Thursday, 02 July 2026

 

 

ਖ਼ਾਸ ਖਬਰਾਂ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ

 

ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀ ਪੁਲਿਸ ਵੱਲੋਂ ਡੋਨੀ ਬੱਲ ਗੈਂਗ ਦਾ ਮੁੱਖ ਸਰਗਨਾਹ ਅਤੇ ਇੱਕ ਅਸਲਾ ਤਸਕਰ ਭਾਰੀ ਅਸਲੇ ਸਮੇਤ ਗ੍ਰਿਫਤਾਰ

Crime News Punjab, Punjab Police, Police, Crime News, Jalandhar Police, Jalandhar, CIA Staff Jalandhar Rural

Web Admin

Web Admin

5 Dariya News

ਜਲੰਧਰ , 27 Jun 2026

Last updated on: Jun 28, 2026, 11:40 IST

ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਜਲੰਧਰ-ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਅਸਲਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵਨੀਤ ਐਹਲਾਵਤ, ਪੁਲਿਸ ਕਪਤਾਨ (ਤਫਤੀਸ਼) ਅਤੇ ਲਖਵਿੰਦਰ ਸਿੰਘ, ਉਪ ਪੁਲਿਸ ਕਪਤਾਨ (ਤਫਤੀਸ਼), ਜਲੰਧਰ-ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਡੋਨੀ ਬੱਲ ਗੈਂਗ ਦੇ ਮੁੱਖ ਸਾਥੀ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਟਲ ਸਮੇਤ 03 ਮੈਗਜ਼ੀਨ, 09 ਜਿੰਦਾ ਰੋਂਦ ਅਤੇ ਇੱਕ 12 ਬੋਰ ਪੰਪ ਐਕਸ਼ਨ ਗੰਨ ਬਰਾਮਦ ਕੀਤੀ ਗਈ ਹੈ।

ਇਸ ਤੋਂ ਇਲਾਵਾ ਇੱਕ ਹੋਰ ਅਸਲਾ ਤਸਕਰ ਨੂੰ ਇੱਕ 32 ਬੋਰ ਪਿਸਟਲ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 12.03.2026 ਨੂੰ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਸਕਾਰਪੀਓ ਅਤੇ ਸਵਿਫਟ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਸਕਾਰਪੀਓ ਗੱਡੀ ਵਿੱਚੋਂ ਇੱਕ ਵਿਦੇਸ਼ੀ ਗਲੌਕ ਪਿਸਟਲ ਸਮੇਤ ਜਿੰਦਾ ਰੋਂਦ ਬਰਾਮਦ ਕੀਤੇ ਗਏ ਸਨ।

ਗੱਡੀਆਂ ਸਮੇਤ ਵਿਅਕਤੀਆਂ ਨੂੰ ਕਾਬੂ ਕਰਦੇ ਸਮੇਂ ਇੱਕ ਨੌਜਵਾਨ ਮੌਕੇ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ ਸੀ। ਉਕਤ ਵਿਅਕਤੀ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਬਿੱਟੂ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਮੋਕੇ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਸੀ, ਜੋ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਦਾ ਕਰੀਬੀ ਸਾਥੀ ਅਤੇ ਗੈਂਗ ਦਾ ਸਰਗਰਮ ਮੈਂਬਰ ਹੈ।

ਇਸ ਸਬੰਧੀ ਮੁਕੱਦਮਾ ਨੰਬਰ 48 ਮਿਤੀ 12.03.2026 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਅਧੀਨ ਥਾਣਾ ਮਹਿਤਪੁਰ ਵਿਖੇ ਅਤੇ ਮੁਕੱਦਮਾ ਨੰਬਰ 49 ਮਿਤੀ 13.03.2026 ਜੁਰਮ 379-ਬੀ ਬੀ.ਐਨ.ਐਸ. ਅਧੀਨ ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ ਵਿਖੇ ਦਰਜ ਰਜਿਸਟਰ ਕੀਤੇ ਗਏ ਸਨ। ਗੈਂਗਸਟਰ ਡੋਨੀ ਬੱਲ ਦੇ ਸਾਥੀ ਸੁਖਜਿੰਦਰ ਸਿੰਘ ਉਰਫ ਬਿੱਟੂ ਦੀ ਗ੍ਰਿਫਤਾਰੀ ਲਈ ਵਨੀਤ ਆਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼) ਦੀ ਸੁਪਰਵੀਜ਼ਨ ਹੇਠ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵੱਲੋਂ ਮਨੁੱਖੀ ਅਤੇ ਤਕਨੀਕੀ ਸਰੋਤਾਂ ਦੀ ਮਦਦ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਸਨ।

ਮਿਤੀ 25.06.2026 ਨੂੰ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਨੂੰ ਖੁਫੀਆ ਸੂਚਨਾ ਪ੍ਰਾਪਤ ਹੋਈ ਕਿ ਸੁਖਜਿੰਦਰ ਸਿੰਘ ਉਰਫ ਬਿੱਟੂ ਮਹਿਤਪੁਰ ਇਲਾਕੇ ਵਿੱਚ ਦੇਖਿਆ ਗਿਆ ਹੈ। ਇਸ ਸੂਚਨਾ ਦੇ ਆਧਾਰ 'ਤੇ ਐਸ.ਆਈ. ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੂੰ ਤੁਰੰਤ ਰਵਾਨਾ ਕੀਤਾ ਗਿਆ। ਟੀਮ ਨੇ ਨਕੋਦਰ-ਮਹਿਤਪੁਰ ਰੋਡ ਨੇੜੇ ਘੁੰਮਣ ਪੈਲੇਸ ਕੋਲ ਨਾਕਾਬੰਦੀ ਦੌਰਾਨ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਕਾਰ ਨੰਬਰੀ PB02-DU-4004 ਸਮੇਤ ਕਾਬੂ ਕੀਤਾ।

ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਟਲ ਸਮੇਤ 03 ਮੈਗਜ਼ੀਨ, 09 ਜਿੰਦਾ ਰੋਂਦ ਅਤੇ ਇੱਕ 12 ਬੋਰ ਪੰਪ ਐਕਸ਼ਨ ਗੰਨ ਬਰਾਮਦ ਕੀਤੀ ਗਈ। ਉਕਤ ਦੋਸ਼ੀ ਨੂੰ ਮੁਕੱਦਮਾ ਨੰਬਰ 48 ਮਿਤੀ 12.03.2026 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਥਾਣਾ ਮਹਿਤਪੁਰ ਵਿੱਚ ਹਸਬ-ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਉਰਫ ਬਿੱਟੂ ਸਾਲ 2017 ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਡੋਨੀ ਬੱਲ ਦੇ ਸੰਪਰਕ ਵਿੱਚ ਆਇਆ ਸੀ।

ਇਸ ਤੋਂ ਬਾਅਦ ਇਸ ਨੇ ਬਿੱਲਾ ਮੰਡਿਆਲਾ, ਗੋਰਾ ਬਰਿਆੜ, ਗੋਪੀ ਕੌੜਾ ਆਦਿ ਨਾਲ ਮਿਲ ਕੇ ਆਪਣਾ ਵੱਖਰਾ ਗੈਂਗ ਤਿਆਰ ਕਰ ਲਿਆ ਸੀ। ਜੱਗੂ ਭਗਵਾਨਪੁਰੀਆਂ ਗੈਂਗ ਨਾਲ ਦੁਸ਼ਮਣੀ ਹੋਣ ਕਰਕੇ ਦੋਵਾਂ ਗਰੁੱਪਾਂ ਵਿਚਕਾਰ ਲਗਾਤਾਰ ਗੈਂਗਵਾਰ ਚੱਲਦੀ ਰਹਿੰਦੀ ਸੀ। ਇਸੇ ਕਾਰਨ ਸੁਖਜਿੰਦਰ ਸਿੰਘ ਉਰਫ ਬਿੱਟੂ ਜਲੰਧਰ-ਦਿਹਾਤੀ ਦੇ ਬਿਲਗਾ ਅਤੇ ਮਹਿਤਪੁਰ ਇਲਾਕਿਆਂ ਵਿੱਚ ਲੁੱਕ-ਛਿਪ ਕੇ ਰਹਿੰਦਾ ਸੀ ਅਤੇ ਆਪਣੇ ਕੋਲ ਗੈਰ-ਕਾਨੂੰਨੀ ਅਸਲਾ ਰੱਖਦਾ ਸੀ। ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਦੇ ਸਿੱਧੇ ਸੰਪਰਕ ਵਿੱਚ ਵੀ ਸੀ।

ਮਿਤੀ 12.03.2026 ਨੂੰ ਥਾਣਾ ਮਹਿਤਪੁਰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਵਿਦੇਸ਼ੀ ਗਲੌਕ ਪਿਸਟਲ ਵੀ ਡੋਨੀ ਬੱਲ ਵੱਲੋਂ ਹੀ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਭੇਜਿਆ ਗਿਆ ਸੀ। ਦੋਸ਼ੀ ਦੀ ਗ੍ਰਿਫਤਾਰੀ ਨਾਲ ਪੰਜਾਬ ਵਿੱਚ ਸੰਭਾਵਿਤ ਗੈਂਗਵਾਰ ਅਤੇ ਹੋਰ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫਲਤਾ ਮਿਲੀ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਅਸਲਾ ਕਿੱਥੋਂ ਮੰਗਵਾਇਆ, ਇਸ ਅਸਲੇ ਨਾਲ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂ ਦੇਣ ਦੀ ਯੋਜਨਾ ਬਣਾਈ ਹੋਈ ਸੀ।

ਇਸ ਤੋਂ ਇਲਾਵਾ ਉਸ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 26.06.2026 ਨੂੰ ਏ.ਐਸ.ਆਈ. ਮਨਦੀਪ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ ਦੀ ਟੀਮ ਨੇ ਨਹਿਰ ਪੁਲੀ, ਪਿੰਡ ਡਰੋਲੀ ਕਲਾਂ ਨੇੜੇ ਨਾਕਾਬੰਦੀ ਦੌਰਾਨ ਮਨੀਸ਼ ਉਰਫ ਜੱਸਾ ਪੁੱਤਰ ਧੰਨਜੀਤ ਸਿੰਘ ਵਾਸੀ ਮੋਨਾ ਕਲਾਂ, ਥਾਣਾ ਮੇਹਟੀਆਣਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ।

ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ 02 ਜਿੰਦਾ ਰੋਂਦ ਬਰਾਮਦ ਕੀਤੇ ਗਏ। ਇਸ ਸਬੰਧੀ ਮੁਕੱਦਮਾ ਨੰਬਰ 134 ਮਿਤੀ 26.06.2026 ਜੁਰਮ 25(1)ਬੀ-54-59 ਅਸਲਾ ਐਕਟ ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ ਵਿਖੇ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬਰਾਮਦ 32 ਬੋਰ ਪਿਸਟਲ ਨਾਲ ਉਸ ਨੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਕਿੰਨੀ ਵਾਰ ਅਸਲਾ ਲਿਆ ਕੇ ਆਪਣੇ ਸਾਥੀਆਂ ਨੂੰ ਸਪਲਾਈ ਕੀਤਾ ਹੈ।

ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸ ਐਸ ਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵਾਂ ਦੋਸ਼ੀਆਂ ਦੀ ਚੱਲ-ਅਚੱਲ ਜਾਇਦਾਦ, ਜੋ ਕਿ ਗੈਰ-ਕਾਨੂੰਨੀ ਕੰਮਾਂ ਰਾਹੀਂ ਬਣਾਈ ਗਈ ਹੈ, ਕਾਨੂੰਨ ਅਨੁਸਾਰ ਜ਼ਬਤ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਵਾਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਗ੍ਰਿਫਤਾਰ ਵਿਅਕਤੀ

1. ਸੁਖਜਿੰਦਰ ਸਿੰਘ ਉਰਫ ਬਿੱਟੂ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਮੋਕੇ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

2. ਮਨੀਸ਼ ਉਰਫ ਜੱਸਾ ਪੁੱਤਰ ਧੰਨਜੀਤ ਸਿੰਘ ਵਾਸੀ ਮੋਨਾ ਕਲਾਂ, ਥਾਣਾ ਮੇਹਟੀਆਣਾ, ਜ਼ਿਲ੍ਹਾ ਹੁਸ਼ਿਆਰਪੁਰ।

ਕੁੱਲ ਬਰਾਮਦਗੀ

1. ਕਾਰ ਸਵਿਫਟ ਨੰਬਰੀ PB02-DU-4004

2. ਇੱਕ 30 ਬੋਰ ਪਿਸਟਲ ਸਮੇਤ ਮੈਗਜ਼ੀਨ

3. 02 ਵਾਧੂ ਮੈਗਜ਼ੀਨ (30 ਬੋਰ ਪਿਸਟਲ ਦੇ)

4. 09 ਜਿੰਦਾ ਰੋਂਦ (30 ਬੋਰ)

5. ਇੱਕ 12 ਬੋਰ ਪੰਪ ਐਕਸ਼ਨ ਗੰਨ

6. ਇੱਕ 32 ਬੋਰ ਪਿਸਟਲ ਸਮੇਤ ਮੈਗਜ਼ੀਨ

7. 02 ਜਿੰਦਾ ਰੋਂਦ (32 ਬੋਰ)

ਸੁਖਜਿੰਦਰ ਸਿੰਘ ਉਰਫ ਬਿੱਟੂ ਖਿਲਾਫ ਪਹਿਲਾਂ ਦਰਜ ਮੁਕੱਦਮੇ

1. ਮੁਕੱਦਮਾ ਨੰਬਰ 240 ਮਿਤੀ 12.10.2013 ਜੁਰਮ 307, 336, 427, 148, 149 ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

2. ਮੁਕੱਦਮਾ ਨੰਬਰ 66 ਮਿਤੀ 24.03.2017 ਜੁਰਮ 307, 506, 34 ਭਾ.ਦੰ.ਸ. ਅਤੇ 25, 27-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

3. ਮੁਕੱਦਮਾ ਨੰਬਰ 103 ਮਿਤੀ 13.05.2017 ਜੁਰਮ 307, 34 ਭਾ.ਦੰ.ਸ. ਅਤੇ 25, 27-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

4. ਮੁਕੱਦਮਾ ਨੰਬਰ 118 ਮਿਤੀ 09.08.2017 ਜੁਰਮ 326, 323, 341, 324, 506, 148, 149 ਭਾ.ਦੰ.ਸ., ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

5. ਮੁਕੱਦਮਾ ਨੰਬਰ 18 ਮਿਤੀ 10.02.2020 ਜੁਰਮ 302, 34 ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

6. ਮੁਕੱਦਮਾ ਨੰਬਰ 55 ਮਿਤੀ 14.03.2020 ਜੁਰਮ 307, 34 ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ।

7. ਮੁਕੱਦਮਾ ਨੰਬਰ 28 ਮਿਤੀ 12.04.2020 ਜੁਰਮ 302, 34, 120-ਬੀ ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

8. ਮੁਕੱਦਮਾ ਨੰਬਰ 103 ਮਿਤੀ 16.04.2020 ਜੁਰਮ 188, 473, 420, 379-ਬੀ ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

9. ਮੁਕੱਦਮਾ ਨੰਬਰ 59 ਮਿਤੀ 05.05.2020 ਜੁਰਮ 379-ਬੀ, 341, 506, 34 ਭਾ.ਦੰ.ਸ. ਅਤੇ 25, 27-54-59 ਅਸਲਾ ਐਕਟ, ਥਾਣਾ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ।

10. ਮੁਕੱਦਮਾ ਨੰਬਰ 140 ਮਿਤੀ 07.05.2020 ਜੁਰਮ 384, 465, 467, 468, 471, 473, 120-ਬੀ ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ।

11. ਮੁਕੱਦਮਾ ਨੰਬਰ 48 ਮਿਤੀ 12.03.2026 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ।

12. ਮੁਕੱਦਮਾ ਨੰਬਰ 49 ਮਿਤੀ 13.03.2026 ਜੁਰਮ 379-ਬੀ ਬੀ.ਐਨ.ਐਸ., ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ।

ਮਨੀਸ਼ ਉਰਫ ਜੱਸਾ ਖਿਲਾਫ ਪਹਿਲਾਂ ਦਰਜ ਮੁਕੱਦਮੇ

1. ਮੁਕੱਦਮਾ ਨੰਬਰ 10 ਮਿਤੀ 20.01.2026 ਜੁਰਮ 22, 29, 61, 85 ਐਨ.ਡੀ.ਪੀ.ਐਸ. ਐਕਟ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

2. ਮੁਕੱਦਮਾ ਨੰਬਰ 15 ਮਿਤੀ 21.01.2026 ਜੁਰਮ 25-54-59 ਅਸਲਾ ਐਕਟ, ਥਾਣਾ ਮੇਹਟੀਆਣਾ, ਜ਼ਿਲ੍ਹਾ ਹੁਸ਼ਿਆਰਪੁਰ।

 

Tags: Crime News Punjab , Punjab Police , Police , Crime News , Jalandhar Police , Jalandhar , CIA Staff Jalandhar Rural

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD