Thursday, 02 July 2026

 

 

ਖ਼ਾਸ ਖਬਰਾਂ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਘੱਗਰ ਦਰਿਆ ਵਿੱਚ ਪਾਣੀ ਦੇ ਨਿਰਵਿਘਨ ਵਹਾਅ ਲਈ 5 ਅਹਿਮ ਥਾਵਾਂ 'ਤੇ ਡੀ-ਸਿਲਟਿੰਗ ਨੂੰ ਪ੍ਰਵਾਨਗੀ ਨਵਜੋਤ ਕੌਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਬਰਿੰਦਰ ਕੁਮਾਰ ਗੋਇਲ ਵੱਲੋਂ ਹਲਕਾ ਲਹਿਰਾ ਦਾ ਵਾਲੀਬਾਲ ਇੰਟਰਨੈਸ਼ਨਲ ਖਿਡਾਰੀ ਸਨਮਾਨਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਦਲਵਿੰਦਰਜੀਤ ਸਿੰਘ ਵੱਲੋਂ ਨਸ਼ਾ ਮੁਕਤੀ ਮੋਰਚਾ ਦੇ ਵਲੰਟੀਅਰਾਂ ਨਾਲ ਅਹਿਮ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਦੀ 'ਚੇਤਨਾ' ਪਹਿਲ ਨੇ ਵਿਦਿਆਰਥੀਆਂ ਨੂੰ ਕਰਵਾਇਆ ਪ੍ਰਸ਼ਾਸਨਿਕ ਕੰਮਕਾਜ ਨਾਲ ਰੂ-ਬ-ਰੂ ਰਾਸ਼ਟਰੀ ਡਾਕਟਰ ਦਿਵਸ ਮੌਕੇ ਭਾਜਪਾ ਮੈਡੀਕਲ ਸੈੱਲ ਵੱਲੋਂ ਮੁਫ਼ਤ ਫਾਈਬ੍ਰੋਸਕੈਨ ਕੈਂਪ ਦਾ ਆਯੋਜਨ ਮੰਡੀਆਂ ਵਿੱਚ ਸਾਫ਼-ਸਫ਼ਾਈ ਤੇ ਫੂਡ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਿਸ਼ਵ ਪੱਧਰੀ ਤਕਨੀਕਾਂ ਅਪਣਾਈਆਂ ਜਾਣਗੀਆਂ : ਹਰਚੰਦ ਸਿੰਘ ਬਰਸਟ ਹਰਪ੍ਰੀਤ ਸਿੰਘ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ 68ਵੀਂ ਅਤੇ 69ਵੀਂ ਬੱਸ ਰਵਾਨਾ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹੇ ਦੇ ਹਲਕਾ ਭਦੌੜ ਦਾ ਬੀ.ਐੱਲ.ਓ. ਅੰਕੁਰ ਕੁਮਾਰ ਸੂਬੇ ਭਰ ਵਿੱਚੋਂ ਮੋਹਰੀ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ

 

ਬਾਣੀ ਵਿਚਾਰ ਚੇਤਨਾ ਮੰਚ ਰਜਿ ਵੱਲੋਂ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਜੀਵਨ ’ਤੇ ਹੋਇਆ ਪੰਜਵਾਂ ਸੈਮੀਨਾਰ

ਗੁਰੂ ਰਵਿਦਾਸ ਤੇ ਕਬੀਰ ਨੇ ਜਾਤਾਂ ਪਾਤਾਂ ਵਿਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ : ਕਰਨਲ ਪ੍ਰਿਥਵੀ ਰਾਜ ਕੁਮਾਰ

Book, Chandigarh

Web Admin

Web Admin

5 Dariya News

ਚੰਡੀਗੜ੍ਹ , 28 Jun 2026

Last updated on: Jun 29, 2026, 12:24 IST

ਬਾਣੀ ਵਿਚਾਰ ਚੇਤਨਾ ਮੰਚ ਰਜਿ. ਪੰਜਾਬ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਮਹਿਮਾਨ ਸਾਬਕਾ ਆਈਪੀਐਸ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਜਦੋਂ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਸੀ, ਉਸ ਵੇਲੇ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਉਸ ਵੱਲੋਂ ਪੇਸ਼ ਕੀਤੀਆਂ ਸ਼ਹਾਦਤਾਂ ਨੇ ਸਮਾਜ ਨੂੰ ਇਕਸਾਰਤਾ ਬਖ਼ਸ਼ੀ, ਰਵਿਦਾਸ ਵੱਲੋਂ ਸ਼ੁਰੂ ਕੀਤਾ ਮਿਸ਼ਨ ਨੇ ਅਜਿਹਾ ਪ੍ਰਚੰਡ ਰੂਪ ਧਾਰਿਆ ਕਿ ਇਸ ਮਿਸ਼ਨ ਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਤੱਕ ਵਾਰ ਦਿੱਤਾ ਤੇ ਉਨ੍ਹਾਂ ਜਾਤਾਂ ਦਾ ਨਾਸ ਕਰਕੇ ਸਮਾਜ ਨੂੰ ਇੱਕਜੁੱਟਤਾ ਬਖ਼ਸ਼ੀ। 

ਕਰਨਲ ਪ੍ਰਿਥਵੀ ਰਾਜ ਕੁਮਾਰ ਨੇ ਆਪਣਾ ਮੁੱਖ ਭਾਸ਼ਣ ਗੁਰੂ ਰਵਿਦਾਸ ਤੇ ਸ਼੍ਰੋਮਣੀ ਸੰਤ ਕਬੀਰ ਜੀ ਦੇ ਆਪਸੀ ਸਮਾਜਕ ਤੇ ਧਾਰਮਿਕ ਸਰੋਕਾਰਾਂ ਦੇ ਪੜ੍ਹਿਆ, ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮਹਾਂ ਪੁਰਸ਼ਾਂ ਨੇ ਉਸ ਵੇਲੇ ਜਾਤਾਂ ਪਾਤਾਂ ਵਿਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ, ਜਿਸ ਦੀ ਹੂਕ ਅੱਜ ਤੱਕ ਪੈਂਦੀ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਦੇ ਅਧਿਆਤਮਵਾਦ ਨੂੰ ਸਾਰੇ ਪਾਖੰਡਾਂ ਵਿਚੋਂ ਕੱਢ ਕੇ ਗੁਰੂ ਰਵਿਦਾਸ ਨੇ ‘ਸਤਨਾਮ’ ਨਾਲ ਜੋੜਿਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਸ਼ੁਰੂਆਤ ਵਿਚ ਸੁਸ਼ੋਭਿਤ ਕਰਕੇ ‘ਸਤਨਾਮ’ ਦੇ ਸੰਕਲਪ ਨੂੰ ਸਿਖਰ ਤੇ ਪਹੁੰਚਾਇਆ। 

ਰਵਿਦਾਸ ਵੱਲੋਂ ਦਿੱਤਾ ਬੇਗ਼ਮ ਪੁਰੇ ਦਾ ਪੈਗ਼ਾਮ ਅੱਜ ਵੀ ਸਾਰੀ ਦੁਨੀਆ ਲਈ ਚਾਨਣ ਮੁਨਾਰਾ ਹੈ। ਦਲਿਤ ਚਿੰਤਕ ਡਾ. ਰੌਣਕੀ ਰਾਮ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਚੱਲ ਰਹੀ ਭਾਰਤੀ ਸੰਸਕ੍ਰਿਤੀ ਨੂੰ ਗੁਰੂ ਰਵਿਦਾਸ ਦੀ ਬਾਣੀ ਦਰੁਸਤ ਕਰ ਸਕਦੀ ਹੈ। ਇਸ ਵੇਲੇ ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕੌਮੀ ਤੇ ਕੌਮਾਂਤਰੀ ਪੱਤਰ ਤੇ ਸਾਡਾ 24 ਸੈਮੀਨਾਰ ਕਰਾਉਣ ਦਾ ਟੀਚਾ ਹੈ, ਇਕ ਤਿੰਨ ਦਿਨਾਂ ਦੀ ਕਾਨਫ਼ਰੰਸ ਪਟਿਆਲਾ ਵਿਚ ਕਰਾਈ ਜਾਵੇਗੀ। 

ਇਸ ਵੇਲੇ ਸੈਮੀਨਾਰ ਦੇ ਕੋਆਰਡੀਨੇਟਰ ਫਤਿਹਜੰਗ ਸਿੰਘ ਨੇ ਗੁਰੂ ਰਵਿਦਾਸ ਦੀ ਵਿਚਾਰਧਾਰਾ ਘਰੋ ਘਰੀਂ ਪਹੁੰਚਾਉਣ ਦਾ ਸਾਡਾ ਸੰਕਲਪ ਹੈ। ਸੈਮੀਨਾਰ ਦੇ ਪ੍ਰਬੰਧਕ ਓ ਪੀ ਚੋਪੜਾ ਨੇ ‌ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਚਲਦਿਆਂ ਅਸੀਂ ਸਮਾਜ ਸੇਵਾ ਵਿਚ ਅਹਿਮ ਕੰਮ ਕਰ ਰਹੇ ਹਾਂ। ਇਸ ਵੇਲੇ ਡਾ. ਗੁਰਮੀਤ ਕੱਲਰਮਾਜਰੀ ਦੀ ਸੰਪਾਦਿਤ ਕਿਤਾਬ ‘ਆਦਿ ਧਰਮ ਮੰਡਲ ਰਿਪੋਰਟ 1931’ ਰਿਲੀਜ਼ ਕੀਤੀ ਗਈ। 

ਇਸ ਵੇਲੇ ਡਾ. ਕੱਲਰਮਾਜਰੀ ਨੇ ਧੰਨਵਾਦੀ ਭਾਸ਼ਣ ਦਿੰਦਿਆਂ ਕਿਹਾ ਕਿ ਅਸੀਂ ਸਿਰਫ਼ ਗੁਰੂ ਰਵਿਦਾਸ ਤੇ ਹੀ ਨਹੀਂ ਸਗੋਂ ਭੁੱਲੇ ਵਿੱਸਰੇ ਨਾਇਕਾਂ ਤੋਂ ਇਲਾਵਾ ਸਾਡੇ ਭਗਤਾਂ ਤੇ ਦਸਾਂ ਗੁਰੂ ਸਾਹਿਬਾਨਾਂ ਤੇ ਵੀ ਸੈਮੀਨਾਰ ਕਰਾਉਣ ਲਈ ਤ‌ਿਆਰੀ ਕਰ ਰਹੇ ਹਾਂ। ਇਸ ਵੇਲੇ ਡੀਪੀਆਰ ਪੰਜਾਬ ਦੇ ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ‌ ਛਿੱਬਰ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਪ੍ਰੋ ਲਾਲ ਬਹਾਦਰ ਭਾਟੀਆ ਜਲੰਧਰ, ਡਾ. ਸੰਤੋਖ ਸੁੱਖੀ ਪਟਿਆਲਾ, ਬਲਵਿੰਦਰ ਸਿਪਰੇ, ਪਰਮਿੰਦਰ ਸਿੰਘ ਰਾਏਪੁਰ, ਹਰਨੇਕ ਸਿੰਘ ਚੁੰਨੀ, ਹਰਨਾਮ ਸਿੰਘ ਡੱਲਾ ਰੋਪੜ  ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

 

Tags: Book , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD