ਜਾਪਾਨ ਦੇ ਫੂਕੂਓਕਾ ਵਿਚ ਤਕਨੀਕੀ ਖੇਤਰ ਦੀ 80 ਫੀਸਦੀ ਕੰਪਨੀਆਂ, ਜਿੰਨ੍ਹਾਂ ਵਿਚ ਸੇਮੀਕੰਡਕਟਰ, ਆਟੋਮੋਬਾਇਲ, ਆਈ.ਟੀ. ਅਤੇ ਹੋਰ ਨਿਰਮਾਣ ਇਕਾਈਆਂ ਸ਼ਾਮਿਲ ਹਨ, ਨੂੰ ਇਸ ਸਮੇਂ ਤਕਨੀਕੀ ਤੌਰ 'ਤੇ ਕੁਸ਼ਲ ਮਨੁੱਖ ਸਰੋਤ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਮੀ ਨੂੰ ਦੂਰ ਕਰਨ ਲਈ ਜਾਪਾਨ ਦੇ ਫੂਕੂਓਕਾ ਪ੍ਰੀਫੋਕਚਰ ਨੇ ਹਰਿਆਣਾ ਸਰਕਾਰ ਨਾਲ ਇੱਥੇ ਦੇ ਨੌਜੁਆਨਾਂ ਨੂੰ ਉਨ੍ਹਾਂ ਲੋਂੜ ਅਨੁਸਾਰ ਤਕਨੀਕੀ ਤੌਰ 'ਤੇ ਸਮੱਰਥ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਅਗਲੇ ਪੰਜ ਸਾਲ ਵਿਚ ਇੱਥੇ ਦੇ 50,000 ਨੌਜੁਆਨਾਂ ਨੂੰ ਫੂਕੂਓਕਾ ਪ੍ਰੀਫੇਕਚਰ ਵਿਚ ਰੁਜ਼ਗਾਰ ਮਹੁੱਇਆ ਕਰਵਾ ਕੇ ਮਨੁੱਖੀ ਸਰੋਤ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।
ਹਰਿਆਣਾ ਸਰਕਾਰ ਅਤੇ ਜਾਪਾਨ ਦੇ ਫੂਕੂਓਕਾ ਪ੍ਰੀਫੇਕਚਰ ਵਿਚ ਸਨਅਤੀ ਨਿਵੇਸ਼, ਕੌਸ਼ਲ ਵਿਕਾਸ, ਤਕਨੀਕੀ ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ ਦ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਸੋਮਵਾਰ ਨੂੰ ਹਰਿਆਣਾ ਨਿਵਾਸ, ਚੰਡੀਗੜ੍ਹ ਵਿਚ ਹਰਿਆਣਾ-ਫੂਕੂਓਕਾ ਕਨੇਕਟ, 2026 ਦੇ ਤਹਿਤ ਉੱਚ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਫੂਕੂਓਕਾ ਪ੍ਰੀਫੇਕਚਰ ਸਰਕਾਰ, ਫੂਕੂਓਕਾ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਸਨਅਤੀ ਜਗਤ ਦੇ ਨੁਮਾਇੰਦਿਆਂ ਨੇ ਹਰਿਆਣਾ ਸਰਕਾਰ, ਯੂਨੀਵਰਸਿਟੀਆਂ ਤੇ ਵੱਖ-ਵੱਖ ਵਿਭਾਗਾਂ ਦੇ ਵਫਦ ਦੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਕੀਤਾ।
ਮੀਟਿੰਗ ਦੌਰਾਨ ਹਰਿਆਣਾ ਅਤੇ ਫੂਕੂਓਕਾ ਦੇ ਸਨਅਤੀ ਪਰਿਸਥਿਤਿਕੀ ਤੰਤਰ, ਨਿਵੇਸ਼ ਸੰਭਾਵਨਾਵਾਂ, ਤਕਨੀਕੀ ਮਨੁੱਖੀ ਸਰੋਤ ਅਤੇ ਸਿੱਖਿਆ ਖੇਤਰ ਵਿਚ ਸਹਿਯੋਗ ਦੇ ਵੱਖ-ਵੱਖ ਆਯਾਮਾਂ 'ਤੇ ਵੇਰਵੇ ਸਹਿਤ ਵਿਚਾਰ-ਵਟਾਂਦਰਾ ਕੀਤੀ ਗਈ। ਦੋਵਾਂ ਪੱਖਾਂ ਨੇ ਭਾਰਤੀ ਨੌਜੁਆਨਾਂ, ਖਾਸਕਰਕੇ ਹਰਿਆਣਾ ਦੇ 50,000 ਵਿਦਿਆਰਥੀਆਂ ਅਤੇ ਤਕਨੀਕੀ ਪੇਸ਼ੇਵਾਰਾਂ ਲਈ ਅਗਲੇ ਪੰਜ ਸਾਲ ਵਿਚ ਜਾਪਾਨ ਵਿਚ ਰੁਜ਼ਗਾਰ, ਇੰਟਰਸ਼ਿਪ ਅਤੇ ਕੌਸ਼ਲ ਵਿਕਾਸ ਦੇ ਮੌਕੇ ਵੱਧਾਉਣ 'ਤੇ ਸਹਿਮਤੀ ਪ੍ਰਗਟਾਈ।
ਹਰਿਆਣਾ ਦੇ ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਤੇ ਸਕੱਤਰ ਅਮਨੀਤ ਪੀ.ਕੁਮਾਰ ਨੇ ਵਦਫ ਨੂੰ ਹਰਿਆਣਾ ਸਰਕਾਰ ਦੀ ਸਨਅਤੀ ਨੀਤੀਆਂ, ਨਿਵੇਸ਼ ਪ੍ਰੋਤਸਾਹਨ ਯੋਜਨਾਵਾਂ ਅਤੇ ਜਾਪਾਨੀ ਕੰਪਨੀਆਂ ਲਈ ਵਿਕਸਿਤ ਕੀਤੇ ਜਾ ਰਹੇ ਵਿਸ਼ੇਸ਼ ਸਨਅਤੀ ਇਕੋਸਿਸਟਮ ਦੀ ਜਾਣਕਾਰੀ ਦਿੱਤੀ। ਸੂਬਾ ਸਰਕਾਰ ਨੇ ਨਿਵੇਸ਼ਕਾਂ ਨੂੰ ਤੁਰੰਤ ਇਜਾਜਤਾਂ, ਸਿੰਗਲ ਵਿੰਡੋ ਪ੍ਰਣਾਲੀ ਅਤੇ ਸਨਅਤੀ-ਅਨੁਕੂਲ ਮਾਹੌਲ ਮਹੁੱਇਆ ਕਰਵਾਉਣ ਦੀ ਆਪਣੀ ਵਚਨਬੱਧਤਾ ਦੱਸੀ।
ਉਨ੍ਹਾਂ ਦਸਿਆ ਕਿ ਪਿਛਲੇ ਸਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਪਾਨ ਦੀ ਯਾਤਰਾ ਕਰਕੇ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਨਾਲ ਵਿਕਾਸ ਦੀ ਵਚਨਬੱਧਤਾ ਜਾਹਿਰ ਕੀਤੀ ਸੀ। ਇਸ ਦੇ ਨਾਲ ਹੀ ਜਾਪਾਨ ਨਾਲ ਆਪਸੀ ਤਾਲਮੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ, 2047 ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਵੀ ਮੀਲ ਦਾ ਪੱਥਰ ਸਾਬਤ ਹੋਵੇਗਾ।
ਉਨ੍ਹਾਂ ਦਸਿਆ ਕਿ ਹਰਿਆਣਾ ਅਤੇ ਜਾਪਾਨ ਨੂੰ ਇਤਿਹਾਸ, ਸਭਿਆਚਾਰ ਵਿਰਾਸਤ ਦੇ ਖੇਤਰ ਵਿਚ ਵੀ ਆਦਾਨ-ਪ੍ਰਦਾਨ ਦੀ ਲੋਂੜ ਹੈ ਤਾਂ ਜੋ ਦੋਵਾਂ ਖੇਤਰਾਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕੇ। ਉਨ੍ਹਾਂ ਨੇ ਗ੍ਰੀਨ ਜਾਬਸ ਅਤੇ ਗ੍ਰੀਨ ਫਯੂਲਸ ਆਦਿ ਖੇਤਰਾਂ ਵਿਚ ਵੀ ਮਿਲ ਕੇ ਕੰਮ ਕਰਨ ਦੀ ਲੋਂੜ 'ਤੇ ਜ਼ੋਰ ਦਿੱਤਾ।
ਹਰਿਆਣਾ ਦੇ ਉਦਯੋਗ ਤੇ ਵਪਾਰ ਵਿਭਾਗ ਦੀ ਕਮਿਸ਼ਨਰ ਤੇ ਸਕੱਤਰ ਡਾ.ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਹਰਿਆਣਾ ਅਤੇ ਫੂਕੂਓਕਾ ਵਿਚਕਾਰ ਸਹਿਯੋਗ ਨੂੰ ਸੰਸਥਾਗਤ ਢਾਂਚਾ ਦੇਣ ਲਈ ਹਰਿਆਣਾ ਸਕੂਰਾ ਵਰਕਿੰਗ ਗਰੁੱਪ ਦਾ ਗਠਨ ਕੀਤਾ ਗਿਆ ਹੈ, ਜਿਸ ਰਾਹੀਂ ਫੂਕੂਓਕਾ ਆਧਾਰਿਤ ਕੰਪਨੀਆਂ ਅਤੇ ਸੰਸਥਾਨਾਂ ਦੀ ਮਦਦ ਲਈ ਇਕ ਹੈਪਲ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਨਿਵੇਸ਼ ਕਰਨ ਵਾਲੀ ਕੰਪਨੀਆਂ ਲਈ ਵੱਖ-ਵੱਖ ਤਰ੍ਹਾਂ ਦੀ ਇਜਾਜਤਾਂ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫੂਕੂਓਕਾ ਦੀ ਲੋਂੜ੍ਹਾਂ ਅਨੁਸਾਰ ਤਕਨੀਕੀ ਤੌਰ 'ਤੇ ਸਕਸ਼ਮ ਨੌਜੁਆਨਾਂ ਨੂੰ ਤਿਆਰ ਕਰਨ ਵਿਚ ਨਿੱਜੀ ਦਿਲਚਸਪੀ ਲੈ ਰਹੇ ਹਨ ਤਾਂ ਜੋ ਹਰਿਆਣਾ ਦੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਕੌਮਾਂਤਰੀ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਵਿਦੇਸ਼ ਸਹਿਯੋਗ ਵਿਭਾਗ ਰਾਹੀਂ ਅਤੇ ਐਚਕੇਆਰਐਨ ਸਹਿਯੋਗ ਨਾਲ ਹਰਿਆਣਾ ਦੇ ਉੱਚ ਸਿੱਖਿਆ ਸੰਸਥਾਨ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਫੂਕੂਓਕਾ ਵਿਚ ਮਨੁੱਖੀ ਸਰੋਤ ਦੀ ਕਮੀ ਦੀ ਪੂਰਤੀ ਕਰਨ ਦਾ ਮੌਕਾ ਮਿਲੇਗਾ।
ਵਿਦੇਸ਼ ਸਹਿਯੋਗ ਵਿਭਾਗ ਦੇ ਡਾਇਰੈਕਟਰ ਜਰਨਲ ਅਸ਼ੌਕ ਕੁਮਾਰ ਮੀਣਾ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਦੀ ਮਦਦ ਲਈ ਵਿਦੇਸ਼ ਸਹਿਯੋਗ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਤਕਨੀਕੀ ਤੌਰ 'ਤੇ ਮਨੁੱਖੀ ਸਰੋਤ ਮਹੁੱਇਆ ਕਰਵਾਉਣ ਲਈ ਵਿਭਾਗ ਫੂਕੂਓਕਾ ਨਾਲ ਮਿਲ ਕੇ ਕੰਮ ਕਰਾਂਗੇ। ਵਿਦੇਸ਼ ਸਹਿਯੋਗ ਵਿਭਾਗ ਵਿਚ ਮੁੱਖ ਮੰਤਰੀ ਦੇ ਸਲਾਹਕਾਰ ਪਵਨ ਕੁਮਾਰ ਚੌਧਰੀ ਨੇ ਗੁਰੂਗ੍ਰਾਮ ਵਿਚ ਫੂਕੂਓਕਾ ਇੰਸਟੀਚਿਊਟ ਆਫ ਤਕਨਾਲੋਜੀ ਦੇ ਇਕ ਕੰਪਲੈਕਸ ਦੀ ਸਥਾਪਨਾਂ ਦੀ ਸੰਭਾਵਨਾਵਾਂ ਦਾ ਪ੍ਰਸਤਾਵ ਰੱਖਿਆ, ਤਾਂ ਜੋ ਹਰਿਆਣਾ ਅਤੇ ਕੌਮੀ ਰਾਜਧਾਨੀ ਖੇਤਰ ਵਿਚ ਰਹਿ ਰਹੇ ਜਾਪਾਨੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਿਦਿਅਕ ਲੋੜ੍ਹਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਮੌਕੇ 'ਤੇ ਹਰਿਆਣਾ ਦੇ ਵੱਖ-ਵੱਖ ਯੂਨੀਵਰਸਿਟੀਆਂ, ਉੱਚੇਰੀ ਸਿੱਖਿਆ ਵਿਭਾਗ, ਐਚਕੇਆਰਐਨ ਅਤੇ ਵਿਦੇਸ਼ ਸਹਿਯੋਗ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਵਫਦ ਨੇ ਵੀ ਆਪਣੇ ਵਿਚਾਰ ਸਾਂਝਾ ਕੀਤੇ।