Thursday, 02 July 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 3 ਜੁਲਾਈ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨਾਇਬ ਸਿੰਘ ਸੈਣੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ

 

ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ

ਖਾਤਿਆਂ ਵਿੱਚ ₹3000 ਅਤੇ ₹4500 ਆਉਣ ਨਾਲ ਔਰਤਾਂ ਵਿੱਚ ਭਾਰੀ ਉਤਸ਼ਾਹ: ਵਿਧਾਇਕ ਬਣਾਂਵਾਲੀ

Gurpreet Singh Banawali, Sardulgarh, AAP Punjab, Punjab, Punjab News, Latest Punjab News, Mawan Dhian Satkar Yojana, Mukh Mantri Mawan Dhiyan Satkar Yojana

5 Dariya News

5 Dariya News

5 Dariya News

ਸਰਦੂਲਗੜ੍ਹ/ਝੁਨੀਰ , 01 Jul 2026

Last updated on: Jul 02, 2026, 13:06 IST

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਇਤਿਹਾਸਕ “ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦੀ ਰਸਮੀ ਸ਼ੁਰੂਆਤ ਅੱਜ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦੱਸਿਆ ਕਿ ਅੱਜ ਝੁਨੀਰ ਵਿਖੇ ਹਲਕੇ ਦੀਆਂ ਮਾਵਾਂ-ਭੈਣਾਂ ਨਾਲ ਰੱਖੀ ਗਈ ਇੱਕ ਸਾਧਾਰਨ ਮੀਟਿੰਗ ਔਰਤਾਂ ਦੇ ਭਾਰੀ ਇਕੱਠ ਕਾਰਨ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ।

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਦੇ ਤਹਿਤ ਜਨਰਲ ਮਹਿਲਾਵਾਂ ਦੇ ਖਾਤਿਆਂ ਵਿੱਚ ₹3000 ਅਤੇ ਐਸ ਸੀ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ₹4500 ਦੀ ਰਾਸ਼ੀ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਪੂਰੇ ਪੰਜਾਬ ਸਮੇਤ ਹਲਕਾ ਸਰਦੂਲਗੜ੍ਹ ਵਿੱਚ ਜਸ਼ਨ ਅਤੇ ਉਤਸ਼ਾਹ ਦਾ ਮਾਹੌਲ ਹੈ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਇੱਕ ਹੋਰ ਵੱਡੀ ਗਾਰੰਟੀ ਨੂੰ ਪੂਰਾ ਕਰਕੇ ਪੰਜਾਬ ਦੀਆਂ ਔਰਤਾਂ ਨੂੰ ਮਾਣ-ਸਨਮਾਨ ਦਿੱਤਾ ਹੈ ਅਤੇ ਇਹ ਫੈਸਲਾ ਮਹਿਲਾ ਸਸ਼ਕਤੀਕਰਨ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਸਾਬਤ ਹੋਵੇਗਾ। ਝੁਨੀਰ ਵਿਖੇ ਹੋਏ ਇਸ ਭਾਰੀ ਇਕੱਠ ਦੌਰਾਨ ਪਹੁੰਚੀਆਂ ਵੱਡੀ ਗਿਣਤੀ ਮਾਵਾਂ-ਭੈਣਾਂ ਅਤੇ ਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਾਰਾਤਮਕ ਸੋਚ ਦੀ ਸ਼ਲਾਘਾ ਕੀਤੀ।

ਵਿਧਾਇਕ ਬਣਾਂਵਾਲੀ ਨੇ ਇਸ ਮੌਕੇ ਪ੍ਰੋਗਰਾਮ ਨੂੰ ਮਿਸਾਲੀ ਅਤੇ ਸਫ਼ਲ ਬਣਾਉਣ ਲਈ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਵਿਧਾਇਕ ਬਣਾਵਾਲੀ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ, ਆਮ ਲੋਕਾਂ ਅਤੇ ਮਹਿਲਾਵਾਂ ਦੀ ਆਪਣੀ ਸਰਕਾਰ ਹੈ ਅਤੇ ਹਲਕਾ ਸਰਦੂਲਗੜ੍ਹ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

 

Tags: Gurpreet Singh Banawali , Sardulgarh , AAP Punjab , Punjab , Punjab News , Latest Punjab News , Mawan Dhian Satkar Yojana , Mukh Mantri Mawan Dhiyan Satkar Yojana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD