Saturday, 11 May 2024

 

 

ਖ਼ਾਸ ਖਬਰਾਂ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ!

 

ਅਜਾਇਬਘਰਾਂ ਦੀ ਸਾਂਭ ਸੰਭਾਲ ਅਤੇ ਸੁੰਦਰੀਕਰਨ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ: ਫਿਲੌਰ

ਪੁਰਾਲੇਖਕ ਰਿਕਾਰਡਾਂ ਦੇ 10 ਲੱਖ ਪੰਨਿਆਂ ਦੇ ਡਿਜੀਟਾਈਜੇਸ਼ਨ ਦਾ ਕੰਮ ਮੁਕੰਮਲ,ਮੰਤਰੀ ਨੇ ਕੀਤੇ ਜਾਣ ਵਾਲੇ ਕੰਮਾਂ ਦੇ ਪ੍ਰਾਜੈਕਟਾਂ ਦੇ ਕੰਸਲਟੈਂਟਾਂ ਨਾਲ 26 ਮਈ ਨੂੰ ਮੀਟਿੰਗ ਸੱਦੀ

ਸਰਵਨ ਸਿੰਘ ਫਿਲੌਰ
ਸਰਵਨ ਸਿੰਘ ਫਿਲੌਰ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 14 May 2014

ਪੰਜਾਬ ਸਰਕਾਰ ਦੇ ਅਧੀਨ ਆਂਉਦੇ ਅਜਾਇਬਘਰਾਂ ਦੀ ਸਾਂਭ ਸੰਭਾਲ ਅਤੇ ਸੁੰਦਰੀਕਰਨ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਅਤੇ 13ਵੇਂ ਵਿੱਤ ਕਮਿਸ਼ਨ ਵਿਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਪ੍ਰਾਜੈਕਟਾਂ ਦੇ ਕੰਸਲਟੈਂਟਾਂ ਨੂੰ 26 ਮਈ ਨੂੰ ਵਿਭਾਗੀ ਕਮੇਟੀ ਰੂਮ ਵਿਚ ਮੀਟਿੰਗ ਲਈ ਬੁਲਾਇਆ ਜਾਵੇ।ਇਸ ਸਬੰਧੀ ਹਦਾਇਤਾਂ ਸਭਿਆਚਾਰਕ ਮਾਮਲੇ ਮੰਤਰੀ ਸਰਵਨ ਸਿੰਘ ਫਿਲੌਰ ਨੇ ਸਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਅਧੀਨ ਚੱਲ ਰਹੀਆਂ ਵਿਭਾਗੀ ਸਕੀਮਾਂ/ ਕੰਮਾਂ ਦੀ ਸਮੀਖਿਆ ਕਰਨ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸ. ਫਿਲੌਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ੀਸ਼ ਮਹਿਲ ਅਤੇ ਆਰਮਜ ਗੈਲਰੀ,ਪਟਿਆਲਾ, ਜਿਲਾ ਅਜਾਇਬਘਰ ਸੰਗਰੂਰ, ਮਹਾਰਾਜਾ ਰਣਜੀਤ ਸਿੰਘ ,ਸਮਰ ਪੇਲੈਸ,ਰਾਮ ਬਾਗ,ਅੰਮ੍ਰਿਤਸਰ, ਐਗਲੋਂ ਸਿਖਵਾਰ ਮੈਮੋਰੀਅਲ ਫਿਰੋਜਸ਼ਾਹ ਅਤੇ ਲਾਲਾ ਲਾਜਪਤ ਰਾਏ ਅਜਾਇਬਘਰ,ਜਗਰਾਓ, ਪੁਰਾਤੱਤਵੀ ਅਜਾਇਬਘਰ ਸੰਘੋਲ, ਅਜਾਇਬਘਰ ਖਟਕੜਕਲਾਂ ਅਤੇ ਪੁਰਾਲੇਖਕ ਰਿਕਾਰਡਾਂ ਦੀ ਡਿਜੀਟਾਈਜੇਸ਼ਨ ਅਤੇ ਮਾਈਕਰੋ ਫਿਲਮਿੰਗ ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ।ਸ਼ੀਸ਼ ਮਹਿਲ  ਅਤੇ ਆਰਮਜ ਗੈਲਰੀ,ਪਟਿਆਲਾ ਅਜਾਇਬਘਰ ਬਾਰੇ ਜਾਣਕਾਰੀ ਦਿੰਦਿਆਂ ਸ. ਫਿਲੌਰ ਨੇ ਦੱਸਿਆ ਕਿ ਇਸ ਦੀ ਦਿੱਖ ਸੰਵਾਰਨ ਲਈ ਭਾਰਤ ਸਰਕਾਰ ਤੋਂ 13ਵੇਂ ਵਿੱਤ ਕਮਿਸ਼ਨ ਵਿਚ 3.00 ਕਰੋੜ ਦੀ ਰਾਸ਼ੀ ਪ੍ਰਵਾਨ ਹੋਈ ਹੈ। ਇਸ ਬਿਲਡਿੰਗ ਦੀ ਕੰਜਰਵੇਸ਼ਨ ਲਈ ਕੰਸਲਟੈਂਟ ਆਭਾਂ ਨਰਾਇਣ ਮੂਬੰਈ ਤੋਂ ਡੀ.ਪੀ.ਆਰ ਤਿਆਰ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਇਸ ਅਜਾਇਬਘਰ ਦੀ ਇੰਟਰੀਅਰ ਅਪਗ੍ਰੇਡੇਸ਼ਨ ਦਾ ਕੰਮ 2.50 ਕਰੋੜ ਖਰਚੇ ਕੇ ਕਰਵਾਇਆ ਜਾਵੇਗਾ।ਉਨ੍ਹਾਂ ਨਾਲ ਹੀ ਦੱਸਿਆ ਕਿ ਜਿਲਾ ਅਜਾਇਬਘਰ ਸੰਗਰੂਰ ਦੇ ਨਾਲ ਲਗਦੀਆਂ  ਦੋ ਕੋਠੀਆਂ ਅਤੇ ਇਕ ਮੰਦਰ ਦਾ ਕੰਮ ਯਾਤਰਾ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਹੈ। ।   

ਫਿਲੌਰ ਨੇ ਦੱਸਿਆ ਕਿ ਪੰਜਾਤਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ,ਸਮਰ ਪੇਲੈਸ,ਰਾਮ ਬਾਗ,ਅੰਮ੍ਰਿਤਸਰ ਦੀ ਦਿੱਖ ਸੰਵਾਰਨ ਲਈ 15.00 ਕਰੋੜ ਦੀ ਡੀ.ਪੀ.ਆਰ. ਤਿਆਰ ਕਰਵਾ ਕੇ ਭਾਰਤ ਸਰਕਾਰ ਨੂੰ ਭੇਜੀ ਗਈ ਸੀ,ਉਸ ਸਬੰਧੀ ਭਾਰਤ ਸਰਕਾਰ ਵਲੋਂ 8.00 ਕਰੋੜ ਦੀ ਰਾਸ਼ੀ ਵਿਚ ਦੂਬਾਰਾ ਤਖਮੀਨਾਂ ਬਣਾ ਕੇ ਭੇਜਣ ਹਿੱਤ ਲਿਖਿਆ ਗਿਆ ਹੈ, ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਸਭਿਆਚਾਰਕ ਮਾਮਲਿਆ ਮੰਤਰੀ ਨੇ ਐਗਲੋਂ ਸਿਖਵਾਰ ਮੈਮੋਰੀਅਲ ਫਿਰੋਜਸ਼ਾਹ ਅਤੇ ਲਾਲਾ ਲਾਜਪਤ ਰਾਏ ਅਜਾਇਬਘਰ,ਜਗਰਾਓ ਬਾਰੇ ਦੱਸਿਆ ਕਿ  ਇਨਾਂ ਅਜਾਇਬਘਰਾਂ ਦਾ ਕੰਮ 13ਵੇਂ ਵਿੱਤ ਕਮਿਸ਼ਨ ਵਿਚ ਪ੍ਰਾਪਤ ਹੋਈ ਗ੍ਰਾਂਟ  ਵਿਚੋ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਪੁਰਾਤੱਤਵੀ ਅਜਾਇਬਘਰ ਸੰਘੋਲ ਦੀ ਅਪਗ੍ਰੇਡੇਸ਼ਨ ਅਪਗ੍ਰੇਡੇਸ਼ਨ 90ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ, ਬਾਕੀ ਰਹਿੰਦੇ ਕੰਮ ਬਾਰੇ  ਕੰਸਲਟੈਂਟ ਵਲੋਂ ਕੈਪਸ਼ਨ/ਰਾਈਟ-ਅਪਸ  ਤਿਆਰ ਕਰਵਾਕੇ ਵਿਭਾਗ ਨੂੰ ਚੈਕ ਕਰਨ ਲਈ ਭੇਜੇ ਗਏ ਹਨ, ਜੋ ਕਿ ਜਲੱਦ ਹੀ ਚੈਕ ਕਰਕੇ ਕੰਸਲਟੈਂਟ ਨੂੰ ਵਾਪਸ ਭੇਜੇ ਜਾਣਗੇ ਤਾਂ ਜੋ ਕੌਨਟਰੈਕਟਰ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਅਜਾਇਬਘਰ ਖਟਕੜਕਲਾਂ ਲਈ ਭਾਰਤ ਸਰਕਾਰ ਵਲੋਂ 12.50 ਕਰੋੜ ਦੀ ਰਾਸ਼ੀ ਰਲੀਜ ਹੋ ਚੁੱਕੀ ਹੈ ਅਤੇ ਮਾਰਕਫੈਡ ਨੂੰ 10.50 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਪਹਿਲੇ ਫੇਜ ਦਾ ਕੰਮ ਮੁਕੰਮਲ ਹੋ  ਗਿਆ ਹੈ, ਦੂਜੇ ਫੇਜ ਦਾ ਕੰਮ ਟੈਂਡਰ ਆਉਟ ਕਰਨ ਲਈ ਕੰਸਲਟੈਂਟ ਵਲੋਂ 10.48 ਕਰੋੜ ਰੁਪਏ ਦੇ ਟੈਂਡਰ ਡਾਕੂਮੈਂਟ ਦਫਤਰ ਨੂੰ ਭੇਜੇ ਗਏ ਹਨ,ਜਿਨ੍ਹਾਂ ਨੂੰ ਪ੍ਰਵਾਨ ਕਰਾਉਣ ਹਿੱਤ ਕਾਰਵਾਈ ਕੀਤੀ ਜਾ ਰਹੀ ਹੈ। 

ਇਸ ਤੋਂ ਇਲਾਵਾ ਵਿਭਾਗ ਵਲੌਂ ਕੀਤੇ ਜਾ ਰਹੇ ਪੁਰਾਲੇਖਕ ਰਿਕਾਰਡਾਂ ਦੀ ਡਿਜੀਟਾਈਜੇਸ਼ਨ ਅਤੇ ਮਾਈਕਰੋ ਫਿਲਮਿੰਗ ਦੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਸ. ਫਿਲੌਰ ਨੇ ਦੱਸਿਆ ਕਿ ਲਈ ਭਾਰਤ ਸਰਕਾਰ ਵਲੋਂ 75:25 ਸਕੀਮ ਅਧੀਨ 48.75 ਲੱਖ ਰੁਪਏ ਸਾਲ 2013-2014 ਦੋਰਾਨ ਪ੍ਰਵਾਨ ਹੋਣ ਉਪਰੰਤ ਡਿਜੀਟਾਈਜੇਸ਼ਨ ਦਾ ਕੰਮ ਪੰਜਾਬ ਡਿਜੀਟਲ ਲਾਈਬਰੇਰੀ ਨੂੰ ਸੌਂਪਿਆ ਹੋਇਆ ਹੈ । ਹੁਣ ਤੱਕ ਫਰਮ ਵਲੋਂ ਲਗਭੱਗ 10 ਲੱਖ ਪੰਨਾਂ ਦੇ ਡਿਜੀਟਾਈਜੇਸ਼ਨ ਦਾ ਕੰਮ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦਾ ਕੰਮ ਪੂਰੀ ਪ੍ਰਗਤੀ ਅਧੀਨ ਚੱਲ ਰਿਹਾ ਹੈ। ਇਸ ਮਟਿੰਗ ਵਿਚ ਸਭਿਆਚਾਰਕ ਮਾਮਲਿਆ ਵਿਭਾਗ ਦੇ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ,  ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਡਾਇਰੈਕਟਰ, ਸ਼੍ਰੀ ਗੁਰਕੀਰਤ ਸਿੰਘ ਸਹਾਇਕ ਕੰਟਰੋਲਰ(ਵਿ:ਤੇ ਲੇ:) ਅਤੇ ਸ਼੍ਰੀਮਤੀ ਮਲਵਿੰਦਰ ਕੋਰ,ਕਿਉਰੇਟਰ ਅਜਾਇਬਘਰ ਸ਼ਾਮਿਲ ਹੋਏ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD