Thursday, 02 July 2026

 

 

ਖ਼ਾਸ ਖਬਰਾਂ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹੇ ਦੇ ਹਲਕਾ ਭਦੌੜ ਦਾ ਬੀ.ਐੱਲ.ਓ. ਅੰਕੁਰ ਕੁਮਾਰ ਸੂਬੇ ਭਰ ਵਿੱਚੋਂ ਮੋਹਰੀ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ

 

ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’

ਪਿੰਡ ਦੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਸੌਂਪਿਆ ਚੈੱਕ

Dr Ravjot Singh, AAP Punjab, Punjab, Punjab News, Latest Punjab News

Gurpreet Singh

Gurpreet Singh

5 Dariya News

ਹੁਸ਼ਿਆਰਪੁਰ , 02 Jul 2026

Last updated on: Jul 02, 2026, 15:45 IST

ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡ ਕਾਹਲਵਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਵਾਸੀਆਂ ਦੀਆਂ ਜਿੱਥੇ ਮੁਸ਼ਕਿਲਾਂ ਸੁਣੀਆਂ ਉੱਥੇ ਨਾਲ ਹੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੀ ਭੇਟ ਕੀਤਾ। ਇਸ ਮੌਕੇ ਪੰਚਾਇਤ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਵੀ ਕੀਤੀ ਗਈ। 

ਇਸ ਸਮੇਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੇ ਪਿਆਰ, ਵਿਸ਼ਵਾਸ ਅਤੇ ਸਹਿਯੋਗ ਲਈ ਮੈਂ ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਰਫ਼ਤਾਰ ਦੇਣ ਲਈ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। 

ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਇਹ ਰਾਸ਼ੀ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ, ਗਲੀਆਂ-ਨਾਲੀਆਂ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਅਤੇ ਹੋਰ ਲੋੜੀਂਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਜਾਵੇਗੀ, ਤਾਂ ਜੋ ਹਰ ਪਿੰਡ ਵਾਸੀ ਨੂੰ ਬਿਹਤਰ ਜੀਵਨ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਰਿਕਾਰਡ ਪੱਧਰ ’ਤੇ ਫੰਡ ਜਾਰੀ ਕੀਤੇ ਹਨ। 

ਅੱਜ ਹਰ ਪਿੰਡ ਵਿੱਚ ਲੋਕਾਂ ਦੀਆਂ ਲੋੜਾਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਸਰਕਾਰ ਦਾ ਉਦੇਸ਼ ਸਿਰਫ਼ ਐਲਾਨ ਕਰਨਾ ਨਹੀਂ, ਸਗੋਂ ਹਰ ਵਾਅਦੇ ਨੂੰ ਜ਼ਮੀਨੀ ਪੱਧਰ ’ਤੇ ਪੂਰਾ ਕਰਨਾ ਹੈ। ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ‘ਲੋਕ ਮਿਲਣੀ’ ਵਰਗੇ ਪ੍ਰੋਗਰਾਮਾਂ ਦਾ ਮਕਸਦ ਲੋਕਾਂ ਅਤੇ ਸਰਕਾਰ ਦਰਮਿਆਨ ਦੂਰੀਆਂ ਨੂੰ ਖ਼ਤਮ ਕਰਨਾ ਹੈ, ਇਨ੍ਹਾਂ ਪ੍ਰੋਗਰਾਮਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਣ ਕੇ ਉਨ੍ਹਾਂ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। 

ਇਸ ਮੌਕੇ ਇੰਦਰਜੀਤ ਕੌਰ ਸਰਪੰਚ, ਮਨਪ੍ਰੀਤ ਸਿੰਘ ਪੰਚ, ਗੁਰਨਾਮ ਸਿੰਘ ਪੰਚ, ਸੁਖਵਿੰਦਰਪਾਲ ਸਿੰਘ ਪੰਚ, ਪ੍ਰੀਤਮ ਕੌਰ ਪੰਚ, ਸਰਬਜੀਤ ਕੌਰ ਪੰਚ, ਕੈਪਟਨ ਹਰਤੇਕ ਸਿੰਘ, ਗੁਰਮੁਖ ਸਿੰਘ ਸਾਬੀ, ਅਕਬਾਲ ਸਿੰਘ ਨੰਬਰਦਾਰ, ਕਾਬਲ ਸਿੰਘ ਨੰਬਰਦਾਰ, ਸਤਨਾਮ ਸਿੰਘ ਫ਼ੌਜੀ,  ਧਰਮਿੰਦਰ ਸਿੰਘ ਫ਼ੌਜੀ, ਗੁਰਪਿੰਦਰਜੀਤ ਸਿੰਘ, ਸਤਿੰਦਰਜੀਤ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ ਫ਼ੌਜੀ, ਹਰਜਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

 

Tags: Dr Ravjot Singh , AAP Punjab , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD