Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਭਾਰਤ ਦੇ ਸਮਾਰਟ ਪ੍ਰੋਟੀਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਬ੍ਰਿਕ-ਨਾਬੀ ਬਾਇਓ-ਫਾਊਂਡਰੀ (ਐਗਰੀ-ਫੂਡ ਬਾਇਓ-ਮਗ) ਵੱਲੋਂ ਬਾਇਓਮੈਨਿਊਫੈਕਚਰਿੰਗ ਵਰਕਸ਼ਾਪ 5.0 ਦਾ ਹੋਇਆ ਆਯੋਜਨ

Prof Ashwani Pareek, BRIC National Agri-Food and Bio-Manufacturing Institute, BRIC NABI, SAS Nagar, SAS Nagar Mohali, Mohali, Sahibzada Ajit Singh Nagar, Punjab, Punjab News, Latest Punjab News

Gurpreet Singh

Gurpreet Singh

5 Dariya News

ਐੱਸ.ਏ.ਐੱਸ. ਨਗਰ (ਮੋਹਾਲੀ) , 09 Jul 2026

Last updated on: Jul 09, 2026, 18:27 IST

ਬ੍ਰਿਕ-ਨੈਸ਼ਨਲ ਐਗਰੀ-ਫੂਡ ਐਂਡ ਬਾਇਓ-ਮੈਨਿਊਫੈਕਚਰਿੰਗ ਇੰਸਟੀਚਿਊਟ (BRIC-NABI), ਮੋਹਾਲੀ ਅਧੀਨ ਸਥਾਪਿਤ ਨਾਬੀ ਬਾਇਓ-ਫਾਊਂਡਰੀ (ਐਗਰੀ-ਫੂਡ ਬਾਇਓ-ਮਗ) ਵੱਲੋਂ ਵੀਰਵਾਰ ਨੂੰ ਬਾਇਓਮੈਨਿਊਫੈਕਚਰਿੰਗ ਵਰਕਸ਼ਾਪ 5.0 ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਖੋਜਕਰਤਾਵਾਂ, ਤਕਨਾਲੋਜੀ ਮਾਹਿਰਾਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ, ਉਦਮੀਆਂ ਅਤੇ ਬਾਇਓ-ਈਕੋਸਿਸਟਮ ਨਾਲ ਜੁੜੇ ਹਿੱਸੇਦਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਭਾਰਤ ਦੇ ਫਰਮੈਂਟੇਸ਼ਨ-ਆਧਾਰਿਤ ਸਮਾਰਟ ਪ੍ਰੋਟੀਨ ਖੇਤਰ ਵਿੱਚ ਮੌਜੂਦ ਚੁਣੌਤੀਆਂ ਦੀ ਪਛਾਣ ਕਰਨਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕਰਨਾ ਸੀ।

ਵਰਕਸ਼ਾਪ ਵਿੱਚ ਦੇਸ਼ ਦੇ ਪ੍ਰਮੁੱਖ ਵਿਗਿਆਨੀਆਂ, ਨਵੀਨਤਾਕਾਰਾਂ ਅਤੇ ਉਦਮੀਆਂ ਨੇ ਭਾਗ ਲਿਆ, ਜੋ ਭਾਰਤ ਦੇ ਬਾਇਓ-ਮੈਨਿਊਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ। ਸਮਾਗਮ ਦੀ ਸ਼ੁਰੂਆਤ ਪ੍ਰੋ. ਅਸ਼ਵਨੀ ਪਾਰੀਕ, ਐਗਜੀਕਿਊਟਿਵ ਨਿਰਦੇਸ਼ਕ, ਬ੍ਰਿਕ-ਨਾਬੀ ਨੇ ਕੀਟੀ। ਇਸ ਮੌਕੇ ਡਾ. ਐਲ. ਐਸ. ਸ਼ਸ਼ਿਧਰਾ, ਨਿਰਦੇਸ਼ਕ, ਨੈਸ਼ਨਲ ਸੈਂਟਰ ਫਾਰ ਬਾਇਓਲੋਜਿਕਲ ਸਾਇੰਸਜ਼ (ਐਨਸੀਬੀਐਸ), ਸੁਸ਼੍ਰੀ ਸ਼ਿਵਾਲੀ ਸੁਗੰਧ, ਸਹਿ-ਸੰਸਥਾਪਕ, ਗ੍ਰੀਨਗ੍ਰਾਹੀ, ਅਤੇ ਸ਼੍ਰੀ ਸਿੱਧਾਰਥ ਸ਼ਰਮਾ, ਸਹਿ-ਸੰਸਥਾਪਕ, ਗ੍ਰੀਨਗ੍ਰਾਹੀ ਨੇ ਵਿਗਿਆਨ-ਅਧਾਰਿਤ ਨਵੀਨਤਾ ਅਤੇ ਉਦਮੀਤਾ 'ਤੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।

ਆਪਣੇ ਸੰਬੋਧਨ ਦੌਰਾਨ ਪ੍ਰੋ. ਅਸ਼ਵਨੀ ਪਾਰੀਕ ਨੇ ਟਿਕਾਊ ਬਾਇਓ-ਮੈਨਿਊਫੈਕਚਰਿੰਗ ਤਕਨਾਲੋਜੀਆਂ ਦੇ ਵਿਕਾਸ ਵਿੱਚ ਬਾਇਓ-ਫਾਊਂਡਰੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੀਟ-ਆਧਾਰਿਤ ਪ੍ਰੋਟੀਨ ਉਤਪਾਦਨ, ਜੈਵਿਕ ਸਰੋਤਾਂ ਦੀ ਵਰਤੋਂ ਅਤੇ ਖੇਤੀਬਾੜੀ ਤੇ ਉਦਯੋਗਿਕ ਕਚਰੇ ਨੂੰ ਆਰਥਿਕ ਤੌਰ 'ਤੇ ਲਾਭਕਾਰੀ ਉਤਪਾਦਾਂ ਵਿੱਚ ਤਬਦੀਲ ਕਰਨ ਲਈ ਸੰਸਥਾ ਦੇ ਯਤਨਾਂ ਦਾ ਜ਼ਿਕਰ ਕੀਤਾ। 

ਉਨ੍ਹਾਂ ਦੱਸਿਆ ਕਿ BRIC-NABI ਇਸ ਖੇਤਰ ਵਿੱਚ ਹੁਣ ਤੱਕ 13 ਨਵੀਂ ਤਕਨਾਲੋਜੀਆਂ ਵਿਕਸਿਤ ਕਰ ਚੁੱਕਾ ਹੈ, ਜੋ ਸਰਕੂਲਰ ਬਾਇਓਇਕਾਨੋਮੀ ਨੂੰ ਉਤਸ਼ਾਹਿਤ ਕਰਨ ਵੱਲ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਸੰਸਥਾ ਵਿੱਚ ਚੱਲ ਰਹੇ ਰਾਸ਼ਟਰੀ ਮਿਸ਼ਨਾਂ ਅਤੇ ਆਧੁਨਿਕ ਖੋਜ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।

ਮੁੱਖ ਭਾਸ਼ਣ ਦੌਰਾਨ ਡਾ. ਐਲ. ਐਸ. ਸ਼ਸ਼ਿਧਰਾ ਨੇ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਵਿਗਿਆਨਕ ਖੋਜ ਦੇ ਵਿਕਾਸ ਦੀ ਯਾਤਰਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਬੁਨਿਆਦੀ ਵਿਗਿਆਨ ਤੋਂ ਵਿਹਾਰਕ ਐਪਲੀਕੇਸ਼ਨਾਂ ਤੱਕ ਦੇ ਸਫ਼ਰ, ਸੈੱਲ ਨੂੰ ਜੀਵਨ ਦੀ ਬੁਨਿਆਦੀ ਇਕਾਈ ਤੋਂ ਜੀਵਨ ਦੇ ਕੇਂਦਰ ਵਜੋਂ ਸਮਝਣ, ਜੈਨੋਟਾਈਪ ਤੋਂ ਫੀਨੋਟਾਈਪ ਅਤੇ ਡਾਰਵਿਨ ਦੇ ਸਿਧਾਂਤਾਂ ਤੋਂ ਆਧੁਨਿਕ ਰੋਗ ਵਿਗਿਆਨ ਤੱਕ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ। 

ਉਨ੍ਹਾਂ ਕਿਹਾ ਕਿ ਵਿਗਿਆਨ ਸਰਬਵਿਆਪੀ ਹੈ ਅਤੇ ਇਸ ਦਾ ਵਿਕਾਸ ਹਰ ਖੇਤਰ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਵੈਤ ਕ੍ਰਾਂਤੀ, ਬਲੱਡ ਬੈਂਕਿੰਗ ਪ੍ਰਣਾਲੀ ਦਾ ਵਿਕਾਸ, ਬਾਸਮਤੀ ਚੌਲ ਦੀ ਡੀਐਨਏ ਬਾਰਕੋਡਿੰਗ ਅਤੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿੱਚ ਭਾਰਤੀ ਵਿਗਿਆਨੀਆਂ ਦੇ ਯੋਗਦਾਨ ਵਰਗੇ ਮਹੱਤਵਪੂਰਨ ਉਦਾਹਰਨ ਵੀ ਸਾਂਝੇ ਕੀਤੇ।

ਸੁਸ਼੍ਰੀ ਸ਼ਿਵਾਲੀ ਸੁਗੰਧ ਨੇ ਆਪਣੇ ਉਦਮੀ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਕਚਰਾ ਪ੍ਰਬੰਧਨ ਦੀਆਂ ਵਧਦੀਆਂ ਚੁਣੌਤੀਆਂ ਨੇ ਉਨ੍ਹਾਂ ਨੂੰ ਗ੍ਰੀਨਗ੍ਰਾਹੀ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੇਸਟ ਪ੍ਰਬੰਧਨ ਸੰਬੰਧੀ ਨੀਤੀਆਂ ਬਾਰੇ ਗੱਲ ਕਰਦਿਆਂ ਨੌਜਵਾਨ ਖੋਜਕਰਤਾਵਾਂ ਨੂੰ ਅਣਿਸ਼ਚਿਤਤਾਵਾਂ ਨੂੰ ਸਵੀਕਾਰ ਕਰਨ ਅਤੇ ਅਸਫਲਤਾਵਾਂ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਕਿਹਾ, "ਜਿੰਨੀ ਜਲਦੀ ਤੁਸੀਂ ਅਸਫਲ ਹੁੰਦੇ ਹੋ, ਉੱਨੀ ਹੀ ਜਲਦੀ ਤੁਸੀਂ ਸਿੱਖਦੇ ਹੋ।" ਉਨ੍ਹਾਂ ਨੇ ਦੱਸਿਆ ਕਿ ਵਿਗਿਆਨਕ ਨਵੀਨਤਾਵਾਂ ਨੂੰ ਸਰਕੂਲਰ ਅਰਥਵਿਵਸਥਾ ਰਾਹੀਂ ਵਪਾਰਕ ਤੌਰ 'ਤੇ ਸਫਲ ਹੱਲਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਗ੍ਰੀਨਗ੍ਰਾਹੀ ਵੱਲੋਂ ਗੀਲੇ ਜੈਵਿਕ ਕਚਰੇ ਨੂੰ ਉੱਚ-ਮੁੱਲ ਵਾਲੇ ਪ੍ਰੋਟੀਨ ਵਿੱਚ ਬਦਲਣ ਦੀ ਤਕਨਾਲੋਜੀ ਬਾਰੇ ਵੀ ਜਾਣਕਾਰੀ ਦਿੱਤੀ।

ਸ਼੍ਰੀ ਸਿੱਧਾਰਥ ਸ਼ਰਮਾ ਨੇ ਆਪਣੇ ਉਦਮੀ ਅਨੁਭਵ ਸਾਂਝੇ ਕਰਦਿਆਂ ਗ੍ਰੀਨਗ੍ਰਾਹੀ ਦੀ ਸਥਾਪਨਾ ਦੇ ਵਿਜ਼ਨ ਬਾਰੇ ਗੱਲ ਕੀਤੀ। ਸਾਲ 2021 ਵਿੱਚ ਸਥਾਪਿਤ ਗ੍ਰੀਨਗ੍ਰਾਹੀ ਉੱਚ ਤਕਨਾਲੋਜੀ ਅਤੇ ਜੀਵ ਵਿਗਿਆਨ ਨੂੰ ਇਕੱਠਾ ਕਰਕੇ ਕਚਰੇ ਦੇ ਮੁੱਲ ਵਧਾਉਣ ਅਤੇ ਸਰਕੂਲਰ ਬਾਇਓਇਕਾਨੋਮੀ ਲਈ ਨਵੀਨਤਮ ਹੱਲ ਵਿਕਸਿਤ ਕਰਨ ਲਈ ਸਮਰਪਿਤ ਹੈ।

ਇਸ ਵਰਕਸ਼ਾਪ ਨੇ ਵਿਗਿਆਨੀਆਂ, ਖੋਜਕਰਤਾਵਾਂ, ਸਟਾਰਟਅੱਪਸ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ, ਸਹਿਯੋਗ ਵਧਾਉਣ ਅਤੇ ਬਾਇਓ-ਮੈਨਿਊਫੈਕਚਰਿੰਗ ਖੇਤਰ ਵਿੱਚ ਉਭਰ ਰਹੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਸਮਾਗਮ ਦਾ ਸਮਾਪਨ ਭਾਰਤ ਦੇ ਸਮਾਰਟ ਪ੍ਰੋਟੀਨ ਈਕੋਸਿਸਟਮ ਨੂੰ ਨਵੀਨਤਾ, ਖੋਜ ਸਹਿਯੋਗ ਅਤੇ ਟਿਕਾਊ ਤਕਨਾਲੋਜੀਕਲ ਹਸਤਖੇਪਾਂ ਰਾਹੀਂ ਹੋਰ ਮਜ਼ਬੂਤ ਬਣਾਉਣ ਸਬੰਧੀ ਸਾਰਥਕ ਚਰਚਾ ਨਾਲ ਹੋਇਆ।

 

Tags: Prof Ashwani Pareek , BRIC National Agri Food and Bio Manufacturing Institute , BRIC NABI , SAS Nagar , SAS Nagar Mohali , Mohali , Sahibzada Ajit Singh Nagar , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD