ਚੱਲੇ ਗਏ।ਪਵਿੱਤਰ ਕਾਲੀ ਵੇਈਂ ਜਿਸ ਨੂੰ ਸੰਗਤਾਂ ਨੇ ਆਪਣੇ ਸਾਂਝੇ ਸਹਿਯੋਗ ਨਾਲ ਮੁੜ ਸੁਰਜੀਤ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਸੁਧਾਰਿਆ ਹੈ।ਏਸ ਧਰਤੀ ਤੋਂ ਸਮੁੱਚੀ ਦੁਨੀਆਂ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਿਤ ਮਹਤੁ£ਦਾ ਸੁਨੇਹਾ ਦਿੱਤਾ ਕਿ ਇਸ ਛੋਟੇ ਜਿਹੇ ਸੁਨੇਹੇ ਦੇ  ਅਰਥ  ਏਨੇ ਵੱਡੇ ਹਨ ਕਿ ਇਸ ਸੁਨੇਹੇ ਨਾਲ ਹੀ ਆਲਮੀ ਤਪਸ਼ ਨੂੰ ਠੱਲ ਪਾਈ ਜਾ ਸਕਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਜਿਸ ਧਰਤੀ ਤੋਂ ਸ਼੍ਰੀ ਗੁਰੂ ਨਾਨਕ ਨੇ ਸਰਬਤ ਦੇ ਭਲੇ ਦਾ ਤੇ ਹਵਾ,ਪਾਣੀ ਤੇ ਧਰਤੀ ਨੂੰ ਬੜਾ ਹੀ ਸਤਿਕਾਰਤ ਦਰਜਾ ਦਿੱਤਾ ਹੋਵੇ ਉਸ ਧਰਤੀ 'ਤੇ ਵੱਗਦੀ ਸ਼ਰਧਾ ਤੇ ਆਸਥਾ ਦੀ ਵੇਈਂ ਨੂੰ ਪਾਲੀਤ ਕਰਕੇ ਰੱਖ ਦਿੱਤਾ ਹੋਵੇ ਬੜੀ ਮੰਦਭਾਗਾ ਵਰਤਾਰਾ ਹੈ।ਏਹ ਸਾਰਾ ਕੁਝ ਮੁਨਾਫੇਖੋਰੀ ਕਾਰਨ ਵਾਪਰਿਆ।

ਸਮੇਂ ਦੇ ਨਾਲ- ਨਾਲ ਮਨੁੱਖ ਸਵਾਰਥੀ ਤੇ ਲਾਲਚੀ ਹੁੰਦਾ ਗਿਆ ਉਹ ਕੁਦਰਤ ਨਾਲ ਛੇੜਛਾੜ ਕਰਦਾ ਗਿਆ।ਜਿਉਂ ਜਿਉ ਮਨੁੱਖ ਨੂੰ 'ਸੋਝੀ' ਆਉਂਦੀ ਗਈ ਤਿਉ ਤਿਉ ਕੁਦਰਤੀ ਸੋਮਿਆਂ ਦਾ ਘਾਣ ਹੁੰਦਾ ਗਿਆ।ਜੰਗਲਾਂ ਦੀ ਕੀਤੀ ਗਈ ਅੰਧਾ ਧੂੰਦ ਕਟਾਈ ਤੋਂ ਬਾਆਦ ਮਨੁੱਖ ਨੇ ਆਪਣੇ ਆਲੇ- ਦੁਆਲੇ ਕੰਕਰੀਟ ਦੇ ਅਜਿਹੇ ਜੰਗਲ ਉਸਾਰ ਲਏ ਹਨ ਜਿੰਨ੍ਹਾਂ 'ਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ।ਹਵਾ ਵਿੱਚ ਗੈਸਾਂ ਛੱਡ ਛੱਡ ਕੇ ਉਸ ਨੂੰ ਗੰਧਲਾ ਕਰ ਦਿੱਤਾ।ਦਰਿਆਵਾਂ 'ਚ ਮਣਾਂ ਮੂੰਹੀ ਜ਼ਹਿਰਾਂ ਸੁੱਟਕੇ ਉਨ੍ਹਾਂ ਨੂੰ ਦੂਸ਼ਿਤ ਕਰ ਦਿੱਤਾ।ਪਾਣੀ ਵਿਚਲੇ ਜਲਚਰ ਜੀਵਾਂ ਨੂੰ ਖਤਮ ਕਰ ਦਿੱਤਾ।ਅੰਨ ਪੈਦਾ ਕਰਨ ਵਾਲੀ ਧਰਤੀ ਮਾਂ ਦੀ ਕੁੱਖ ਨੂੰ ਕੀਟਨਾਸ਼ਕ ਤੇ ਨਾਦੀਨਨਾਸ਼ਕ ਜ਼ਹਿਰਾਂ ਪਾਕੇ ਜ਼ਹਿਰੀਲੀ ਕਰ ਦਿੱਤਾ ।ਹੁਣ ਇਸ ਖਾਤਮੇ 'ਚ ਮਨੁੱਖ ਦੀ ਵਾਰੀ ਆ ਗਈ ਹੈ।ਤੇਜ਼ੀ ਨਾਲ ਕੀਤੀ ਗਈ ਤੱਰਕੀ ਨੂੰ ਵਿਕਾਸ ਦੇ ਮਾਡਲ ਵੱਜੋਂ ਪ੍ਰਚਾਰਿਆ ਗਿਆ।ਜਿਵੇਂ ਜਿਵੇਂ ਵਿਕਾਸ ਦੀ ਰਫਤਾਰ ਤੇਜ਼ ਹੁੰਦੀ ਗਈ ਤੇ ਨਾਲ ਹੀ ਤੇਜ਼ ਹੋਈ ਗਿਆ ਕੁਦਰਤੀ ਸਰੋਤਾਂ ਦਾ ਘਾਣ।ਆਖਰ ਇਹ ਵਿਕਾਸ ਦਾ 'ਮਾਡਲ' ਸਾਨੂੰ ਕਿਹੜੀ ਖੱਡ 'ਚ ਸੁੱਟਣ ਜਾ ਰਿਹਾ ਹੈ? ਇਸ 'ਤੱਰਕੀ' ਦੇ ਮਾਡਲ ਨੇ ਸਾਡੇ ਜਲਵਾਯੂ 'ਤੇ ਜੋ ਅਸਰ ਪਾਇਆ ਹੈ ਉਸ ਦੇ ਨਤੀਜੇ ਸਾਡੇ ਸਾਹਮਣੇ ਆਉਂਣ ਲੱਗ ਪਏ ਹਨ।ਮਨੁੱਖੀ ਲਾਲਚ ਨੇ ਇਸ ਧਰਤੀ ਦੀ ਹੋਂਦ ਨੂੰ ਹੀ ਖਤਰਿਆਂ ਵਿੱਚ ਪਾ ਦਿੱਤਾ ਹੈ।ਦੁਨੀਆਂ ਦੇ ਸਾਰੇ ਧਰਮ ਕੁਦਰਤ ਨਾਲ ਪਿਆਰ ਕਰਨ ਤੇ ਕੁਦਰਤੀ ਨਿਆਮਤਾਂ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੰਦੇ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਹਵਾ,ਪਾਣੀ ਤੇ ਧਰਤੀ ਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਿਤ ਮਹਤੁ

ਇਸੇ ਤਰ੍ਹਾਂ ਗੁਰਬਾਣੀ 'ਚ ਆਉਂਦਾ ਹੈ ;

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ 

ਹਵਾ, ਪਾਣੀ ਤੇ ਸ਼ੁਧ ਖੁਰਾਕ ਨਾਲ ਹੀ ਸਮਾਜ ਤੰਦਰੁਸਤ ਰਹਿ ਸਕਦਾ ਹੈ ਪਰ ਮਨੁੱਖੀ ਗਲਤੀਆਂ ਕਾਰਨ ਇਹ ਤਿੰਨੋਂ ਹੀ ਪ੍ਰਦੂਸ਼ਿਤ ਹੋ ਗਈਆਂ ਹਨ। ਹਵਾ,ਪਾਣੀ ਤੇ ਧਰਤੀ ਮਾਂ 'ਚੋਂ ਪੈਦਾ ਹੋਣ ਵਾਲੀ ਖੁਰਾਕ ਪ੍ਰਦੂਸ਼ਿਤ ਹੋ ਗਈ।ਮਨੁੱਖ ਨੇ ਅਜੇ ਵੀ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ।

ਵਾਤਾਵਰਣ ਨੂੰ ਬਚਾਉਣ ਦਾ ਕਾਰਗਰ ਸੁਨੇਹਾ ਵੀ ਸਭ ਤੋਂ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤਾ ਸੀ।ਵਾਤਾਵਰਣ ਪ੍ਰਤੀ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੀ ਮੁੱਖ ਲੋੜ ਬਣ ਗਈ ਹੈ। ਜਾਗਰੂਕ ਪੈਦਾ ਕੀਤੇ ਬਿਨ੍ਹਾਂ ਇਸ ਗੰਭੀਰ ਸਮੱਸਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ।ਆਓ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਰਲਕੇ ਹੰਭਲੇ ਮਾਰੀਏ ਤੇ ਧਰਤੀ ਦੇ ਚੱਪੇ -ਚੱਪੇ ਨੂੰ ਰੁੱਖਾਂ ਨਾਲ ਸ਼ਿੰਗਾਰੀਏ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD