Friday, 03 July 2026

 

 

ਖ਼ਾਸ ਖਬਰਾਂ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਘੱਗਰ ਦਰਿਆ ਵਿੱਚ ਪਾਣੀ ਦੇ ਨਿਰਵਿਘਨ ਵਹਾਅ ਲਈ 5 ਅਹਿਮ ਥਾਵਾਂ 'ਤੇ ਡੀ-ਸਿਲਟਿੰਗ ਨੂੰ ਪ੍ਰਵਾਨਗੀ ਨਵਜੋਤ ਕੌਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਬਰਿੰਦਰ ਕੁਮਾਰ ਗੋਇਲ ਵੱਲੋਂ ਹਲਕਾ ਲਹਿਰਾ ਦਾ ਵਾਲੀਬਾਲ ਇੰਟਰਨੈਸ਼ਨਲ ਖਿਡਾਰੀ ਸਨਮਾਨਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਦਲਵਿੰਦਰਜੀਤ ਸਿੰਘ ਵੱਲੋਂ ਨਸ਼ਾ ਮੁਕਤੀ ਮੋਰਚਾ ਦੇ ਵਲੰਟੀਅਰਾਂ ਨਾਲ ਅਹਿਮ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਦੀ 'ਚੇਤਨਾ' ਪਹਿਲ ਨੇ ਵਿਦਿਆਰਥੀਆਂ ਨੂੰ ਕਰਵਾਇਆ ਪ੍ਰਸ਼ਾਸਨਿਕ ਕੰਮਕਾਜ ਨਾਲ ਰੂ-ਬ-ਰੂ ਰਾਸ਼ਟਰੀ ਡਾਕਟਰ ਦਿਵਸ ਮੌਕੇ ਭਾਜਪਾ ਮੈਡੀਕਲ ਸੈੱਲ ਵੱਲੋਂ ਮੁਫ਼ਤ ਫਾਈਬ੍ਰੋਸਕੈਨ ਕੈਂਪ ਦਾ ਆਯੋਜਨ ਮੰਡੀਆਂ ਵਿੱਚ ਸਾਫ਼-ਸਫ਼ਾਈ ਤੇ ਫੂਡ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਿਸ਼ਵ ਪੱਧਰੀ ਤਕਨੀਕਾਂ ਅਪਣਾਈਆਂ ਜਾਣਗੀਆਂ : ਹਰਚੰਦ ਸਿੰਘ ਬਰਸਟ ਹਰਪ੍ਰੀਤ ਸਿੰਘ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ 68ਵੀਂ ਅਤੇ 69ਵੀਂ ਬੱਸ ਰਵਾਨਾ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹੇ ਦੇ ਹਲਕਾ ਭਦੌੜ ਦਾ ਬੀ.ਐੱਲ.ਓ. ਅੰਕੁਰ ਕੁਮਾਰ ਸੂਬੇ ਭਰ ਵਿੱਚੋਂ ਮੋਹਰੀ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਮੁਹੰਮਦ ਅਮੀਰਾ ਤੇ ਮੁਹੰਮਦ ਪੀਰਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਨਰਿੰਦਰਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਕੀਤੀਆਂ ਰਵਾਨਾ ਹਲਕਾ ਮੋਹਾਲੀ ਵਿੱਚ 'ਲੋਕ ਮਿਲਣੀ' ਪ੍ਰੋਗਰਾਮਾਂ ਦਾ ਆਯੋਜਨ ਟਾਟਾ ਪਾਵਰ ਨੇ ਪੰਜਾਬ ਵਿੱਚ ‘ਘਰ ਘਰ ਸੋਲਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਡਾ. ਰਵਜੋਤ ਸਿੰਘ ਨੇ ਕਾਹਲਵਾਂ ਵਿਖੇ ਕੀਤੀ ’ਲੋਕ ਮਿਲਣੀ’ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ

 

ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ NCORD ਦੀ 10ਵੀਂ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ

“ਨਸ਼ੀਲੇ ਪਦਾਰਥਾਂ ਦੇ ਕੰਟਰੋਲ 'ਤੇ ਵਿਜ਼ਨ ਡੌਕਿਊਮੈਂਟ (2026-2029)” ਜਾਰੀ ਕੀਤਾ

Amit Shah, Union Home Minister, BJP, Bharatiya Janata Party, Minister of Cooperation, New Delhi

Web Admin

Web Admin

5 Dariya News

ਨਵੀਂ ਦਿੱਲੀ , 26 Jun 2026

Last updated on: Jun 27, 2026, 12:40 IST

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਦੀ 10ਵੀਂ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ “ਨਸ਼ੀਲੇ ਪਦਾਰਥਾਂ ਦੇ ਕੰਟਰੋਲ 'ਤੇ ਵਿਜ਼ਨ ਡੌਕਿਊਮੈਂਟ (2026-2029)” ਅਤੇ “ਐੱਨਸੀਬੀ (NCB) ਸਾਲਾਨਾ ਰਿਪੋਰਟ -2025” ਜਾਰੀ ਕੀਤੀ ਅਤੇ ਜੰਮੂ ਅਤੇ ਗੁਵਾਹਾਟੀ ਵਿੱਚ ਐੱਨਸੀਬੀ ਦੇ ਜ਼ੋਨਲ ਦਫ਼ਤਰਾਂ ਦਾ ਈ-ਉਦਘਾਟਨ ਵੀ ਕੀਤਾ।

ਸ਼੍ਰੀ ਅਮਿਤ ਸ਼ਾਹ ਨੇ ‘ਔਨਲਾਈਨ ਡ੍ਰਗਜ਼ ਡਿਸਪੋਜ਼ਲ ਫੋਰਟਨਾਈਟ ਕੈਂਪੇਨ' ਦੀ ਸ਼ੁਰੂਆਤ ਵੀ ਕੀਤੀ ਜਿਸ ਵਿੱਚ 6,000 ਕਰੋੜ ਰੁਪਏ ਤੋਂ ਵੱਧ ਕੀਮਤ ਦੇ 2,09,500 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਟੀਚਾ ਰੱਖਿਆ ਗਿਆ ਹੈ। ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਡਾ ਦੇਸ਼ ਨਾਰਕੋਟਿਕਸ ਦੇ ਖਿਲਾਫ਼ ਲੜਾਈ ਦੇ ਅਜਿਹੇ ਮੋੜ 'ਤੇ ਖੜ੍ਹਾ ਹੈ ਜਿੱਥੇ ਆਉਣ ਵਾਲੇ 3 ਸਾਲ ਇਹ ਤੈਅ ਕਰਨਗੇ ਕਿ ਨਸ਼ਾ ਸਾਡੇ 'ਤੇ ਜਿੱਤ ਪ੍ਰਾਪਤ ਕਰੇਗਾ ਜਾਂ ਅਸੀਂ ਨਸ਼ੇ 'ਤੇ ਜਿੱਤ ਪ੍ਰਾਪਤ ਕਰਾਂਗੇ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਆਉਣ ਵਾਲੇ 100 ਸਾਲਾਂ ਦੇ ਭਵਿੱਖ ਲਈ ਇਹ ਲੜਾਈ ਸਾਨੂੰ ਦ੍ਰਿੜ੍ਹਤਾ ਦੇ ਨਾਲ ਸਾਂਝੇ ਯਤਨਾਂ ਰਾਹੀਂ ਜਿੱਤਣੀ ਚਾਹੀਦੀ ਹੈ। ਇਹ ਲੜਾਈ ਕੋਈ ਇੱਕ ਵਿਭਾਗ, ਰਾਜ, ਸਰਕਾਰ ਜਾਂ ਵਿਅਕਤੀ ਨਹੀਂ ਲੜ ਸਕਦਾ ਸਗੋਂ ਇਸ ਦੇ ਲਈ ਸਾਰੇ ਰਾਜਾਂ ਅਤੇ ਉਨ੍ਹਾਂ ਦੇ ਸਬੰਧਤ ਵਿਭਾਗਾਂ ਨੂੰ ਇੱਕਠੇ ਇੱਕ ਮੰਚ 'ਤੇ ਆਉਣਾ ਹੋਵੇਗਾ। ਇਸ ਲੜਾਈ ਵਿੱਚ ਸਾਨੂੰ ਜਨਤਾ ਨੂੰ ਪ੍ਰੇਰਿਤ ਕਰਨ ਵਾਲੇ ਸੰਤਾਂ, ਦੇਸ਼ ਦਾ ਭਵਿੱਖ ਤੈਅ ਕਰਨ ਵਾਲੇ ਨੌਜਵਾਨਾਂ ਅਤੇ ਸਾਡੀ ਮਾਤ੍ਰ-ਸ਼ਕਤੀ ਨੂੰ ਵੀ ਜੋੜਨਾ ਪਵੇਗਾ, ਤਾਂ ਹੀ ਇਸ ਲੜਾਈ ਵਿੱਚ ਅਸੀਂ ਪੂਰੀ ਤਰ੍ਹਾਂ ਸਫਲ ਹੋ ਸਕਾਂਗੇ।

ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਕੇਵਲ ਕਾਨੂੰਨ ਵਿਵਸਥਾ ਅਤੇ ਜਨਤਕ ਸਿਹਤ ਦਾ ਮੁੱਦਾ ਨਹੀਂ ਹੈ ਸਗੋਂ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ, ਸਮਾਜਿਕ ਸਥਿਰਤਾ, ਆਰਥਿਕ ਹਿੱਤਾਂ ਦੀ ਰੱਖਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਤੇ ਉਸ ਦੇ ਮਾਧਿਅਮ ਰਾਹੀਂ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਸਮੱਸਿਆ ਹੈ। ਇਸ ਸਮੱਸਿਆ 'ਤੇ ਪੂਰਨ ਜਿੱਤ ਪ੍ਰਾਪਤ ਕਰਨਾ ਭਾਰਤ ਦੇ ਸਾਰੇ ਰਾਜਾਂ ਦਾ ਇੱਕ ਸਮੂਹਿਕ ਟੀਚਾ ਹੋਣਾ ਚਾਹੀਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡ੍ਰਗ ਤਸਕਰੀ, ਸੰਗਠਿਤ ਅਪਰਾਧ, ਨਾਰਕੋ ਟੈਰਰ ਫਾਈਨੈਂਸ ਅਤੇ ਸਰਹੱਦ ਪਾਰ ਦੇ ਅੱਤਵਾਦੀ ਨੈੱਟਵਰਕ ਦੇ ਵਿੱਤੀ ਪੋਸ਼ਣ ਦੇ ਨਾਲ ਇਹ ਸਮੱਸਿਆ ਇੱਕ ਇਵੋਲਵਿੰਗ ਨਾਰਕੋ ਟੈਰੋਰਿਜ਼ਮ ਇਕੋਸਿਸਟਮ (Evolving Narco Terrorism Ecosystem) ਵੀ ਬਣ ਚੁੱਕੀ ਹੈ। ਸਾਡੇ ਦੇਸ਼ ਦੀ ਅੰਦਰੂਨੀ ਸੁਰੱਖਿਆ, ਅਰਥਚਾਰੇ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਸੁਰੱਖਿਆ ਲਈ ਸਾਨੂੰ ਇਸ ਸਮੱਸਿਆ 'ਤੇ ਪੂਰਨ ਜਿੱਤ ਪ੍ਰਾਪਤ ਕਰਨੀ ਹੀ ਹੋਵੇਗੀ।

ਅਸੀਂ ਡੈੱਥ ਟ੍ਰਾਇੰਗਲ (Death Triangle) ਅਤੇ ਡੈੱਥ ਕ੍ਰੇਸੈਂਟ (Death Crescent) ਦੇ ਵਿਚਕਾਰ ਸਥਿਤ ਹਾਂ ਅਤੇ ਡ੍ਰੋਨ-ਅਧਾਰਿਤ ਡ੍ਰੌਪਸ, ਸਮੁੰਦਰੀ ਮਾਰਗਾਂ ਤੋਂ ਕੰਟੇਨਰਾਈਜ਼ਡ ਕਾਰਗੋ, ਡਾਰਕਨੈੱਟ, ਕ੍ਰਿਪਟੋ ਪੇਮੈਂਟ, ਆਰਡਰ ਟੂ ਡਿਲੀਵਰੀ ਮਾਡਲ, ਪਾਰਸਲ ਦੀ ਵਰਤੋਂ ਆਦਿ ਤਰੀਕਿਆਂ ਨਾਲ ਡ੍ਰਗ ਦਾ ਕਾਰੋਬਾਰ ਕਰਨ ਵਾਲਿਆਂ ਨੇ ਸਾਡੀ ਲੜਾਈ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ।

ਨਾਰਕੋ ਅਪਰਾਧੀ (Ofenders) ਅੱਜ ਤਕਨਾਲੋਜੀ ਨਾਲ ਸਮਰੱਥ ਬਣ ਕੇ ਨੈੱਟਵਰਕ-ਅਧਾਰਿਤ ਬਣ ਚੁੱਕੇ ਹਨ ਅਤੇ ਮਲਟੀ-ਡੋਮੇਨ ਅਪਰਾਧ ਦੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਖੜ੍ਹੇ ਹਨ। ਇਸ ਮੁਸ਼ਕਲ ਲੜਾਈ ਪ੍ਰਤੀ ਸਾਡੀ ਪ੍ਰਤੀਕਿਰਿਆ ਵੀ ਸਮੂਹਿਕ ਅਤੇ ਸੰਗਠਿਤ, ਰੋਡਮੈਪ-ਅਧਾਰਿਤ ਅਤੇ ਆਧੁਨਿਕ ਤੇ ਇੰਟੈਲੀਜੈਂਸ ਲੀਡ-ਬੇਸਡ ਹੋਣੀ ਚਾਹੀਦੀ ਹੈ। ਸਾਡੀ ਅਪ੍ਰੋਚ ਟੈਕਨਾਲੋਜੀ ਡ੍ਰਿਵਨ ਹੋਣੀ ਚਾਹੀਦੀ ਹੈ ਅਤੇ ਸਾਨੂੰ ਬੇਰਹਿਮ ਪਹੁੰਚ ਦੇ ਨਾਲ ਨੈੱਟਵਰਕ-ਸੈਂਟ੍ਰਿਕ ਲੜਾਈ ਲੜਨੀ ਪਵੇਗੀ, ਤਾਂ ਹੀ ਅਸੀਂ ਇਸ ਸਮੱਸਿਆ ਵਿਰੁੱਧ ਜਿੱਤ ਪ੍ਰਾਪਤ ਕਰ ਸਕਦੇ ਹਾਂ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ ਨਸ਼ੇ ਦਾ ਵਪਾਰ ਕਰਨ ਵਾਲਿਆਂ ਪ੍ਰਤੀ ਬੇਰਹਿਮ ਪਹੁੰਚ ਰੱਖਣੀ ਹੈ ਅਤੇ ਡ੍ਰਗ ਦੇ ਪੀੜਤਾਂ ਪ੍ਰਤੀ ਹਮਦਰਦੀ ਵਾਲੀ ਅਪ੍ਰੋਚ ਰੱਖਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਦਭਾਵਨਾ ਹੀ ਉਨ੍ਹਾਂ ਪੀੜਤ ਬੱਚਿਆਂ ਨੂੰ ਫਿਰ ਤੋਂ ਆਮ ਜੀਵਨ ਦੇ ਨਾਲ ਜੋੜ ਸਕਦੀ ਹੈ ਅਤੇ ਸਾਨੂੰ ਉਨ੍ਹਾਂ ਦੀ ਉਂਗਲ ਫੜ ਕੇ ਸਹੀ ਰਸਤੇ 'ਤੇ ਲੈ ਜਾਣ ਦਾ ਕੰਮ ਕਰਨਾ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਕੀਤੀ ਗਈ ਪੇਸ਼ਕਾਰੀ ਵਿੱਚ ਬਹੁਤ ਸਪਸ਼ਟ ਰੂਪ ਵਿੱਚ ਚਾਰ ਥੰਮ੍ਹਾਂ ਦੇ ਅੰਦਰ ਸਾਡੀ ਲੜਾਈ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਹਰ ਥੰਮ੍ਹ ਦੇ ਅੰਦਰ ਉਸ ਦੇ ਸਬ-ਪਿੱਲਰ ਵੀ ਤੈਅ ਕੀਤੇ ਗਏ ਹਨ। ਹਰ ਸਬ-ਪਿੱਲਰ ਦੇ ਅੰਦਰ ਟੀਚੇ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਮਿਤੀ ਨੂੰ ਵੀ ਚਿੰਨ੍ਹਿਤ ਕਰ ਦਿੱਤਾ ਗਿਆ ਹੈ। ਇੱਕ ਸਾਲ ਬਾਅਦ ਇਸ ਯੋਜਨਾ ਦਾ ਅਸੀਂ ਮੁੜ-ਮੁਲਾਂਕਣ ਕਰਾਂਗੇ ਅਤੇ ਇਸ ਨੂੰ ਮੁੜ-ਪਰਿਭਾਸ਼ਿਤ ਕਰਕੇ ਆਖਰੀ 2 ਸਾਲਾਂ ਦੀ ਲੜਾਈ ਲਈ ਅਸੀਂ ਅੱਗੇ ਵਧਾਂਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਐੱਨਸੀਬੀ (NCB) ਦੀ ਸਲਾਨਾ ਰਿਪੋਰਟ ਵੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਨਸ਼ਾ-ਮੁਕਤ ਭਾਰਤ ਦੇ ਰੋਡਮੈਪ ਦੇ ਵਿਜ਼ਨ ਡੌਕਿਊਮੈਂਟ ਦਾ ਵੀ ਅੱਜ ਜਾਰੀ ਹੋਇਆ ਹੈ। ਐੱਨਸੀਬੀ ਦੇ ਗੁਵਾਹਾਟੀ ਅਤੇ ਜੰਮੂ ਜ਼ੋਨਲ ਦਫ਼ਤਰਾਂ ਦਾ ਵੀ ਅੱਜ ਉਦਘਾਟਨ ਕੀਤਾ ਗਿਆ। ਅੱਜ ਤੱਕ ਜ਼ਿਲ੍ਹਾ ਪੱਧਰੀ ਐਨਕੌਰਡ (NCORD) ਦੀਆਂ 15876 ਮੀਟਿੰਗਾਂ ਹੋ ਚੁੱਕੀਆਂ ਹਨ, ਰਾਜ ਪੱਧਰ ਦੀਆਂ 266 ਮੀਟਿੰਗਾਂ ਹੋ ਚੁੱਕੀਆਂ ਹਨ, ਐਗਜ਼ੀਕਿਊਟਿਵ ਪੱਧਰ 'ਤੇ ਸੱਤ ਮੀਟਿੰਗਾਂ ਕਰ ਚੁੱਕੇ ਹਾਂ ਅਤੇ ਉੱਚ ਪੱਧਰ 'ਤੇ ਅੱਜ ਅਸੀਂ 10ਵੀਂ ਬੈਠਕ ਕਰ ਰਹੇ ਹਾਂ।

ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਐਨਕੌਰਡ ਮੀਟਿੰਗਾਂ ਨੂੰ ਨਤੀਜਾ-ਮੁਖੀ ਬਣਾਉਣ ਲਈ ਵੀ ਯਤਨ ਕਰਨ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 2047 ਵਿੱਚ ਵਿਕਸਿਤ ਭਾਰਤ ਦਾ ਇੱਕ ਟੀਚਾ ਰੱਖਿਆ ਹੈ ਅਤੇ ਨਸ਼ਾ-ਮੁਕਤ ਭਾਰਤ ਦਾ ਟੀਚਾ ਵੀ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਦਿੱਤੇ ਗਏ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ 2026 ਤੋਂ 2029 ਤੱਕ ਦਾ ਰੋਡਮੈਪ ਚਾਰ ਪ੍ਰਮੁੱਖ ਥੰਮ੍ਹਾਂ 'ਤੇ ਅਧਾਰਿਤ ਹੈ। ਪਹਿਲਾ ਥੰਮ੍ਹ – ਐਨਫੋਰਸਮੈਂਟ (Enforcement), ਇੰਟੈਲੀਜੈਂਸ (Intelligence) ਅਤੇ ਓਪਰੇਸ਼ਨਸ (Operations)।

ਇਸ ਦਾ ਉਦੇਸ਼ ਹੈ ਕਿ ਪੂਰੇ ਨੈੱਟਵਰਕ 'ਤੇ ਲਕਸ਼ਿਤ (Targeted) ਇੰਟੈਲੀਜੈਂਸ ਲੀਡ ਕਾਰਵਾਈ ਕੀਤੀ ਜਾਵੇ ਅਤੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਜਾਵੇ। ਦੂਜਾ ਥੰਮ੍ਹ ਹੈ – ਪ੍ਰੀਕਰਸਰਸ (Precursors) ਅਤੇ ਸਿੰਥੈਟਿਕ ਡ੍ਰਗ ਕੰਟਰੋਲ (Synthetic Drug Control)। ਸਾਨੂੰ ਉਤਪਾਦਨ ਪੱਧਰ 'ਤੇ ਹੀ ਨਸ਼ੇ ਨੂੰ ਰੋਕਣ ਦੀ ਰਣਨੀਤੀ ਅਪਣਾਉਣੀ ਪਵੇਗੀ। ਤੀਜਾ ਥੰਮ੍ਹ- ਡਿਮਾਂਡ (Demand) ਅਤੇ ਹਾਰਮ ਰਿਡਕਸ਼ਨ (Harm Reduction) ਦੀ ਮੁਹਿੰਮ ਨੂੰ ਸਮਾਜ, ਸਿੱਖਿਆ ਅਤੇ ਪੁਨਰਵਾਸ (Rehabilitation) ਦੇ ਮਾਧਿਅਮ ਰਾਹੀਂ ਸਾਨੂੰ ਅੱਗੇ ਵਧਾਉਣਾ ਹੋਵੇਗਾ।

ਕੈਪੇਸਿਟੀ ਬਿਲਡਿੰਗ (Capacity Building), ਕੋਆਰਡੀਨੇਸ਼ਨ (Coordination) ਅਤੇ ਮੌਨੀਟਰਿੰਗ (Monitoring) ਦੇ ਚੌਥੇ ਥੰਮ੍ਹ ਦੀ ਰਚਨਾ ਤੰਤਰ ਨੂੰ ਸਮਰੱਥ, ਤਾਲਮੇਲ ਯੁਕਤ, ਜਵਾਬਦੇਹ ਅਤੇ ਆਧੁਨਿਕ ਬਣਾਉਣ ਲਈ ਕੀਤੀ ਗਈ ਹੈ। ਇਹ ਰੋਡਮੈਪ ਹੋਲ ਆਫ਼ ਗਵਰਨਮੈਂਟ ਅਪ੍ਰੋਚ (Whole of Government Approach) ਅਤੇ ਹੋਲ ਆਫ਼ ਸੁਸਾਇਟੀ ਅਪ੍ਰੋਚ (Whole of Society Approach) ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ।

ਇਸ ਰੋਡਮੈਪ ਵਿੱਚ ਭਾਰਤ ਦੇ ਹਰ ਨਾਗਰਿਕ ਦੀ ਭੂਮਿਕਾ ਸ਼ਾਮਲ ਕੀਤੀ ਗਈ ਹੈ, ਪਰ ਨਾਗਰਿਕਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਸਾਰੀਆਂ ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਦੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਕਰਨਾ ਪਵੇਗਾ। ਇਸ ਰੋਡਮੈਪ ਦੀ ਸਫਲਤਾ ਅਤੇ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਦੀ ਜ਼ਿੰਮੇਵਾਰੀ ਵੀ ਸਾਂਝੀ ਹੈ ਅਤੇ ਉਸ ਦੀ ਨਿਗਰਾਨੀ (Monitroing) ਦੀ ਵਿਵਸਥਾ ਵੀ ਤੈਅ ਕੀਤੀ ਗਈ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਲੜਾਈ ਦਾ ਜ਼ਿਕਰ ਅਸੀਂ ਤਿੰਨ ਸ਼ਬਦਾਂ ਵਿੱਚ ਕਰ ਸਕਦੇ ਹਾਂ – ਡਿਟੈਕਟ (Detect), ਡਿਸਰਪਟ (Disrupt) ਅਤੇ ਡਿਸਟ੍ਰੌਏ (Destroy)। ਅਸੀਂ ਸਰਹੱਦੀ ਅਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਹਿਊਮਿੰਟ (HUMINT), ਤਕਨੀਕੀ ਇੰਟੈਲੀਜੈਂਸ ਅਤੇ ਕਮਿਊਨਿਟੀ ਪੁਲਿਸਿੰਗ ਦੇ ਮਾਧਿਅਮ ਰਾਹੀਂ ਸਾਨੂੰ - ਵਿਦੇਸ਼ ਤੋਂ ਦੇਸ਼ ਵਿੱਚ ਡ੍ਰਗ ਪਹੁੰਚਾਉਣ ਵਾਲੇ, ਦੇਸ਼ ਵਿੱਚ ਉਸ ਨੂੰ ਰਾਜਾਂ ਤੱਕ ਪਹੁੰਚਾਉਣ ਵਾਲੇ ਅਤੇ ਰਾਜਾਂ ਤੋਂ ਉਪਭੋਗਤਾ ਤੱਕ ਪਹੁੰਚਾਉਣ ਵਾਲੇ - ਤਿੰਨੋਂ ਤਰ੍ਹਾਂ ਦੇ ਕਾਰਟੇਲ ਨੂੰ ਤਬਾਹ ਕਰਨ ਲਈ ਅੱਗੇ ਵਧਣਾ ਹੋਵੇਗਾ।

ਡਾਰਕ ਵੈੱਬ ਮੌਨੀਟਰਿੰਗ, ਹਵਾਲਾ, ਕ੍ਰਿਪਟੋ ਟ੍ਰਾਂਜੈਕਸ਼ਨ, ਪੋਰਟ ਅਤੇ ਏਅਰਪੋਰਟ ਦੀ ਵਰਤੋਂ 'ਤੇ ਸਾਡੀਆਂ ਸਾਰੀਆਂ ਵਿੱਤੀ ਏਜੰਸੀਆਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਤਾਲਮੇਲ ਵਾਲੇ ਤਰੀਕੇ ਨਾਲ ਕੰਮ ਕਰਕੇ ਇੱਕ ਸਾਂਝਾ ਪ੍ਰੋਗਰਾਮ ਤਿਆਰ ਕਰਨਾ ਪਵੇਗਾ। ਡਿਸਰਪਟ (Disrupt) ਦੇ ਤਹਿਤ ਨਸ਼ੇ ਦਾ ਵਪਾਰ ਕਰਨ ਵਾਲਿਆਂ ਦੇ ਸਰੋਤ, ਟ੍ਰਾਂਜ਼ਿਟ, ਵਿੱਤ ਅਤੇ ਲੀਡਰਸ਼ਿਪ ਦੇ ਹਰ ਪੱਧਰ 'ਤੇ ਸਾਨੂੰ ਕਾਨੂੰਨ ਦੇ ਤਹਿਤ ਸੱਟ ਮਾਰਨੀ ਪਵੇਗੀ।

ਗੈਰ-ਕਾਨੂੰਨੀ ਫਸਲਾਂ ਨੂੰ ਤਬਾਹ ਕਰਨ ਲਈ ਸਾਨੂੰ ਇੱਕ ਮੁਹਿੰਮ ਚਲਾਉਣੀ ਹੋਵੇਗੀ। ਗੈਰ-ਕਾਨੂੰਨੀ ਲੈਬਾਂ ਨੂੰ ਲੱਭਣ ਦਾ ਇੱਕ ਤੰਤਰ ਏਜੰਸੀਆਂ ਨੂੰ ਵਿਕਸਿਤ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਤਬਾਹ ਕਰਨਾ ਪਵੇਗਾ। ਨਵੀਂ ਪੱਧਤੀ ਦੇ ਕੰਟਰੋਲ ਡਿਲੀਵਰੀ ਓਪਰੇਸ਼ਨ ਦਾ ਸਾਨੂੰ ਉਪਾਅ ਵੀ ਲੱਭਣਾ ਪਵੇਗਾ ਅਤੇ ਇਸ ਉਪਾਅ ਵਿੱਚ ਨਿਰੰਤਰ ਸੁਧਾਰ/ਬਦਲਾਅ ਕਰਦੇ ਹੋਏ ਇਸ ਦੀ ਮੋਨੀਟਰਿੰਗ ਕਰਕੇ ਸਾਨੂੰ ਇਸ ਨੂੰ ਤਾਰਕਿਕ ਅੰਤ (Logical End) ਤੱਕ ਲੈ ਜਾਣਾ ਪਵੇਗਾ।

ਸ਼੍ਰੀ ਸ਼ਾਹ ਨੇ ਕਿਹਾ ਕਿ ਪੀਐੱਮਐੱਲਏ (PMLA) ਅਤੇ ਈਡੀ (ED) ਦੇ ਮਾਧਿਅਮ ਰਾਹੀਂ ਨਸ਼ਿਆਂ ਦੇ ਵਪਾਰੀਆਂ ਦੀ ਵਿੱਤੀ ਜਾਂਚ (Financial Investigation) ਵੀ ਸਾਨੂੰ ਬਹੁਤ ਬੇਰਹਿਮੀ (Ruthlessly) ਨਾਲ ਕਰਨੀ ਪਵੇਗੀ ਅਤੇ ਇਸ ਦੇ ਜ਼ਰੀਏ ਉਨ੍ਹਾਂ ਦੇ ਨੈੱਟਵਰਕ ਨੂੰ ਤਾਰ-ਤਾਰ ਕਰਨ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਡਿਸਟ੍ਰੌਏ (Destroy) ਦੇ ਤਹਿਤ ਤਬਾਹ ਕੀਤਾ ਗਿਆ ਨੈੱਟਵਰਕ ਦੁਬਾਰਾ ਖੜ੍ਹਾ ਨਾ ਹੋਵੇ, ਇਸ ਤਰ੍ਹਾਂ ਅਸੀਂ ਇਸ ਨੂੰ ਬੇਰਹਿਮੀ ਨਾਲ ਖ਼ਤਮ ਕਰੀਏ।

ਜੋ ਫੜਿਆ ਗਿਆ ਹੈ, ਉਹ ਕਿੰਗਪਿਨ (Kingpin) ਛੁੱਟਣਾ ਨਹੀਂ ਚਾਹੀਦਾ ਅਤੇ ਇਸ ਦੇ ਲਈ ਸਾਡੇ ਕਾਨੂੰਨਾਂ ਵਿੱਚ ਸਾਰੇ ਪ੍ਰਬੰਧ ਉਪਲਬਧ ਹਨ। ਡੀ-ਐਡਿਕਸ਼ਨ ਅਤੇ ਰੀਹੈਬਲੀਟੇਸ਼ਨ ਦੇ ਮਾਧਿਅਮ ਰਾਹੀਂ ਸਾਨੂੰ ਸਪਲਾਈ ਸਾਈਡ ਨੂੰ ਘਟਾ ਕੇ ਇਨ੍ਹਾਂ ਨੂੰ ਡਿਸਟ੍ਰੌਏ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਪਵੇਗਾ। ਡਿਟੈਕਟ (Detect), ਡਿਸਰਪਟ (Disrupt) ਅਤੇ ਡਿਸਟ੍ਰੌਏ (Destroy) ਇਨ੍ਹਾਂ ਤਿੰਨ ਸ਼ਬਦਾਂ ਦੇ ਅਧਾਰ 'ਤੇ ਇਸ ਪੂਰੇ ਰੋਡਮੈਪ ਦੀ ਰਚਨਾ ਕੀਤੀ ਗਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ, ਰਾਜਾਂ ਅਤੇ ਸਾਰੇ ਵਿਭਾਗਾਂ ਨੂੰ ਨਸ਼ਿਆਂ ਦੇ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਜ਼ਮੀਨ 'ਤੇ ਉਤਾਰਨ ਲਈ ਸਮੂਹਿਕ ਤੌਰ 'ਤੇ ਅੱਗੇ ਵਧਣਾ ਪਵੇਗਾ। ਵੱਡੇ ਐੱਨਡੀਪੀਐੱਸ (NDPS) ਦੇ ਮਾਮਲਿਆਂ ਵਿੱਚ ਵਿੱਤੀ ਜਾਂਚ ਨੂੰ ਰਾਜ ਦੇ ਪੁਲਿਸ ਮੁਖੀਆਂ ਨੂੰ ਲਾਜ਼ਮੀ ਕਰਨਾ ਹੋਵੇਗਾ।

ਪ੍ਰੋਸੀਡ ਆਫ਼ ਕਰਾਈਮ (Proceed of Crime), ਉਸ ਦੀ ਪਛਾਣ, ਫ੍ਰੀਜ਼ ਕਰਨਾ, ਸੀਜ਼ ਕਰਨਾ ਅਤੇ ਉਸ ਨੂੰ ਜੇਲ੍ਹ ਤੋਂ ਬਾਹਰ ਨਾ ਆਉਣ ਦੇਣ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਐਵੀਡੈਂਸ ਬੇਸਡ ਅਤੇ ਆਧੁਨਿਕ ਤਕਨੀਕ ਨਾਲ ਲੈਸ ਕਰਨਾ ਹੋਵੇਗਾ। ਗ੍ਰਹਿ ਮੰਤਰਾਲੇ ਨੇ ਸਾਰੇ ਹਾਈ ਕੋਰਟਾਂ ਨਾਲ ਵੀ ਇਸ ਵਿਸ਼ੇ ਨੂੰ ਉਠਾਇਆ ਹੈ ਕਿ ਸਪੈਸ਼ਲ ਕੋਰਟਾਂ ਬਣਨ, ਕੋਰਟਾਂ ਦੇ ਜੱਜਾਂ ਦੀ ਸੰਖਿਆ ਲੋੜੀਂਦੀ ਹੋਵੇ ਅਤੇ ਸਜ਼ਾ ਤੈਅ ਕਰਨ ਲਈ ਵੱਡੇ ਕੇਸਾਂ ਦੀ ਰੋਜ਼ਾਨਾ ਸੁਣਵਾਈ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ।

ਜਦੋਂ ਤੱਕ ਰੀਅਲ ਟਾਈਮ ਸ਼ੇਅਰਿੰਗ ਯਕੀਨੀ ਨਹੀਂ ਕਰਦੇ, ਉਦੋਂ ਤੱਕ ਅਸੀਂ 'ਫੋਲੋ ਦ ਮਨੀ ਟ੍ਰੇਲ' (Follow the money trail) ਨਹੀਂ ਕਰ ਸਕਾਂਗੇ ਅਤੇ ਇਸੇ ਲਈ ਰੀਅਲ ਟਾਈਮ ਸ਼ੇਅਰਿੰਗ ਨੂੰ ਸਾਨੂੰ ਯਕੀਨੀ ਬਣਾਉਣਾ ਪਵੇਗਾ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰੀਕਰਸਰਸ (Precursors) ਅਤੇ ਸਾਈਕੋਟ੍ਰੋਪਿਕ ਪਦਾਰਥਾਂ ਦੀ ਸ਼ਡਿਊਲਿੰਗ ਨੂੰ ਵੀ ਸਾਨੂੰ ਇੱਕ ਵਾਰ ਦੇਖਣਾ ਹੋਵੇਗਾ ਅਤੇ ਨਾਰਕੋ ਫਾਈਨੈਂਸ ਦੇ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਵੀ ਸਾਨੂੰ ਯਕੀਨੀ ਬਣਾਉਣੀ ਪਵੇਗੀ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੂੰ ਨਸ਼ਾ-ਮੁਕਤ ਭਾਰਤ ਮੁਹਿੰਮ ਅਤੇ ਜਨ-ਜਾਗਰੂਕਤਾ ਮੁਹਿੰਮ, ਸਮੂਹਿਕ ਭਾਗੀਦਾਰੀ ਅਤੇ ਇਲਾਜ ਪੁਨਰਵਾਸ ਸੇਵਾਵਾਂ ਦਾ ਵਿਸਤਾਰ ਕਰਨਾ ਹੋਵੇਗਾ, ਤਾਂ ਹੀ ਅਸੀਂ ਮੰਗ ਨੂੰ ਘਟਾ ਸਕਦੇ ਹਾਂ। ਫਾਰਮਾਸਿਊਟੀਕਲ ਡਾਇਵਰਸ਼ਨ ਅਤੇ ਔਨਲਾਈਨ ਫਾਰਮੇਸੀਆਂ ਦੀ ਨਿਗਰਾਨੀ ਨੂੰ ਸਿਹਤ ਮੰਤਰਾਲੇ ਨੂੰ ਯਕੀਨੀ ਬਣਾਉਣਾ ਹੋਵੇਗਾ। ਸਿੱਖਿਆ ਮੰਤਰਾਲੇ ਦੇ ਤਹਿਤ ਸੈਕੰਡਰੀ ਸਿੱਖਿਆ ਅਤੇ ਉੱਚ ਸਿੱਖਿਆ ਵਿਭਾਗਾਂ ਨੂੰ ਡ੍ਰਗ-ਫ੍ਰੀ ਕੈਂਪਸ ਦਾ ਫਰੇਮਵਰਕ ਅਪਣਾਉਣਾ ਹੋਵੇਗਾ।

ਸਭ ਦੀ ਸਹਿਮਤੀ ਨਾਲ ਇਸ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਮਾਪਿਆਂ ਅਤੇ ਅਧਿਆਪਕਾਂ ਦੀ ਜਾਗਰੂਕਤਾ ਨੂੰ ਵੀ ਸਾਨੂੰ ਯਕੀਨੀ ਬਣਾਉਣਾ ਹੋਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਸੀਆਰਬੀ (NCRB), ਐੱਨਐੱਫਐਸੱਯੂ (NFSU), ਡੀਐੱਫਐੱਸਐੱਸ (DFSS), ਆਈ4ਸੀ (I4C) ਅਤੇ ਨੈਟਗ੍ਰਿਡ (NATGRID) ਨੂੰ ਕਾਰਟੇਲ ਦੀ ਪਛਾਣ (Cartel Identification) ਲਈ ਆਪਣੇ-ਆਪਣੇ ਪੱਧਰ 'ਤੇ ਬਹੁਤ ਸਾਰੇ ਕੰਮ ਕਰਨੇ ਹੋਣਗੇ।

ਰਾਜਾਂ ਨੂੰ ਏਐੱਨਟੀਐੱਫ (ANTFs) ਨੂੰ ਫੁੱਲ-ਟਾਈਮ ਬਣਾਉਣਾ ਚਾਹੀਦਾ ਹੈ ਅਤੇ ਡੈਡੀਕੇਟਿਡ, ਰਿਸੋਰਸਡ, ਇਕੁਉਪਡ ਅਤੇ ਅਕਾਊਂਟੇਬਲ ਯੂਨਿਟ ਦੇ ਰੂਪ ਵਿੱਚ ਇਸ ਨੂੰ ਬਦਲਣ ਲਈ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਕੰਮ ਕਰਨਾ ਚਾਹੀਦਾ ਹੈ। ਡ੍ਰਗਜ਼ ਦੀ ਕਮਰਸ਼ੀਅਲ ਕੁਆਂਟਿਟੀ (Commercial Quantity) ਦੇ ਮਾਮਲੇ ਵਿੱਚ ਵਿੱਤੀ ਜਾਂਚ (Financial Investigation) ਅਤੇ ਬੈਕਵਰਡ-ਫਾਰਵਰਡ ਲਿੰਕੇਜ (Backward-Forward Linkage) ਸਾਡੀ ਜਾਂਚ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਿਨਾਂ ਅਸੀਂ ਤੰਤਰ ਨੂੰ ਤਬਾਹ ਨਹੀਂ ਕਰ ਸਕਦੇ।

ਰਾਜ ਅਤੇ ਜ਼ਿਲ੍ਹਾ ਪੱਧਰੀ ਐਨਕੌਰਡ (NCORD) ਮੀਟਿੰਗਾਂ ਨੂੰ ਆਊਟਪੁੱਟ-ਓਰੀਐਂਟਿਡ (Output-Oriented) ਬਣਾਉਣਾ ਚਾਹੀਦਾ ਹੈ ਅਤੇ ਇਸ ਦੀ ਮੋਨੀਟਰਿੰਗ ਵੀ ਬਹੁਤ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਮਜ਼ਬੂਤ ਚਾਰਜਸ਼ੀਟ (Strong Chargesheet) ਅਤੇ ਪ੍ਰਭਾਵਸ਼ਾਲੀ ਮੁਕੱਦਮੇਬਾਜ਼ੀ (Effective Prosecution) ਲਈ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਰੱਖਣ ਦੀ ਦਿਸ਼ਾ ਵਿੱਚ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਐਕਸਕਲੂਸਿਵ ਐੱਨਡੀਪੀਐੱਸ (NDPS) ਕੋਰਟ ਲਈ ਰਾਜ ਦੇ ਪੁਲਿਸ ਮੁਖੀ, ਆਪਣੇ ਗ੍ਰਹਿ ਵਿਭਾਗ ਦੇ ਮਾਧਿਅਮ ਰਾਹੀਂ ਹਾਈ ਕੋਰਟ ਤੱਕ ਪਹੁੰਚ ਕਰਕੇ ਅੱਗੇ ਵਧਣ।

ਮੰਗ ਘਟਾਉਣ, ਇਲਾਜ, ਰੀਹੈਬਲੀਟੇਸ਼ਨ, ਜਾਗਰੂਕਤਾ, ਮਾਪਿਆਂ, ਪ੍ਰੋਫ਼ੈਸਰਾਂ ਅਤੇ ਅਧਿਆਪਕਾਂ ਦੀ ਜਾਗਰੂਕਤਾ ਲਈ ਵੀ ਰਾਜਾਂ ਨੂੰ ਹਰ ਵਿਭਾਗ ਵਿੱਚ ਇੱਕ ਨੋਡਲ ਅਫ਼ਸਰ ਤੈਅ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਸੀਬੀਆਈ (CBI) ਦੇ ਮਾਧਿਅਮ ਰਾਹੀਂ ਅਸੀਂ ਭਗੌੜਿਆਂ ਨੂੰ ਵਾਪਸ ਲਿਆਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਸਾਨੂੰ ਬਹੁਤ ਅੱਛੀ ਸਫਲਤਾ ਮਿਲੀ ਹੈ। 

ਰਾਜ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਜੋ ਤੁਹਾਡੇ ਰਾਜ ਦੇ ਡ੍ਰਗਜ਼ ਜਾਂ ਗੈਂਗਸਟਰ ਦਾ ਕੰਮ ਕਰਨ ਵਾਲੇ ਲੋਕ ਵਿਦੇਸ਼ਾਂ ਵਿੱਚ ਲੁਕ ਕੇ ਬੈਠੇ ਹਨ, ਉਨ੍ਹਾਂ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ, ਸੀਬੀਆਈ ਦੀ ਵਰਤੋਂ ਕਰਕੇ ਅਤੇ ਏਜੰਸੀਆਂ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰਨ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2004 ਤੋਂ 2014 ਤੱਕ 40000 ਕਰੋੜ ਰੁਪਏ ਦੀ ਕੀਮਤ ਦੇ 26 ਲੱਖ ਕਿਲੋਗ੍ਰਾਮ ਸਿੰਥੈਟਿਕ ਡ੍ਰਗ ਜ਼ਬਤ ਕੀਤੇ ਗਏ ਸਨ ਜਦੋਂ ਕਿ 2014 ਤੋਂ 2026 ਤੱਕ 1 ਲੱਖ 84 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ 1 ਕਰੋੜ 18 ਲੱਖ ਕਿਲੋਗ੍ਰਾਮ ਡ੍ਰਗਜ਼ ਜ਼ਬਤ ਕੀਤੇ ਗਏ, ਇਹ ਦੱਸਦਾ ਹੈ ਕਿ ਸਾਡੀ ਮੁਹਿੰਮ ਸਫਲਤਾ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। 

2004 ਤੋਂ 2014 ਵਿੱਚ 8000 ਕਰੋੜ ਰੁਪਏ ਦੀ ਕੀਮਤ ਦੇ 3,26,000 ਕਿਲੋਗ੍ਰਾਮ ਡ੍ਰਗਜ਼ ਨੂੰ ਤਬਾਹ ਕੀਤਾ ਗਿਆ ਸੀ ਜਦੋਂ ਕਿ 2014 ਤੋਂ 2026 ਦੇ ਵਿਚਕਾਰ 89,896 ਕਰੋੜ ਰੁਪਏ ਦੀ ਕੀਮਤ ਦੇ 42,47,000 ਕਿਲੋਗ੍ਰਾਮ ਡ੍ਰਗ ਨੂੰ ਅਸੀਂ ਤਬਾਹ ਕੀਤਾ। ਇਸੇ ਤਰ੍ਹਾਂ ਗੈਰ-ਕਾਨੂੰਨੀ ਖੇਤੀ ਨੂੰ ਤਬਾਹ ਕਰਨ ਦੇ ਕੰਮ ਨੂੰ ਅਸੀਂ ਲਗਾਤਾਰ ਵਧਾਇਆ ਹੈ। 2020 ਵਿੱਚ 10,000 ਏਕੜ ਗੈਰ-ਕਾਨੂੰਨੀ ਅਫ਼ੀਮ ਦੀ ਖੇਤੀ ਤਬਾਹ ਕੀਤੀ ਗਈ, 2025 ਵਿੱਚ ਅਸੀਂ 42,282 ਏਕੜ ਗੈਰ-ਕਾਨੂੰਨੀ ਖੇਤੀ ਨੂੰ ਤਬਾਹ ਕੀਤਾ।

 2004 ਤੋਂ 2014 ਤੱਕ 1,73,000 ਕੇਸ ਹੋਏ ਸਨ ਜਿਨ੍ਹਾਂ ਵਿੱਚ 1,95,000 ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। 2014 ਤੋਂ 2026 ਵਿੱਚ 8,75,000 ਕੇਸ ਰਜਿਸਟਰ ਕੀਤੇ ਗਏ ਹਨ ਅਤੇ 10,97,000 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਇਹ ਅੰਕੜੇ ਦੱਸਦੇ ਹਨ ਕਿ ਜਦੋਂ ਅਸੀਂ ਯਤਨ ਕਰਦੇ ਹਾਂ ਤਾਂ ਸਫਲਤਾ ਜ਼ਰੂਰ ਮਿਲੇਗੀ। ਮੋਦੀ ਸਰਕਾਰ ਨੇ ਯਤਨਾਂ ਨੂੰ ਸਪੈਸਿਫਿਕ ਕੀਤਾ ਹੈ, ਟੀਚੇ ਨੂੰ ਕੇਂਦ੍ਰਿਤ ਕੀਤਾ ਹੈ, ਟਾਈਮ ਬਾਊਂਡ (ਸਮਾਂਬੱਧ) ਵੀ ਕੀਤਾ ਹੈ ਅਤੇ ਨਸ਼ਿਆਂ ਦੇ ਖਿਲਾਫ਼ ਲੜਾਈ ਦੇ ਹਰ ਤਰ੍ਹਾਂ ਦੇ ਬਿੰਦੂਆਂ ਦੀ ਪਛਾਣ ਕਰਕੇ ਅਸੀਂ ਇਹ ਰੋਡਮੈਪ ਬਣਾਇਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਅਸੀਂ ਇਸ ਲੜਾਈ ਨੂੰ ਮਿਲ ਕੇ ਅਤੇ ਇੱਕਜੁੱਟ ਹੋ ਕੇ ਲੜਦੇ ਹਾਂ ਤਾਂ ਯਕੀਨੀ ਤੌਰ 'ਤੇ ਜਿੱਤ ਸਾਡੀ ਹੋਵੇਗੀ। ਤਿੰਨ ਸਾਲਾਂ ਦੇ ਅੰਦਰ ਅਸੀਂ ਭਾਰਤ ਵਿੱਚ ਡ੍ਰਗਜ਼ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਬਹੁਤ ਅੱਗੇ ਵਧ ਜਾਵਾਂਗੇ। ਇਨ੍ਹਾਂ ਤਿੰਨ ਸਾਲਾਂ ਵਿੱਚ ਅਸੀਂ ਸਾਰੇ ਇੱਕ ਟੀਚਾ ਤੈਅ ਕਰਕੇ ਸਮੂਹਿਕ ਯਤਨਾਂ ਨਾਲ ਮਿਹਨਤ ਕਰੀਏ, ਸਮਾਂ-ਸੀਮਾ ਅਤੇ ਸਾਂਝੀ ਰਣਨੀਤੀ ਦੇ ਨਾਲ ਟੀਚਾ ਤੈਅ ਕਰੀਏ ਤਾਂ ਸਾਡੀ ਜਿੱਤ ਯਕੀਨੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਅਸੀਂ ਇਸ ਲੜਾਈ ਨੂੰ ਮਿਲ ਕੇ ਅਤੇ ਇੱਕਜੁੱਟ ਹੋ ਕੇ ਲੜਦੇ ਹਾਂ ਤਾਂ ਯਕੀਨੀ ਤੌਰ 'ਤੇ ਜਿੱਤ ਸਾਡੀ ਹੋਵੇਗੀ। ਤਿੰਨ ਸਾਲਾਂ ਦੇ ਅੰਦਰ ਅਸੀਂ ਭਾਰਤ ਵਿੱਚ ਡ੍ਰਗਜ਼ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਬਹੁਤ ਅੱਗੇ ਵਧ ਜਾਵਾਂਗੇ। ਇਨ੍ਹਾਂ ਤਿੰਨ ਸਾਲਾਂ ਵਿੱਚ ਅਸੀਂ ਸਾਰੇ ਇੱਕ ਟੀਚਾ ਤੈਅ ਕਰਕੇ ਸਮੂਹਿਕ ਯਤਨਾਂ ਨਾਲ ਮਿਹਨਤ ਕਰੀਏ, ਸਮਾਂ-ਸੀਮਾ ਅਤੇ ਸਾਂਝੀ ਰਣਨੀਤੀ ਦੇ ਨਾਲ ਟੀਚਾ ਤੈਅ ਕਰੀਏ ਤਾਂ ਸਾਡੀ ਜਿੱਤ ਯਕੀਨੀ ਹੈ।

 

Tags: Amit Shah , Union Home Minister , BJP , Bharatiya Janata Party , Minister of Cooperation , New Delhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD