ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਆਪਣੇ ਨਰਾਇਣਗੜ੍ਹ ਦੌਰੇ ਦੌਰਾਨ ਵੋਟਰ ਲਿਸਟ ਦੇ ਵਿਸ਼ੇਸ਼ ਗਹਿਨ ਪੁਨਰ ਨਿਰੀਖਣ (ਐਸਆਈਆਰ) ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਂਦੇ ਹੋਏ ਰੇਸਟ ਹਾਊਸ ਨਰਾੲਣਗੜ੍ਹ ਵਿੱਚ ਆਪਣਾ ਗਣਨਾ ਫਾਰਮ ਖੁਦ ਭਰ ਕੇ ਬੀਐਲਓ ਨੂੰ ਸੌਂਪਿਆ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 129 ਨੰਬਰ ਬੂਥ ਨਾਲ ਸਬੰਧਿਤ ਆਪਣਾ ਗਣਨਾ ਫਾਰਮ ਸਾਵਧਾਨੀਪੂਰਵਕ ਭਰਨ ਦੇ ਬਾਅਦ ਬੂਥ ਲੇਵਲ ਅਧਿਕਾਰੀ (ਬੀਐਲਓ) ਰਾਕੇਸ਼ ਕੁਮਾਰ ਨੂੰ ਸੌਂਪਿਆ।
ਇਸ ਦੌਰਾਨ ਉਨ੍ਹਾਂ ਨੇ ਵੋਟਸ ਲਿਸਟ ਦੇ ਵਿਸ਼ੇਸ਼ ਗਹਿਨ ਪੁਨਰ ਨਿਰੀਖਣ ਮੁਹਿੰਮ ਨੂੰ ਲੋਕਤੰਤਰ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਦਸਿਆ। ਮੁੱਖ ਮੰਤਰੀ ਨੇ ਕਿਹਾ ਕਿ ਵੋਟਰ ਲਿਸਟ ਦਾ ਸ਼ੁੱਧ ਅਤੇ ਅਪਡੇਟ ਹੋਣਾ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕ੍ਰਿਆ ਦਾ ਨੀਹਂ ਪੱਥਰ ਹੈ। ਹਰੇਕ ਯੋਗ ਨਾਗਰਿਕ ਦਾ ਨਾਮ ਵੋਟਸ ਲਿਸਟ ਵਿੱਚ ਸ਼ਾਮਿਲ ਹੋਣਾ ਅਤੇ ਅਯੋਗ ਨਾਮਾਂ ਨੂੰ ਹਟਾਉਣਾ ਲੋਕਤਾਂਤਰਿਕ ਵਿਵਸਥਾ ਨੂੰ ਹੋਰ ਵੱਧ ਮਜਬੂਤ ਬਣਾਉਂਦਾ ਹੈ।
ਉਨ੍ਹਾਂ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਤੇ ਆਪਣਾ ਗਣਨਾ ਫਾਰਮ ਭਰ ਕੇ ਬੀਐਲਓ ਦੇ ਕੋਲ ਜਮ੍ਹਾ ਕਰਵਾਉਣ ਅਤੇ ਵਿਸ਼ੇਸ਼ ਗਹਿਨ ਪੁਨਰ ਨਿਰੀਖਣ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਲਿਸਟ ਵੱਧ ਸਟੀਕ ਅਤੇ ਗਲਤੀ ਰਹਿਤ ਬਣੇਗੀ, ਜਿਸ ਨਾਲ ਲੋਕਤਾਂਤਰਿਕ ਪ੍ਰਕ੍ਰਿਆ ਹੋਰ ਵੱਧ ਮਜਬੁਤ ਹੋਵੇਗੀ।
ਮੁੱਖ ਮੰਤਰੀ ਨੇ ਮੁਹਿੰਮ ਵਿੱਚ ਜੁਟੇ ਬੀਐਲਓ ਅਤੇ ਚੋਣ ਕਰਮਚਾਰੀਆਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਹਿਦਾਇਤਾਂ ਦਿੱਤੀਆਂ ਕਿ ਹਰੇਮ ਯੋਗ ਵੋਟਰ ਤੱਕ ਪਹੁੰਚ ਯਕੀਨੀ ਕੀਤੀ ਜਾਵੇ, ਤਾਂ ਜੋ ਕੋਈ ਵੀ ਯੋਗ ਵੋਟਰ ਲਿਸਟ ਵਿੱਚ ਸ਼ਾਮਿਲ ਹੋਣ ਤੋਂ ਵਾਂਝਾ ਨਾ ਰਹੇ।